Batala Blast News : ਪੰਜਾਬ ਵਿੱਚ ਪੁਲਿਸ ਥਾਣਿਆਂ ਨੇੜੇ ਧਮਾਕਿਆਂ ਦੀਆਂ ਖ਼ਬਰਾਂ ਰੁਕ ਨਹੀਂ ਰਹੀਆਂ ਹਨ। ਹੁਣ ਬਟਾਲਾ ਦੇ ਕਿਲ੍ਹਾ ਲਾਲ ਸਿੰਘ ਥਾਣ ਨੇੜੇ ਧਮਾਕਾ ਹੋਣ ਦੀ ਸੂਚਨਾ ਹੈ। ਧਮਾਕਾ ਐਤਵਾਰ ਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਹੋਇਆ ਜਾ ਰਿਹਾ ਹੈ, ਜਿਸ ਬਾਰੇ ਆਸ ਪਾਸ ਦੇ ਲੋਕਾਂ ਨੇ ਗੂੰਜ ਸੁਣਾਈ ਦੇਣ ਬਾਰੇ ਕਿਹਾ ਹੈ। ਪੁਲਿਸ ਵੱਲੋਂ ਭਾਵੇਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਪੁਲਿਸ ਲਗਾਤਾਰ ਹੋਏ 3 ਵਾਰੀ ਸੁਣਾਈ ਦਿੱਤੀ ਧਮਾਕਿਆਂ ਵਰਗੀ ਗੂੰਜ ਨੂੰ ਲੈ ਕੇ ਅਲਰਟ 'ਤੇ ਹੈ। ਉਧਰ, ਇਸ ਧਮਾਕੇ ਨੂੰ ਲੈ ਕੇ ਬੱਬਰ ਖਾਲਸਾ ਇੰਟਰਨੈਸ਼ਨਲ ਨੇ ਕਥਿਤ ਤੌਰ 'ਤੇ ਇੱਕ ਪੋਸਟ ਸਾਂਝੀ ਕਰਕੇ ਜ਼ਿੰਮੇਵਾਰੀ ਲਈ ਹੈ। <iframe src=https://www.facebook.com/plugins/video.php?height=314&href=https://www.facebook.com/ptcnewsonline/videos/891555486362904/&show_text=false&width=560&t=0 width=560 height=314 style=border:none;overflow:hidden scrolling=no frameborder=0 allowfullscreen=true allow=autoplay; clipboard-write; encrypted-media; picture-in-picture; web-share allowFullScreen=true></iframe>ਮੁੱਢਲੀ ਜਾਣਕਾਰੀ ਅਨੁਸਾਰ ਧਮਾਕਾ ਥਾਣੇ ਦੇ ਸਾਹਮਣੇ ਲੰਘਦੀ ਨਹਿਰ ਦੇ ਦੂਜੇ ਪਾਸੇ ਹੋਇਆ ਦੱਸਿਆ ਜਾ ਰਿਹਾ ਹੈ, ਜਿਸ ਸਬੰਧੀ ਬਟਾਲਾ ਪੁਲਿਸ ਵੱਲੋਂ ਸਰਚ ਅਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਬੱਬਰ ਖਾਲਸਾ ਨੇ ਲਈ ਧਮਾਕੇ ਦੀ ਜ਼ਿੰਮੇਵਾਰੀਬੱਬਰ ਖਾਲਸਾ ਇੰਟਰਨੈਸ਼ਨਲ ਨੇ ਇਸ ਵਿੱਚ ਕਿਹਾ ਗਿਆ ਹੈ ਕਿ ਕੱਲ ਰਾਤ ਜੋ ਰਾਕੇਟ ਲਾਂਚਰ ਨਾਲ ਪਿੰਡ ਕਿਲਾ ਸਿੰਘ ਸਿੰਘ ਥਾਣੇ ਨੇੜੇ ਹਮਲਾ ਹੋਇਆ, ਉਸ ਦੀ ਜ਼ਿੰਮੇਵਾਰੀ ਮੈਂ ਹੈਪੀ ਪਟਿਆਲ, ਮੰਨੂ ਅਗਵਾਨ ਤੇ ਹੈਪੀ ਨਵਾਂਸ਼ਹਿਰੀਆਂ ਲੈਂਦੇ ਹਾਂ। ਪੋਸਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਯੂਪੀ ਪੀਲੀਭੀਤ ਤੇ ਬਟਾਲਾ 'ਚ ਮੁਕਾਬਲਾ ਕਰਕੇ ਮਾਰੇ ਗਏ ਸਿੰਘਾਂ ਦਾ ਬਦਲਾ ਹੈ।(ਨੋਟ : ਪੀਟੀਸੀ ਨਿਊਜ਼ ਇਸ ਪੋਸਟ ਨੂੰ ਲੈ ਕੇ ਕੋਈ ਵੀ ਪੁਸ਼ਟੀ ਨਹੀਂ ਕਰਦਾ ਹੈ।)