Fri, Jan 3, 2025
Whatsapp

ਪੰਜਾਬ 'ਚ 24 ਘੰਟਿਆਂ 'ਚ ਕੋਰੋਨਾ ਦੇ 37 ਨਵੇਂ ਕੇਸ ਆਏ ਸਾਹਮਣੇ, ਹੁਣ ਤੱਕ 1768 ਮਾਮਲਿਆਂ ਦੀ ਪੁਸ਼ਟੀ

Reported by:  PTC News Desk  Edited by:  Shanker Badra -- May 09th 2020 07:18 PM
ਪੰਜਾਬ 'ਚ 24 ਘੰਟਿਆਂ 'ਚ ਕੋਰੋਨਾ ਦੇ 37 ਨਵੇਂ ਕੇਸ ਆਏ ਸਾਹਮਣੇ, ਹੁਣ ਤੱਕ 1768 ਮਾਮਲਿਆਂ ਦੀ ਪੁਸ਼ਟੀ

ਪੰਜਾਬ 'ਚ 24 ਘੰਟਿਆਂ 'ਚ ਕੋਰੋਨਾ ਦੇ 37 ਨਵੇਂ ਕੇਸ ਆਏ ਸਾਹਮਣੇ, ਹੁਣ ਤੱਕ 1768 ਮਾਮਲਿਆਂ ਦੀ ਪੁਸ਼ਟੀ

ਪੰਜਾਬ 'ਚ 24 ਘੰਟਿਆਂ 'ਚ ਕੋਰੋਨਾ ਦੇ 37 ਨਵੇਂ ਕੇਸ ਆਏ ਸਾਹਮਣੇ, ਹੁਣ ਤੱਕ 1768 ਮਾਮਲਿਆਂ ਦੀ ਪੁਸ਼ਟੀ:ਚੰਡੀਗੜ੍ਹ : ਕੋਰੋਨਾ ਵਾਇਰਸ ਦੁਨੀਆ ਭਰ ਸਮੇਤ ਪੂਰੇ ਪੰਜਾਬ ਵਿਚ ਵੀ ਪੈਰ ਪਸਾਰਦਾ ਜਾ ਰਿਹਾ ਹੈ। ਪੰਜਾਬ ਵਿਚ ਕੋਰੋਨਾ ਵਾਇਰਸ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਰੋਜ਼ਾਨਾ ਕਈ ਪਾਜ਼ੀਟਿਵ ਕੇਸ ਸਾਹਮਣੇ ਆ ਰਹੇ ਹਨ। ਕੋਰੋਨਾ ਪੀੜਤਾਂ ਦੀ ਗਿਣਤੀ ਵਿਚ ਨਿਰੰਤਰ ਹੋ ਰਹੇ ਵਾਧੇ ਨੇ ਸਮੁੱਚੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹੁਣ ਪੰਜਾਬ ਵਿੱਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 1731 ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ 24 ਘੰਟਿਆਂ 'ਚ ਅੱਜ ਕੋਰੋਨਾ ਦੇ 37 ਨਵੇਂ ਮਾਮਲੇ ਸਾਹਮਣੇ ਆਏ ਹਨ ,ਜਿਨ੍ਹਾਂ 'ਚੋਂ ਪਠਾਨਕੋਟ ਤੋਂ 02 , ਜਲੰਧਰ ਤੋਂ 17, ਪਟਿਆਲਾ ਤੋਂ 01 ,ਕਪੂਰਥਲਾ – 01 , ਫਤਿਹਗੜ੍ਹ ਸਾਹਿਬ – 05 ,ਰੋਪੜ ਤੋਂ 04 , ਹੁਸ਼ਿਆਰਪੁਰ ਤੋਂ 01 ,ਗੁਰਦਾਸਪੁਰ ਤੋਂ 05 , ਮਾਨਸਾ ਤੋਂ 01 ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਮਾਨਸਾ ਜ਼ਿਲੇ 'ਚ ਇਕ ਲੜਕੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ, ਜਿਸ ਨਾਲ ਹੁਣ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 21 ਹੋ ਗਈ ਹੈ। ਇਸੇ ਦੌਰਾਨ ਇਕ ਔਰਤ ਨੇ ਕੋਰੋਨਾ 'ਤੇ ਜਿੱਤ ਵੀ ਪ੍ਰਾਪਤ ਕੀਤੀ ਹੈ। ਔਰਤ ਸਮੇਤ ਜ਼ਿਲੇ ਕੁੱਲ 6 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 15 ਦਾ ਸਿਵਲ ਹਸਪਤਾਲ ਮਾਨਸਾ ਵਿਖੇ ਇਲਾਜ ਚੱਲ ਰਿਹਾ ਹੈ। ਗੁਰਦਾਸਪੁਰ ਵਿਚ ਕੋਰੋਨਾ ਵਾਇਰਸ ਦੇ 5 ਹੋਰ ਕੇਸ ਸਾਹਮਣੇ ਆਏ ਹਨ। ਕੋਰੋਨਾਂ ਪੀੜਤਾਂ ਦੀ ਗਿਣਤੀ ਰੁਕਣ ਦਾ ਨਾਂ ਨਹੀਂ ਲੈ ਰਹੀ। ਗੁਰਦਾਸਪੁਰ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ 122 ਹੋ ਗਈ ਹੈ। ਇਨ੍ਹਾਂ ਵਿਚੋਂ ਜਿਆਦਾਤਰ ਮਰੀਜ਼ ਧਾਰਮਿਕ ਸਥਾਨਾਂ ਤੋਂ ਵਾਪਸ ਆਏ ਸ਼ਰਧਾਲੂ ਹਨ। ਗੁਰਦਾਸਪੁਰ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਵਧਣ ਕਾਰਨ ਡਰ ਦਾ ਮਾਹੌਲ ਬਣਿਆ ਹੋਇਆ ਹੈ। ਦੱਸ ਦਈਏ ਕਿ ਇਸ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚ 1768 ਪਾਜ਼ੀਟਿਵ ਮਾਮਲੇ ਪਾਏ ਗਏ ਹਨ। ਇਨ੍ਹਾਂ ‘ਚ ਅੰਮ੍ਰਿਤਸਰ – 287 , ਜਲੰਧਰ – 175, ਤਰਨ ਤਾਰਨ - 157 , ਲੁਧਿਆਣਾ – 125, ਗੁਰਦਾਸਪੁਰ - 121 , ਨਵਾਂਸ਼ਹਿਰ – 103 , ਪਟਿਆਲਾ – 96 , ਮੋਹਾਲੀ - 95 , ਹੁਸ਼ਿਆਰਪੁਰ – 90 , ਸੰਗਰੂਰ – 88 , ਸ੍ਰੀ ਮੁਕਤਸਰ ਸਾਹਿਬ – 65 , ਮੋਗਾ – 56 , ਫਰੀਦਕੋਟ – 45 , ਫਿਰੋਜ਼ਪੁਰ - 43 , ਬਠਿੰਡਾ - 40 , ਫਾਜ਼ਿਲਕਾ - 39 , ਪਠਾਨਕੋਟ – 29 , ਫਤਿਹਗੜ੍ਹ ਸਾਹਿਬ – 28 , ਕਪੂਰਥਲਾ – 24 ,ਬਰਨਾਲਾ - 21 , ਮਾਨਸਾ ਤੋਂ 21 ,ਰੋਪੜ ਤੋਂ 20 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਜਾਨਲੇਵਾ ਵਾਇਰਸ ਕਾਰਨ ਪੰਜਾਬ ‘ਚ 31 ਮੌਤਾਂ ਹੋ ਚੁੱਕੀਆਂ ਹਨ ਅਤੇ 157 ਮਰੀਜ਼ ਠੀਕ ਹੋ ਚੁੱਕੇ ਹਨ। -PTCNews


Top News view more...

Latest News view more...

PTC NETWORK