Thu, Jan 23, 2025
Whatsapp

ਪੰਜਾਬ ਰੋਡਵੇਜ਼/ਪਨਬੱਸ ਦੇ ਕਰਮਚਾਰੀਆਂ ਵੱਲੋਂ ਚੱਕਾ ਜਾਮ ਕਰਨ ਨਾਲ ਯਾਤਰੀ ਹੋਏ ਪ੍ਰੇਸ਼ਾਨ

Reported by:  PTC News Desk  Edited by:  Shanker Badra -- January 09th 2019 12:02 PM -- Updated: January 09th 2019 04:17 PM
ਪੰਜਾਬ ਰੋਡਵੇਜ਼/ਪਨਬੱਸ ਦੇ ਕਰਮਚਾਰੀਆਂ ਵੱਲੋਂ ਚੱਕਾ ਜਾਮ ਕਰਨ ਨਾਲ ਯਾਤਰੀ ਹੋਏ ਪ੍ਰੇਸ਼ਾਨ

ਪੰਜਾਬ ਰੋਡਵੇਜ਼/ਪਨਬੱਸ ਦੇ ਕਰਮਚਾਰੀਆਂ ਵੱਲੋਂ ਚੱਕਾ ਜਾਮ ਕਰਨ ਨਾਲ ਯਾਤਰੀ ਹੋਏ ਪ੍ਰੇਸ਼ਾਨ

ਪੰਜਾਬ ਰੋਡਵੇਜ਼/ਪਨਬੱਸ ਦੇ ਕਰਮਚਾਰੀਆਂ ਵੱਲੋਂ ਚੱਕਾ ਜਾਮ ਕਰਨ ਨਾਲ ਯਾਤਰੀ ਹੋਏ ਪ੍ਰੇਸ਼ਾਨ:ਜਲੰਧਰ : ਪੰਜਾਬ ਰੋਡਵੇਜ਼/ਪਨਬੱਸ ਦੇ ਕਰਮਚਾਰੀ ਮੰਗਲਵਾਰ ਤੋਂ ਹੜਤਾਲ ‘ਤੇ ਹਨ।ਇਸ ਦੌਰਾਨ ਠੇਕੇ 'ਤੇ ਕੰਮ ਕਰਨ ਵਾਲੇ ਪੰਜਾਬ ਰੋਡਵੇਜ਼/ਪਨਬੱਸ ਦੇ ਕਰਮਚਾਰੀ ਬੱਸਾਂ ਦਾ ਚੱਕਾ ਜਾਮ ਕਰਕੇ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ।ਜਿਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। [caption id="attachment_237982" align="aligncenter" width="300"]Punjab Roadways / PUNBUS Employees Strike Passenger Distraction
ਪੰਜਾਬ ਰੋਡਵੇਜ਼/ਪਨਬੱਸ ਦੇ ਕਰਮਚਾਰੀਆਂ ਵੱਲੋਂ ਚੱਕਾ ਜਾਮ ਕਰਨ ਨਾਲ ਯਾਤਰੀ ਹੋਏ ਪ੍ਰੇਸ਼ਾਨ[/caption] ਇੱਕ ਪਾਸੇ ਰੋਡਵੇਜ਼/ਪਨਬੱਸ ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ 'ਤੇ ਹਨ ਅਤੇ ਦੂਜੇ ਪਾਸੇ ਬੱਸ ਵਿੱਚ ਸਫ਼ਰ ਕਰਨ ਵਾਲੇ ਯਾਤਰੀ ਇਧਰ-ਉਧਰ ਭਟਕਦੇ ਨਜ਼ਰ ਆ ਰਹੇ ਹਨ।ਇਸ ਦੌਰਾਨ ਯਾਤਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਿਸੇ ਜ਼ਰੂਰੀ ਕੰਮ ਲਈ ਜਾਣਾ ਸੀ ਪਰ ਸਰਕਾਰੀ ਬੱਸਾਂ ਦੀ ਹੜਤਾਲ ਕਾਰਨ ਪ੍ਰੇਸ਼ਾਨੀ ਆ ਰਹੀ ਹੈ। [caption id="attachment_237984" align="aligncenter" width="300"]Punjab Roadways / PUNBUS Employees Strike Passenger Distraction
ਪੰਜਾਬ ਰੋਡਵੇਜ਼/ਪਨਬੱਸ ਦੇ ਕਰਮਚਾਰੀਆਂ ਵੱਲੋਂ ਚੱਕਾ ਜਾਮ ਕਰਨ ਨਾਲ ਯਾਤਰੀ ਹੋਏ ਪ੍ਰੇਸ਼ਾਨ[/caption] ਦੂਜੇ ਪਾਸੇ ਠੇਕੇ 'ਤੇ ਕੰਮ ਕਰਨ ਵਾਲੇ ਰੋਡਵੇਜ਼/ਪਨਬੱਸ ਕਰਮਚਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਕਾਫੀ ਸਮੇਂ ਤੋਂ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਟਾਲਾ ਵੱਟ ਰਹੀ ਹੈ।ਕਰਮਚਾਰੀਆਂ ਨੇ ਕਿਹਾ ਕਿ ਸਰਕਾਰ ਨੇ ਚੋਣਾਂ ਦੌਰਾਨ ਕੱਚੇ ਕਰਮਚਾਰੀਆਂ ਨੂੰ ਪੱਕੇ ਕਰਨ ਦੀ ਗੱਲ ਕਹੀ ਸੀ ਪਰ ਸਰਕਾਰ ਬਣੀ ਨੂੰ 2 ਸਾਲ ਹੋ ਚੁੱਕੇ ਹਨ, ਸਰਕਾਰ ਨੇ ਉਨ੍ਹਾਂ ਦੀ ਮੰਗ ਪੂਰੀ ਨਹੀਂ ਕੀਤੀ।ਉਨ੍ਹਾਂ ਨੇ ਕਿਹਾ ਕਿ ਇਕੋ ਜਿਹਾ ਕੰਮ ਕਰਨ 'ਤੇ ਵੀ ਉਨ੍ਹਾਂ ਨੂੰ ਇਕੋ ਜਿਹੀ ਸੈਲਰੀ ਨਹੀਂ ਦਿੱਤੀ ਜਾਂਦੀ,ਜਿਸ ਕਾਰਨ ਉਹ ਪ੍ਰੇਸ਼ਾਨ ਹਨ ਅਤੇ ਹੜਤਾਲ ਕਰਨ ਲਈ ਮਜ਼ਬੂਰ ਹਨ। [caption id="attachment_237985" align="aligncenter" width="300"]Punjab Roadways / PUNBUS Employees Strike Passenger Distraction
ਪੰਜਾਬ ਰੋਡਵੇਜ਼/ਪਨਬੱਸ ਦੇ ਕਰਮਚਾਰੀਆਂ ਵੱਲੋਂ ਚੱਕਾ ਜਾਮ ਕਰਨ ਨਾਲ ਯਾਤਰੀ ਹੋਏ ਪ੍ਰੇਸ਼ਾਨ[/caption] ਇਸ ਦੇ ਕਾਰਨ ਸਰਕਾਰੀ ਬੱਸਾਂ ਦੇ 80 ਫੀਸਦੀ ਰੂਟ ਪ੍ਰਭਾਵਿਤ ਹੋਏ ਹਨ ਅਤੇ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨ ਹੋਣਾ ਪਿਆ ਹੈ।ਇਸ ਦੇ ਨਾਲ ਹੀ ਰੋਡਵੇਜ਼/ਪਨਬੱਸ ਕਰਮਚਾਰੀਆਂ ਦੀ ਹੜਤਾਲ ਕਾਰਨ ਪ੍ਰਾਈਵੇਟ ਟ੍ਰਾਂਸਪੋਰਟਰਾਂ ਨੂੰ ਹੜਤਾਲ ਨਾਲ ਪੂਰਾ ਫਾਇਦਾ ਮਿਲਿਆ ਹੈ। -PTCNews


Top News view more...

Latest News view more...

PTC NETWORK