ਪੰਜਾਬ ਸਕੂਲ ਬੋਰਡ ਸਿੱਖਿਆ ਦੀ 10ਵੀਂ ਜਮਾਤ ਦਾ ਨਤੀਜਾ ਭਲਕੇ ਹੋਵੇਗਾ ਜਾਰੀ
ਮੁਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ ਹੈ। ਜਿਹੜੇ ਵਿਦਿਆਰਥੀ 10ਵੀਂ ਜਮਾਤ ਦਾ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਉਨ੍ਹਾਂ ਨੂੰ ਦੱਸ ਦੇਈਏ ਕਿ ਪੰਜਾਬ ਬੋਰਡ 10ਵੀਂ ਦੇ ਨਤੀਜੇ ਭਲਕੇ 5 ਜੁਲਾਈ ਨੂੰ ਐਲਾਨੇਗਾ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੰਟਰੋਲਰ ਜੇਆਰ ਮਹਿਰੋਕ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਅਕਾਦਮਿਕ ਸਾਲ 2021-22 ਦਸਵੀਂ ਸ਼੍ਰੇਣੀ ਦਾ ਨਤੀਜਾ ਮੰਗਲਵਾਰ 5 ਜੁਲਾਈ 2022 ਨੂੰ 12:15 ਵਜੇ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਰਚੂਅਲ ਮੀਟਿੰਗ ਰਾਹੀਂ ਐਲਾਨਿਆ ਜਾਵੇਗਾ। ਦੱਸ ਦਈਏ ਕਿ ਜੇਕਰ PSEB 10ਵੀਂ ਦਾ ਨਤੀਜਾ 12ਵੀਂ ਬੋਰਡ ਦੇ ਪੈਟਰਨ 'ਤੇ ਜਾਰੀ ਕਰਦਾ ਹੈ ਤਾਂ ਨਤੀਜਾ ਰਿਲੀਜ਼ ਹੋਣ ਦੀ ਸ਼ਾਮ ਜਾਂ ਅਗਲੇ ਦਿਨ ਆਨਲਾਈਨ ਨਤੀਜਾ ਦੇਖਣ ਲਈ ਲਿੰਕ ਐਕਟੀਵੇਟ ਹੋ ਜਾਵੇਗਾ। ਧਿਆਨਯੋਗ ਹੈ ਕਿ ਪੰਜਾਬ ਬੋਰਡ ਦੀ 10ਵੀਂ ਦੀ ਪ੍ਰੀਖਿਆ 29 ਅਪ੍ਰੈਲ ਤੋਂ 19 ਮਈ 2022 ਤੱਕ ਲਗਭਗ 4 ਲੱਖ ਵਿਦਿਆਰਥੀਆਂ ਲਈ ਲਈ ਗਈ ਸੀ। ਨਤੀਜਾ ਜਾਰੀ ਹੋਣ ਤੋਂ ਬਾਅਦ ਵਿਦਿਆਰਥੀਆਂ ਦੀ ਆਰਜ਼ੀ ਮਾਰਕ ਸ਼ੀਟ ਆਨਲਾਈਨ ਉਪਲਬਧ ਕਰਵਾਈ ਜਾਵੇਗੀ। ਇਸ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਸਕੂਲਾਂ ਤੋਂ ਮਾਰਕ ਸ਼ੀਟ ਦੀ ਅਸਲ ਕਾਪੀ ਪ੍ਰਾਪਤ ਕਰਨੀ ਪਵੇਗੀ। ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਨਤੀਜੇ ਸਬੰਧੀ ਨਵੀਨਤਮ ਅਪਡੇਟਸ ਲਈ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in ਵੈੱਬਸਾਈਟ 'ਤੇ ਨਜ਼ਰ ਰੱਖਣ। ਵਰਚੂਅਲ ਮੀਟਿੰਗ ਦਾ ਲਿੰਕ ਵੱਖਰੇ ਤੌਰ ਉਤੇ ਸਬੰਧਤਾਂ ਨੂੰ ਭੇਜਿਆ ਜਾਵੇਗਾ। ਇਹ ਨਤੀਜਾ 6 ਜੁਲਾਈ 2022 ਬਾਦ ਦੁਪਹਿਰ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬ-ਸਾਈਟ www.pseb.ac.in ਅਤੇ indiaresults.com 'ਤੇ ਪ੍ਰੀਖਿਆਰਥੀਆਂ ਲਈ ਉਪਲਬਧ ਹੋਵੇਗਾ। ਪੰਜਾਬ ਬੋਰਡ 10ਵੀਂ ਰਿਜ਼ਲਟ ਚੈੱਕ ਕਰਨ ਲਈ ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ pseb.ac.in 'ਤੇ ਜਾਓ। ਇਸ ਤੋਂ ਬਾਅਦ ਹੋਮ ਪੇਜ 'ਤੇ 'ਰਿਜ਼ਲਟ' ਟੈਬ 'ਤੇ ਕਲਿੱਕ ਕਰੋ। ਹੁਣ ਪੀਐੱਸਈਬੀ ਜਮਾਤ 10 ਨਤੀਜਾ 2022 ਦੀ ਚੋਣ ਕਰੋ। ਹੁਣ ਦਿੱਤੇ ਗਏ ਸਥਾਨ 'ਚ ਆਪਣਾ ਰੋਲ ਨੰਬਰ ਜਾਂ ਨਾਂ ਦਰਜ ਕਰੋ। ਇਸ ਤੋਂ ਬਾਅਦ 'ਨਤੀਜਾ ਲੱਭੋ' ਟੈਬ 'ਤੇ ਕਲਿੱਕ ਕਰੋ। ਪੰਜਾਬ 10ਵੀਂ ਦਾ ਨਤੀਜਾ 2022 ਸਕ੍ਰੀਨ 'ਤੇ ਪ੍ਰਦਰਿਸ਼ਤ ਹੋਵੇਗਾ। ਨਤੀਜੇ ਦੀ ਜਾਂਚ ਕਰੋ ਤੇ ਇਸ ਨੂੰ ਅਗਲੇਰੇ ਸੰਦਰਭ ਲਈ ਸੁਰੱਖਿਅਤ ਰੱਖ ਲਓ। ਇਹ ਵੀ ਪੜ੍ਹੋ : ਨਵਨਿਯੁਕਤ ਅਧਿਆਪਕ ਮੈਡੀਕਲ ਕਰਵਾਉਣ ਲਈ ਹੋ ਰਹੇ ਨੇ ਖੱਜਲ-ਖੁਆਰ