ਪੰਜਾਬ ਸਰਕਾਰ ਨੇ ਸਰਕਾਰੀ ਬੱਸਾਂ ਤੋਂ ਕੈਪਟਨ ਦੀ ਫ਼ੋਟੋ ਵਾਲੇ ਸਰਕਾਰੀ ਇਸ਼ਤਿਹਾਰ ਲਾਹੁਣ ਦੇ ਦਿੱਤੇ ਆਦੇਸ਼
ਚੰਡੀਗੜ੍ਹ : ਪੰਜਾਬ ਭਰ ਵਿਚ ਜਿੱਥੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ਵਾਲੇ ਪੋਸਟਰ ਉਤਾਰੇ ਜਾ ਰਹੇ ਹਨ। ਉਥੇ ਹੀ ਹੁਣ ਪੀਆਰਟੀਸੀ ਦੀਆਂ ਬੱਸਾਂ ਤੋਂ ਵੀ ਕੈਪਟਨ ਅਮਰਿੰਦਰ ਸਿੰਘ ਦੀਆਂ ਫੋਟੋਆਂ ਵਾਲੇ ਸਰਕਾਰੀ ਇਸ਼ਤਿਹਾਰਾਂ ਨੂੰ ਤੁਰੰਤ ਹਟਾਉਣ ਦੇ ਆਦੇਸ਼ ਦਿੱਤੇ ਗਏ ਹਨ।
[caption id="attachment_535995" align="aligncenter" width="262"]
ਪੰਜਾਬ ਸਰਕਾਰ ਨੇ ਸਰਕਾਰੀ ਬੱਸਾਂ ਤੋਂ ਕੈਪਟਨ ਦੀ ਫ਼ੋਟੋ ਵਾਲੇ ਸਰਕਾਰੀ ਇਸ਼ਤਿਹਾਰ ਲਾਹੁਣ ਦੇ ਦਿੱਤੇ ਆਦੇਸ਼[/caption]
ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਵਲੋਂ ਪੀਆਰਟੀਸੀ ਦੇ ਡਾਇਰੈਕਟਰ ਨੂੰ ਭੇਜੇ ਪੱਤਰ ਵਿਚ ਕਿਹਾ ਗਿਆ ਹੈ ਕਿ ਕੈਪਟਨ ਦੀ ਥਾਂ ਚਰਨਜੀਤ ਸਿੰਘ ਚੰਨੀ ਨੂੰ ਨਵਾਂ ਮੁੱਖ ਮੰਤਰੀ ਨਿਯੁਕਤ ਕੀਤਾ ਗਿਆ ਹੈ। ਸੂਚਨਾ ਤੇ ਲੋਕ ਸੰਪਰਕ ਵਿਭਾਗ ਨੇ ਇਹ ਆਦੇਸ਼ ਜਾਰੀ ਕੀਤੇ ਹਨ। ਪੀਆਰਟੀਸੀ ਨੂੰ ਸਰਕਾਰੀ ਬੱਸਾਂ ਤੋਂ ਸਾਬਕਾ ਮੁੱਖ ਮੰਤਰੀ ਦੇ ਪੋਸਟਰ ਹਟਾਉਣ ਲਈ ਕਿਹਾ ਗਿਆ ਹੈ।
[caption id="attachment_535997" align="aligncenter" width="300"]
ਪੰਜਾਬ ਸਰਕਾਰ ਨੇ ਸਰਕਾਰੀ ਬੱਸਾਂ ਤੋਂ ਕੈਪਟਨ ਦੀ ਫ਼ੋਟੋ ਵਾਲੇ ਸਰਕਾਰੀ ਇਸ਼ਤਿਹਾਰ ਲਾਹੁਣ ਦੇ ਦਿੱਤੇ ਆਦੇਸ਼[/caption]
ਓਧਰ ਕਾਂਗਰਸ ਹਾਈਕਮਾਨ ਵੱਲੋਂ ਪੰਜਾਬ ਵਿੱਚ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲਾਏ ਜਾਣ ਤੋਂ ਬਾਅਦ ਵੱਡਾ ਫੇਰ-ਬਦਲ ਸ਼ੁਰੂ ਹੋ ਗਿਆ ਹੈ। ਸੀਨੀਅਰ ਅਧਿਕਾਰੀਆਂ ਦੇ ਨਾਲ ਹੀ ਸਿਆਸੀ ਅਹੁਦਿਆਂ ਉੱਤੇ ਤਾਇਨਾਤ ਲੋਕਾਂ ਦੀ ਰੱਦੋ-ਬਦਲ ਹੋ ਰਹੀ ਹੈ। ਹੈਰਾਨੀ ਦੀ ਗੱਲ ਹੈ ਕਿ ਇੰਮਪੂਮੈਟ ਟਰੱਸਟ ਬਟਾਲਾ ਦੇ ਚੇਅਰਮੈਨ ਨੂੰ 22 ਦਿਨਾਂ ਬਾਅਦ ਆਪਣੀ ਕੁਰਸੀ ਛੱਡਣੀ ਪਈ ਹੈ।
[caption id="attachment_535998" align="aligncenter" width="300"]
ਪੰਜਾਬ ਸਰਕਾਰ ਨੇ ਸਰਕਾਰੀ ਬੱਸਾਂ ਤੋਂ ਕੈਪਟਨ ਦੀ ਫ਼ੋਟੋ ਵਾਲੇ ਸਰਕਾਰੀ ਇਸ਼ਤਿਹਾਰ ਲਾਹੁਣ ਦੇ ਦਿੱਤੇ ਆਦੇਸ਼[/caption]
ਦੱਸਣਯੋਗ ਹੈ ਕਿ ਕੈਪਟਨ ਦੀ ਥਾਂ ਹੁਣ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਨਵੇਂ ਮੁੱਖ ਮੰਤਰੀ ਹਨ। ਇਸ ਦੌਰਾਨ ਸੱਤਾਂ ਤੋਂ ਬਾਹਰ ਹੁੰਦਿਆਂ ਹੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੋਸਟਰ ਤੇ ਫਲੈਕਸ ਹਟਣੇ ਸ਼ੁਰੂ ਹੋ ਗਏ ਹਨ। ਕਾਂਗਰਸੀ ਲੀਡਰਾਂ ਨੇ ਰਾਤੋ-ਰਾਤ ਕੈਪਟਨ ਦੀ ਥਾਂ ਚਰਨਜੀਤ ਚੰਨੀ ਤੇ ਨਵਜੋਤ ਸਿੱਧੂ ਦੇ ਪੋਸਟਰ ਲਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਤੋਂ ਪਹਿਲਾਂ ਸ਼ਹਿਰਾਂ ਵਿਚ ਕੈਪਟਨ ਦੇ ਲੱਗੇ ਪੋਸਟਰਾਂ ਨੂੰ ਵੀ ਵੱਡੇ ਪੱਧਰ ਉਤੇ ਹਟਾਇਆ ਜਾ ਰਿਹਾ ਹੈ।
-PTCNews