ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ ਕਲਾਸ ਦਾ ਨਤੀਜਾ ਐਲਾਨਿਆ
ਮੋਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲਈ ਗਈ 8ਵੀਂ ਸ਼੍ਰੇਣੀ ਦੀ ਟਰਮ 1 ਤੇ ਟਰਮ 2 ਪ੍ਰੀਖਿਆ 2022 (ਸਮੇਤ ਓਪਨ ਸਕੂਲ) ਦਾ ਨਤੀਜਾ ਅੱਜ ਬੋਰਡ ਚੇਅਰਮੈਨ ਪ੍ਰੋ.ਯੋਗਰਾਜ ਵਲੋਂ ਐਲਾਨ ਦਿੱਤਾ ਗਿਆ।
ਇਸ ਸਾਲ 8ਵੀਂ ਸ਼੍ਰੇਣੀ ਵਿਚੋਂ 98.25 ਫ਼ੀਸਦੀ ਪ੍ਰੀਖਿਆਰਥੀ ਪਾਸ ਹੋਏ ਹਨ। ਪਹਿਲਾ ਸਥਾਨ ਬਰਨਾਲਾ ਜ਼ਿਲ੍ਹੇ ਦੇ ਸਰਕਾਰੀ ਮਿਡਲ ਸਕੂਲ ਗੁੰਮਟੀ ਦੇ ਵਿਦਿਆਰਥੀ ਮਨਪ੍ਰੀਤ ਸਿੰਘ ਨੇ ਕੀਤਾ। ਦੂਜਾ ਸਥਾਨ ਹਿਮਾਨੀ, ਬੋਰਡਿੰਗ ਸਕੂਲ ਊਨਾ ਰੋਡ ਹੁਸ਼ਿਆਰਪੁਰ ਅਤੇ ਤੀਜਾ ਸਥਾਨ ਅੰਮ੍ਰਿਤਸਰ ਜ਼ਿਲ੍ਹੇ ਦੇ ਅੰਬਰ ਪਬਲਿਕ ਸਕੂਲ ਨਵਾਂ ਨਤੇਲ ਨੇ ਪ੍ਰਾਪਤ ਕੀਤਾ।
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 8ਵੀਂ ਕਲਾਸ ਦਾ ਨਤੀਜਾ ਚੰਗਾ ਆਇਆ ਹੈ।
ਇਹ ਵੀ ਪੜ੍ਹੋ:'ਆਪ' ਵਿਧਾਇਕ ਦੇ ਗੰਨਮੈਨ ਦੀ ਗੋਲੀ ਲੱਗਣ ਨਾਲ ਮੌਤ, ਖੁਦਕੁਸ਼ੀ ਦਾ ਖਦਸ਼ਾ
-PTC News