Wed, Nov 13, 2024
Whatsapp

ਗੈਂਗਸਟਰ ਲਾਰੈਂਸ ਦੀ ਬਿਸ਼ਨੋਈ ਦੀ ਹਵਾਲਗੀ ਲਈ ਪੰਜਾਬ ਪੁਲਿਸ ਦਿੱਲੀ ਪੁੱਜੀ

Reported by:  PTC News Desk  Edited by:  Ravinder Singh -- June 14th 2022 02:13 PM -- Updated: June 14th 2022 02:16 PM
ਗੈਂਗਸਟਰ ਲਾਰੈਂਸ ਦੀ ਬਿਸ਼ਨੋਈ ਦੀ ਹਵਾਲਗੀ ਲਈ ਪੰਜਾਬ ਪੁਲਿਸ ਦਿੱਲੀ ਪੁੱਜੀ

ਗੈਂਗਸਟਰ ਲਾਰੈਂਸ ਦੀ ਬਿਸ਼ਨੋਈ ਦੀ ਹਵਾਲਗੀ ਲਈ ਪੰਜਾਬ ਪੁਲਿਸ ਦਿੱਲੀ ਪੁੱਜੀ

ਚੰਡੀਗੜ੍ਹ : ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਪੰਜਾਬ ਪੁਲਿਸ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਹਵਾਲਗੀ ਲਈ ਪੰਜਾਬ ਭਵਨ ਦਿੱਲੀ ਵਿੱਚ ਪੁੱਜ ਚੁੱਕੀ ਹੈ। ਪੰਜਾਬ ਪੁਲਿਸ ਦੀ ਟੀਮ ਲਾਰੈਂਸ ਬਿਸ਼ਨੋਈ ਨੂੰ ਪ੍ਰੋਡਕਸ਼ਨ ਵਾਰੰਟ ਉਤੇ ਲਿਆਉਣ ਲਈ ਦਿੱਲੀ ਅਦਾਲਤ ਵਿੱਚ ਅਪੀਲ ਕਰੇਗੀ। ਗੈਂਗਸਟਰ ਲਾਰੈਂਸ ਦੀ ਬਿਸ਼ਨੋਈ ਦੀ ਹਵਾਲਗੀ ਲਈ ਪੰਜਾਬ ਪੁਲਿਸ ਦਿੱਲੀ ਪੁੱਜੀਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਜਾਂਚ ਨੂੰ ਅੱਗੇ ਵਧਾਉਣ ਲਈ ਪੰਜਾਬ ਪੁਲਿਸ ਦੀ ਟੀਮ ਦਿੱਲੀ ਰਵਾਨਾ ਹੋ ਗਈ ਹੈ। ਜਿੱਥੇ ਇਹ ਟੀਮ ਤਿਹਾੜ ਜੇਲ੍ਹ 'ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਪੰਜਾਬ ਲਿਆਉਣ ਦੀਆਂ ਰਸਮਾਂ ਪੂਰੀਆਂ ਕਰੇਗੀ। ਗੈਂਗਸਟਰ ਲਾਰੈਂਸ ਦੀ ਬਿਸ਼ਨੋਈ ਦੀ ਹਵਾਲਗੀ ਲਈ ਪੰਜਾਬ ਪੁਲਿਸ ਦਿੱਲੀ ਪੁੱਜੀ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਦੀ ਟੀਮ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਦਿੱਲੀ ਪੁੱਜੀ ਹੈ। ਪੰਜਾਬ ਪੁਲਿਸ ਬੁਲਟ ਪਰੂਫ ਗੱਡੀਆਂ ਲੈ ਕੇ ਦਿੱਲੀ ਪੁੱਜੀ ਹੋਈ ਹੈ। ਪੁਲਿਸ ਦੀ ਟੀਮ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਦਿੱਲੀ ਪੁੱਜੇ ਹੋਏ ਹਨ। ਲਾਰੈਂਸ ਅਜੇ ਵੀ ਆਰਮਜ਼ ਐਕਟ ਤਹਿਤ ਦਿੱਲੀ ਪੁਲਿਸ ਦੇ ਰਿਮਾਂਡ 'ਤੇ ਹੈ। ਉਸ ਨੂੰ ਅੱਜ ਮੰਗਲਵਾਰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ। ਲਾਰੈਂਸ ਤੋਂ ਮੂਸੇਵਾਲਾ ਕਤਲ ਕਾਂਡ ਵਿੱਚ ਰਚੀ ਗਈ ਸਾਜ਼ਿਸ਼ ਬਾਰੇ ਪੁੱਛਗਿੱਛ ਕੀਤੀ ਜਾਵੇਗੀ। ਲਾਰੈਂਸ ਦੇ ਕੈਨੇਡਾ 'ਚ ਰਹਿੰਦੇ ਸਾਥੀ ਗੋਲਡੀ ਬਰਾੜ ਨੇ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਇਸ ਦੇ ਨਾਲ ਹੀ ਦੱਸ ਦਈਏ ਕਿ ਗੈਂਗਸਟਰ ਲਾਰੈਂਸ ਪੰਜਾਬ ਨਹੀਂ ਆਉਣਾ ਚਾਹੁੰਦਾ। ਉਸ ਦੀ ਦਲੀਲ ਹੈ ਕਿ ਮੂਸੇਵਾਲਾ ਕਤਲ ਕਾਂਡ ਦੇ ਸਬੰਧ ਵਿੱਚ ਪੰਜਾਬ ਪੁਲਿਸ ਉਸ ਦਾ ਫੇਕ ਐਨਕਾਊਂਟਰ ਕਰ ਸਕਦੀ ਹੈ। ਇਸ ਮਾਮਲੇ ਵਿੱਚ ਲਾਰੈਂਸ ਨੇ ਐਨਆਈਏ ਕੋਰਟ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਹਾਲਾਂਕਿ ਉਸ ਨੂੰ ਕੋਈ ਰਾਹਤ ਨਹੀਂ ਮਿਲੀ। ਗੈਂਗਸਟਰ ਲਾਰੈਂਸ ਦੀ ਬਿਸ਼ਨੋਈ ਦੀ ਹਵਾਲਗੀ ਲਈ ਪੰਜਾਬ ਪੁਲਿਸ ਦਿੱਲੀ ਪੁੱਜੀ ਮੂਸੇਵਾਲਾ ਦੇ ਕਤਲ ਤੋਂ ਬਾਅਦ ਮਾਨਸਾ ਪੁਲਿਸ ਨੇ ਉਸ ਦੇ ਪਿਤਾ ਬਲਕੌਰ ਸਿੰਘ ਦੇ ਬਿਆਨ ਦਰਜ ਕੀਤੇ ਜਿਸ ਵਿੱਚ ਉਨ੍ਹਾਂ ਕਿਹਾ ਕਿ ਮੂਸੇਵਾਲਾ ਨੂੰ ਲਾਰੈਂਸ ਗੈਂਗ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ। ਪੁਲਿਸ ਨੇ ਸਿੱਧੇ ਤੌਰ 'ਤੇ ਲਾਰੈਂਸ ਖਿਲਾਫ ਮਾਮਲਾ ਦਰਜ ਨਹੀਂ ਕੀਤਾ ਪਰ ਬਿਆਨ 'ਚ ਉਸ ਦਾ ਨਾਂ ਦਰਜ ਹੈ। ਇਸ ਆਧਾਰ 'ਤੇ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਤੋਂ ਪ੍ਰੋਡਕਸ਼ਨ ਵਾਰੰਟ ਦੀ ਮੰਗ ਕੀਤੀ ਜਾਵੇਗੀ। ਇਹ ਵੀ ਪੜ੍ਹੋ : ਮੂੰਗੀ ਦੀ ਫ਼ਸਲ ਨੂੰ ਦਾਣਾ ਨਾ ਪੈਣ ਕਾਰਨ ਕਿਸਾਨ ਨੇ ਵਾਹੀ 4 ਏਕੜ ਫ਼ਸਲ


Top News view more...

Latest News view more...

PTC NETWORK