Sat, Jan 25, 2025
Whatsapp

ਪੰਜਾਬ ਦੇ ਗੈਂਗਸਟਰਾਂ 'ਚੋਂ ਹੋਈ ਇੱਕ ਹੋਰ ਵੱਡੀ ਗ੍ਰਿਫਤਾਰੀ, ਹੋਏ ਕਈ ਹੋਰ ਅਹਿਮ ਖੁਲਾਸੇ!

Reported by:  PTC News Desk  Edited by:  Joshi -- November 10th 2017 03:28 PM -- Updated: November 10th 2017 03:56 PM
ਪੰਜਾਬ ਦੇ ਗੈਂਗਸਟਰਾਂ 'ਚੋਂ ਹੋਈ ਇੱਕ ਹੋਰ ਵੱਡੀ ਗ੍ਰਿਫਤਾਰੀ, ਹੋਏ ਕਈ ਹੋਰ ਅਹਿਮ ਖੁਲਾਸੇ!

ਪੰਜਾਬ ਦੇ ਗੈਂਗਸਟਰਾਂ 'ਚੋਂ ਹੋਈ ਇੱਕ ਹੋਰ ਵੱਡੀ ਗ੍ਰਿਫਤਾਰੀ, ਹੋਏ ਕਈ ਹੋਰ ਅਹਿਮ ਖੁਲਾਸੇ!

Punjab gangsters arrested sharp shooter shera: ਪੰਜਾਬ 'ਚ ਗੈਂਗਸਟਰਾਂ 'ਤੇ ਨਕੇਲ ਕੱਸਣ ਲਈ ਜਿੱਥੇ ਪਕੋਕਾ ਕਾਨੂੰਨ ਲਿਆਉਣ ਦੀ ਗੱੱਲ ਕੀਤੀ ਜਾ ਰਹੀ ਹੈ ਉਥੇ ਹੀ ਹਿੰਦੂ ਨੇਤਾਵਾਂ ਦੀਆਂ ਹੋਈਆਂ ਹੱਤਿਆਵਾਂ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਵੀ ਪੁਲਿਸ ਨੇ ਕੀਤਾ ਹੈ। ਖੰਨਾ ਪੁਲਿਸ ਵੱਲੋਂ ਸ਼ੇਰਾ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਅਤੇ ਡੀਜੀਪੀ ਅਨੁਸਾਰ ਹੋਰ ਗ੍ਰਿਫਤਾਰੀਆਂ ਵੀ ਸੰਭਵ ਹਨ। ਖੰਨਾ ਪੁਲਿਸ ਨੇ ਕੀਤੀ ਸ਼ੇਰਾ ਦੀ ਗ੍ਰਿਫਤਾਰੀ, ਹੋਰ ਗ੍ਰਿਫਤਾਰੀਆਂ ਵੀ ਸੰਭਵ Punjab gangsters arrested sharp shooter shera: ਹੋਏ ਕਈ ਹੋਰ ਅਹਿਮ ਖੁਲਾਸੇ!Punjab gangsters arrested sharp shooter shera: ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ, ਇਸ ਮੁਹਿੰਮ 'ਚ ਭਾਰੀ ਮਾਤਰਾ 'ਚ ਅਸਲਾ ਬਰਾਮਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਤਲਾਂ ਦੇ ਮਾਮਲੇ 'ਚ ਪੰਜਾਬ 'ਚ ਪੰਜਵੀਂ ਗ੍ਰਿਫਤਾਰੀ ਕੀਤੀ ਗਈ ਹੈ। Punjab gangsters arrested sharp shooter shera: ਹੋਏ ਕਈ ਹੋਰ ਅਹਿਮ ਖੁਲਾਸੇ!Punjab gangsters arrested sharp shooter shera: ਹਾਂਲਾਕਿ, ਇਸ ਬਾਰੇ ਹੋਰ ਖੁਲਾਸੇ ਥੋੜ੍ਹੀ ਦੇਰ 'ਚ ਡੀਜੀਪੀ ਵੱਲੋਂ ਕੀਤੇ ਜਾਣਗੇ ਪਰ ਸ਼ਾਰਪ ਸ਼ੂਟਰ ਸ਼ੇਰਾ ਦੇ ਗ੍ਰਿਫਤਾਰ ਹੋਣ ਦੀ ਖਬਰ ਫਿਲਹਾਲ ਸੁਰਖੀਆਂ 'ਚ ਹੈ। ਇਸ ਮਾਮਲੇ 'ਚ ਪੁਲਿਸ ਵੱਲੋਂ 2 ਕਤਲ ਕੇਸ, ਇੱਕ ਕਤਲ ਦੀ ਸਾਜਿਸ਼, ਅਤੇ ਇੱਕ ਲੁੱਟ ਖੋਹ ਦੀ ਵਾਰਦਾਤ ਨੂੰ ਟ੍ਰੇਸ ਕੀਤਾ ਗਿਆ ਹੈ। ਮਾਸਟਰ ਹਰਕੀਰਤ ਸਿੰਘ, ਅਕਾਲੀ ਸਰਪੰਚ ਦੇ ਪਤੀ ਕਤਲ ਕੇਸ 'ਚ ਦੋਸ਼ੀ ਪਹਿਲਾਂ ਵੀ ਵਾਂਟਿੰਡ ਚੱਲ ਰਿਹਾ ਹੈ। ਹੁਣ ਤੱਕ 3 ਹਥਿਆਰ, 1 ਡੀਬੀ ਗਨ ਅਤੇ ਦੋ ਪਿਸਤੌਲਾਂ ਰਿਕਵਰ ਹੋਣ ਦੀ ਖਬਰ ਹੈ। ਇਸ ਤੋਂ ਇਲਾਵਾ ਸਵਿਫਟ ਡਿਜ਼ਾਇਰ ਕਾਰ ਦੀ ਲੁੱਟ ਦਾ ਮਾਮਲਾ ਵੀ ਟ੍ਰੇਸ ਕਰ ਲਿਆ ਗਿਆ ਹੈ। ਦੋਸ਼ੀ ਨੇ ਬਦਲੇ ਕਾਰਨ ਕੀਤੇ ਕਤਲ ਦਾ ਗੁਨਹਾ ਕਬੂਲ ਕਰ ਲਿਆ ਹੈ ਜੋ ਵਾਰਦਾਤ 7/11/2017 ਨੂੰ ਮਾਨਸਾ 'ਚ ਵਾਪਰੀ ਸੀ। ਉਹ 2 ਹੋਰ ਕਤਲ ਕੇਸਾਂ ਨੂੰ ਅੰਜਾਮ ਦੇਣ ਦੀ ਤਿਆਰੀ ੱਿਵਚ ਸਨ। ਐਸਐਚਓ ਅਦੇ ਵਾਹਨ ਸਮੇਤ ਗੈਂਗਟਸਰਾਂ ਦੇ ਕਈ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਣ ਦੀ ਖਬਰ ਹੈ। ਪ੍ਰੈਸ ਕਾਨਫਰੰਸ ਤੋਂ ਮਿਲ਼ੀ ਜਾਣਕਾਰੀ ਅਨੁਸਾਰ, ਹਰਦੀਪ ਸਿੰਘ ਉਰਫ ਸ਼ੇਰਾ ਦਾ ਨਾਲ ਪੰਜ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਦੱਸਣਯੋਗ ਹੈ ਕਿ ਸ਼ੇਰਾ ਵੀ ਉਹਨਾਂ ਚਾਰ ਆਰੋਪੀਆਂ ਦੇ ਨਾਲ ਸ਼ਾਮਿਲ ਸੀ ਅਤੇ ੨ ਮੋਟਰਸਾਇਕਲ ਵੀ ਬਰਾਮਦ ਕਰ ਲਏ ਗਏ ਹਨ। —PTC News


Top News view more...

Latest News view more...

PTC NETWORK