ਪੰਜਾਬ ਸਰਕਾਰ ਨੇ ਲੋਕਾਂ 'ਤੇ ਪਾਇਆ ਇੱਕ ਹੋਰ ਵਿੱਤੀ ਬੋਝ , ਪੈਟਰੋਲ ਤੇ ਡੀਜ਼ਲ 'ਤੇ ਲਾਇਆ ਇੱਕ ਹੋਰ ਨਵਾਂ ਟੈਕਸ
ਚੰਡੀਗੜ੍ਹ : ਪੰਜਾਬ ਵਿਚ ਪੈਟਰੋਲ-ਡੀਜ਼ਲ ਹੋਰ ਮਹਿੰਗਾ ਹੋ ਗਿਆ ਹੈ। ਦੇਸ਼ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵੱਧਣ ਤੋਂ ਬਾਅਦ ਹੁਣ ਪੰਜਾਬ 'ਚ ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧੀਆਂ ਹਨ। ਪੰਜਾਬ ਸਰਕਾਰ ਨੇ ਵੀ ਪੈਟਰੋਲ ਤੇ ਡੀਜ਼ਲ ਖਰੀਦਣ ਵਾਲੇ ਖਪਤਕਾਰਾਂ 'ਤੇ ਇੱਕ ਹੋਰ ਵਾਧੂ ਬੋਝ ਪਾ ਦਿੱਤਾ ਹੈ। ਪੰਜਾਬ ਸਰਕਾਰ ਰਾਜ ਦੇ ਖਪਤਕਾਰਾਂ ਤੋਂ ਪੈਟਰੋਲ ਅਤੇ ਡੀਜ਼ਲ ਖਰੀਦਣ 'ਤੇ ਇੱਕ ਹੋਰ ਫੀਸ ਦੀ ਵਸੂਲੀ ਕਰਨ ਵਾਲੀ ਹੈ। ਪੜ੍ਹੋ ਹੋਰ ਖ਼ਬਰਾਂ : ਬਾਲੀਵੁੱਡ ਅਦਾਕਾਰ ਸੋਨੂੰ ਸੂਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ [caption id="attachment_487250" align="aligncenter" width="300"] ਪੰਜਾਬ ਸਰਕਾਰ ਨੇ ਲੋਕਾਂ 'ਤੇ ਪਾਇਆ ਇੱਕ ਹੋਰ ਵਿੱਤੀ ਬੋਝ , ਪੈਟਰੋਲ ਤੇ ਡੀਜ਼ਲ'ਤੇ ਲਾਇਆ ਇੱਕ ਹੋਰ ਨਵਾਂ ਟੈਕਸ[/caption] ਪੰਜਾਬ 'ਚ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ 'ਤੇ 25 ਪੈਸੇਸਪੈਸ਼ਲ ਇੰਫਰਾਸਟ੍ਰਕਚਰ ਡੈਵਲਪਮੈਂਟ ਫੀਸ ਵਸੂਲੀ ਜਾਵੇਗੀ।ਇਸ ਸਬੰਧੀ ਵਿੱਤ ਵਿਭਾਗ ਦੇ ਮੁੱਖ ਸਕੱਤਰ ਕੇਏਪੀ ਸਿਨਹਾ ਦੀ ਦਸਤਖਤ ਕੀਤੀ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਨੋਟੀਫਿਕੇਸ਼ਨ ਦੇ ਅਨੁਸਾਰ ਵਿਸ਼ੇਸ਼ ਬੁਨਿਆਦੀ ਢਾਂਚਾ ਵਿਕਾਸ ਫੀਸਾਂ ਉੱਤੇ ਰਾਜ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ 25 ਪੈਸੇ ਪ੍ਰਤੀ ਲੀਟਰ ਲਈ ਜਾਵੇਗੀ। [caption id="attachment_487248" align="aligncenter" width="300"] ਪੰਜਾਬ ਸਰਕਾਰ ਨੇ ਲੋਕਾਂ 'ਤੇ ਪਾਇਆ ਇੱਕ ਹੋਰ ਵਿੱਤੀ ਬੋਝ , ਪੈਟਰੋਲ ਤੇ ਡੀਜ਼ਲ'ਤੇ ਲਾਇਆ ਇੱਕ ਹੋਰ ਨਵਾਂ ਟੈਕਸ[/caption] ਜਾਣਕਾਰੀ ਅਨੁਸਾਰ ਫੀਸ ਵਸੂਲੀ ਵੀ 6 ਅਪ੍ਰੈਲ ਤੋਂ ਲਾਗੂ ਕੀਤੀ ਗਈ ਹੈ। ਫੀਸ ਵਸੂਲੀ ਲਾਗੂ ਹੋਣ ਤੋਂ ਬਾਅਦ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਹੈ। 30 ਮਾਰਚ ਨੂੰ ਜਲੰਧਰ ਵਿੱਚ ਪੈਟਰੋਲ 91.51 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 82.57 ਰੁਪਏ ਪ੍ਰਤੀ ਲੀਟਰ ਸੀ, ਜੋ 6 ਅਪ੍ਰੈਲ ਨੂੰ ਕ੍ਰਮਵਾਰ 91.83 ਰੁਪਏ ਪ੍ਰਤੀ ਲੀਟਰ ਅਤੇ 82.87 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। [caption id="attachment_487249" align="aligncenter" width="292"] ਪੰਜਾਬ ਸਰਕਾਰ ਨੇ ਲੋਕਾਂ 'ਤੇ ਪਾਇਆ ਇੱਕ ਹੋਰ ਵਿੱਤੀ ਬੋਝ , ਪੈਟਰੋਲ ਤੇ ਡੀਜ਼ਲ'ਤੇ ਲਾਇਆ ਇੱਕ ਹੋਰ ਨਵਾਂ ਟੈਕਸ[/caption] ਪੜ੍ਹੋ ਹੋਰ ਖ਼ਬਰਾਂ : SBI ਦਾ ਗਾਹਕਾਂ ਲਈ ਵੱਡਾ ਐਲਾਨ ! ਹੁਣ ਘਰ ਬੈਠੇ ਉਠਾਓ ਇਨ੍ਹਾਂ 8 ਸੇਵਾਵਾਂ ਦਾ ਫ਼ਾਇਦਾ ਪੰਜਾਬ ਸਰਕਾਰ ਵੱਲੋਂ ਪੈਟਰੋਲ ਡੀਜ਼ਲ ਦੀ ਵਿਕਰੀ 'ਤੇ ਸਪੈਸ਼ਲ ਇੰਫਰਾਸਟ੍ਰਕਚਰ ਡੈਵਲਪਮੈਂਟ ਫੀਸ ਵਸੂਲੇ ਜਾਣ ਦੀ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ, ਪੰਜਾਬ ਨੇ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਹੈ। ਪੀਪੀਡੀਏਪੀ ਦੇ ਬੁਲਾਰਾ ਮੋਂਟੀ ਗੁਰਮੀਤ ਸਹਿਗਲ ਨੇ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਪੰਜਾਬ ਦੇ ਖਪਤਕਾਰਾਂ ਦਾ ਤੇਲ ਕੱਢਣ 'ਤੇ ਲੱਗੀ ਹੋਈ ਹੈ। ਇਸੇ ਕਾਰਨ ਤੋਂ ਪੈਟਰੋਲ ਡੀਜ਼ਲ ਦੀ ਵਿਕਰੀ 'ਤੇ ਵੈਟ ਦੀਆਂ ਦਰਾਂ ਨੂੰ ਗੁਆਂਢੀ ਸੂਬਿਆਂ ਦੇ ਸਮਾਨ ਨਹੀਂ ਕੀਤਾ ਜਾ ਰਿਹਾ ਹੈ। -PTCNews