ਲੰਪੀ ਸਕਿਨ ਬਿਮਾਰੀ ਦੀ ਰੋਕਥਾਮ ਲਈ ਕੇਂਦਰ ਤੋਂ ਪੰਜਾਬ ਨੂੰ 25 ਲੱਖ ਖ਼ੁਰਾਕਾਂ ਮਿਲਣਗੀਆਂ : ਲਾਲਜੀਤ ਭੁੱਲਰ
ਚੰਡੀਗੜ੍ਹ: ਪੂਰੇ ਪੰਜਾਬ ਵਿੱਚ ਲੰਪੀ ਸਕਿਨ ਬਿਮਾਰੀ ਫੈਲ ਰਹੀ ਹੈ। ਇਸ ਬਿਮਾਰੀ ਨਾਲ ਅਨੇਕਾ ਪਸ਼ੂ ਮਰ ਰਹੇ ਹਨ। ਲੰਪੀ ਸਕਿਨ ਬਿਮਾਰੀ ਨੂੰ ਲੈ ਕੇ ਮੰਤਰੀ ਲਾਲਜੀਤ ਭੁੱਲਰ ਨੇ ਕੇਂਦਰੀ ਮੰਤਰੀ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਹੈ ਕਿ ਪੰਜਾਬ ਦੇ ਪਸ਼ੂਆਂ ਦੀ ਸਥਿਤੀ ਦਾ ਸਾਰਾ ਵੇਰਵਾ ਕੇਂਦਰ ਸਰਕਾਰ ਨੂੰ ਦਿੱਤਾ ਹੈ। ਲਾਲਜੀਤ ਭੁੱਲਰ ਦਾ ਕਹਿਣਾ ਹੈ ਕਿ 25 ਲੱਖ ਖ਼ੁਰਾਕਾਂ ਜਲਦ ਹੀ ਪੰਜਾਬ ਨੂੰ ਮਿਲ ਜਾਣਗੀਆਂ। ਉਨ੍ਹਾਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਅੱਜ ਸ਼ਾਮ ਤੱਕ ਗੁਜਰਾਤ ਤੋਂ ਪੰਜਾਬ ਲੰਪੀ ਸਕਿਨ ਦੀ ਖੁਰਾਕਾਂ ਪਹੁੰਚ ਜਾਣਗੀਆਂ। ਭੁੱਲਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਪੀੜਤ ਪਸ਼ੂਆਂ ਤੋਂ ਦੂਜੇ ਪਸ਼ੂਆਂ ਨੂੰ ਦੂਰ ਰੱਖੋ। ਉਨ੍ਹਾਂ ਨੇ ਕਿਹਾ ਹੈ ਕਿ 2 ਸਾਲ ਪਹਿਲਾ ਜਿਵੇਂ ਕੋਰੋਨਾ ਵਾਇਰਸ ਤੋਂ ਬਚਾਅ ਰੱਖਿਆ ਸੀ ਉਵੇਂ ਹੀ ਲੰਪੀ ਸਕਿਨ ਤੋਂ ਬਚਣ ਲਈ ਜਾਨਵਰਾਂ ਨੂੰ ਦੂਰ-ਦੂਰ ਰੱਖੋ। ਲਾਲਜੀਤ ਭੁੱਲਰ ਦਾ ਕਹਿਣਾ ਹੈ ਕਿ ਸਰਕਾਰ ਲੰਪੀ ਸਕਿਨ ਬਿਮਾਰੀ ਦੀ ਰੋਕਥਾਮ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰ ਰਹੀ ਹੈ। ਹੁਣ ਤੱਕ 3500 ਦੇ ਕਰੀਬ ਪਸ਼ੂ ਮਾਰੇ ਗਏ ਹਨ। ਮੇਤਰੀ ਲਾਲਜੀਤ ਭੁੱਲਰ ਦਾ ਕਹਿਣਾ ਹੈ ਕਿ ਲੰਪੀ ਸਕਿਨ ਬਿਮਾਰੀ ਲਈ ਪੰਜਾਬ ਸਰਕਾਰ ਹਰ ਤਰ੍ਹਾਂ ਦੇ ਸੰਭਵ ਕਦਮ ਚੁੱਕ ਰਹੀ ਹੈ। ਟਰਾਂਸਪੋਰਟਰ ਨੂੰ ਲੈ ਕੇ ਕੀਤੇ ਸਵਾਲ ਉੱਤੇ ਮੰਤਰੀ ਲਾਲਜੀਤ ਭੁੱਲਰ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਮੰਗਾਂ ਜਾਇਜ਼ ਹਨ ਅਤੇ ਜਲਦ ਹੀ ਸੀਐਮ ਨਾਲ ਮੀਟਿੰਗ ਕਰਵਾਈ ਜਾਵੇਗੀ। ਇਹ ਵੀ ਪੜ੍ਹੋ;ਮਾਨ ਸਰਕਾਰ ਨੇ 25 ਹੋਰ ਆਮ ਆਦਮੀ ਕਲੀਨਿਕ ਕੀਤੇ ਲੋਕਾਂ ਨੂੰ ਸਮਰਪਿਤ -PTC News