Sat, Jan 25, 2025
Whatsapp

ਪੰਜਾਬ 'ਚ ਗੈਂਗਵਾਰ ਸਿਖਰਾਂ 'ਤੇ ਪੁੱਜੀ, ਗੈਂਗਸਟਰ ਭਾਨਾ ਦੇ ਨਜ਼ਦੀਕੀ ਦੀ ਸ਼ਰੇਆਮ ਬਜ਼ਾਰ 'ਚ ਕੀਤੀ ਵੱਡ ਟੁੱਕ!

Reported by:  PTC News Desk  Edited by:  Joshi -- November 24th 2017 12:50 PM
ਪੰਜਾਬ 'ਚ ਗੈਂਗਵਾਰ ਸਿਖਰਾਂ 'ਤੇ ਪੁੱਜੀ, ਗੈਂਗਸਟਰ ਭਾਨਾ ਦੇ ਨਜ਼ਦੀਕੀ ਦੀ ਸ਼ਰੇਆਮ ਬਜ਼ਾਰ 'ਚ ਕੀਤੀ ਵੱਡ ਟੁੱਕ!

ਪੰਜਾਬ 'ਚ ਗੈਂਗਵਾਰ ਸਿਖਰਾਂ 'ਤੇ ਪੁੱਜੀ, ਗੈਂਗਸਟਰ ਭਾਨਾ ਦੇ ਨਜ਼ਦੀਕੀ ਦੀ ਸ਼ਰੇਆਮ ਬਜ਼ਾਰ 'ਚ ਕੀਤੀ ਵੱਡ ਟੁੱਕ!

Punjab gangwar, happy close to bhana gangster killed: ਪੰਜਾਬ ਸਰਕਾਰ ਵੱਲੋਂ ਗੈਂਗਸਟਰਾਂ 'ਤੇ ਨਕੇਲ ਕੱਸਣ ਦੇ ਚਾਹੇ ਕਈ ਦਾਅਵੇ ਕੀਤੇ ਜਾ ਰਹੇ ਹਨ ਪਰ ਗੈਂਗਸਟਰਾਂ ਦੀ ਆਪਸੀ ਰੰਜਿਸ਼ ਅਤੇ ਲੜਾਈਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਹੁਣ ਵਾਪਰੀ ਇੱਕ ਵਾਰਦਾਰ 'ਚ ਅਸ਼ੋਕ ਕੁਮਾਰ ਹੈਪੀ ਜੋ ਕਿ ਗੈਂਗਸਟਰ ਭਾਨਾ ਦਾ ਕਰੀਬੀ ਮੰਨਿਆ ਜਾਂਦਾ ਹੈ ਨੂੰ ਸਰੇਆਮ ਬਜ਼ਾਰ 'ਚ ਘੇਰ ਕੇ ਵੱਢ ਦਿੱਤਾ ਗਿਆ। ਇਹ ਵੱਢ ਟੁੱਕ ਇੰਨ੍ਹੀ ਖਤਰਨਾਕ ਸੀ ਕਿ ਹੈਪੀ ਦੀ ਡੂੰਘੇ ਜ਼ਖਮਾਂ ਕਾਰਨ ਮੌਤ ਹੋ ਗਈ। Punjab gangwar, happy close to bhana gangster killedਮਿਲੀ ਜਾਣਕਾਰੀ ਅਨੁਸਾਰ, ਕਟਰਾ ਮੁਹੱਲਾ, ਬਸਤੀ ਦਾਨਿਸ਼ਮੰਦਾਂ 'ਚ ਰਹਿਣ ਵਾਲਾ ਹੈਪੀ ਆਪਣੇ ਇੱਕ ਮਿਤਰ ਨਾਲ ਸਬਜ਼ੀ ਮੰਡੀ ਪਹੁੰਚਿਆ ਸੀ ਜਿੱਥੇ ਹਮਲਾਵਰ ਉਸਦਾ ਪਹਿਲਾਂ ਹੀ ਇੰਤਜ਼ਾਰ ਕਰ ਰਹੇ ਸਨ। Punjab gangwar, happy close to bhana gangster killed: ਉਸਦੇ ਘਟਨਾ ਵਾਲੇ ਸਥਾਨ 'ਤੇ ਪਹੁੰਚਦੇ ਹੀ ਹਮਲਾਵਰਾਂ ਨੇ ਤੇਜ਼ਦਾਰ ਹਥਿਆਰਾਂ ਨਾਲ ਉਸ 'ਤੇ ਹਮਲਾ ਬੋਲ ਦਿੱਤਾ। ਉਸਦੇ ਸਿਰ 'ਚ ਹਥਿਆਰਾਂ ਨਾਲ ਕਈ ਵਾਰ ਕੀਤੇ ਗਏ। ਹਮਲੇ ਤੋਂ ਬਾਅਦ ਹੈਪੀ ਨੇ ਸਤਿਅਮ ਹਸਪਤਾਲ 'ਚ ਆਪਣਾ ਆਖਰੀ ਸਾਹ ਲਿਆ। ਸੂਤਰਾਂ ਮੁਤਾਬਕ, ਹਮਲਾਵਰਾਂ ਦੀ ਗਿਣਤੀ ਦਰਜਨ ਤੋਂ ਵੀ ਵੱਧ ਦੱਸੀ ਜਾ ਰਹੀ ਹੈ। Punjab gangwar, happy close to bhana gangster killedਅਜੇ ਤੱਕ ਹਮਲਾਵਰਾਂ ਦੀ ਪਹਿਚਾਣ ਨਹੀਂ ਹੋ ਪਾਈ ਹੈ। ਦੱਸਣਯੋਗ ਹੈ ਕਿ ਹੈਪੀ ਦੇ ਕਤਲ ਨੂੰ ਲੈ ਕੇ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਨਾਅਰੇਬਾਜੀ ਹੋ ਰਹੀ ਹੈ ਅਤੇ ਪ੍ਰਸ਼ਾਸਨ 'ਤੇ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਇੰਨ੍ਹੇ ਭੀੜ ਭੜੱਕੇ ਵਾਲੇ ਇਲਾਕੇ 'ਚ ਕਿਵੇਂ ਕੋਈ ਵਾਰਦਾਤ ਕਰ ਕੇ ਨਿਕਲ ਸਕਦਾ ਹੈ। —PTC News


  • Tags

Top News view more...

Latest News view more...

PTC NETWORK