ਨਹੀਂ ਰਹੇ ਪੰਜਾਬੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ, ਲੇਖਕ ਅਤੇ ਡਾਇਰੈਕਟਰ ਸੁਖਜਿੰਦਰ ਸ਼ੇਰਾ
ਚੰਡੀਗੜ੍ਹ : ਪੰਜਾਬੀ ਫ਼ਿਲਮ ਇੰਡਸਟਰੀ ਤੋਂ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਪੰਜਾਬੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ, ਲੇਖਕ ਅਤੇ ਡਾਇਰੈਕਟਰ ਸੁਖਜਿੰਦਰ ਸ਼ੇਰਾ ਅੱਜ ਸਵੇਰੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਉਹਨਾਂ ਨੇ ਅੱਜ ਯੁਗਾਂਡਾ ਵਿਖੇ 2 ਵਜੇ (ਭਾਰਤੀ ਸਮੇਂ ਅਨੁਸਾਰ) ਦੇ ਕਰੀਬ ਆਖਰੀ ਸਾਹ ਲਏ। ਪੰਜਾਬ 'ਚ ਲੱਗਿਆ ਮਿੰਨੀ ਲੌਕਡਾਊਨ, ਪੜ੍ਹੋ ਕਿਸ-ਕਿਸ ਨੂੰ ਮਿਲੇਗੀ ਛੋਟ , ਕੀ ਰਹੇਗਾ ਬੰਦ ਦੱਸਿਆ ਜਾ ਰਿਹਾ ਹੈ ਕਿ ਉਹ ਕਈ ਦਿਨਾਂ ਤੋਂ ਬਿਮਾਰ ਸਨ। 'ਯਾਰੀ ਜੱਟ ਦੀ', 'ਜੱਟ ਤੇ ਜ਼ਮੀਨ' ਫਿਲਮ ਤੋਂ ਪ੍ਰਸਿੱਧੀ ਹਾਂਸਲ ਕਰਨ ਵਾਲੇ ਪੰਜਾਬੀ ਅਦਾਕਾਰਸੁਖਜਿੰਦਰ ਸ਼ੇਰਾ17 ਅਪ੍ਰੈਲ ਨੂੰ ਯੁਗਾਂਡਾ ਵਿਖੇ ਆਪਣੇ ਇਕ ਦੋਸਤ ਕੋਲ ਗਏ ਸਨ ਅਤੇ ਕੁਝ ਦਿਨ ਪਹਿਲਾਂ ਉਹ ਬਿਮਾਰ ਹੋ ਗਏ ਅਤੇ ਬੀਤੀ ਕੱਲ੍ਹ ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ। [caption id="attachment_494992" align="aligncenter" width="300"] ਨਹੀਂ ਰਹੇ ਪੰਜਾਬੀ ਫ਼ਿਲਮਾਂ ਦੇ ਮਸ਼ਹੂਰਅਦਾਕਾਰ, ਲੇਖਕ ਅਤੇ ਡਾਇਰੈਕਟਰ ਸੁਖਜਿੰਦਰ ਸ਼ੇਰਾ[/caption] ਅਨੁਭਵੀ ਨਿਰਮਾਤਾ ਡੀ.ਪੀ ਸਿੰਘ ਅਰਸ਼ੀ ਸ਼ੇਰਾ ਦੇ ਕਰੀਬੀ ਹਨ। ਉਹਨਾਂ ਦੱਸਿਆ ਕਿ ਸੁਖਜਿੰਦਰ ਸ਼ੇਰਾ ਦਾ ਪਰਿਵਾਰ ਚਾਹੁੰਦਾ ਹੈ ਕਿ ਉਹਨਾਂ ਦੀ ਲਾਸ਼ ਨੂੰ ਉਥੋਂ ਪੰਜਾਬ ਲਿਆਂਦੀ ਜਾਵੇ ਪਰ ਕੋਵਿਡ -19 ਸ਼ਰਤਾਂ ਕਾਰਨ ਉਹਨਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰਿਵਾਰ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਉਨ੍ਹਾਂ ਦੀ ਮ੍ਰਿਤਕ ਦੇਹ ਇੱਥੇ ਲਿਆਉਣ ਲਈ ਮੰਗ ਕੀਤੀ ਹੈ। [caption id="attachment_494991" align="aligncenter" width="259"] ਨਹੀਂ ਰਹੇ ਪੰਜਾਬੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ, ਲੇਖਕ ਅਤੇ ਡਾਇਰੈਕਟਰ ਸੁਖਜਿੰਦਰ ਸ਼ੇਰਾ[/caption] ਜਗਰਾਉਂ ਦੇ ਨੇੜਲੇ ਇੱਕ ਪਿੰਡ ਵਿੱਚ ਜੰਮੇ ਸੁਖਜਿੰਦਰ ਸ਼ੇਰਾ ਨੇ ਸਿਰਫ ਹਾਈ ਸਕੂਲ ਤੱਕ ਪੜ੍ਹਾਈ ਕੀਤੀ । ਉਹ ਹਮੇਸ਼ਾਂ ਲਿਖਣ ਵਿੱਚ ਰੁਚੀ ਰੱਖਦੇ ਸੀ ਅਤੇ ਜਸਵੰਤ ਸਿੰਘ ਕੰਵਲ ਨਾਲ ਮੁਲਾਕਾਤ ਤੋਂ ਬਾਅਦ ਇਸ ਕਲਾ ਪ੍ਰਤੀ ਉਸਦਾ ਜਨੂੰਨ ਵਧਿਆ ,ਜਿਸ ਨੇ ਉਨ੍ਹਾਂ ਨੂੰ ਛੋਟੀਆਂ ਕਹਾਣੀਆਂ ਲਿਖਣ ਲਈ ਪ੍ਰੇਰਿਆ। ਉਹ ਇੱਕ ਖੇਤੀਬਾੜੀ ਅਤੇ ਲੇਖਕ, ਇੰਜਨ ਪੰਪਾਂ ਦੀ ਇੱਕ ਵਰਕਸ਼ਾਪ ਚਲਾਉਂਦੇ ਸਨ। [caption id="attachment_494986" align="aligncenter" width="300"] ਨਹੀਂ ਰਹੇ ਪੰਜਾਬੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ, ਲੇਖਕ ਅਤੇ ਡਾਇਰੈਕਟਰ ਸੁਖਜਿੰਦਰ ਸ਼ੇਰਾ[/caption] ਦੱਸਣਯੋਗ ਹੈ ਕਿ ਬਾਲੀਵੁੱਡ ਅਦਾਕਾਰ ਧਰਮਿੰਦਰ ਨਾਲ ਵੀ ਉਹਨਾਂ ਦੇ ਚੰਗੇ ਸਬੰਧ ਸਨ। ਉਹ ਦੋ ਧੀਆਂ ਅਤੇ ਇੱਕ ਪੁੱਤਰ ਦੇ ਪਿਤਾ ਸਨ। ਹੈਰਾਨੀ ਦੀ ਗੱਲ ਹੈ ਕਿ ਉਸ ਦਾ ਕੋਈ ਹੋਰ ਪਰਿਵਾਰਕ ਮੈਂਬਰ ਫਿਲਮੀ ਕਾਰੋਬਾਰ ਵਿਚ ਨਹੀਂ ਆਇਆ। ਅੱਜ ਉਹਨਾਂ ਦੀ ਮੌਤ ਨਾਲ ਪੰਜਾਬੀ ਇੰਡਸਟਰੀ ਨੂੰ ਇੱਕ ਹੋਰ ਬਹੁਤ ਵੱਡਾ ਘਾਟਾ ਪੈ ਗਿਆ ਹੈ। ਆਮ ਲੋਕਾਂ ਦੇ ਨਾਲ -ਨਾਲ ਫਿਲਮੀ ਸਿਤਾਰੇ ਤੇ ਕਲਾਕਾਰ ਵੀ ਕੋਰੋਨਾ ਦੀ ਚਪੇਟ ਵਿੱਚ ਆ ਰਹੇ ਹਨ। [caption id="attachment_494984" align="aligncenter" width="300"] ਨਹੀਂ ਰਹੇ ਪੰਜਾਬੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ, ਲੇਖਕ ਅਤੇ ਡਾਇਰੈਕਟਰ ਸੁਖਜਿੰਦਰ ਸ਼ੇਰਾ[/caption] ਪੜ੍ਹੋ ਹੋਰ ਖ਼ਬਰਾਂ : ਪੜ੍ਹੋ ਕਿਨ੍ਹਾਂ ਲੋਕਾਂ ਨੂੰ ਨਹੀਂ ਲਗਵਾਉਣੀ ਚਾਹੀਦੀ ਵੈਕਸੀਨ Covaxin ਅਤੇ Covishield ਦੱਸ ਦਈਏ ਕਿ ਪਾਲੀਵੁੱਡ ਫ਼ਿਲਮਾਂ ਦੀ ਗੱਲ ਹੋਵੇ ਤੇ ਸੁਖਜਿੰਦਰ ਸ਼ੇਰਾ ਦਾ ਨਾਂਅ ਨਾ ਆਵੇ, ਇਹ ਕਦੇ ਨਹੀਂ ਹੋ ਸਕਦਾ। ਸੁਖਜਿੰਦਰ ਸਿੰਘ ਸ਼ੇਰਾ ਚੰਗੇ ਅਦਾਕਾਰ ਦੇ ਨਾਲ ਨਾਲ ਵਧੀਆ ਡਾਇਰੈਕਟਰ ਅਤੇ ਲੇਖਕ ਵੀ ਸਨ। ਖਜਿੰਦਰ ਸ਼ੇਰਾ ਦੀ ਪਹਿਲੀ ਫ਼ਿਲਮ 'ਯਾਰੀ ਜੱਟ' ਦੀ ਸੀ, ਉਹਨਾਂ ਦੀ ਇਹ ਫ਼ਿਲਮ ਸੁਪਰ ਡੁਪਰ ਹਿੱਟ ਰਹੀ ਅਤੇ ਦਰਸ਼ਕਾਂ ਨੇ ਉਹਨਾਂ ਦੀ ਅਦਾਕਾਰੀ ਨੂੰ ਬਹੁਤ ਪਸੰਦ ਵੀ ਕੀਤਾ ਸੀ। ਉਹਨਾਂ ਦੇ ਦੇਹਾਂਤ ਤੋਂ ਬਾਅਦ ਪਾਲੀਵੁੱਡ ਇੰਡਸਟਰੀ ਵਿਚ ਸੋਗ ਦੀ ਲਹਿਰ ਹੈ। -PTCNews