ਪੰਜਾਬੀ ਐਕਟਰ ਕਰਤਾਰ ਚੀਮਾ ਨੇ ਅਗਲੀ ਫਿਲਮ 'Professor' ਦਾ ਕੀਤਾ ਐਲਾਨ
ਚੰਡੀਗੜ੍ਹ: ਪੰਜਾਬੀ ਅਦਾਕਾਰ ਕਰਤਾਰ ਚੀਮਾ ਨੇ ਆਪਣੀ ਆਉਣ ਵਾਲੀ ਫਿਲਮ "Professor " ਦਾ ਪਹਿਲਾ ਲੁੱਕ ਪੋਸਟਰ ਆਪਣੇ ਸੋਸ਼ਲ ਮੀਡਿਆ 'ਤੇ ਸਾਂਝਾ ਕੀਤਾ ਹੈ। ਇਸ ਪੰਜਾਬੀ ਫ਼ਿਲਮ ਵਿੱਚ 'ਕਰਤਾਰ' ਇੱਕ "ਪ੍ਰੋਫੈਸਰ" ਦੀ ਭੂਮਿਕਾ ਨਿਭਾਉਣਗੇ। ਕਰਤਾਰ ਚੀਮਾ ਲੀਡ ਰੋਲ ਪਲੇਅ ਕਰਦੇ ਨਜ਼ਰ ਆਉਣਗੇ। ਸੂਤਰਾਂ ਦੇ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਇਹ ਫਿਲਮ 2022 ਵਿੱਚ ਰਿਲੀਜ਼ ਹੋਵੇਗੀ। ਟੀਮ ਵੱਲੋਂ ਰਿਲੀਜ਼ ਡੇਟ ਦਾ ਐਲਾਨ ਕਰਨਾ ਅਜੇ ਬਾਕੀ ਹੈ। ਫਿਲਮ ਦਾ ਨਿਰਮਾਣ ਦਿਲਕਰਨ ਸਰਾਂ, ਜੱਸੀ ਧਾਲੀਵਾਲ, ਆਦਿਤਿਆ ਅਗਰਵਾਲ ਅਤੇ ਪੂਨਮ ਪਵਾਰ ਨੇ ਕੀਤਾ ਹੈ। ਦਿਲਕਰਨ ਸਰਾਂ ਪੰਜਾਬੀ ਇੰਡਸਟਰੀ ਦੇ ਉੱਘੇ ਨਿਰਮਾਤਾ ਹਨ। ਇਹ ਫਿਲਮ ਸਨਰਾਈਜ਼ ਪ੍ਰੋਡਕਸ਼ਨ ਅਤੇ ਬਲੈਕ ਚਿਲੀਜ਼ ਪ੍ਰੋਡਕਸ਼ਨ ਦੇ ਸਹਿਯੋਗੀ ਬੈਨਰ ਹੇਠ ਪੇਸ਼ ਕੀਤੀ ਗਈ ਹੈ। ਦੱਸ ਦੇਈਏ ਕਿ ਕਈ ਸੁਪਰਹਿੱਟ ਪੰਜਾਬੀ ਫਿਲਮਾਂ ਦਾ ਹਿੱਸਾ ਰਹਿ ਚੁੱਕਾ ਹੈ ਪਰ ਇਹ ਪਹਿਲੀ ਵਾਰ ਹੈ ਕਿ ਉਹ ਫਰੰਟਲਾਈਨ 'ਤੇ ਆ ਰਿਹਾ ਹੈ। 'ਪ੍ਰੋਫੈਸਰ' ਨਾਲ ਆਪਣੇ ਸਫ਼ਰ ਦੀ ਸ਼ੁਰੂਆਤ ਕਰਦੇ ਹੋਏ, ਉਨ੍ਹਾਂ ਕੋਲ ਆਉਣ ਵਾਲੇ ਸਾਲ ਲਈ 4 ਹੋਰ ਫਿਲਮਾਂ ਦੀ ਯੋਜਨਾ ਹੈ। ਪ੍ਰਸ਼ੰਸਕ ਉਸਨੂੰ ਇੱਕ ਹੱਥ ਵਿੱਚ ਬੰਦੂਕ ਲੈ ਕੇ ਇੱਕ ਕਲਾਸਰੂਮ ਵਿੱਚ ਬੈਠੇ ਦੇਖ ਸਕਦੇ ਹਨ। ਇਸ ਦੇ ਨਾਲ ਹੀ ਪੋਸਟਰ ਵਿਚ ਵੱਖ-ਵੱਖ ਹਥਿਆਰ ਦੀਆਂ ਤਸਵੀਰਾਂ ਬਣਾਈਆਂ ਗਈਆਂ ਹਨ। ਇਸ ਪੋਸਟਰ ਨੂੰ ਦੇਖ ਕੇ ਲੱਗਦਾ ਹੈ ਕਿ 'ਪ੍ਰੋਫ਼ੈਸਰ' ਕੋਈ ਐਕਸ਼ਨ-ਕਾਮੇਡੀ ਫ਼ਿਲਮ ਹੋਵੇਗੀ। -PTC News