ਸੁਨੰਦਾ ਸ਼ਰਮਾ ਦੇ ਗੀਤ 'ਤੇ ਨੱਚਣ ਵਾਲੇ ਕਸੂਤੇ ਫਸੇ ਸਿੱਖਿਆ ਅਧਿਕਾਰੀ ,ਇਸ ਨੋਟਿਸ ਨੇ ਪਵਾਏ ਪਟਾਕੇ,ਦੇਖੋ ਵੀਡੀਓ
ਸੁਨੰਦਾ ਸ਼ਰਮਾ ਦੇ ਗੀਤ 'ਤੇ ਨੱਚਣ ਵਾਲੇ ਕਸੂਤੇ ਫਸੇ ਸਿੱਖਿਆ ਅਧਿਕਾਰੀ ,ਇਸ ਨੋਟਿਸ ਨੇ ਪਵਾਏ ਪਟਾਕੇ,ਦੇਖੋ ਵੀਡੀਓ:ਚੰਡੀਗੜ੍ਹ : ਬੀਤੇ ਦਿਨੀਂ ਪੰਜਾਬ ਸਕੂਲ ਸਿੱਖਿਆ ਦੇ ਅਧਿਕਾਰੀਆਂ ਦੀ ਇੱਕ ਵੀਡੀੳ ਵਾਇਰਲ ਹੋਈ ਸੀ।ਜਿਸ 'ਚ ਪੰਜਾਬ ਸਕੂਲ ਸਿੱਖਿਆ ਬੋਰਡ 'ਚ ਸਿੱਖਿਆ ਸੁਧਾਰ ਵਰਕਸ਼ਾਪ ਦੇ ਸਮਾਪਤੀ ਸਮਾਰੋਹ ਦੌਰਾਨ ਆਡੀਟੋਰੀਅਮ ਹਾਲ 'ਚ ਅਧਿਕਾਰੀ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਦੇ ਗਾਣੇ 'ਬੁਲੇਟ ਤਾਂ ਰੱਖੀਆ ਪਟਾਕੇ ਪਾਉਣ ਨੂੰ' 'ਤੇ ਨੱਚ ਰਹੇ ਸਨ।
ਜਿਸ ਤੋਂ ਬਾਅਦ ਪੀਟੀਸੀ ਨਿਊਜ਼ ਨੇ ਬੁਲੇਟ ਦੇ ਪਟਾਖੇ ਗੀਤ 'ਤੇ ਨੱਚਣ ਵਾਲੇ ਅਧਿਕਾਰੀਆਂ ਦੀ ਖ਼ਬਰ ਨਸ਼ਰ ਸੀ।ਪੀਟੀਸੀ ਨਿਊਜ਼ ਦੀ ਖ਼ਬਰ ਤੋਂ ਬਾਅਦ ਸਿੱਖਿਆ ਸਕੱਤਰ ਨੇ ਵੀ ਠੋਸ ਕਦਮ ਚੁੱਕੇ ਹਨ।ਜਾਣਕਾਰੀ ਅਨੁਸਾਰ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਸਖਤ ਰਵੱਈਆ ਅਪਣਾਉਂਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਨੂੰ ਇਸ ਵੀਡੀੳ ਦੀ ਪੜਤਾਲ ਕਰਕੇ ਨੱਚਣ ਵਾਲਿਆਂ ਅਤੇ ਇਸ ਵਰਕਸ਼ਾਪ ਚਲਾਉਣ ਵਾਲੇ ਖਿਲਾਫ ਕਾਰਵਾਈ ਦੀ ਹਦਾਇਤ ਜਾਰੀ ਕੀਤੀ ਹੈ।
https://www.facebook.com/ptcnewsonline/videos/2108026609461477/
-PTCNews