Punjab State Power Corporation: ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਬਲਦੇਵ ਸਿੰਘ ਸਰਾਂ ਦਾ ਵੱਡਾ ਬਿਆਨ, ਕਿਹਾ-ਸਵੈ ਘੋਸ਼ਣਾ ਪੱਤਰ ਕੋਈ ਨਵਾਂ ਨਹੀਂ
ਚੰਡੀਗੜ੍ਹ: ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਬਲਦੇਵ ਸਿੰਘ ਸਰਾਂ ਨੇ ਕਿਹਾ ਹੈ ਕਿ 300 ਯੂਨਿਟ ਪ੍ਰਤੀ ਮਹੀਨਾ ਖ਼ਪਤ ਕਰਨ ਵਾਲੇ ਕਿਸੇ ਵੀ ਘਰੇਲੂ ਖ਼ਪਤਕਾਰ ਨੂੰ ਬਿੱਲ ਨਹੀਂ ਦੇਣਾ ਪਵੇਗਾ ਪਰ ਉਥੇ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਐਸਸੀ, ਬੀਸੀ, ਬੀਪੀਐਲ ਅਤੇ ਸੁਤੰਤਰਤਾ ਸੰਗਰਾਮੀਆਂ ਦੇ ਪਰਿਵਾਰਾਂ ਲਈ ਵੀ 600 ਯੂਨਿਟ ਤੋਂ ਉਪਰ ਦੀ ਖਪਤ ਦਾ ਹੀ ਬਿੱਲ ਇਹ ਆਵੇਗਾ ਪਰ ਉਨ੍ਹਾਂ ਨੂੰ ਸਵੈ ਘੋਸ਼ਣਾ ਪੱਤਰ ਦੇਣਾ ਪਵੇਗਾ। ਬਲਦੇਵ ਸਿੰਘ ਸਰਾਂ ਦਾ ਕਹਿਣਾ ਹੈ ਕਿ ਸਵੈ ਘੋਸ਼ਣਾ ਪੱਤਰ ਨਵਾਂ ਨਹੀਂ ਹੈ ਇਹ ਪਹਿਲਾਂ ਵੀ ਅਜਿਹਾ ਸਵੈ ਘੋਸ਼ਣਾ ਪੱਤਰ ਐਸਸੀ ਬੀਸੀ ਬੀਪੀਐਲ ਅਤੇ ਸੁਤੰਤਰਤਾ ਸੰਗਰਾਮੀਆਂ ਵੱਲੋਂ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਸ ਸਵੈ ਘੋਸ਼ਣਾ ਪੱਤਰ ਵਿਚ ਨਵੀਂ ਗੱਲ ਇਹ ਹੈ ਕਿ ਪਹਿਲਾਂ ਕੈਟਾਗਰੀ ਵਾਈਜ਼ ਸਹੂਲਤ ਇਕ ਕਿਲੋਵਾਟ ਤੱਕ ਖਪਤਕਾਰਾਂ ਨੂੰ ਸੀ ਪਰ ਹੁਣ ਇੱਕ ਕਿਲੋਵਾਟ ਦੀ ਸ਼ਰਤ ਵੀ ਸਰਕਾਰ ਵੱਲੋਂ ਖਤਮ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਫਰਵਰੀ 2020 ਤੋਂ ਪਾਵਰਕਾਮ ਅਜਿਹੇ ਸਵੈ ਘੋਸ਼ਣਾ ਪੱਤਰ ਲੈ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਪਾਵਰਕਾਮ ਨੇ ਸਾਰੇ ਘਰੇਲੂ ਸ਼੍ਰੇਣੀ ਦੇ ਖਪਤਕਾਰਾਂ ਨੂੰ 600 ਯੂਨਿਟ ਦੋ ਮਹੀਨੇ ਲਈ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਪ੍ਰਦਾਨ ਕਰਨ ਸਬੰਧੀ ਪੱਤਰ ਜਾਰੀ ਕਰ ਦਿੱਤਾ ਹੈ। ਇਨ੍ਹਾਂ ਘਰੇਲੂ ਖਪਤਕਾਰਾਂ ਤੋਂ ਕੋਈ ਵੀ ਊਰਜਾ ਚਾਰਜਿਜ਼, ਫਿਕਸਡ ਚਾਰਜਿਜ਼, ਮੀਟਰ ਕਿਰਾਇਆ ਤੇ ਸਰਕਾਰੀ ਲੈਵੀਜ/ਟੈਕਸ ਨਹੀਂ ਵਸੂਲੇ ਜਾਣਗੇ। ਇਹ ਰਿਆਇਤ ਇਕ ਜੁਲਾਈ ਤੋਂ ਬਾਅਦ ਬਿਜਲੀ ਦੀ ਹੋਣ ਵਾਲੀ ਖਪਤ ਉਤੇ ਹੋਵੇਗੀ। ਰਿਪੋਰਟ: ਗਗਨਦੀਪ ਅਹੂਜਾ ਇਹ ਵੀ ਪੜ੍ਹੋ:ਮਾਨ ਸਰਕਾਰ ਵੱਲੋਂ ਸਨਅਤ ਲਈ ਸਿੰਗਲ ਵਿੰਡੋ ਰਾਹੀਂ ਸਾਰੀਆਂ ਮਨਜ਼ੂਰੀਆਂ ਦਿੱਤੀਆਂ ਜਾਣਗੀਆਂ: ਅਨਮੋਲ ਗਗਨ ਮਾਨ -PTC News