Thu, Dec 12, 2024
Whatsapp

ਮੇਕਅਪ ਆਰਟਿਸਟ ਗੀਤ ਬਰਾੜ ਦੇ ਕਤਲ ਦਾ ਘਿਨੌਣਾ ਸੱਚ ਹੋਇਆ ਬੇਪਰਦਾ, ਜਾਣੋ ਕਹਾਣੀ!

Reported by:  PTC News Desk  Edited by:  Joshi -- November 12th 2017 05:36 PM -- Updated: November 12th 2017 05:39 PM
ਮੇਕਅਪ ਆਰਟਿਸਟ ਗੀਤ ਬਰਾੜ ਦੇ ਕਤਲ ਦਾ ਘਿਨੌਣਾ ਸੱਚ ਹੋਇਆ ਬੇਪਰਦਾ, ਜਾਣੋ ਕਹਾਣੀ!

ਮੇਕਅਪ ਆਰਟਿਸਟ ਗੀਤ ਬਰਾੜ ਦੇ ਕਤਲ ਦਾ ਘਿਨੌਣਾ ਸੱਚ ਹੋਇਆ ਬੇਪਰਦਾ, ਜਾਣੋ ਕਹਾਣੀ!

Punjabi makeup artist geet brar murder case: ਗੀਤ ਬਰਾੜ , ਜੋ ਕਿ ਪਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਮੇਕਅੱਪ ਆਰਟਿਸਟ ਸੀ, ਦਾ ਬੀਤੇ ਦਿਨੀਂ ਕਤਲ ਹੋ ਗਿਆ ਅਤੇ ਇਸ ਖਬਰ ਨੇ ਪੂਰੀ ਇੰਡਸਟਰੀ ਨੂੰ ਗਹਿਰਾ ਸਦਮਾ ਵੀ ਦਿੱਤਾ ਸੀ। ਕਤਲ ਹੋਣ ਤੋਂ ਬਾਅਦ ਗੀਤ ਦੀ ਲਾਸ਼ ਰਾਜਪੁਰਾ ਸ਼ਾਹਿਰ ਦੇ ਐਨਕਲੇਵ ਕੋਲਨੀ 'ਚੋਂ ਬਰਾਮਦ ਹੋਈ ਸੀ। Punjabi makeup artist geet brar murder case: ਜਾਣੋ ਕਹਾਣੀ!ਉਸਦਾ ਕਤਲ ਕਰਨ ਵਾਲੇ ਦੋਸ਼ੀ ਦਾ ਨਾਮ ਮਨਜੀਤ ਸਿੰਘ ਹੈ ਜੋ ੭ਵੀਂ ਤੱਕ ਪੜ੍ਹਿਆ ਹੈ। ਉਸ  ਨੇ ਗੀਤ ਤੋਂ ਵੱਖ ਵੱਖ ਸਮੇਂ ਕਰੀਬ 21 ਲੱਖ ਰੁਪਏ ਉਧਾਰ ਮੰਗੇ ਸਨ। ਪਰ ਹੁਣ ਜਦੋਂ ਗੀਤ ਵਿਦੇਸ਼ 'ਚ ਸੈਟਲ ਹੋਣਾ ਚਾਹੁੰਦੀ ਸੀ ਤਾਂ ਉਸਨੇ ਮਨਜੀਤ ਸਿੰਘ ਤੋਂ ਆਪਣੇ 21 ਲੱਖ ਰੁਪਏ ਵਾਪਸ ਮੰਗਣੇ ਸ਼ੁਰੂ ਕੀਤੇ। ਪੈਸਿਆਂ ਦਾ ਦਬਾਅ ਵੱਧਦਾ ਦੇਖ ਕੇ ਮਨਜੀਤ ਸਿੰਘ ਨੇ ਗੀਤ ਬਰਾੜ ਦੇ ਕਲਤ ਦੀ ਸਾਜ਼ਿਸ਼ ਰਚੀ ਸੀ। ਕੀ ਸੀ ਕਹਾਣੀ!! ਪੁਲਸ ਮੁਤਾਬਕ ਮਨਜੀਤ ਸਿੰਘ ਨੇ ਗੀਤ ਬਰਾੜ ਦੀ ਹੱਤਿਆ ਕਰਨ ਦੀ ਯੋਜਨਾ ਉਦੋਂ ਤੋਂ ਹੀ ਬਣਾਉਣੀ ਸ਼ੁਰੂ ਕਰ ਦਿੱਤੀ ਸੀ ਜਦੋਂ ਗੀਤ ਬਰਾੜ ਨੇ ਉਸ ਤੋਂ ਪੈਸੇ ਵਾਪਿਸ ਮੰਗਣੇ ਸ਼ੁਰੂ ਕਰ ਦਿੱਤੇ ਸਨ। Punjabi makeup artist geet brar murder case: ਜਾਣੋ ਕਹਾਣੀ!Punjabi makeup artist geet brar murder case: ਉਸਨੇ ਗੀਤ ਨੂੰ ਕਿਹਾ ਕਿ ਉਸਦਾ ਬੈਂਕ ਅਕਾਊਂਟ ਕੈਥਲ-ਚੀਕਾ ਏਰੀਆ 'ਚ ਹੈ ਅਤੇ ਉਸ ਨੇ ਕਿਹਾ ਕਿ ਉਹ ਆਪਣੀ ਐੱਫਡੀ ਤੁੜਵਾ ਕੇ ਰੁਪਏ ਵਾਪਸ ਕਰ ਦੇਵੇਗਾ। ਇਹ ਵਾਅਦਾ ਰਨ ਤੋਂ ਬਾਅਦ ਸੁਹ ਗੀਤ ਨੂੰ ਬਾਈਕ 'ਤੇ ਸਮਾਨਾ-ਪਾਤੜਾ ਤੇ ਚੀਕਾ ਵੱਲ ਲੇ ਕੈ ਗਿਆ ਅਤੇ ਵਾਪਸ ਰਾਜਪੁਰਾ ਆ ਗਿਆ। ਹਤਿਆਰਾ ਮਨਜੀਤ ਸਾਰੇ ਰਸਤੇ 'ਚ ਗੀਤ ਦਾ ਕਤਲ ਕਰਨ ਦੀ ਸਾਜਿਸ਼ ਅਤੇ ਮੌਕਾ ਹੀ ਤਲਾਸ਼ ਰਿਹਾ ਸੀ। ਜਿਵੇਂ ਪਰਤਦੇ ਹੀ ਹਨ੍ਹੇਰਾ ਹੋ ਗਿਆ ਤਾਂ ਉਸ ਦਾ ਫਾਇਦਾ ਚੁੱਕ ਕੇ ਬਹਾਨੇ ਨਾਲ ਗੀਤ ਬਰਾੜ ਨੂੰ ਰਾਜਪੁਰਾ ਫੋਕਸ ਪੁਆਂਇਟ ਲੈ ਗਿਆ ਅਤੇ ਉਸ ਨੇ ਆਪਣੀ 32 ਬੋਰ ਦੀ ਲਾਇਸੈਂਸੀ ਰਿਵਾਲਵਰ ਨਾਲ ਗੀਤ ਬਰਾੜ ਨੂੰ ਦੋ ਗੋਲੀਆਂ ਮਾਰ ਦਿੱਤੀਆਂ। Punjabi makeup artist geet brar murder case: ਪਿਛਲੇ ਤਿੰਨ ਦਿਨਾਂ ਤੋਂ ਗੀਤ ਬਰਾੜ ਤੇ ਮਨਜੀਤ ਸਿੰਘ ਦੀ ਆਪਸੀ ਜਾਣ ਪਛਾਣ ਸੀ। ਹਤਿਆਰੇ ਮਨਜੀਤ ਸਿੰਘ ਨੇ ਕਈ ਸਾਲ ਪਹਿਲਾਂ ਬਤੌਰ ਮਿਊਜ਼ਿਸ਼ੀਅਨ ਵੀ ਕੰਮ ਕੀਤਾ ਹੈ। ਕੁਝ ਸਾਲ ਪਹਿਲਾਂ ਉਹ ਮੋਹਾਲੀ 'ਚ ਸ਼ਿਫਟ ਹੋ ਗਿਆ ਸੀ, ਅਤੇ ਬਤੌਰ ਵੀਡੀਓਗ੍ਰਾਫਰ ਕੰਮ ਕਰ ਰਿਹਾ ਸੀ। ਦੋਵੇਂ ਕਰੀਬ 3 ਸਾਲ ਪਹਿਲਾਂ ਮਿਲੇ ਸਨ ਅਤੇ ਪਹਿਲਾਂ ਪੁਲਸ ਨੇ ਕਿਸੇ ਗੂੜੇ ਰਿਸ਼ਤੇ ਨੂੰ ਇਨਕਾਰਿਆ ਸੀ। —PTC News


  • Tags

Top News view more...

Latest News view more...

PTC NETWORK