ਪੰਜਾਬ ਸਰਕਾਰ ਦੇ ਸਿੱਖਿਆ ਅਤੇ ਅਧਿਆਪਕ ਵਿਰੋਧੀ ਰਵੱਈਏ ਖਿਲਾਫ ਅਧਿਆਪਕਾਂ ਵੱਲੋਂ ਮਨਾਇਆ ਜਾ ਰਿਹਾ "ਕਾਲਾ ਹਫਤਾ"
ਪੰਜਾਬ ਸਰਕਾਰ ਦੇ ਸਿੱਖਿਆ ਅਤੇ ਅਧਿਆਪਕ ਵਿਰੋਧੀ ਰਵੱਈਏ ਖਿਲਾਫ ਅਧਿਆਪਕਾਂ ਵੱਲੋਂ ਮਨਾਇਆ ਜਾ ਰਿਹਾ "ਕਾਲਾ ਹਫਤਾ":ਇੱਕ ਪਾਸੇ ਸਾਂਝਾ ਅਧਿਆਪਕ ਮੋਰਚਾ ਵਲੋਂ ਪੱਕਾ ਕਰਨ ਤੇ ਪੁਰਾਣੀ ਤਨਖਾਹ ਦੀ ਮੰਗ ਨੂੰ ਲੈ ਕੇ ਪੂਰੇ ਸੂਬੇ 'ਚ ਅਧਿਆਪਕਾਂ ਦਾ ਧਰਨਾ ਲਗਾਤਾਰ ਜਾਰੀ ਹੈ।ਪਟਿਆਲਾ 'ਚ ਵੀ ਇਨ੍ਹਾਂ ਮੰਗਾਂ ਨੂੰ ਲੈ ਕੇ ਕਈ ਅਧਿਆਪਕ ਧਰਨੇ 'ਤੇ ਬੈਠੇ ਹਨ।ਦੂਜੇ ਪਾਸੇ ਸਾਂਝਾ ਅਧਿਆਪਕ ਮੋਰਚਾ ਵਲੋਂ ਅੱਜ ਤੋਂ 21 ਅਕਤੂਬਰ ਤੱਕ ਕਾਲਾ ਹਫਤਾ ਮਨਾਇਅਾ ਜਾ ਰਿਹਾ ਹੈ।
ਇਸ ਦੌਰਾਨ ਸਾਰੇ ਅਧਿਆਪਕ ਕਾਲੇ ਬਿੱਲੇ ਲਗਾ ਕੇ ਸਕੂਲਾਂ ਵਿੱਚ ਜਾਣਗੇ ਅਤੇ ਸਕੂਲ ਸਮੇਂ ਤੋਂ ਬਾਅਦ ਸਕੂਲਾਂ ਅੱਗੇ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕੀਆਂ ਜਾਣਗੀਆਂ।
ਇਸ ਦੌਰਾਨ ਸਾਂਝਾ ਅਧਿਆਪਕ ਮੋਰਚਾ ਦੀ ਹਿਮਾਇਤ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਖਪੁਰ ,ਬਰਨਾਲਾ ,ਜਲੰਧਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਤੋ ਹੀਰਾ ਸਿੰਘ ਦਾ ਸਮੂਹ ਸਟਾਫ ਕਾਲੇ ਬਿੱਲੇ ਲਾ ਕੇ ਮਰਨ ਵਰਤ 'ਤੇ ਬੈਠੇ ਅਧਿਆਪਕ ਸਾਥੀਆਂ ਦਾ ਸਮੱਰਥਨ ਕਰ ਰਹੇ ਹਨ।
-PTCNews