ਪੰਜਾਬ ਦਾ ਸਿਹਤ ਵਿਭਾਗ ICU ਵਿੱਚ ਲੈ ਰਿਹਾ ਆਖਰੀ ਸਾਹ: ਅਸ਼ਵਨੀ ਸ਼ਰਮਾ
ਚੰਡੀਗੜ੍ਹ: ਪੰਜਾਬ ਬੀਜੇਪੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇਕ ਵਾਰ ਫਿਰ ਆਪ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਸੂਬੇ ਦੇ ਹਸਪਤਾਲਾਂ ਨੂੰ ਲੈ ਕੇ ਸੀਐਮ ਮਾਨ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਟਵੀਟ ਕਰ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਮਾਲਕਾਂ ਨੂੰ ਖੁਸ਼ ਕਰਨ ਵਿੱਚ ਲੱਗੇ ਹੋਏ ਹੋ ਅਤੇ ਪੰਜਾਬ ਦਾ ਸਿਹਤ ਵਿਭਾਗ ਆਈਸੀਯੂ ਵਿੱਚ ਆਖਰੀ ਸਾਹ ਲੈ ਰਿਹਾ ਹੈ। ਹਸਪਤਾਲਾਂ ਦੀ ਹਾਲਤ ਖਸਤਾ ਹੈ, ਦਵਾਈਆਂ ਗਾਇਬ ਹਨ, ਸਟਾਫ਼ ਨਹੀਂ ਹੈ। ਪਠਾਨਕੋਟ ਦੇ ਹਸਪਤਾਲ ਦੇ ਵਿਹੜੇ ਵਿੱਚ ਗਰਭਵਤੀ ਔਰਤ ਦੋ ਘੰਟੇ ਤੜਫਦੀ ਰਹੀ। ਉਨ੍ਹਾਂ ਨੇ ਕਿਹਾ ਕਿ ਡਿਲੀਵਰੀ ਖੁੱਲੇ ਅਸਮਾਨ ਹੇਠ ਹੀ ਹੋਈ। ਸਟਾਫ-ਡਾਕਟਰਾਂ ਨੇ ਜੱਚਾ-ਬੱਚਾ ਨੂੰ ਹੱਥ ਤੱਕ ਨਹੀਂ ਲਾਇਆ। ਕੀ ਇਹੀ ਤਬਦੀਲੀ ਹੈ?
ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਤੇ ਲੋਕ ਸਿਵਲ ਹਸਪਤਾਲ ਪ੍ਰਸ਼ਾਸਨ ਨੂੰ ਕੋਸ ਰਹੇ ਹਨ। ਪਠਾਨਕੋਟ ਦੇ ਸਿਵਲ ਹਸਪਤਾਲ 'ਚ ਮੰਗਲਵਾਰ ਦੇਰ ਰਾਤ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਸੀ । ਸਿਵਲ ਹਸਪਤਾਲ ਵਿੱਚ ਦੁਪਹਿਰ 2 ਵਜੇ ਲਈ ਆਈ ਔਰਤ ਨੂੰ ਐਮਰਜੈਂਸੀ ਵਿੱਚ ਤਾਇਨਾਤ ਸਟਾਫ਼ ਵੱਲੋਂ ਬਿਨਾਂ ਚੈੱਕਅਪ ਦੇ ਰੈਫ਼ਰ ਕਰ ਦਿੱਤਾ ਗਿਆ। ਔਰਤ ਦੀ ਵਿਗੜਦੀ ਹਾਲਤ ਕਾਰਨ ਪਤੀ ਨੇ ਸਟਾਫ਼ ਅੱਗੇ ਗੁਹਾਰ ਲਗਾਈ ਪਰ ਸੁਣਵਾਈ ਨਹੀਂ ਹੋਈ। ਦੋ ਘੰਟੇ ਦੀ ਤਕਲੀਫ਼ ਤੋਂ ਬਾਅਦ ਔਰਤ ਨੇ ਹਸਪਤਾਲ ਦੇ ਵਰਾਂਡੇ ਵਿੱਚ ਹੀ ਬੱਚੇ ਨੂੰ ਜਨਮ ਦਿੱਤਾ।ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਪਠਾਨਕੋਟ ਡਿਲੀਵਰੀ ਮਾਮਲੇ ਨੂੰ ਲੈ ਕੇ ਨੋਟਿਸ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ:ਕਾਂਗਰਸ ਪ੍ਰਧਾਨ ਦੇ ਅਹੁਦੇ ਦੀ ਦੌੜ 'ਚ ਦਿਗਵਿਜੇ ਸਿੰਘ ਵੀ ਸ਼ਾਮਿਲ, ਕਿਹਾ- ਭਲਕੇ ਦਾਖਲ ਕਰਾਂਗਾ ਨਾਮਜ਼ਦਗੀ
-PTC News