ਪਾਰਟੀ ਵਿਰੋਧੀ ਗਤੀਵਿਧੀਆਂ ਲਈ ਪੰਜਾਬ ਸ਼ਿਵ ਸੈਨਾ ਪ੍ਰਧਾਨ ਬਰਖਾਸਤ; ਮੁੱਖ ਸਕੱਤਰ ਪੰਜਾਬ ਨੂੰ ਵੀ ਦੇਣਾ ਪਵੇਗਾ ਐਨਸੀਐਮ ਨੂੰ ਜਵਾਬ
ਨਵੀਂ ਦਿੱਲੀ, 29 ਅਪ੍ਰੈਲ: ਪੰਜਾਬ ਦੇ ਪਟਿਆਲਾ ਵਿੱਚ ਦੋ ਕੱਟੜਪੰਥੀ ਸਮੂਹਾਂ ਦਰਮਿਆਨ ਹੋਈਆਂ ਹਿੰਸਕ ਝੜਪਾਂ ਦੇ ਮੱਦੇਨਜ਼ਰ, ਕੌਮੀ ਘੱਟ ਗਿਣਤੀ ਕਮਿਸ਼ਨ (ਐਨਸੀਐਮ) ਨੇ ਪੰਜਾਬ ਦੇ ਮੁੱਖ ਸਕੱਤਰ ਅਨਿਰੁਧ ਤਿਵਾੜੀ ਨੂੰ ਇੱਕ ਪੱਤਰ ਲਿਖ ਕੇ ਇੱਕ ਘੱਟ ਗਿਣਤੀ ਭਾਈਚਾਰੇ ਵਿੱਚ ਹੋਈਆਂ ਹਿੰਸਕ ਝੜਪਾਂ ਬਾਰੇ ਵਿਸਥਾਰਤ ਰਿਪੋਰਟ ਭੇਜਣ ਦੀ ਬੇਨਤੀ ਕੀਤੀ ਹੈ। ਝੜਪ ਦੀ ਘਟਨਾ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਾਮ 5.30 ਵਜੇ ਪੰਜਾਬ ਦੇ ਡੀਜੀਪੀ ਅਤੇ ਹੋਰ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਇੱਕ ਜ਼ਰੂਰੀ ਮੀਟਿੰਗ ਬੁਲਾਈ ਹੋਈ ਸੀ ਜਦੋਂ ਉਨ੍ਹਾਂ ਨੂੰ ਐਨਸੀਐਮ ਵਲੋਂ ਇਹ ਪੱਤਰ ਮਿਲਿਆ। ਪੱਤਰ ਵਿੱਚ ਐਨਸੀਐਮ ਦੀ ਸੰਯੁਕਤ ਸਕੱਤਰ ਏ ਧਨਲਕਸ਼ਮੀ ਨੇ ਲਿਖਿਆ, "ਐਨਸੀਐਮ ਨੇ 29.04.2022 ਨੂੰ ਪਟਿਆਲਾ, ਪੰਜਾਬ ਵਿੱਚ ਇੱਕ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਫਿਰਕੂ ਝੜਪ ਦੀਆਂ ਖਬਰਾਂ ਦਾ ਨੋਟਿਸ ਲਿਆ ਹੈ। ਤੁਹਾਨੂੰ ਇਸ ਮਾਮਲੇ ਵਿੱਚ ਵਿਚਾਰ ਕਰ ਕਮਿਸ਼ਨ ਨੂੰ 7 ਦਿਨਾਂ ਦੇ ਅੰਦਰ ਇੱਕ ਵਿਸਤ੍ਰਿਤ ਰਿਪੋਰਟ ਭੇਜਣ ਦੀ ਬੇਨਤੀ ਕੀਤੀ ਜਾਂਦੀ ਹੈ। ਝੜਪਾਂ ਤੋਂ ਬਾਅਦ ਇੱਕ ਅਧਿਕਾਰਤ ਆਦੇਸ਼ ਰਾਹੀਂ ਸ਼ਿਵ ਸੈਨਾ ਨੇ ਆਪਣੇ ਪੰਜਾਬ ਕਾਰਜਕਾਰੀ ਪ੍ਰਧਾਨ ਹਰੀਸ਼ ਸਿੰਗਲਾ ਨੂੰ ਬਰਖਾਸਤ ਕਰ ਦਿੱਤਾ ਹੈ। ਸ਼ਿਵ ਸੈਨਾ ਪ੍ਰਧਾਨ ਊਧਵ ਠਾਕਰੇ, ਸ਼ਿਵ ਸੈਨਾ ਯੁਵਾ ਪ੍ਰਧਾਨ ਆਦਿਤਿਆ ਠਾਕਰੇ ਅਤੇ ਪਾਰਟੀ ਦੇ ਸਕੱਤਰ ਅਨਿਲ ਦੇਸਾਈ ਦੇ ਆਦੇਸ਼ਾਂ 'ਤੇ, ਪਾਰਟੀ ਨੇਤਾ ਹਰੀਸ਼ਾ ਸਿੰਗਲਾ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਬਰਖਾਸਤ ਕਰ ਦਿੱਤਾ ਗਿਆ ਹੈ। ਇਹ ਵੀ ਪੜ੍ਹੋ: ਪਟਿਆਲਾ ਤੋਂ ਬਾਅਦ ਇੱਕ ਹੋਰ ਖ਼ੇਤਰ 'ਚ ਝੜਪ ਦੀਆਂ ਖਬਰਾਂ, ਐੱਫ.ਆਈ.ਆਰ ਦਰਜ ਪਟਿਆਲਾ 'ਚ ਸ਼ੁੱਕਰਵਾਰ ਨੂੰ ਸ਼ਿਵ ਸੈਨਾ ਦੇ ਵਰਕਰਾਂ ਵੱਲੋਂ ਪੰਜਾਬ ਸ਼ਿਵ ਸੈਨਾ ਦੇ ਕਾਰਜਕਾਰੀ ਪ੍ਰਧਾਨ ਹਰੀਸ਼ ਸਿੰਗਲਾ ਦੀ ਅਗਵਾਈ 'ਚ ਬਿਨਾਂ ਮਨਜ਼ੂਰੀ ਦੇ ਰੋਸ ਮਾਰਚ ਕਰਨ ਤੋਂ ਬਾਅਦ ਝੜਪਾਂ ਹੋ ਗਈਆਂ। ਸਿੱਖ ਜਥੇ ਇਸ ਵਿਰੁੱਧ ਬਗਾਵਤ ਕਰਨ ਲਈ ਮਾਰਚ ਵਾਲੀ ਥਾਂ 'ਤੇ ਪਹੁੰਚ ਗਏ ਅਤੇ ਇਹ ਦ੍ਰਿਸ਼ ਕੁਝ ਹੀ ਦੇਰ ਵਿਚ ਹਿੰਸਕ ਝੜਪ ਵਿਚ ਬਦਲ ਗਿਆ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਦੋਵਾਂ ਧੜਿਆਂ ਵਿਚਾਲੇ ਤਣਾਅ ਨੂੰ ਦੂਰ ਕਰਕੇ ਸਥਿਤੀ ਨੂੰ ਕਾਬੂ ਕੀਤਾ। -PTC News