ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਖਿਲਾਫ਼ ਵੱਡੀ ਕਾਰਵਾਈ, ਡੀਸੀ ਨੇ ਕਲਰਕ ਨੂੰ ਕੀਤਾ ਮੁਅੱਤਲ
ਜਲੰਧਰ: ਭ੍ਰਿਸ਼ਟਾਚਾਰ ਮਾਮਲੇ ਵਿੱਚ ਜਲੰਧਰ ਦੇ ਤਹਿਸੀਲਦਾਰ ਦਫ਼ਤਰ ਦੀ ਕਲਰਕ ਨੂੰ ਮੁਅੱਤਲ ਕਰ ਦਿੱਤਾ ਹੈ। ਜਲੰਧਰ ਦੇ ਡੀਸੀ ਨੇ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਸੂਚਨਾ ਦਿੱਤੀ ਗਈ ਹੈ। ਕਲਰਕ ਨੂੰ ਬੀਤੇ ਦਿਨ ਵਿਜੀਲੈਂਸ ਵਿਭਾਗ ਨੇ ਗ੍ਰਿਫ਼ਤਾਰ ਕੀਤਾ ਸੀ। ਪੰਜਾਬ ਸਰਕਾਰ ਨੇ ਕਾਰਵਾਈ ਕਰਨ ਦੀ ਹੁਕਮ ਦਿੱਤੇ ਸਨ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਖਿਲਾਫ਼ ਵੱਡਾ ਐਕਸ਼ਨ ਲਿਆ ਹੈ। ਮੁੱਖ ਮੰਤਰੀ ਨੇ ਬੀਤੇ ਦਿਨੀ ਹੈਲਪਲਾਈਨ ਨੰਬਰ ਜਾਰੀ ਕੀਤਾ ਸੀ। ਉਸ ਹੈਲਪਲਾਈਨ ਨੰਬਰ ਉੱਤੇ ਸ਼ਿਕਾਇਤ ਆਈ ਸੀ। ਜਲੰਧਰ ਦੇ ਤਹਿਸੀਲਦਾਰ ਦਫ਼ਤਰ ਦੇ ਕਲਰਕ ਉੱਤੇ ਵੱਡੀ ਕਾਰਵਾਈ ਕੀਤੀ ਗਈ ਹੈ।ਮੁੱਖ ਮੰਤਰੀ ਭਗਵੰਤ ਮਾਨ ਨੇ ਰਿਸ਼ਵਤ ਲੈਣ ਦੇ ਮਾਮਲੇ ਵਿੱਚ FIR ਦਰਜ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਤੋ ਬਾਅਦ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ ਅਤੇ ਕੋਰਟ ਨੇ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ। ਹੈਲਪਲਾਈਨ ਨੰਬਰ ਉੱਤੇ ਸ਼ਿਕਾਇਤ ਆਉਣ ਉੱਤੇ ਸੀਐਮ ਦੀ ਟੀਮ ਵੱਲੋਂ ਜਾਂਚ ਕੀਤੀ ਗਈ ਤਾਂ ਇਹ ਸ਼ਿਕਾਇਤ ਸਹੀ ਪਾਈ ਗਈ ਹੈ। ਜਿਸ ਤੋਂ ਬਾਅਦ ਵੱਡਾ ਐਕਸ਼ਨ ਕੀਤਾ ਗਿਆ ਹੈ। ਸ਼ਿਕਾਇਤ ਕਰਤਾ ਨੇ ਲਿਖਿਆ ਹੈ ਕਿ ਨੌਕਰੀ ਉੱਤੇ ਲਗਾਉਣ ਲਈ ਰਿਸ਼ਵਤ ਲਈ ਸੀ। ਤੁਹਾਨੂੰ ਦੱਸ ਦੇਈਏ ਕਿ ਇਹ ਇਕ ਮਹਿਲਾ ਕਲਰਕ ਹੈ, ਜਿਸਦੇ ਵੱਲੋਂ ਅਨੇਕਾਂ ਲੋਕਾਂ ਦੇ ਨਾਲ ਪਿਛਲੇ ਸਮੇਂ ਦੌਰਾਨ ਠੱਗੀਆਂ ਮਾਰੀਆਂ ਗਈਆਂ ਹਨ। ਇੱਕ ਵਾਰ ਪਹਿਲਾਂ ਵੀ ਇਸ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਬਾਅਦ ਵਿੱਚ ਇਹ ਜ਼ਮਾਨਤ ਤੇ ਬਾਹਰ ਆ ਗਈ ਸੀ। ਇਸ ਨੇ ਲੋਕਾਂ ਨੂੰ ਆਜ਼ਾਦੀ ਨੇ ਸਰਕਾਰੀ ਨੌਕਰੀਆਂ ਦਿਵਾਉਣ ਦੇ ਨਾਂ ਤੇ ਸਬਜ਼ਬਾਗ ਵਿਖਾ ਕੇ ਠੱਗਿਆ ਸੀ। ਬੀਤੀ ਦਿਨੀਂ ਭਗਵੰਤ ਮਾਨ ਨੇ ਇਕ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਸੀ। ਹੈਲਪਲਾਈਨ ਨੰਬਰ ਜਾਰੀ ਹੁੰਦੇ ਸਾਰ ਹੀ ਸ਼ਿਕਾਇਤ ਆਉਣ ਲੱਗ ਗਈਆ ਸਨ। ਪਹਿਲੀ ਸ਼ਿਕਾਇਤ ਬਠਿੰਡੇ ਤੋਂ ਗਾਊਸ਼ਾਲਾ ਨੂੰ ਲੈ ਕੇ ਆਈ ਸੀ ਉਸ ਤੋਂ ਬਾਅਦ ਵੱਡੀ ਸ਼ਿਕਾਇਤ ਸਾਬਕਾ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਖਿਲਾਫ ਆਈ ਸੀ। ਪੰਜਾਬ ਦੇ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਕੋਈ ਵੀ ਅਧਿਕਾਰੀ ਤੁਹਾਡੇ ਤੋਂ ਰਿਸ਼ਵਤ ਮੰਗਦਾ ਹੈ ਤਾਂ ਤੁਸੀ ਇਸ ਹੈਲਪਲਾਈਨ ਨੰਬਰ ਉੱਤੇ ਸ਼ਿਕਾਇਤ ਕਰੋ ਅਤੇ ਤੁਹਾਡੀ ਸ਼ਿਕਾਇਤ ਨੂੰ ਲੈ ਕੇ ਕਾਰਵਾਈ ਕੀਤੀ ਜਾਵੇਗੀ। ਇਹ ਵੀ ਪੜ੍ਹੋ:ਭ੍ਰਿਸ਼ਟਾਚਾਰ ਦੇ ਖਿਲਾਫ਼ ਭਗਵੰਤ ਮਾਨ ਦਾ ਵੱਡਾ ਐਕਸ਼ਨ, ਰਿਸ਼ਵਤ ਮਾਮਲੇ 'ਚ ਕਲਰਕ ਨੂੰ ਕੀਤਾ ਗ੍ਰਿਫ਼ਤਾਰ -PTC News