Tue, Mar 11, 2025
Whatsapp

ਪੰਜਾਬ ਪੁਲਿਸ ਨੇ ਗੈਂਗਸਟਰ ਸੁਖਪ੍ਰੀਤ ਬੁੱਢਾ ਦੇ 15 ਅਪਰਾਧੀ ਸਾਥੀਆਂ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ

Reported by:  PTC News Desk  Edited by:  Shanker Badra -- December 17th 2019 01:53 PM
ਪੰਜਾਬ ਪੁਲਿਸ ਨੇ ਗੈਂਗਸਟਰ ਸੁਖਪ੍ਰੀਤ ਬੁੱਢਾ ਦੇ 15 ਅਪਰਾਧੀ ਸਾਥੀਆਂ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ

ਪੰਜਾਬ ਪੁਲਿਸ ਨੇ ਗੈਂਗਸਟਰ ਸੁਖਪ੍ਰੀਤ ਬੁੱਢਾ ਦੇ 15 ਅਪਰਾਧੀ ਸਾਥੀਆਂ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ

ਪੰਜਾਬ ਪੁਲਿਸ ਨੇ ਗੈਂਗਸਟਰ ਸੁਖਪ੍ਰੀਤ ਬੁੱਢਾ ਦੇ 15 ਅਪਰਾਧੀ ਸਾਥੀਆਂ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ:ਚੰਡੀਗੜ੍ਹ : ਪੰਜਾਬ ਪੁਲਿਸ ਦੇ ਯਤਨਾਂ ਸਦਕਾ ਗੈਂਗਸਟਰ ਸੁਖਪ੍ਰੀਤ ਸਿੰਘ ਉਰਫ਼ ਬੁੱਢਾ ਦੇ ਅਰਮੀਨੀਆ ਤੋਂ ਡਿਪੋਰਟ ਹੋਣ ਨਾਲ ਉਸ ਦੇ 15 ਅਪਰਾਧੀ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਪੁਲਿਸ ਨੇ ਵੱਡੀ ਗਿਣਤੀ ਵਿੱਚ ਹਥਿਆਰ, ਨਸ਼ੀਲੇ ਪਦਾਰਥ ਅਤੇ ਵਿਦੇਸ਼ੀ ਨਕਦੀ ਜ਼ਬਤ ਕੀਤੀ ਹੈ। ਇਨ੍ਹਾਂ ਗ੍ਰਿਫਤਾਰੀਆਂ 'ਚ ਬਿਦੀ ਚੰਦ ਵਾਸੀ ਖੁੱਡਾ ਲਹੌਰਾ, ਸੇਵਾਮੁਕਤ ਡਿਪਟੀ ਪਾਸਪੋਰਟ ਅਫ਼ਸਰ ਜੋ ਕਿ 2007-2008 ਦੌਰਾਨ ਚੰਡੀਗੜ੍ਹ ਵਿਖੇ ਤਾਇਨਾਤ ਸੀ, ਜਿਸ ਨੇ ਗੌਰਵ ਪਟਿਆਲ ਤੋਂ 50,000 ਰੁਪਏ ਲੈ ਕੇ ਫਰਜ਼ੀ ਨਾਂ ਅਤੇ ਪਤੇ 'ਤੇ ਭਾਰਤੀ ਪਾਸਪੋਰਟ ਬਣਾ ਕੇ ਉਸ ਨੂੰ ਸੌਂਪਣਾ ਸੀ। ਬਿਧੀ ਚੰਦ 2011 'ਚ ਡਿਪਟੀ ਪਾਸਪੋਰਟ ਅਫ਼ਸਰ ਵਜੋਂ ਸੇਵਾਮੁਕਤ ਹੋਇਆ ਸੀ। [caption id="attachment_370279" align="aligncenter" width="300"]Punjab Police Gangster Sukhpreet Singh Buddha 15 criminal Partner Arrested ਪੰਜਾਬ ਪੁਲਿਸ ਨੇ ਗੈਂਗਸਟਰ ਸੁਖਪ੍ਰੀਤ ਬੁੱਢਾ ਦੇ 15 ਅਪਰਾਧੀ ਸਾਥੀਆਂ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ[/caption] ਇਸ ਬਾਰੇ ਡੀ.ਜੀ.ਪੀ. ਦਿਨਕਰ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੁੱਢੇ ਨੂੰ ਅਰਮੀਨੀਆ ਤੋਂ ਵਾਪਸ ਲਿਆਉਣ ਸਮੇਂ ਉਹ ਗੈਰ ਕਾਨੂੰਨੀ ਢੰਗ ਨਾਲ ਯੂ.ਐਸ. 'ਚ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰਮੀਸ਼ ਵਰਮਾ 'ਤੇ ਹਮਲਾ ਕਰਨ ਉਪਰੰਤ ਬੁੱਢਾ ਅਪ੍ਰੈਲ 2018 ਨੂੰ ਪੰਜਾਬ ਤੋਂ ਯੂ.ਏ.ਈ. ਭੱਜ ਗਿਆ ਸੀ, ਜਿਸ ਦੌਰਾਨ ਉਸਨੇ ਕਈ ਦੇਸ਼ਾਂ ਦੀ ਯਾਤਰਾ ਕੀਤੀ, ਜਿਸ 'ਚ ਯੂ.ਏ.ਈ., ਚੀਨ, ਇਰਾਨ, ਰੂਸ, ਥਾਈਲੈਂਡ, ਇੰਡੋਨੇਸ਼ੀਆ, ਜਿਓਰਜ਼ੀਆ ਅਤੇ ਸਿੰਗਾਪੁਰ ਸ਼ਾਮਲ ਹਨ। [caption id="attachment_370282" align="alignnone" width="300"] Punjab Police Gangster Sukhpreet Singh Buddha 15 criminal Partner Arrested ਪੰਜਾਬ ਪੁਲਿਸ ਨੇ ਗੈਂਗਸਟਰ ਸੁਖਪ੍ਰੀਤ ਬੁੱਢਾ ਦੇ 15 ਅਪਰਾਧੀ ਸਾਥੀਆਂ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ[/caption] ਡੀ.ਜੀ.ਪੀ. ਨੇ ਕਿਹਾ ਕਿ ਪੰਜਾਬ ਪੁਲੀਸ ਹੁਣ ਇਨ੍ਹਾਂ ਦੇਸ਼ਾਂ ਵਿਚ ਉਸਦੇ ਸੰਪਰਕਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਪੰਜਾਬ ਪੁਲਿਸ ਦੇ ਸੁਪਰਵਿਜ਼ਨ ਆਫ਼ ਆਰਗੇਨਾਈਜ਼ਡ ਕਰਾਈਮ ਕੰਟਰੋਲ ਯੂਨਿਟ ਦੀਆਂ ਟੀਮਾਂ ਵੱਲੋਂ ਲੁਧਿਆਣਾ, ਮੋਗਾ, ਫਰੀਦਕੋਟ, ਖੰਨਾ, ਮੋਹਾਲੀ , ਅੰਮ੍ਰਿਤਸਰ ਵਿਖੇ ਅੱਗੇ ਹੋਰ ਪੜਤਾਲ ਕੀਤੀ ਜਾ ਰਹੀ ਹੈ। ਡੀ.ਜੀ.ਪੀ. ਨੇ ਦੱਸਿਆ ਕਿ ਬੁੱਢੇ ਦੀ ਨਿਸ਼ਾਨਦੇਹੀ 'ਤੇ ਇਕ ਕਰਬਾਈਨ, 1 ਬੁਲਟਪਰੂਫ ਜੈਕੇਟ, 3 ਕਿਲੋ ਅਫੀਮ, 7 ਵਾਹਨ, ਅਸਲਾ ਅਤੇ ਕੁੱਲ 13.80 ਲੱਖ ਰੁਪਏ ਦੀ ਨਗਦੀ ਅਤੇ 1700 ਯੂ.ਐਸ. ਡਾਲਰ ਉਸ ਤੋਂ ਅਤੇ ਸਹਿਯੋਗੀਆਂ ਤੋਂ ਬਰਾਮਦ ਕੀਤੇ ਗਏ ਹਨ। [caption id="attachment_370281" align="aligncenter" width="300"]Punjab Police Gangster Sukhpreet Singh Buddha 15 criminal Partner Arrested ਪੰਜਾਬ ਪੁਲਿਸ ਨੇ ਗੈਂਗਸਟਰ ਸੁਖਪ੍ਰੀਤ ਬੁੱਢਾ ਦੇ 15 ਅਪਰਾਧੀ ਸਾਥੀਆਂ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ[/caption] ਜ਼ਿਕਰਯੋਗ ਹੈ ਕਿ ਗੈਂਗਸਟਰ ਸੁਖਪ੍ਰੀਤ ਸਿੰਘ ਉਰਫ਼ ਬੁੱਢਾ ਪਿੰਡ ਕੁੱਸਾ, ਜ਼ਿਲਾ ਮੋਗਾ ਦੇ ਅਰਮੀਨੀਆ ਵਿਚ ਹੋਣ ਬਾਰੇ ਪਤਾ ਲਗਾਇਆ ਗਿਆ ਸੀ। ਜਿਸ ਤੋਂ ਬਾਅਦ ਇੰਟਰਪੋਲ ਵੱਲੋਂ ਜਾਰੀ ਰੈਡ ਕਾਰਨਰ ਨੋਟਿਸ (ਆਰ.ਐਨ.ਸੀ.) ਦੇ ਅਧਾਰ 'ਤੇ ਉਸਨੂੰ ਫੜ੍ਹਿਆ ਗਿਆ ਸੀ ਅਤੇ ਉਸਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਯਤਨ ਕੀਤੇ ਗਏ ਸਨ ,ਜਿਸ ਤੋਂ ਬਾਅਦ 23 ਨਵੰਬਰ ਨੂੰ ਪੰਜਾਬ ਪੁਲਿਸ ਵੱਲੋਂ ਉਸਨੂੰ ਆਈ.ਜੀ.ਆਈ. ਏਅਰਪੋਰਟ ਦਿੱਲੀ ਵਿਖੇ ਗ੍ਰਿਫਤਾਰ ਕੀਤਾ ਗਿਆ ਸੀ। -PTCNews


Top News view more...

Latest News view more...

PTC NETWORK