ਪੰਜਾਬ ਸਰਕਾਰ ਮੁਲਾਜ਼ਮਾਂ ਰਾਹੀਂ ਸਰਕਾਰੀ ਸਮਾਗਮ ਭਰਨ ਦੀ ਤਿਆਰੀ 'ਚ
ਪੰਜਾਬ ਸਰਕਾਰ ਮੁਲਾਜ਼ਮਾਂ ਰਾਹੀਂ ਸਰਕਾਰੀ ਸਮਾਗਮ ਭਰਨ ਦੀ ਤਿਆਰੀ 'ਚ,ਚੰਡੀਗੜ੍ਹ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੌਰਾਨ 5 ਦਿਨ ਪੰਜਾਬ ਸਕੱਤਰੇਤ ਤੋਂ ਲੈ ਕੇ ਸੂਬੇ ਭਰ ਦੇ ਸਰਕਾਰੀ ਦਫਤਰ ਬੰਦ ਰਹਿਣਗੇ। ਸਰਕਾਰ ਨੇ 8 ਨਵੰਬਰ ਨੂੰ ਸ਼ੁੱਕਰਵਾਰ ਨਗਰ ਕੀਰਤਨ ਦੇ ਸਬੰਧ 'ਚ ਅਖੀਰਲੇ ਅੱਧੇ ਦਿਨ ਦੀ ਛੁੱਟੀ ਕਰ ਦਿੱਤੀ ਸੀ ਅਤੇ ਸ਼ਨਿਚਰਵਾਰ ਤੇ ਐਤਵਾਰ (9 ਤੇ 10 ਨਵੰਬਰ)ਦੀਆਂ ਦੋ ਛੁੱਟੀਆਂ ਹਨ।
ਸਰਕਾਰ ਨੇ ਇਸ ਤੋਂ ਇਲਾਵਾ ਸੋਮਵਾਰ 11 ਨਵੰਬਰ ਨੂੰ ਵਿਸ਼ੇਸ਼ ਛੁੱਟੀ ਕਰ ਦਿੱਤੀ ਹੈ ਅਤੇ 12 ਨਵੰਬਰ ਨੂੰ ਪਹਿਲਾਂ ਹੀ ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਛੁੱਟੀ ਹੈ। ਜਿਸ ਕਾਰਨ ਪੰਜਾਬ ਦੇ ਸਾਰੇ ਸਰਕਾਰੀ ਵਿਭਾਗ 5 ਦਿਨ ਬੰਦ ਰਹਿਣਗੇ।
ਹੋਰ ਪੜ੍ਹੋ: 9 ਮਹੀਨਿਆਂ ਤੋਂ ਸ਼ਗਨ ਸਕੀਮ ਰਾਸ਼ੀ ਦੀ ਉਡੀਕ ਕਰ ਰਹੀਆਂ ਨੇ ਵਿਆਹੁਤਾ ,ਗੁਲਜ਼ਾਰ ਰਣੀਕੇ ਨੇ ਸਰਕਾਰ 'ਤੇ ਚੁੱਕੇ ਸਵਾਲ
ਹੁਣ 13 ਨਵੰਬਰ ਤੋਂ ਹੀ ਪੰਜਾਬ ਸਰਕਾਰ ਦਾ ਸਰਕਾਰੀਤੰਤਰ ਲੋਕਾਂ ਲਈ ਖੁੱਲ੍ਹੇਗਾ। ਕੁਝ ਵਿਭਾਗਾਂ ਵਿੱਚ 13 ਨਵੰਬਰ ਨੂੰ ਵੀ ਛੁੱਟੀ ਰਹਿਣ ਦੀ ਸੰਭਾਵਨਾ ਹੈ। ਤਕਨੀਕੀ ਸਿੱਖਿਆ ਵਿਭਾਗ ਸਮੇਤ ਕੁਝ ਹੋਰ ਵਿਭਾਗਾਂ ਦੇ ਮੁਲਾਜ਼ਮਾਂ ਨੂੰ 12 ਨਵੰਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਹੋ ਰਹੇ ਸਰਕਾਰੀ ਸਮਾਗਮ ਨੂੰ ਭਰਨ ਲਈ ਉਸ ਵਿੱਚ ਸ਼ਾਮਲ ਹੋਣ ਦੇ ਫਰਮਾਨ ਜਾਰੀ ਕੀਤੇ ਹਨ।
ਉਥੇ ਹੀ ਮੁਲਾਜ਼ਮਾਂ ਨੂੰ ਸੁਲਤਾਨਪੁਰ ਲੋਧੀ ਲਿਜਾਣ ਲਈ ਸੈਂਕੜੇ ਬੱਸਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਪੰਜਾਬ ਦੇ ਹਜ਼ਾਰਾਂ ਮੁਲਾਜ਼ਮਾਂ ਨੂੰ ਤਕਨੀਕੀ ਕਾਰਨਾਂ ਤੇ ਵਿੱਤੀ ਸੰਕਟ ਕਾਰਨ ਹਾਲੇ ਤੱਕ ਅਕਤੂਬਰ ਦੀਆਂ ਤਨਖਾਹਾਂ ਵੀ ਨਸੀਬ ਨਹੀਂ ਹੋਈਆਂ ਜੋ ਹੁਣ ਛੁੱਟੀਆਂ ਤੋਂ ਬਾਅਦ ਹੀ ਨਸੀਬ ਹੋਣ ਦੇ ਅਸਾਰ ਹਨ।
-PTC News