Punjab Elections 2022 Highlights: ਪੰਜਾਬ ਵਿੱਚ ਹੁਣ ਤੱਕ ਕੁੱਲ 63.44% ਹੋਈ ਵੋਟਿੰਗ
Punjab Elections 2022 Highlights:Punjab Elections 2022 Highlights: Punjab Vidhan Sabha elections 2022 ਦਾ ਐਲਾਨ ਹੁੰਦੇ ਸਾਰ ਹੀ ਸਿਆਸਤ ਭਖੀ। ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ 117 ਸੀਟਾਂ ਤੇ ਵੋਟਿੰਗ ਹੋਈ। Punjab politics ਇਸ ਵਕ਼ਤ ਭਖੀ ਹੋਈ ਹੈ ਕਿਓਂਕਿ elections 2022 ਵਿੱਚ ਇਸ ਵਾਰ ਪੰਜਾਬ ਦੇ ਦੋ ਦਿੱਗਜ਼, ਨਵਜੋਤ ਸਿੰਘ ਸਿੱਧੂ ਤੇ ਅਕਾਲੀ ਦਲ ਉਮੀਦਵਾਰ ਬਿਕਰਮ ਸਿੰਘ ਮਜੀਠੀਆ Amritsar East ਤੋਂ ਚੋਣਾਂ ਲੜ ਰਹੇ ਹਨ। ਇਸ ਦੇ ਨਾਲ ਹੀ ਸਾਰਿਆਂ ਨੂੰ Punjab election 2022 result ਦੀ date ਦਾ ਬੇਸਬਰੀ ਨਾਲ ਇੰਤਜਾਰ ਹੈ। Punjab politics ਦੀ Punjabi 'ਚ ਖ਼ਬਰ ਪੜ੍ਹਨ ਲਈ PTC News ਨਾਲ ਜੁੜੇ ਰਹੋ। ਸੂਬੇ ਵਿੱਚ ਕੁੱਲ 21499804 ਵੋਟਰ ਹਨ ਜਿਨ੍ਹਾਂ ਵਿੱਚ 11298081 ਪੁਰਸ਼, 10200996 ਔਰਤਾਂ ਅਤੇ 727 ਟਰਾਂਸਜੈਂਡਰ ਹਨ। 117 ਹਲਕਿਆਂ ਵਿੱਚ 1304 ਉਮੀਦਵਾਰ ਚੋਣ ਲੜ ਰਹੇ ਹਨ ਜਿਨ੍ਹਾਂ ਵਿੱਚ 1209 ਪੁਰਸ਼, 93 ਔਰਤਾਂ ਅਤੇ ਦੋ ਟਰਾਂਸਜੈਂਡਰ ਸ਼ਾਮਿਲ ਹਨ। ਇੱਥੇ ਪੜ੍ਹੋ ਹੋਰ ਖ਼ਬਰਾਂ: ਪੰਜਾਬ ਵਿਧਾਨ ਸਭਾ ਚੋਣਾਂ 2022: ਪੀਟੀਸੀ ਨਿਊਜ਼ 'ਤੇ ਦੇਖੋ ਨਾਨ-ਸਟਾਪ ਲਾਈਵ ਕਵਰੇਜ Punjab Vidhan Sabha elections 2022 ਲਈ ਸੂਬੇ ਵਿੱਚ 14684 ਥਾਵਾਂ `ਤੇ 24689 ਪੋਲਿੰਗ ਸਟੇਸ਼ਨ ਲਾਏ ਗਏ ਸਨ। ਉਨ੍ਹਾਂ ਦੱਸਿਆ ਕਿ 1196 ਮਾਡਲ ਪੋਲਿੰਗ ਸਟੇਸ਼ਨ, 196 ਮਹਿਲਾ ਪ੍ਰਬੰਧਤ ਪੋਲਿੰਗ ਸਟੇਸ਼ਨ ਅਤੇ 70 ਦਿਵਿਆਂਗਾਂ ਦੁਆਰਾ ਸੰਚਾਲਿਤ ਪੋਲਿੰਗ ਸਟੇਸ਼ਨ ਬਣਾਏ ਗਏ ਸਨ। ਇੱਥੇ ਪੜ੍ਹੋ ਹੋਰ ਖ਼ਬਰਾਂ: ਮੁੱਖ ਚੋਣ ਅਧਿਕਾਰੀ ਵੱਲੋਂ ਵੋਟਰਾਂ ਨੂੰ ਭਰਮਾਉਣ ਲਈ ਘਟਨਾਵਾਂ ਨੂੰ ਰੋਕਣ ਦੇ ਨਿਰਦੇਸ਼ Punjab politics ਇਸ ਵਾਰ ਬੇਹੱਦ ਅਹਿਮ ਰਹਿਣ ਵਾਲੀ ਹੈ ਕਿਓਂਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਚਾਰਕੋਣਾਂ ਮੁਕਾਬਲਾ ਹੋਇਆ। ਇਸ ਵਾਰ ਅਕਾਲੀ ਦਲ-ਬਸਪਾ ਗਠਜੋੜ, ਭਾਜਪਾ, ਪੰਜਾਬ ਲੋਕ ਕਾਂਗਰਸ ਅਤੇ ਅਕਾਲੀ ਦਲ ਦੇ ਸਾਂਝੇ ਮੋਰਚੇ ਤੋਂ ਇਲਾਵਾ ਪੰਜਾਬ ਦੀਆਂ 22 ਕਿਸਾਨ ਜਥੇਬੰਦੀਆਂ ਵੀ ਚੋਣ ਮੈਦਾਨ 'ਚ ਇੱਕ ਦੂਜੇ ਨੂੰ ਪੂਰੀ ਟੱਕਰ ਦੇਣਗੀਆਂ। ਚੋਣ ਕਮਿਸ਼ਨ ਨੇ ਚੋਣਾਂ ਨੂੰ ਲੈ ਕੇ ਹਰ ਸੰਭਵ ਪ੍ਰਬੰਧ ਕੀਤੇ ਹੋਏ ਸਨ। Punjab election 2022 result ਦੀ date 10 ਮਾਰਚ ਨੂੰ ਰੱਖੀ ਗਈ ਹੈ ਜਿਸ ਦਾ ਸੂਬੇ ਦੇ ਲੋਕਾਂ ਨੂੰ ਬੇਸਬਰੀ ਨਾਲ ਇੰਤਜਾਰ ਹੈ। Punjab politics ਦੀ Punjabi 'ਚ ਖ਼ਬਰ ਪੜ੍ਹਨ ਲਈ PTC News ਨਾਲ ਜੁੜੇ ਰਹੋ। Punjab politics ਦੀ Punjabi 'ਚ ਖ਼ਬਰ ਪੜ੍ਹਨ ਲਈ PTC News ਨਾਲ ਜੁੜੇ ਰਹੋ।
04.33 pm: ਰਾਜਾਸਾਂਸੀ ਦੇ ਪਿੰਡ ਤੂਤ 'ਚ ਵੋਟਿੰਗ ਮਸ਼ੀਨ ਬੰਦ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪਿਛਲੇ ਇਕ ਘੰਟੇ ਤੋਂ ਵੋਟਰ ਇੰਤਜ਼ਾਰ ਕਰ ਰਹੇ ਹਨ। ਲੋਕ ਬਾਹਰ ਬੈਠ ਕੇ ਕਰ ਰਹੇ ਮਸ਼ੀਨ ਠੀਕ ਹੋਣ ਦਾ ਇੰਤਜ਼ਾਰ ਹੈ। 04. 22 pm: ਮਰੇ ਬੰਦੇ ਦੀਆਂ ਵੋਟਾਂ ਲਿਸਟ 'ਚ, ਜਿਊਂਦਿਆਂ ਦੀਆਂ ਕੱਟੀਆਂ ਵੋਟਾਂ ਹਲਕਾ ਅਜਨਾਲਾ ਦੇ ਪਿੰਡ ਭੱਖਾ ਤਾਰਾ ਸਿੰਘ ਅੰਦਰ ਵੋਟਾਂ ਕੱਟੀਆਂ ਜਾਣ ਕਰਕੇ ਪਰਿਵਾਰ ਅੰਦਰ ਭਾਰੀ ਰੋਸ ਹੈ। ਪਰਿਵਾਰ ਦੇ ਅੱਧੇ ਮੈਂਬਰਾਂ ਦੀਆਂ ਵੋਟਾਂ ਕਟੀਆਂ ਗਈਆਂ ਹਨ। ਰੋਸ ਵਿਚ ਆਏ ਕੱਟੀਆਂ ਵੋਟਾਂ ਨੂੰ ਲੈ ਕੇ ਮੌਕੇ ਤੇ ਮੌਜੂਦ ਬਿਐਲਓ ਨੂੰ ਖਰੀਆਂ ਸੁਣਾਈਆਂ। 04. 20 pm: 96-ਮਾਨਸਾ - 54.3% 97-ਸਰਦੂਲਗੜ੍ਹ - 62.5% 98-ਬੁਢਲਾਡਾ - 59.6% 04. 20 pm: ਪੰਜਾਬ ਵਿੱਚ 4 ਵਜੇ ਤੱਕ ਕੁੱਲ 52.2% ਵੋਟਿੰਗ ਹੋਈ। 04. 19 pm: ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਤਿੰਨ ਵਜੇ ਤੱਕ ਦੀ 51.79% ਹਲਕਾ ਅਮਲੋਹ ਵਿਚ ਹੋਈ ਹਲਕਾ ਬਸੀ ਪਠਾਣਾਂ ਵਿੱਚ ਹੋਏ 57% ਜਗਰਾਓਂ ਹਲਕੇ ਵਿੱਚ 4 ਵਜੇ ਤੱਕ 48% ਵੋਟ ਹੋਈ ਪੋਲ ਵਿਧਾਨ ਸਭਾ ਹਲਕਾ ਬਸੀ ਪਠਾਣਾਂ ਵਿੱਚ 52.70 % ਵੋਟ ਹੋਈ ਪੋਲ ਆਦਮਪੁਰ—-49.6% ਜਲੰਧਰ ਛਾਉਣੀ-45.1% ਜਲੰਧਰ ਕੇਂਦਰੀ-44.2% ਜਲੰਧਰ ਉੱਤਰੀ-47.8% ਜਲੰਧਰ ਪੱਛਮੀ-46.3% ਕਰਤਾਰਪੁਰ-48% ਨਕੋਦਰ-51.5% ਫਿਲੌਰ-49.1% ਸ਼ਾਹਕੋਟ-53% 04. 15 pm: ਗੁਰਦਾਸਪੁਰ ਤੋਂ ਸੰਯੁਕਤ ਸ਼ੰਘਰਸ਼ ਪਾਰਟੀ ਦੇ ਉਮੀਦਵਾਰ ਇੰਦਰਪਾਲ ਪਾਲ ਦੀ ਪੁਲਿਸ ਮੁਲਾਜ਼ਮ ਨਾਲ ਹੋਈ ਬਹਿਸ ਹੋਈ ਤੇ ਵੋਟਰਾਂ ਨੂੰ ਰੋਕਣ 'ਤੇ ਬਹਿਸ ਹੋਈ। 04. 13 pm: ਮਜੀਠਾ ਵਿਚ ਹੁਣ ਤੱਕ 53.2% ਮਤਦਾਨ ਹੋਇਆ। ਜਗਰਾਓਂ ਦੇ ਪਿੰਡ ਮੱਲਾ ਵਿੱਚ 109 ਸਾਲ ਦੀ ਬੇਬੇ ਭਗਵਾਨ ਕੌਰ ਨੇ ਕੀਤੀ ਆਪਣੀ 101ਵੀ ਵਾਰ ਆਪਣੀ ਵੋਟ ਪਾਈ। ਸਰਪੰਚ ਹਰਬੰਸ ਸਿੰਘ ਨੇ ਨਾਲ ਜਾ ਕੇ ਕਾਰਵਾਈ ਬੇਬੇ ਦੀ ਵੋਟ 04. 11 pm: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ, ਅੰਮ੍ਰਿਤਸਰ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਅਤੇ ਹਲਕਾ ਰਾਜਾਸਾਂਸੀ ਤੋਂ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਜਥੇਦਾਰ ਵੀਰ ਸਿੰਘ ਲੋਪੋਕੇ ਨੇ ਵੋਟ ਪਾਈ। 04.08 pm: ਜ਼ਿਲ੍ਹਾ - ਲੁਧਿਆਣਾ ਕੁੱਲ ਵੋਟਾਂ: 2693131 ਪੋਲ ਹੋਈਆਂ ਵੋਟਾਂ : 1306374 ਵੋਟ ਪੋਲ (%) : 48.5 04.05 pm: ਜਸਵਿੰਦਰ ਸਿੰਘ ਅੰਤਰਰਾਸ਼ਟਰੀ ਸਾਈਕਲਿਸਟ ਹੈ। ਅੱਜ ਜਗਮਿੰਦਰ ਸਿੰਘ ਦਿਵਿਆਂਗ ਨੂੰ ਵੋਟ ਪਾਉਣ ਲਈ ਸਨਮਾਨਿਤ ਵੀ ਕੀਤਾ ਗਿਆ। 04.01 pm: ਗੁਰਦਾਸਪੁਰ ਜ਼ਿਲ੍ਹੇ ਦੇ ਹਲਕਾ ਦੀਨਾਨਗਰ ਦੇ ਰਾਮਨਗਰ ਦੇ ਬੂਥ ਤੇ ਕਾਂਗਰਸੀ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਹੋਏ ਹੱਥੋਪਾਈ ਤੇ ਲੱਥੀਆਂ ਪੱਗਾਂ। ਇਕ ਦੂਜੇ ਉੱਪਰ ਗਲਤ ਵੋਟਿੰਗ ਕਰਵਾਉਣ ਦੇ ਇਲਜ਼ਾਮਾਂ ਤੋਂ ਬਾਅਦ ਲੜਾਈ ਅਤੇ ਗਾਲੀ ਗਲੋਚ ਹੋਈ। 3.50 pm: ਵਿਧਾਨ ਸਭਾ ਚੋਣਾਂ ਲਈ ਵੋਟਿੰਗ ਦੇ ਦੌਰ ਵਿੱਚ ਬਠਿੰਡਾ ਵਿਖੇ ਫਾਇਰਿੰਗ ਹੋਈ ਹੈ। ਇੱਥੇ ਸ਼ੱਕ ਦੇ ਅਧਾਰ ਉੱਤੇ ਗੱਡੀਆਂ ਰੋਕਣ ਨੂੰ ਲੈ ਕੇ ਅਕਾਲੀ ਦਲ ਤੇ ਕਾਂਗਰਸ ਦੇ ਵਰਕਰ ਆਪਸ ਵਿੱਚ ਭਿੜ ਗਏ। ਇਸ ਦੌਰਾਨ ਹਵਾਈ ਫਾਇਰ ਵੀ ਕੀਤੇ ਗਏ ਤੇ ਗੱਡੀ ਦੇ ਸ਼ੀਸ਼ੇ ਭੰਨ੍ਹੇ ਗਏ। ਪੁਲਿਸ ਮੌਕੇ 'ਤੇ ਪੁੱਜ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। 3.48 pm: ਬਰਨਾਲਾ ਵਿਧਾਨ ਸਭਾ ਸੀਟ 'ਤੇ ਦੁਪਹਿਰ 3 ਵਜੇ ਤੱਕ 51.90 ਫੀਸਦੀ ਵੋਟਿੰਗ ਹੋਈ। 3.48 pm: 109-ਨਾਭਾ-57.49 110-ਪਟਿਆਲਾ-50 111-ਰਾਜਪੁਰਾ-53 113-ਘਨੌਰ-59 114-ਸਨੌਰ-54.8 115-ਪਟਿਆਲਾ-49 116-ਸਮਾਣਾ-55.5 117-ਸ਼ੁਤਰਾਣਾ-56.3 ਜ਼ਿਲ੍ਹਾ ਪਟਿਆਲਾ ਵਿੱਚ ਦੁਪਹਿਰ 3 ਵਜੇ ਤੱਕ ਕੁੱਲ ਮਤਦਾਨ 54.30 ਹੈ 3.47 pm: ਗਿਦੜਬਾਹਾ - 61.40% ਲੰਮਾ - 53.90% ਮਲੋਟ - 54.50% ਮੁਕਤਸਰ - 54.90% ਜ਼ਿਲ੍ਹਾ ਮੁਕਤਸਰ - 56.12% ਤਰਨਤਾਰਨ 43.90% 3.37 pm: 3 ਵਜੇ ਤੱਕ ਪੰਜਾਬ ਵਿਚ ਕੁੱਲ 49.81% ਵੋਟਿੰਗ ਹੋਈ। 3.30 pm: ਅੰਮ੍ਰਿਤਸਰ-44.29% ਬਰਨਾਲਾ-53.09% ਬਠਿੰਡਾ-55.48% ਫਰੀਦਕੋਟ- 51.63% ਫਤਿਹਗੜ੍ਹ ਸਾਹਿਬ - 51.79% ਫਾਜ਼ਿਲਕਾ-56.97% ਫ਼ਿਰੋਜ਼ਪੁਰ-55.08% ਗੁਰਦਾਸਪੁਰ-51.22% 105- ਮਲੇਰਕੋਟਲਾ 56.80% 106- ਅਮਰਗੜ੍ਹ 57.33% ਰਾਮਪੁਰਾ - 58.2% ਭੁੱਚੋ ਮੰਡੀ - 55% ਬਠਿੰਡਾ ਸ਼ਹਿਰੀ - 49.8% ਬਠਿੰਡਾ ਦਿਹਾਤੀ - 52.8% ਤਲਵੰਡੀ ਸਾਬੂ - 59.99% ਹੁਸ਼ਿਆਰਪੁਰ-49.87% ਜਲੰਧਰ - 45.53% ਕਪੂਰਥਲਾ-48.86% ਮਲੇਰਕੋਟਲਾ-57.07% ਪਠਾਨਕੋਟ - 48.07% ਪਟਿਆਲਾ-54.30% ਰੂਪਨਗਰ-53.80% ਬੰਗਾ - 49.2% ਨਵਾਂਸ਼ਹਿਰ-48.93 ਫੀਸਦੀ ਬਲਾਚੌਰ- 53.15 ਫੀਸਦੀ 2.37 pm: ਵੋਟ ਪਾਉਣ ਲਈ ਇਕ ਬਜ਼ੁਰਗ ਜੋੜਾ ਆਇਆ ਹੈ ਇਸ ਦੀ ਤਸਵੀਰ ਚੋਣ ਕਮਿਸ਼ਨ ਆਪਣੇ ਟਵਿੱਟਰ ਹੈਂਡਲ ਤੇ ਸ਼ੇਅਰ ਕੀਤਾ ਹੈ ਤੇ ਅਪੀਲ ਕੀਤੀ ਕਿ ਹੁਣ ਸਮਾਂ ਆ ਗਿਆ ਹੈ ਤੁਸੀਂ ਵੀ ਵੋਟ ਪਾਓ !! 2.32 pm: ਮੋੜ ਮੰਡੀ ਵਿੱਚ ਹੰਗਾਮਾ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਲੱਖਾ ਸਿਧਾਣਾ ਨੇ ਕਾਂਗਰਸ 'ਤੇ ਬਾਹਰਲੇ ਰਾਜਾਂ ਦੇ ਲੋਕਾਂ ਨੂੰ ਹਲਕੇ 'ਚ ਲਿਆ ਕੇ ਵੋਟਰਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ। ਉਮੀਦਵਾਰ ਨੇ ਕਿਹਾ ਕਿ ਪ੍ਰਸ਼ਾਸਨ ਕਾਂਗਰਸੀ ਉਮੀਦਵਾਰ ਦੀ ਮਦਦ ਕਰ ਰਿਹਾ ਹੈ। 2.31 pm: ਪਠਾਨਕੋਟ - 28.54% ਪਟਿਆਲਾ-38.61% ਰੂਪਨਗਰ-37.41% ਸੰਗਰੂਰ - 37.91% SAS ਨਗਰ 27.22% 2.30 pm: ਵੇਰਕਾ ਪੋਲਿੰਗ ਬੂਥ 'ਤੇ ਨਵਜੋਤ ਸਿੱਧੂ ਤੇ ਬਿਕਰਮ ਮਜੀਠੀਆ ਦਾ ਆਹਮੋ-ਸਾਹਮਣੇ ਟਾਕਰਾ ਹੋਇਆ। 2.29 pm: ਲੁਧਿਆਣਾ -29.58% ਮਾਨਸਾ - 38.95% ਮੋਗਾ - 29.55% ਮਲੇਰਕੋਟਲਾ-39.78% 2.28 pm: ਵੋਟਿੰਗ ਦੀ ਰਫ਼ਤਾਰ ਆਦਮਪੁਰ—-34.08% ਜਲੰਧਰ ਛਾਉਣੀ-31% ਜਲੰਧਰ ਕੇਂਦਰੀ-29.9% ਜਲੰਧਰ ਉੱਤਰੀ—32.3% ਜਲੰਧਰ ਪੱਛਮੀ—33.1% ਕਰਤਾਰਪੁਰ—34.3% ਨਕੋਦਰ-36% ਫਿਲੌਰ-34% ਸ਼ਾਹਕੋਟ-37.09% 2.23 pm: ਹੁਣ ਤੱਕ ਵੋਟਿੰਗ ਦੀ ਰਫ਼ਤਾਰ ਹੁਸ਼ਿਆਰਪੁਰ-34.98% ਜਲੰਧਰ- 29.70% ਅੰਮ੍ਰਿਤਸਰ-30.23% ਬਰਨਾਲਾ -37.26% ਬਠਿੰਡਾ- 35.83% ਫਰੀਦਕੋਟ- 35.85% ਫਤਿਹਗੜ੍ਹ ਸਾਹਿਬ - 37.13% ਫਾਜ਼ਿਲਕਾ-45.59% ਫ਼ਿਰੋਜ਼ਪੁਰ-37.97% ਗੁਰਦਾਸਪੁਰ-35.76% ਕਪੂਰਥਲਾ-34.32% 2.20 pm: ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਕੁੱਲ ਵੋਟ ਪਰਸੈਂਟੇਜ 37.13% ਵਿਧਾਨ ਸਭਾ ਹਲਕਾ ਅਮਲੋਹ 40.10% ਵਿਧਾਨ ਸਭਾ ਹਲਕਾ ਬੱਸੀ ਪਠਾਣਾਂ 39.80% 2.17 pm: ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੀ ਹੈ ਚਰਨਜੀਤ ਚੰਨੀ? ਕੀ ਉਹ ਅਜਿਹਾ ਜਾਦੂਗਰ ਹੈ ਕਿ 3 ਮਹੀਨਿਆਂ ਵਿਚ ਪੰਜਾਬ ਵਿਚ ਚਮਤਕਾਰ ਕਰ ਸਕਦਾ ਹੈ? ਚੋਣਾਂ ਤੋਂ ਪਹਿਲਾਂ ਉਸਨੂੰ ਹੀਰੋ ਬਣਾਉਣ ਦੀ ਕੋਸ਼ਿਸ਼ ਕਰਨ ਦਾ ਸਾਰਾ ਸਿਹਰਾ... ਮੈਨੂੰ ਲੱਗਦਾ ਹੈ ਕਿ ਦੋਵੇਂ (ਚੰਨੀ ਅਤੇ ਨਵਜੋਤ ਸਿੱਧੂ) ਬੇਕਾਰ ਹਨ।For the last one hour EVM at Booth No. 292 in Dera Bassi is not functioning. We have already informed authorities but the malfunctioning still persists.@ECISVEEP please see. — Raghav Chadha (@raghav_chadha) February 20, 2022
2.12 pm: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖਰੜ ਦੇ ਪੋਲਿੰਗ ਬੂਥ 'ਤੇ ਆਪਣੀ ਵੋਟ ਪਾਈ। ਉਹ ਚਮਕੌਰ ਸਾਹਿਬ ਅਤੇ ਭਦੌੜ ਹਲਕਿਆਂ ਤੋਂ ਕਾਂਗਰਸ ਦੇ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। 1.48 pm: ਵਿਧਾਨ ਸਭਾ ਚੋਣਾਂ ਜ਼ਿਲ੍ਹਾ ਹੁਸ਼ਿਆਰਪੁਰ 39-ਮੁਕੇਰੀਆਂ 35% 40-ਦਸੂਹਾ-34.51% 41-ਉੜਮੁੜ -34.5% 42-ਸ਼ਾਮ ਚੁਰਾਸੀ 35% 43-ਹੁਸ਼ਿਆਰਪੁਰ-31 % 44-ਚੱਬੇਵਾਲ-37.3% 45-ਗੜ੍ਹਸ਼ੰਕਰ 38.2 1.47 pm: ਆਪ ਪਾਰਟੀ ਨੂੰ ਰਾਜਪੁਰਾ ਵਿੱਚ ਚੰਗਾ ਰਿਸਪਾਂਸ ਮਿਲ ਰਿਹਾ ਹੈ ਨੀਨਾ ਮਿੱਤਲ ਹਲਕਾ ਰਾਜਪੁਰਾ ਆਮ ਪਾਰਟੀ ਦੇ ਉਮੀਦਵਾਰ ਹਲਕੇ ਵਿੱਚ ਬੂਥਾਂ ਦਾ ਦੌਰਾ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਸਾਡੀ ਹਲਕਾ ਰਾਜਪੁਰਾ ਜਿੱਤ ਯਕੀਨੀ ਹੈ ਅਤੇ ਪੰਜਾਬ ਵਿੱਚ ਆਪ ਪਾਰਟੀ ਦੀ ਸਰਕਾਰ ਬਣੇਗੀ। 1.34 pm: ਪਠਾਨਕੋਟ ਦੁਪਹਿਰ 1.15 ਵਜੇ ਕੁੱਲ 28.54 ਪ੍ਰਤੀਸ਼ਤ ਵੋਟਿੰਗ ਹੋਈ। 1.32 pm: ਪੰਜਾਬ 'ਚ ਹੁਣ ਤੱਕ 34.10% ਵੋਟਿੰਗ ਹੋਈ। 1.30 pm: ਰੂਪਨਗਰ 40.5% ਚਮਕੌਰ ਸਾਹਿਬ 40.2% 1.29 pm: ਆਦਮਪੁਰ—-26.9% ਜਲੰਧਰ ਛਾਉਣੀ-26.5% ਜਲੰਧਰ ਕੇਂਦਰੀ-23.3% ਜਲੰਧਰ ਉੱਤਰੀ—30.1% ਜਲੰਧਰ ਪੱਛਮੀ-20.9% ਕਰਤਾਰਪੁਰ-27.3% ਨਕੋਦਰ-24.7% ਫਿਲੌਰ-24.9% ਸ਼ਾਹਕੋਟ-27.7% 1.26 pm: ਅਜਨਾਲਾ ਅੰਦਰ 1 ਵਜੇ ਤੱਕ 38.61% ਹੋਈ ਵੋਟ ਪੋਲ ਖੰਨਾ ਵਿੱਚ 01:00 ਵਜੇ ਤੱਕ 32.59% ਬਟਾਲਾ- 26 ਗੁਰਦਾਸਪੁਰ-33.4 ਕਾਦੀਆਂ-40.1 ਦੀਨਾਨਗਰ-37.1 1.24 pm: ਪ੍ਰਸ਼ਾਸਨ ਵੱਲੋਂ ਆਪਣੀ ਖਾਨਾਪੂਰਤੀ ਲਈ ਬਜ਼ੁਰਗਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਅਜਨਾਲਾ ਦੇ ਬੂਥ ਤੇ ਬਜ਼ੁਰਗਾਂ ਨੂੰ ਆਪਣੇ ਫੋਟੋ ਸੈਸ਼ਨ ਵਾਸਤੇ ਅਧਿਕਾਰੀਆਂ ਵੱਲੋਂ ਕਰੀਬ ਅੱਧਾ ਘੰਟਾ ਖੜਾ ਕੀਤਾ ਗਿਆ। ਬਜ਼ੁਰਗ ਬਾਰ ਬਾਰ ਕਹਿੰਦੇ ਰਹੇ ਸਾਨੂੰ ਜਾਣ ਦਿਓ ਸਾਡੇ ਕੋਲੋਂ ਖੜਿਆ ਨਹੀ ਜਾਂਦਾ ਪਰ ਸੁਪਰਵਾਈਜ਼ਰ ਕਹਿੰਦਾ ਰਿਹਾ ਦੋ ਮਿੰਟ ਰੁਕੋ ਦੋ ਮਿੰਟ ਰੁਕੋ ਫੋਟੋ ਖਿੱਚ ਲੈਣ ਦਿਓ। 1.22 pm: ਉਹ ਤਬਦੀਲੀ ਬਣੋ ਜੋ ਤੁਸੀਂ #ਪੰਜਾਬ ਵਿੱਚ ਦੇਖਣਾ ਚਾਹੁੰਦੇ ਹੋ, ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰੋ: ਮਨੀਸ਼ਾ ਗੁਲਾਟੀ 1.16 pm : ਖੰਨਾ 'ਚ ਵੋਟ ਪਾਉਣ ਗਏ ਸੇਵਾਮੁਕਤ ਮਾਸਟਰ ਦੀਵਾਨ ਚੰਦ (80) ਦੀ ਪੋਲਿੰਗ ਬੂਥ ਉਪਰ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਵੋਟ ਪਾਉਣ ਸਮੇਂ ਮੌਤ ਹੋਈ। ਸੀਨੀਅਰ ਸਿਟੀਜਨ ਏ ਐਸ ਮਾਡਰਨ ਸਕੂਲ 'ਚ ਬਣੇ ਬੂਥ ਨੰਬਰ 121 ਤੇ ਬੂਥ ਪਾਉਣ ਗਏ ਸੀ। ਹਸਪਤਾਲ 'ਚ ਲਿਜਾਣ ਤੇ ਡਾਕਟਰ ਨੇ ਮ੍ਰਿਤਕ ਐਲਾਨਿਆ। 1.13 pm : ਹਲਕਾ ਭੁਲੱਥ ਦੇ ਹਮੀਰਾ ਵਿਖੇ ਵੋਟ ਪਾਉਣ ਆ ਰਹੇ ਸ਼ੋਮਣੀ ਅਕਾਲੀ ਦਲ ਦੇ ਵਰਕਰ ਤੇ ਹਮਲਾ ਹੋਣ ਦੀ ਖ਼ਬਰ ਮਿਲੀ ਹੈ। ਇਸ ਦੌਰਾਨ ਬੀਬੀ ਜਗੀਰ ਕੌਰ ਨੇ ਆਪ 'ਤੇ ਇਲਜ਼ਾਮ ਲਗਾਏ ਹਨ। 12.50 pm: ਅੱਜ ਪੰਜਾਬ ਦੇ ਲੋਕ ਸੱਚ ਨੂੰ ਵੋਟਾਂ ਪਾ ਰਹੇ ਹਨ। ਸਾਨੂੰ ਇਸ ਚੋਣ ਵਿੱਚ ਬਹੁਮਤ ਮਿਲੇਗਾ: #PunjabElections2022 ਵਿੱਚ AAP ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ Bhagwant Mann" width="1367" height="755" /> 12.46 pm: ਬੀਬੀ ਰਜਿੰਦਰ ਕੌਰ ਭੱਠਲ ਨੇ ਲਹਿਰਾਗਾਗਾ ਵਿੱਚ ਪਰਿਵਾਰ ਸਮੇਤ ਵੋਟ ਪਾਈ। ਬੀਬੀ ਰਜਿੰਦਰ ਕੌਰ ਭੱਠਲ ਨੇ ਕਿਹਾ ਕਿ ਪੰਜਾਬ ਵਿੱਚ ਬਹੁਮਤ ਨਾਲ ਕਾਂਗਰਸ ਦੀ ਸਰਕਾਰ ਬਣ ਰਹੀ ਹੈ। ਈ.ਵੀ.ਐਮ ਮਸ਼ੀਨਾਂ ਦੇ ਖਰਾਬ ਹੋਣ 'ਤੇ ਭੱਠਲ ਨੇ ਕਿਹਾ ਕਿ ਜਿੱਥੇ ਕਿਤੇ ਵੀ ਈ.ਵੀ.ਐਮ ਖਰਾਬ ਹਨ, ਉਥੇ ਵੋਟਾਂ ਪਾਉਣ ਦਾ ਸਮਾਂ ਵਧਾਇਆ ਜਾਵੇ। 12.40 pm: ਕਪੂਰਥਲਾ ਵਿਧਾਨ ਸਭਾ ਹਲਕੇ ਦੇ ਬੂਥ ਨੰਬਰ 104 ਮਨਸੂਰਵਾਲ ਵਿਖੇ ਕਾਂਗਰਸ ਦੇ ਉਮੀਦਵਾਰ ਰਾਣਾ ਗੁਰਜੀਤ ਸਿੰਘ, ਸਾਬਕਾ ਕਾਂਗਰਸ ਵਿਧਾਇਕਾ ਰਾਜਬੰਸ ਕੌਰ ਰਾਣਾ, ਸਾਬਕਾ ਵਿਧਾਇਕਾ ਸੁਖਜਿੰਦਰ ਕੌਰ ਰਾਣਾ ਨੇ ਵੋਟ ਪਾਈ। 12.39 pm: ਪਟਿਆਲਾ, ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੋਲਿੰਗ ਬੂਥ ਨੰਬਰ 95-98 'ਤੇ ਆਪਣੀ ਵੋਟ ਪਾਈ। 12.35 pm: ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਹਲਕੇ ਬਠਿੰਡਾ ਸ਼ਹਿਰੀ ਦੇ ਪੋਲਿੰਗ ਬੂਥਾਂ ਦਾ ਦੌਰਾ ਕੀਤਾ। 12.34 pm: ਕਾਂਗਰਸ ਪਾਰਟੀ ਵਿੱਚੋਂ ਕੱਢੇ ਜਾਣ ਦੇ ਬਾਵਜੂਦ ਬਰਨਾਲਾ ਤੋਂ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਬਰਨਾਲਾ ਪਹੁੰਚ ਕੇ ਆਪਣੀ ਵੋਟ ਪਾਈ। ਕੇਵਲ ਸਿੰਘ ਢਿੱਲੋਂ ਨੇ ਆਪਣੇ ਪੁੱਤਰਾਂ ਕਰਨ ਇੰਦਰ ਸਿੰਘ ਢਿੱਲੋਂ ਅਤੇ ਕੰਵਰ ਇੰਦਰ ਸਿੰਘ ਢਿੱਲੋਂ ਨਾਲ ਬਰਨਾਲਾ ਵਿੱਚ ਆਪਣੀ ਵੋਟ ਪਾਈ। ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਉਹ ਪੰਜਾਬ ਦੇ ਹਿੱਤ ਨੂੰ ਦੇਖ ਕੇ ਵੋਟ ਪਾ ਰਹੇ ਹਨ। ਸਾਰਿਆਂ ਨੂੰ ਵੋਟ ਪਾਉਣੀ ਚਾਹੀਦੀ ਹੈ। 12.33 pm ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਵਿੱਚ ਵੋਟ ਪਾਉਂਦੇ ਹੋਏ ਨਜ਼ਰ ਆਏ ਹਨ। ਨਵਜੋਤ ਸਿੱਧੂ ਨੇ ਕਿਹਾ ਕਿ ਇਸ ਲੜਾਈ ਵਿੱਚ ਬਹੁਤ ਸੋਚ-ਸਮਝ ਕੇ ਵੋਟਾਂ ਪਾਉਣੀਆਂ ਚਾਹੀਦੀਆਂ ਹਨ। ਇਹ ਚੋਣ ਅਗਲੇ ਇਲੈਕਸ਼ਨ ਲਈ ਨਹੀਂ ਸਗੋਂ ਅਗਲੀ ਪੀੜ੍ਹੀ ਲਈ ਹੈ। ਦੱਸ ਦਈਏ ਕਿ ਨਵਜੋਤ ਸਿੱਧੂ ਅੰਮ੍ਰਿਤਸਰ ਪੂਰਬੀ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਹਨ। 12.32 pm: ਰਾਜਾਸਾਂਸੀ ਦੇ ਪਿੰਡ ਵਣੀਏਕੇ 'ਚ ਕਾਂਗਰਸੀ ਅਕਾਲੀ ਵਰਕਰਾਂ 'ਚ ਹੋਈ ਤਕਰਾਰ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਪਿੰਡ ਵਣੀਏਕੇ ਅੰਦਰ ਵੋਟਾਂ ਪਾਉਣ ਨੂੰ ਲੈ ਕੇ ਅਕਾਲੀ ਦਲ ਅਤੇ ਕਾਂਗਰਸੀ ਸਮਰਥਕਾਂ ਵਿੱਚ ਮਾਮੂਲੀ ਆਪਸੀ ਤਕਰਾਰ ਹੋ ਗਈ। ਇਸੇ ਮੌਕੇ ਤੇ ਮੌਜੂਦ ਪੰਜਾਬ ਪੁਲਸ ਅਤੇ ਪੈਰਾ ਮਿਲਟਰੀ ਫੋਰਸ ਵੱਲੋਂ ਮੌਕੇ ਤੇ ਹੋ ਰਹੀ ਤਕਰਾਰ ਨੂੰ ਰੋਕਿਆ ਗਿਆ। 12.30 pm: ਡੇਰਾ ਬੱਸੀ ਵਿਚ ਬੂਥ ਕੈਪਚਰਿੰਗ ਬਾਰੇ ਐਸ.ਐਚ.ਓ ਜਤਿਨ ਕੁਮਾਰ ਨੇ ਦੱਸਿਆ ਕਿ ਮਾਮੂਲੀ ਗਲਤਫਹਿਮੀ ਹੋਈ ਸੀ। ਉਨ੍ਹਾਂ ਨੇ ਬੂਥ ਕੈਪਚਰਿੰਗ ਦੀ ਕਿਸੇ ਵੀ ਤਰ੍ਹਾਂ ਦੀ ਘਟਨਾ ਤੋਂ ਇਨਕਾਰ ਕੀਤਾ ਹੈ ਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜਿੱਥੇ ਚੋਣਾਂ ਬਹੁਤ ਸ਼ਾਂਤੀਪੂਰਵਕ ਹੋ ਰਹੀਆਂ ਹਨ। 12.27 pm: ਅਜਨਾਲਾ ਅੰਦਰ ਵਿਆਹ ਤੋਂ ਪਹਿਲਾਂ ਲਾੜਾ ਵੋਟ ਪਾਉਣ ਆਇਆ ਹੈ। ਇਸ ਦੇ ਨਾਲ ਹੀ ਲਾੜੇ ਦਾ ਵਿਚੋਲਾ ਵੀ ਵਿਆਹ ਤੇ ਜਾਣ ਤੋਂ ਪਹਿਲਾਂ ਵੋਟ ਪਾਉਣ ਆਏ ਹਨ। ਲਾੜੇ ਨੇ ਕਿਹਾ ਵਿਆਹ ਤੋਂ ਪਹਿਲਾਂ ਵੋਟ ਪਾਉਣ ਆਇਆ ਹਾਂ ਤਾਂ ਕਿ ਚੰਗੀ ਸਰਕਾਰ ਚੁਣ ਸਕਣ। 12.08 pm: ਚੋਣ ਕਮਿਸ਼ਨ ਨੇ ਸੋਨੂੰ ਸੂਦ ਖਿਲਾਫ ਐਕਸ਼ਨ ਲੈਂਦੇ ਹੋਏ ਚੋਣ ਬੂਥਾਂ ਵਿਚ ਜਾਣ 'ਤੇ ਰੋਕ ਲੱਗਾ ਦਿੱਤੀ ਗਈ ਹੈ।ਸੋਨੂੰ ਸੂਦ ਇੱਕ ਪੋਲਿੰਗ ਬੂਥ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਦੌਰਾਨ ਉਸ ਦੀ ਕਾਰ ਜ਼ਬਤ ਕਰ ਲਈ ਗਈ ਅਤੇ ਉਸ ਨੂੰ ਘਰ ਭੇਜ ਦਿੱਤਾ ਗਿਆ।They (Congress) are concerned about what I am able to achieve in Punjab which is going against them. I can predict that Congress will not get more than 20-30 seats: Capt Amarinder Singh on #PunjabElections2022 pic.twitter.com/qe8jcaP5RF
— ANI (@ANI) February 20, 2022
ਮੋਗਾ ਜ਼ਿਲ੍ਹੇ ਦੇ ਪੀਆਰਓ ਪ੍ਰਭਦੀਪ ਸਿੰਘ ਨੇ ਕਿਹਾ ਕਿ ਘਰੋਂ ਬਾਹਰ ਨਿਕਲਣ 'ਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੀ ਭੈਣ ਮਾਲਵਿਕਾ ਸੂਦ ਮੋਗਾ ਤੋਂ ਕਾਂਗਰਸ ਉਮੀਦਵਾਰ ਵਜੋਂ ਚੋਣ ਲੜ ਰਹੀ ਹੈ। 12.06 pm: ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਫਿਲੌਰ ਤੋਂ ਕਾਂਗਰਸ ਉਮੀਦਵਾਰ ਵਿਕਰਮਜੀਤ ਸਿੰਘ ਚੌਧਰੀ ਨੇ ਆਪਣੇ ਪਰਿਵਾਰ ਸਮੇਤ ਫਿਲੌਰ ਵਿੱਚ ਵੋਟ ਪਾਈ। 11.59 am: ਹੁਣ ਤੱਕ ਵੋਟ ਪ੍ਰਤੀਸ਼ਤਤਾ ਆਦਮਪੁਰ—-10.3% ਜਲੰਧਰ ਛਾਉਣੀ-13.4% ਜਲੰਧਰ ਕੇਂਦਰੀ - 9.4% ਜਲੰਧਰ ਉੱਤਰੀ-14.2% ਜਲੰਧਰ ਪੱਛਮੀ-6.6% ਕਰਤਾਰਪੁਰ—11.2% ਨਕੋਦਰ-11.4% ਫਿਲੌਰ-10.06% ਸ਼ਾਹਕੋਟ-8.03% 11.58 am: ਸਵੇਰੇ 11 ਵਜੇ ਤੱਕ ਪੋਲਿੰਗ ਪ੍ਰਤੀਸ਼ਤ ਬੰਗਾ-18.94 ਫੀਸਦੀ ਨਵਾਂਸ਼ਹਿਰ-18.3 ਫੀਸਦੀ ਬਲਾਚੌਰ-12. 32 ਪ੍ਰਤੀਸ਼ਤ 11.56 am: ਹੁਣ ਤੱਕ ਵੋਟ ਪ੍ਰਤੀਸ਼ਤਤਾ--- ਬਠਿੰਡਾ-21.08% ਫਰੀਦਕੋਟ - 18.79% ਫਤਿਹਗੜ੍ਹ ਸਾਹਿਬ - 20.12% ਫਾਜ਼ਿਲਕਾ - 22.55% ਫ਼ਿਰੋਜ਼ਪੁਰ - 19.29% ਗੁਰਦਾਸਪੁਰ-18.74% ਹੁਸ਼ਿਆਰਪੁਰ - 18.88% ਜਲੰਧਰ-14.30% 11.55 am: ਤਲਵੰਡੀ ਸਾਬੋ ਵਿੱਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਬਲਜਿੰਦਰ ਕੌਰ ਦੇ ਪੋਲਿੰਗ ਬੂਥਾਂ ਦਾ ਜਾਇਜ਼ਾ ਲੈਂਦਿਆਂ ਨੌਜਵਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਬਲਜਿੰਦਰ ਕੌਰ ਨੂੰ ਪੁੱਛਿਆ ਕਿ ਤੁਸੀਂ 5 ਸਾਲ ਪਹਿਲਾਂ ਕਿੱਥੇ ਸੀ ? ਨੌਜਵਾਨ ਆਮ ਆਦਮੀ ਪਾਰਟੀ ਦੇ ਖਾਲੀ ਟੈਂਟ ਦਿਖਾਉਂਦੇ ਹੋਏ ਨਜ਼ਰ ਆਏ ਹਨ। 11.54 am: ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜ ਰਹੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਆਪਣੀ ਵੋਟ ਪਾਈ ਹੈ। ਲੋਕ ਜਿੱਤਣਗੇ, ਉਨ੍ਹਾਂ ਦੇ ਮੁੱਦੇ ਜਿੱਤਣਗੇ ਅਤੇ ਜਨਤਾ ਸਿੱਧੂ ਦੇ ਹੰਕਾਰ ਅਤੇ ਨਫਰਤ ਦੀ ਰਾਜਨੀਤੀ ਨੂੰ ਨਕਾਰ ਦੇਵੇਗੀ। ਸਨਅਤਾਂ ਦਾ ਵਿਕਾਸ ਨਹੀਂ ਹੋਇਆ, ਕਾਰੋਬਾਰੀ, ਬੇਰੁਜ਼ਗਾਰਾਂ ਤੇ ਗਰੀਬ ਮਜ਼ਦੂਰਾਂ ਦੇ ਮਸਲਿਆਂ ਵੱਲ ਧਿਆਨ ਨਹੀਂ ਦਿੱਤਾ ਗਿਆ: ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜ ਰਹੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ 11.51 am: ਵਹੁਟੀ ਨਾਲ ਵੋਟ ਪਾਉਣ ਬਿਕਰਮ ਮਜੀਠੀਆ ਪਹੁੰਚੇ ਹਨ। ਗਨੀਵ ਕੌਰ ਮਜੀਠੀਆ ਨੇ ਦੱਸਿਆ ਬਿਕਰਮ ਮਜੀਠੀਆ ਨਾਲ ਲੀਡ ਦਾ ਮੁਕਾਬਲਾ ਹੈ। 11.50 am: ਲੁਧਿਆਣਾ ਪੱਛਮੀ 'ਚ ਨੌਜਵਾਨ ਨੂੰ ਜਾਅਲੀ ਵੋਟ ਪਾਉਂਦੇ ਫੜਿਆ ਗਿਆ ਹੈ। ਮਹੇਸ਼ ਇੰਦਰਾ ਗਰੇਵਾਲ ਨੇ ਇਸ ਦੀ ਜਾਣਕਾਰੀ ਦਿੱਤੀ। 11.48 am: ਹੁਣ ਤੱਕ ਵੋਟ ਪ੍ਰਤੀਸ਼ਤਤਾ ਲੰਬੀ - 23.80% ਮਲੋਟ - 22.50% ਮੁਕਤਸਰ - 22.69% ਗਿੱਦੜਬਾਹਾ - 24.50% 11.48 am: ਬਰਨਾਲਾ ਜ਼ਿਲ੍ਹੇ ਦੇ ਭਦੌੜ ਵਿਧਾਨ ਸਭਾ ਹਲਕੇ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਭ ਸਿੰਘ ਦੀ ਗੱਡੀ ’ਤੇ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। 11.45 am: ਕੁੱਲ ਜ਼ਿਲ੍ਹਾ ਪੋਲਿੰਗ ਪ੍ਰਤੀਸ਼ਤ: 20.15% ਬਰਨਾਲਾ: 20.40% ਭਦੌੜ: 19.50 ਮਹਿਲ ਕਲਾਂ: 20.52% 11.42 am: ਪੰਜਾਬ 'ਚ ਪਹਿਲੇ ਤਿੰਨ ਘੰਟਿਆਂ 'ਚ 17.77% ਵੋਟਿੰਗ ਹੋਈ। 11.35 am: ਪੋਲਿੰਗ ਪ੍ਰਤੀਸ਼ਤ ਪੰਜਾਬ ਵਿਧਾਨ ਸਭਾ ਚੋਣ-2022 ਜ਼ਿਲ੍ਹਾ ਮਾਨਸਾ (ਸਵੇਰੇ 11:00 ਵਜੇ ਤੱਕ) 96-ਮਾਨਸਾ - 20.5% 97-ਸਰਦੂਲਗੜ੍ਹ - 17.5% 98-ਬੁਢਲਾਡਾ - 21% ਜ਼ਿਲ੍ਹਾ ਕੁੱਲ - 19.75% 11.29 am: ਹੁਣ ਤੱਕ ---ਗੁਰਦਾਸਪੁਰ-18.23 ਕਾਦੀਆਂ-18.1 ਬਟਾਲਾ-15.5 ਫਤਿਹਗੜ੍ਹ ਚੂੜੀਆਂ- 17 .5 ਦੀਨਾਨਗਰ-17.4 11.21 am: ਰਾਮਪੁਰਾ ਫੂਲ ਤੋਂ ਸਵੇਰੇ 11 ਵਜੇ ਤੱਕ 23 ਫੀਸਦੀ ਵੋਟਿੰਗ ਹੋਈ। 11.20 am: ਮਜੀਠਾ 'ਚ ਹੁਣ ਤੱਕ 14 % ਵੋਟਿੰਗ ਹੋਈ। 11.19 am: ਅਟਾਰੀ 9.2, ਕੇਂਦਰੀ 5.3, ਪੂਰਬੀ 7.1, ਉੱਤਰੀ 5.9, ਦੱਖਣੀ 5.1, ਪੱਛਮੀ 5.8,ਅਜਨਾਲਾ 10, ਬਾਬਾ ਬਕਾਲਾ 8.3, ਜੰਡਵਾਲਾ 9.6, ਮਜੀਠਾ 7.8, ਰਾਜਾਸਾਸੀ 8.1 ਹਲਕਾ। 11.18 am ਬਾਦਲ ਪਰਿਵਾਰ ਨੇ ਵੀ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕੀਤਾ। ਵੋਟ ਪਾਉਣ ਲਈ ਸਾਰਾ ਬਾਦਲ ਪਰਿਵਾਰ ਇਕੱਠੇ ਹੀ ਪੋਲਿੰਗ ਬੂਥ ਉੱਪਰ ਪਹੁੰਚਿਆ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਖੁਦ ਕਾਰ ਚਲਾਈ। ਉਨ੍ਹਾਂ ਨੇ ਫੇਸਬੁੱਕ ਉੱਪਰ ਪੋਸਟ ਪਾ ਕਿ ਲਿਖਿਆ ਹੈ। ਵਾਹਿਗੁਰੂ ਮਿਹਰ ਕਰਨ। 11.17 am: ਇਸ ਮੌਕੇ ਸੁਖਬੀਰ ਬਾਦਲ ਤੇ ਉਨ੍ਹਾਂ ਦੇ ਪਿਤਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦਾਅਵਾ ਕੀਤਾ ਕਿ ਇਸ ਵਾਰ ਅਕਾਲੀ ਦਲ-ਬਸਪਾ ਗੱਠਜੋੜ ਦੀ ਸਰਕਾਰ ਬਣ ਰਹੀ ਹੈ।Sonu Sood was trying to enter a polling booth. During this, his car was confiscated and he was sent home. Action will be taken against him if he steps out of his house: Moga District PRO Pradbhdeep Singh His sister Malvika Sood is contesting from Moga as a Congress candidate. pic.twitter.com/Ueeb7CNy8t — ANI (@ANI) February 20, 2022
ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਨੂੰ ਪਤਾ ਹੈ ਕਿ ਸੂਬੇ ਦੇ ਹਿੱਤਾਂ ਦੀ ਰਾਖੀ ਕੌਣ ਕਰ ਸਕਦਾ ਹੈ। 11.16 am: ਅੱਜ ਲੋਕ ਇੱਕ ਸਥਿਰ, ਮਜ਼ਬੂਤ ਸਰਕਾਰ ਚਾਹੁੰਦੇ ਹਨ। ਸਰਹੱਦੀ ਰਾਜ ਹੋਣ ਦੇ ਨਾਤੇ ਇਸ ਨੂੰ ਕਈ ਚੁਣੌਤੀਆਂ ਹਨ। ਮੈਨੂੰ ਯਕੀਨ ਹੈ ਕਿ ਸਥਾਨਕ ਲੋਕਾਂ ਦੀਆਂ ਉਮੀਦਾਂ ਨੂੰ ਸਮਝਣ ਵਾਲੀ ਸਥਾਨਕ, ਖੇਤਰੀ ਪਾਰਟੀ ਦੇ ਹੱਕ ਵਿੱਚ ਕਲੀਨ ਸਵੀਪ ਹੋਵੇਗੀ: ਹਰਸਿਮਰਤ ਕੌਰ ਬਾਦਲ, ਸ਼੍ਰੋਮਣੀ ਅਕਾਲੀ ਦਲ ਦੀ ਆਗੂ 11.15 am: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਰਿਵਾਰ ਸਮੇਤ ਵੋਟ ਪਾਉਣ ਆਏ ਹਨ।There is a strong SAD-BSP wave in the state, you'll see exceptional results soon: Sukhbir Singh Badal, President, Shiromani Akali Dal#PunjabElections2022 pic.twitter.com/hKf8ZpcU7L — ANI (@ANI) February 20, 2022
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਹਰਸਿਮਰਤ ਕੌਰ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਨਾਲ ਲੰਬੀ ਦੇ ਪੋਲਿੰਗ ਸਟੇਸ਼ਨ 'ਤੇ ਪੁਹੁੰਚੇ ਹਨ। 11.00 am: ਲੁਧਿਆਣਾ ਜ਼ਿਲ੍ਹੇ ਵਿੱਚ 5.81 ਫੀਸਦੀ ਮਤਦਾਨ ਹੋਇਆ ਅਤੇ ਕੁੱਲ 26,93,131 ਵੋਟਰਾਂ ਵਿੱਚੋਂ 1,56,458 ਵੋਟਰਾਂ ਨੇ ਸਵੇਰੇ 10.30 ਵਜੇ ਤੱਕ ਆਪਣੀ ਵੋਟ ਦਾ ਇਸਤੇਮਾਲ ਕੀਤਾ | 10:59 am: ਹਲਕਾ ਡੇਰਾ ਬਾਬਾ ਨਾਨਕ 'ਚ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ ਪਰਿਵਾਰਕ ਮੈਬਰਾਂ ਸਮੇਤ ਆਪਣੇ ਜੱਦੀ ਪਿੰਡ ਧਾਰੋਵਾਲੀ ਵਿਖੇ ਜਿੱਥੇ ਆਪਣੀ ਵੋਟ ਦੇ ਜਮਹੂਰੀ ਹੱਕ ਦਾ ਇਸਤੇਮਾਲ ਕੀਤਾ। 10:55 am: ਮੋਗਾ ਵਿੱਚ ਕਾਂਗਰਸ ਪਾਰਟੀ ਤੋਂ ਚੋਣ ਲੜ ਰਹੀ ਮਲਵਿਕਾ ਸੂਦ ਦੇ ਭਰਾ ਸੋਨੂੰ ਸੂਦ ਵੱਲੋਂ ਬੂਥਾਂ 'ਤੇ ਜਾ ਕੇ ਵੋਟਰਾਂ ਪ੍ਰਭਾਵਿਤ ਕਰਨ ਨੂੰ ਲੈ ਕੇ ਅਕਾਲੀ ਦਲ ਨੇ ਚੋਣ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਹੈ। 10:50 am: ਈਵੀਐਮ ਹੇਠ ਲਿਖੇ ਖੇਤਰਾਂ ਵਿੱਚ ਕੰਮ ਨਹੀਂ ਕਰ ਰਹੀ: ਬੂਥ ਨੰਬਰ 19, ਖਡੂਰ ਸਾਹਿਬ ਬੂਥ ਨੰ: 86, ਤਰਨਤਾਰਨ ਬੂਥ ਨੰ 5, ਖੇਮ ਕਰਨ 10:49 am: ਕੈਪਟਨ ਅਮਰਿੰਦਰ ਸਿੰਘ (ਪੰਜਾਬ ਲੋਕ ਕਾਂਗਰਸ ਆਗੂ ਅਤੇ ਸਾਬਕਾ ਮੁੱਖ ਮੰਤਰੀ ਪਟਿਆਲਾ ਵਿਧਾਨ ਸਭਾ ਹਲਕੇ ਤੋਂ ਜਿੱਤਣਗੇ। ਨੌਜਵਾਨਾਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਤਬਦੀਲੀ ਲਿਆਂਦੀ ਜਾਣੀ ਚਾਹੀਦੀ ਹੈ। ਸੂਬੇ ਵਿੱਚ ਸ਼ਾਂਤੀ ਅਤੇ ਆਰਥਿਕ ਸਥਿਰਤਾ ਕੌਣ ਲਿਆ ਸਕਦਾ ਹੈ: ਪਰਨੀਤ ਕੌਰ 10:48 am: ਮੋਗਾ ਵਿਖੇ ਇੱਕ ਗੁਲਾਬੀ ਪੋਲਿੰਗ ਬੂਥ 'ਤੇ ਵੋਟਿੰਗ ਚੱਲ ਰਹੀ ਹੈ, ਜਿਸ ਦਾ ਪ੍ਰਬੰਧ ਪੂਰੀ ਤਰ੍ਹਾਂ ਮਹਿਲਾ ਪੋਲਿੰਗ ਕਰਮਚਾਰੀਆਂ ਦੁਆਰਾ ਕੀਤਾ ਗਿਆ ਹੈ। 10:45 am: ਮਜੀਠਾ ਹਲਕੇ 'ਚ 10.30 ਤੱਕ 6.2% ਤੱਕ ਹੋਈ ਵੋਟਿੰਗ 10:43 am: ਜ਼ਿਲ੍ਹਾ ਮਾਨਸਾ 96-ਮਾਨਸਾ - 4.7% 97-ਸਰਦੂਲਗੜ੍ਹ - 5.8% 98-ਬੁਢਲਾਡਾ - 4.0% 10:40 am: ਜ਼ਿਲ੍ਹਾ ਮੋਗਾ 'ਚ ਸਵੇਰੇ 10:00 ਵਜੇ ਤੱਕ 5.26% ਫੀਸਦੀ ਵੋਟਿੰਗ ਹੋਈ। 10:39 am: ਖਰੜ ਬੂਥ ਨੰਬਰ 243 ਜਿੱਥੇ ਮੁੱਖ ਮੰਤਰੀ ਚੰਨੀ ਵੱਲੋਂ ਵੋਟ ਪਾਈ ਜਾਣੀ ਸੀ ਉਥੇ EVM ਮਸ਼ੀਨ ਹੋਈ ਖ਼ਰਾਬ 10:33 am: ਵਿਧਾਨ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਦੇ ਉਮੀਦਵਾਰ ਪਰਮਿੰਦਰ ਸ਼ਰਮਾ ਨੇ ਰੰਗਲੇ ਪੰਜਾਬ ਦੀ ਚੜ੍ਹਦੀ ਕਲਾ ਦੇ ਲਈ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ। 10:30 am: ਸਮਾਣਾ ਵਿਧਾਨ ਸਭਾ 'ਚ ਪਹਿਲੇ 2 ਘੰਟਿਆਂ 'ਚ 11 ਫੀਸਦੀ ਵੋਟਿੰਗ ਹੋਈ। 10:29 am: ਬਰਨਾਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਗੁਰਮੀਤ ਸਿੰਘ ਨੇ ਕਿਹਾ ਕਿ ਲੋਕ 20 ਫਰਵਰੀ ਨੂੰ ਚੋਣਾਂ ਦੇ ਦਿਨਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਅਤੇ ਅੱਜ ਵੱਡੀ ਗਿਣਤੀ ਵਿੱਚ ਲੋਕ ਵੋਟਾਂ ਪਾ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਿਕਾਸ ਦੀ ਰਾਜਨੀਤੀ ਕਰਦੀ ਹੈ ਅਤੇ ਆਮ ਆਦਮੀ ਪਾਰਟੀ ਸਿਹਤ ਅਤੇ ਸਿੱਖਿਆ ਨੂੰ ਲੈ ਕੇ ਦਿੱਲੀ ਵਿੱਚ ਵੱਡੇ ਕੰਮ ਕਰ ਰਹੀ ਹੈ ਅਤੇ ਹੁਣ ਪੰਜਾਬ ਵਿੱਚ ਵੀ ਕਰੇਗੀ। 10:28 am: ਭਾਜਪਾ ਦੇ ਕੌਮੀ ਸਕੱਤਰ ਤਰੁਣ ਚੁੱਘ ਨੇ ਹਲਕਾ ਕੇਂਦਰੀ 'ਚ ਵੋਟ ਪਾਈ। ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੀ ਪਤਨੀ ਵੱਲੋਂ ਆਪਣੀ ਵੋਟ ਦਾ ਇਸਤੇਮਾਲ ਕੀਤਾ। 10:27 am: ਫਤਿਹਗੜ੍ਹ ਸਾਹਿਬ ਜਿਲ੍ਹੇ ਵਿਚ ਹੁਣ ਤੱਕ 7 ਫੀਸਦੀ ਵੋਟਿੰਗ ਹੋਈ। 10:24 am: ਵਿਧਾਨ ਸਭਾ ਸਤਰਾਣਾ ਤੋਂ 'ਆਪ' ਉਮੀਦਵਾਰ ਦੇ 2 ਸਮਰਥਕਾਂ 'ਤੇ ਵੋਟਰਾਂ ਨੂੰ ਵੋਟ ਪਾਉਣ ਲਈ ਪੈਸੇ ਦੇਣ ਦਾ ਮਾਮਲਾ ਦਰਜ ਕੀਤਾ ਗਿਆ ਹੈ। 10:23 am: ਫਤਿਹਗੜ੍ਹ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਉਮੀਦਵਾਰ ਜਗਦੀਪ ਸਿੰਘ ਚੀਮਾ ਨੇ ਆਪਣੀ ਵੋਟ ਪਾਈ ਹੈ। 10:08 am: ਜ਼ੀਰਕਪੁਰ ਨੇੜੇ ਨਾਭਾ ਪਿੰਡ ਵਿੱਚ ਐਤਵਾਰ ਨੂੰ ਆਪਣੀ ਵੋਟ ਪਾਉਣ ਤੋਂ ਬਾਅਦ ਇੱਕ ਲਾੜੀ ਅਰਸ਼ਪ੍ਰੀਤ ਕੌਰ ਬਾਹਰ ਆਈ। 10:16 am: ਪਠਾਨਕੋਟ ਸਵੇਰੇ 10 ਵਜੇ ਤੱਕ 11.2 ਪ੍ਰਤੀਸ਼ਤ ਤੋਂ ਵੱਧ ਵੋਟਿੰਗ ਹੋਈ। 10:08 am ਹਲਕਾ ਅਟਾਰੀ ਦੇ ਪਿੰਡ ਰਾਣੀਕੇ ਵਿਖੇ 9 ਨੰਬਰ ਬੂਥ ਤੇ ਈ ਵੀ ਐਮ ਖਰਾਬ ਹੋਈਆਂ, ਵੋਟਾਂ ਪਾਉਣ ਦਾ ਕੰਮ ਰੁੱਕ ਗਿਆ ਹੈ। 10:07 am: ਸੰਯੁਕਤ ਸਮਾਜ ਮੋਰਚੇ ਵੱਲੋਂ ਸ਼ਿਕਾਇਤ ਆਮ ਆਦਮੀ ਪਾਰਟੀ ਵੱਲੋਂ ਵਾਇਰਲ ਕੀਤੀ ਜਾ ਰਹੀ ਫੇਕ ਟਵਿੱਟਰ ਨਿਊਜ਼ ਨੂੰ ਲੈ ਕੇ ਚੀਫ਼ ਇਲੈਕਸ਼ਨ ਕਮਿਸ਼ਨ ਨੂੰ ਦਿੱਤੀ ਗਈ ਹੈ। 10:05 am: ਡੇਰਾਬੱਸੀ ਦੇ ਨਾਭਾ ਪਿੰਡ 'ਚ ਇਕ ਦੁਲਹਨ ਵੱਲੋਂ ਵਿਆਹ ਤੋਂ ਪਹਿਲੇ ਆਪਣੇ ਵੋਟ ਦਾ ਇਸਤੇਮਾਲ ਕੀਤਾ ਗਿਆ। 10:02 am: ਹਲਕਾ ਅੰਮ੍ਰਿਤਸਰ ਕੇਂਦਰੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਓਮ ਪ੍ਰਕਾਸ਼ ਸੋਨੀ ਨੇ ਆਪਣੀ ਵੋਟ ਪਾਈ ਹੈ। 10:01 am: ਅਜਨਾਲਾ ਦੇ ਬੂਥਾਂ ਵਿਚ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਅਜਨਾਲਾ ਦੇ ਬੂਥਾਂ 'ਤੇ ਬਜ਼ੁਰਗਾਂ, ਅਪਹਾਜ ਲਈ ਲਈ ਕੋਈ ਪ੍ਰਬੰਧ ਨਾ ਹੋਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ। 09:50 am: ਰੂਪਨਗਰ 5.6 ਚਮਕੌਰ ਸਾਹਿਬ 5.9 09:49 am: ਸਿਕੰਦਰ ਸਿੰਘ ਮਲੂਕਾ ਨੇ ਰਾਮਪੁਰਾ ਫੂਲ ਪਿੰਡ ਮਲੂਕਾ ਵਿਖੇ ਪਰਿਵਾਰ ਸਮੇਤ ਵੋਟ ਪਾਈ ਤੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ। 09:48 am: ਕਾਂਗਰਸੀ ਆਗੂ ਮਨੀਸ਼ ਤਿਵਾੜੀ ਨੇ ਲੁਧਿਆਣਾ ਵਿਖੇ #PunjabElections2022 ਲਈ ਆਪਣੀ ਵੋਟ ਪਾਈ। ਉਨ੍ਹਾਂ ਨੇ ਕਿਹਾ ਕਿ ਮੈਂ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਚੋਣ ਵਿੱਚ ਵੋਟ ਪਾਉਣ ਵੇਲੇ ਪੰਜਾਬ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖੋ, ਜਾਤ ਅਤੇ ਧਰਮ ਤੋਂ ਉੱਪਰ ਉੱਠ ਕੇ ਵੋਟ ਪਾਉਣ। 09:46 am: ਕਾਂਗਰਸੀ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਗੁਰਦਾਸਪੁਰ ਦੇ ਪੋਲਿੰਗ ਬੂਥ ਨੰਬਰ 145 'ਤੇ ਆਪਣੀ ਵੋਟ ਪਾਈ। 09:45 am: ਬਰਨਾਲਾ ਜ਼ਿਲ੍ਹੇ ਦੇ ਤਿੰਨੋਂ ਵਿਧਾਨ ਸਭਾ ਹਲਕਿਆਂ ਵਿੱਚ ਸਵੇਰੇ 9 ਵਜੇ ਤੱਕ ਵੋਟਿੰਗ ਦਾ ਵੇਰਵਾ ਬਰਨਾਲਾ ਵਿੱਚ 6.6% ਭਦੌੜ ਵਿੱਚ 6.6% ਮਹਿਲ ਕਲਾਂ ਵਿੱਚ 7% ਵੋਟਿੰਗ 09:43 am: ਜ਼ਿਲ੍ਹੇ ਅੰਮ੍ਰਿਤਸਰ ਵਿੱਚ ਪਹਿਲੇ ਘੰਟੇ 'ਚ 4.14 ਫੀਸਦੀ ਵੋਟਿੰਗ ਹੋਈ। 09:41 am: ਪਹਿਲੇ ਇਕ ਘੰਟੇ ਦੌਰਾਨ ਹੁਣ ਤੱਕ 4.80 ਫੀਸਦੀ ਵੋਟਿੰਗ ਹੋਈ।#WATCH Shiromani Akali Dal President Sukhbir Singh Badal along with Harsimrat Kaur Badal and Parkash Singh Badal drives to the polling station in Lambi#PunjabElections2022 pic.twitter.com/da64fnkb65 — ANI (@ANI) February 20, 2022
09:39 am: ਹੁਣ ਤੱਕ ਹੋਈ ਵੋਟਿੰਗ ਗੁਰਦਾਸਪੁਰ 5.7 ਦੀਨਾ ਨਗਰ 4.2 ਕਾਦੀਆਂ 5.2 ਬਟਾਲਾ 3.3 ਫਤਿਹਗੜ੍ਹ ਚੂੜੀਆਂ 4 09:30 am: ਭਗਤ ਸਿੰਘ ਅਤੇ ਹੋਰ ਬਹੁਤ ਸਾਰੇ ਲੋਕਾਂ ਨੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਮੈਂ ਜਨਤਾ ਨੂੰ ਅਪੀਲ ਕਰਦਾ ਹਾਂ ਕਿ ਉਹ ਜਿਸ ਉਮੀਦਵਾਰ ਨੂੰ ਚਾਹੁੰਦੇ ਹਨ ਉਸ ਨੂੰ ਵੋਟ ਦੇਣ: 'ਆਪ' CM Candidate @BhagwantMann 09:27 am: ਵਿਧਾਨ ਸਭਾ ਹਲਕਾ ਤਰਨਤਾਰਨ ਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਕਸ਼ਮੀਰ ਸਿੰਘ ਸੋਹਲ ਵੱਲੋਂ ਬੂਥ ਨੰਬਰ 109 ਤੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਹੁਸ਼ਿਆਰਪੁਰ ਦੇ ਉੜਮੁੜ ਵਿਧਾਨ ਸਭਾ ਹਲਕੇ ਤੋਂ ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆ ਨੇ ਪਰਿਵਾਰ ਸਮੇਤ ਆਪਣੀ ਵੋਟ ਪਾਈ। 09:26 am: ਅਜਨਾਲਾ ਦੇ ਬੂਥ ਨੰਬਰ 83 ਤੇ ਵੀਵੀ ਪੈਟ ਖ਼ਰਾਬ ਹੋਣ ਕਰਕੇ ਵੋਟਿੰਗ ਪ੍ਰੀਕਿਰਿਆ ਰੁੱਕ ਗਈ ਗਈ ਹੈ। ਇਸ ਦੌਰਾਨ ਵੋਟ ਆਏ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹਨ। ਸਰਕਾਰੀ ਪ੍ਰਾਇਮਰੀ ਸਕੂਲ ਜਮਾਲਪੁਰਾ ਮਲੇਰਕੋਟਲਾ ਵਿਖੇ ਈਵੀਐੱਮ ਮਸ਼ੀਨਾਂ ਖ਼ਰਾਬ ਹੋਈਆਂ ਹਨ। 09:25 am: ਹਲਕਾ ਸ਼ਾਮ ਚੁਰਾਸੀ ਦੇ ਭਟੋਲੀਆਂ ਪਿੰਡ ਵਿੱਚ ਮਸ਼ੀਨ ਖ਼ਰਾਬ ਹੋਣ ਕਰਕੇ ਨੌਂ ਵਜੇ ਸ਼ੁਰੂ ਵੋਟਿੰਗ ਹੋਈ ਹੈ। 09:13 am: ਪਿੰਡ ਕੋਟਪੁਰਾ ਵਿਚ ਵੋਟਿੰਗ ਮਸ਼ੀਨ ਖ਼ਰਾਬ ਹੋਣ ਦੀ ਖ਼ਬਰ ਸਾਹਮਣੇ ਆਈ ਹੈ। 09:11 am: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖਰੜ ਦੇ ਇੱਕ ਮੰਦਰ ਵਿੱਚ ਭਗਵਾਨ ਸ਼ਿਵ ਦੀ ਪੂਜਾ ਕਰਦੇ ਹੋਏ ਨਜ਼ਰ ਆਏ ਹਨ। 09:10 am: ਕਾਂਗਰਸੀ ਆਗੂ ਸੁਨੀਲ ਜਾਖੜ ਨੇ ਵਿਧਾਨ ਸਭਾ ਹਲਕਾ ਅਬੋਹਰ, ਜ਼ਿਲ੍ਹਾ ਫਾਜ਼ਿਲਕਾ ਦੇ ਪੰਜਕੋਸੀ ਦੇ ਪੋਲਿੰਗ ਬੂਥ ਨੰਬਰ 126-128 'ਤੇ ਆਪਣੀ ਵੋਟ ਪਾਈ। ਕਾਂਗਰਸ ਆਗੂ ਸੁਨੀਲ ਜਾਖੜ ਨੇ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਪੰਜਾਬ ਦੇ ਵੋਟਰ ਪੰਜਾਬ ਨੂੰ ਵੰਡਣ ਅਤੇ ਰਾਜ ਕਰਨ ਦੇ ਸੁਪਨੇ ਦੇਖਣ ਵਾਲਿਆਂ ਨੂੰ ਢੁੱਕਵਾਂ ਜਵਾਬ ਦੇਣਗੇ। 09:09 am: ਲੱਤਾਂ ਤੋਂ ਆਪਹਿਜ ਪਰਮਵੀਰ ਸਿੰਘ ਵੀਲ ਚੇਅਰ ਉਤੇ ਬੈਠ ਕੇ ਵੋਟ ਪਾਉਣ ਆਇਆ ਹੈ ਤੇ ਉਹ ਵੋਟਰਾਂ ਲਈ ਮਿਸਾਲ ਬਣਿਆ ਹੈ। ਉਨ੍ਹਾਂ ਨੇ ਕਿਹਾ ਕਿ ਵੋਟ ਦੇ ਹੱਕ ਦਾ ਜਰੂਰ ਕਰੋ ਇਸਤੇਮਾਲ ਅਤੇ ਚੁਣੋ ਵਧੀਆ ਉਮੀਦਵਾਰ। 09:07 am: ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਜਲੰਧਰ ਦੇ ਮਿੱਠਾਪੁਰ ਵਿਖੇ ਇੱਕ ਪੋਲਿੰਗ ਬੂਥ 'ਤੇ ਆਪਣੀ ਵੋਟ ਪਾਈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਵੱਲੋਂ ਪੰਜਾਬ ਦੇ ਲੋਕਾਂ ਵਿੱਚ ਬਣਾਏ ਗਏ ਭਰੋਸੇ 'ਤੇ ਵੋਟਿੰਗ ਕੀਤੀ ਜਾਵੇਗੀ। 09:06 am: ਨਿਹੰਗ ਵੋਟਰ ਆਪਣੀ ਵੋਟ ਪਾਉਣ ਤੋਂ ਬਾਅਦ ਆਪਣੀ ਉਂਗਲੀ 'ਤੇ ਨਿਸ਼ਾਨ ਦਿਖਾਉਂਦੇ ਹੋਏ ਨਜ਼ਰ ਆਏ ਹਨ। 09:05 am: ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਪਰਿਵਾਰ ਸਮੇਤ ਆਪਣੇ ਜੱਦੀ ਪਿੰਡ ਵੋਟ ਪਾਉਣ ਪਹੁੰਚੇ। ਉਹਨਾਂ ਨਾਲ ਬੀਬੀ ਬਲਵਿੰਦਰ ਕੌਰ ਚੰਦੂਮਾਜਰਾ, ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਸਿਮਰਨਜੀਤ ਸਿੰਘ ਚੰਦੂਮਾਜਰਾ ਹੀ ਨਾਲ ਹਨ। 09:00 am: ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਫਗਵਾੜਾ ਤੋਂ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਨੇ ਪਰਿਵਾਰ ਸਮੇਤ ਆਪਣੇ ਪਿੰਡ ਵਿੱਚ ਵੋਟ ਪਾਈ ਹੈ। 08:59 am: ਪੰਜਾਬ ਚੋਣਾਂ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦੇ ਕਿਹਾ ਕਿ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਲੋਕਤੰਤਰ ਦੇ ਇਸ ਖ਼ਾਸ ਦਿਨ ਨੂੰ ਹਮੇਸ਼ਾ ਲਈ ਯਾਦਗਾਰ ਬਣਾਓ। ਵੋਟ ਜ਼ਰੂਰ ਪਾਓ, ਜ਼ਿੰਮੇਵਾਰ ਨਾਗਰਿਕ ਹੋਣ ਦਾ ਫਰਜ਼ ਨਿਭਾਓ।Voter turnout till 9 am | #PunjabElections2022 4.80%#UttarPradeshElections2022 (third phase) 8.15% pic.twitter.com/6vS6TlV6lf — ANI (@ANI) February 20, 2022
08:54 am: ਮੋਗਾ ਤੋਂ ਕਾਂਗਰਸ ਦੀ ਉਮੀਦਵਾਰ ਮਾਲਵਿਕਾ ਸੂਦ ਨੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਆਪਣੀ ਵੋਟ ਪਾਈ। ਉਹ ਕਿਹਾ ਹੈ, "ਮੋਗਾ ਦੀ ਇੱਕ ਨਾਗਰਿਕ ਅਤੇ ਧੀ ਹੋਣ ਦੇ ਨਾਤੇ, ਮੋਗਾ ਸ਼ਹਿਰ ਨੂੰ ਅੱਗੇ ਲਿਜਾਉਣ ਲਈ ਮੇਰਾ ਫਰਜ਼ ਹੈ। ਮੈਂ ਬੂਥਾਂ ਦਾ ਦੌਰਾ ਕਰਾਂਗੀ ਅਤੇ ਲੋਕਾਂ ਨੂੰ ਮਿਲਾਂਗੀ, ਉਹ ਮੇਰੇ ਆਉਣ ਦੀ ਉਡੀਕ ਕਰ ਰਹੇ ਹਨ।" 08:53 am: ਸਮਰਾਲਾ ਵਿਖੇ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਜੋ ਕਿ ਆਜ਼ਾਦ ਉਮੀਦਵਾਰ ਹਨ ਨੇ ਆਪਣੇ ਪਰਿਵਾਰ ਸਹਿਤ ਵੋਟ ਪਾਈ। ਸਮਰਾਲਾ ਤੋ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਬਲਵੀਰ ਸਿੰਘ ਰਾਜੇਵਾਲ ਨੇ ਵੀ ਆਪਣੀ ਵੋਟ ਪਾਈ ਕੀਤੀ ਹੈ। ਸਮਰਾਲਾ ਤੋ ਅਕਾਲੀ ਦਲ ਅਤੇ ਭਾਜਪਾ ਦੇ ਉਮੀਦਵਾਰ ਪਰਮਜੀਤ ਸਿੰਘ ਢਿੱਲੋਂ ਨੇ ਵੀ ਆਪਣੀ ਵੋਟ ਪਾਈ। ਸਮਰਾਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਵੀ ਆਪਣੀ ਵੋਟ ਪਾਈ। 08:52 am: ਪੰਜਾਬ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਲੁਧਿਆਣਾ ਵਿਖੇ ਵਿਧਾਨ ਸਭਾ ਚੋਣਾਂ ਦੌਰਾਨ ਆਪਣੀ ਵੋਟ ਪਾਈ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਸਾਰਿਆਂ ਨੂੰ ਪੰਜਾਬ ਦੇ ਵਿਕਾਸ ਲਈ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਬੇਨਤੀ ਕਰਦਾ ਹਾਂ। ਉਹ ਕਹਿੰਦਾ ਹੈ ਕਿ ਜਿੰਨੇ ਜ਼ਿਆਦਾ ਲੋਕ ਚੋਣਾਂ ਵਿੱਚ ਹਿੱਸਾ ਲੈਣਗੇ, ਓਨਾ ਹੀ ਲੋਕਤੰਤਰ ਮਜ਼ਬੂਤ ਹੋਵੇਗਾ। 08:40 am: ਸ਼੍ਰੋਮਣੀ ਅਕਾਲੀ ਦਲ ਦਲ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੀਰਮੁਹੰਮਦ ਨੇ ਆਪਣੇ ਪਿੰਡ ਪੀਰਮੁਹੰਮਦ ਦੇ ਪੋਲਿੰਗ ਬੂਥ 176 ਤੇ ਆਪਣੀ ਮਾਤਾ ਪਾਲ ਕੌਰ ਉਮਰ 72 ਸਾਲਾ ਅਤੇ ਪਰਿਵਾਰਕ ਮੈਬਰਾਂ ਨਾਲ ਵੋਟ ਪਾਈ। 08:30 am: ਇਹ ਇੱਕ ਬਹੁਤ ਹੀ ਵਿਲੱਖਣ ਕੇਸ ਹੈ, ਚੋਣ ਕਮਿਸ਼ਨ ਨੇ ਸਾਨੂੰ ਸਹੀ ਵੀਡੀਓਗ੍ਰਾਫੀ ਕਰਨ ਲਈ ਕਿਹਾ। ਉਹ ਪੀਡਬਲਯੂਡੀ ਵੋਟਰਾਂ ਦੇ ਪ੍ਰਤੀਕ ਹਨ। ਉਹ ਜੁੜੇ ਹੋਏ ਹਨ ਪਰ ਦੋ ਵੱਖਰੇ ਵੋਟਰ ਹਨ। ਆਰ.ਓ ਵੱਲੋਂ ਉਨ੍ਹਾਂ ਨੂੰ ਚਸ਼ਮਾ ਦੇਣ ਦੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਵੋਟਿੰਗ ਦੀ ਗੁਪਤਤਾ ਬਣਾਈ ਰੱਖੀ ਜਾ ਸਕੇ: ਗੌਰਵ ਕੁਮਾਰ, ਪੀ.ਆਰ.ਓ. 08:23 am: ਮੈਂ ਲੋਕਾਂ ਨੂੰ ਇਸ ਚੋਣ ਵਿੱਚ ਸਾਵਧਾਨੀ ਨਾਲ ਵੋਟ ਪਾਉਣ ਦੀ ਅਪੀਲ ਕਰਦਾ ਹਾਂ। ਕਾਂਗਰਸ ਵਾਅਦਾ ਕਰਦੀ ਹੈ ਕਿ ਜੇਕਰ ਪਾਰਟੀ ਨੂੰ 'ਸਰਕਾਰਵਾਲੀ ਪਗੜੀ' ਦਿੱਤੀ ਜਾਵੇ ਤਾਂ ਇਹ ਸੂਬੇ ਨੂੰ ਕਦੇ ਵੀ ਨੀਵਾਂ ਨਹੀਂ ਹੋਣ ਦੇਵੇਗੀ: ਮਨਪ੍ਰੀਤ ਸਿੰਘ ਬਾਦਲ (ਪੰਜਾਬ ਦੇ ਵਿੱਤ ਮੰਤਰੀ) ਇਸੇ ਦੇ ਨਾਲ ਹੀ ਮਨਪ੍ਰੀਤ ਬਾਦਲ ਨੇ ਪਿੰਡ ਬਾਦਲ 'ਚ ਆਪਣੀ ਵੋਟ ਪਾਈ। 08:16 am : ਮਾਨਾਵਾਲਾ, ਅੰਮ੍ਰਿਤਸਰ ਦੇ ਪੋਲਿੰਗ ਬੂਥ ਨੰਬਰ 101 'ਤੇ ਜੋੜੀਆਂ, ਸੋਹਣਾ ਅਤੇ ਮੋਹਨਾ ਨੇ ਆਪਣੀ ਵੋਟ ਪਾਈ। 08:11 am: ਪ੍ਰੇਮ ਕੁਮਾਰ ਅਰੋੜਾ ਸ਼੍ਰੋਮਣੀ ਅਕਾਲੀ ਦਲ ਦੇ ਮਾਨਸਾ ਤੋਂ ਉਮੀਦਵਾਰ ਵੱਲੋਂ ਵੋਟ ਪਾਈ ਗਈ । 08:10 am: ਸ਼੍ਰੋਮਣੀ ਅਕਾਲੀ ਦਲ ਦੇ ਐਨਕੇ ਸ਼ਰਮਾ ਨੇ ਜ਼ੀਰਕਪੁਰ ਲੋਹਗੜ੍ਹ ਬੂਥ 'ਤੇ ਆਪਣੀ ਵੋਟ ਪਾਈ ਹੈ। 08:08 am: ਅਜਨਾਲਾ ਅੰਦਰ ਵੱਡੀ ਗਿਣਤੀ ਵਿਚ ਔਰਤਾਂ ਆਪਣੀ ਵੋਟ ਦਾ ਇਸਤੇਮਾਲ ਕਰਨ ਪਹੁੰਚੀਆਂ। ਵੋਟਰਾਂ ਦੀਆਂ ਲੰਬੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। 08:02 am: ਹਲਕਾ ਅਟਾਰੀ ਦੇ ਮਾਨਵਾਲਾ ਕਲਾਂ ਦੇ ਬੂਥ ਨੰਬਰ 101 ਤੇ ਵੋਟ ਸੋਹਨਾ ਮੋਹਨਾ ਪਾਉਣਗੇ। ਪਿੰਗਲਵਾੜਾ 'ਚ ਰਹਿਣ ਵਾਲੇ ਸੋਹਨਾ ਮੋਹਨਾ ਦਾ ਸਰੀਰ ਜੁੜਿਆ ਹੋਇਆ ਹੈ। 08:00 am: ਮੋਹਾਲੀ: "ਅੱਜ #ਪੰਜਾਬ ਲਈ ਬਹੁਤ ਵੱਡਾ ਦਿਨ ਹੈ। ਕਾਂਗਰਸ ਤੇ ਬੀਜੇਪੀ ਇਕੱਠੇ ਹੋ ਕੇ ਮੇਰੀ ਪਾਰਟੀ ਤੇ ਮੇਰੇ 'ਤੇ ਇਲਜ਼ਾਮ ਲਾਉਂਦੇ ਹਨ ਪਰ ਪੰਜਾਬ ਦੇ ਲੋਕ ਸਭ ਜਾਣਦੇ ਹਨ": ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਧੂਰੀ, ਸੰਗਰੂਰ ਤੋਂ ਚੋਣ ਲੜ ਰਹੇ ਹਨ। ਆਮ ਆਦਮੀ ਪਾਰਟੀ ਦੇ ਸੀਐੱਮ ਉਮੀਦਵਾਰ ਭਗਵੰਤ ਮਾਨ ਨੇ ਮੋਹਾਲੀ 'ਚ ਆਪਣੀ ਵੋਟ ਪਾਈ। 07:58 am ਹਲਕਾ ਅਟਾਰੀ ਦੇ ਮਾਨਵਾਲਾ ਕਲਾਂ ਦੇ ਬੂਥ ਨੰਬਰ 101 'ਤੇ ਸੋਹਨਾ ਮੋਹਨਾ ਵੋਟ ਪਾਉਣਗੇ। ਪਿੰਗਲਵਾੜਾ 'ਚ ਰਹਿਣ ਵਾਲੇ ਸੋਹਨਾ ਮੋਹਨਾ ਦਾ ਸਰੀਰ ਜੁੜਿਆ ਹੋਇਆ ਹੈ। 07:55 am---ਲੁਧਿਆਣਾ ਸੈਂਟਰਲ ਵਿਚ ਕਾਂਗਰਸੀ ਵਰਕਰਾਂ ਵੱਲੋਂ ਵੋਟਾਂ ਦੀ ਖਰੀਦੋ ਫਰੋਖਤ ਲਈ ਲਿਆਂਦੇ ਰਾਸ਼ਨ ਪੁਲਿਸ ਨੇ ਬਰਾਮਦ ਕੀਤਾ ਹੈ। 7.50 am: ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਵਿਖੇ ਬੂਥ ਨੰਬਰ 158 ਤੋਂ 161 ਤੱਕ ਮੌਕ ਪੋਲਿੰਗ ਚੱਲ ਰਹੀ ਹੈ। ਸਕੂਲ, ਮੋਗਾ ਵਿਖੇ 117 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋਵੇਗੀ। 7.35 am--ਵੋਟਿੰਗ ਤੋਂ ਪਹਿਲਾਂ ਹੋਈ ਅਕਾਲੀ ਤੇ ਕਾਂਗਰਸੀਆਂ ਵਿਚਾਲੇ ਖੂਨੀ ਝੜਪ ਅਬੋਹਰ 'ਚ ਈਦਗਾਹ ਬਸਤੇ ਤੇ ਕਿਲਿਆਂਵਾਲਾ ਲਿੰਕ ਰੋਡ 'ਤੇ ਅਕਾਲੀ ਤੇ ਕਾਂਗਰਸੀਆਂ ਵਿਚਾਲੇ ਖੂਨੀ ਝੜਪ ਹੋਣ ਦੀ ਖਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਦੋਵੇਂ ਪਾਰਟੀਆਂ ਦੇ ਵਰਕਰਾਂ ਵੱਲੋਂ ਇੱਟਾਂ-ਪੱਥਰ ਚਲਾਏ ਤੇ ਗੱਡੀਆਂ ਦੇ ਸ਼ੀਸ਼ੇ ਤੱਕ ਤੋੜ ਦਿੱਤੇ ਗਏ। ਫ੍ਰੀ-ਫੇਅਰ ਇਲੈਕਸ਼ਨ ਕਰਵਾਉਣ ਦੀ ਜਮ ਕੇ ਧੱਜੀਆਂ ਉਡਾਈਆਂ ਗਈਆਂ ਹਨ। 7.30 am: ਸਮਾਣਾ ਵਿਧਾਨ ਸਭਾ ਲਈ ਪੋਲਿੰਗ ਬੂਥਾਂ 'ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ, ਵੋਟਰ ਆਪਣੀ ਵੋਟ ਪਾਉਣ ਲਈ ਪੋਲਿੰਗ ਸਟੇਸ਼ਨਾਂ 'ਤੇ ਪਹੁੰਚਣੇ ਸ਼ੁਰੂ ਹੋ ਗਏ ਹਨ। 7.26 am: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ, ਖਰੜ ਵਿਖੇ ਅਰਦਾਸ ਕਰਦੇ ਹੋਏ ਕਿਹਾ, " ਇਸ ਮੌਕੇ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਹੁਣ ਸਰਬਸ਼ਕਤੀਮਾਨ ਅਤੇ ਲੋਕਾਂ ਦੀ ਮਰਜ਼ੀ ਹੋਵੇਗੀ ਕਿ ਉਨ੍ਹਾਂ ਨੇ ਕਿਸ ਨੂੰ ਚੁਣਨਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਅਸੀਂ ਸਾਰੇ ਯਤਨ ਕੀਤੇ ਹਨ। ਉਹ ਚਮਕੌਰ ਸਾਹਿਬ ਅਤੇ ਭਦੌੜ ਹਲਕਿਆਂ ਤੋਂ #ਪੰਜਾਬ ਚੋਣਾਂ ਲੜ ਰਹੇ ਹਨ। 07:10 am: #PunjabElections2022 ਲਈ ਵੋਟਿੰਗ ਤੋਂ ਪਹਿਲਾਂ ਤਿਆਰੀਆਂ ਚੱਲ ਰਹੀਆਂ ਹਨ, ਜਲੰਧਰ ਦੇ ਮਿੱਠਾਪੁਰ ਦੇ ਪੋਲਿੰਗ ਬੂਥ ਨੰਬਰ 76-80 ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋਵੇਗੀ। 07:00 am: "ਲੋਕ ਮੈਨੂੰ ਡਾਇਲ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਅਸੀਂ ਵੋਟਿੰਗ ਸ਼ੁਰੂ ਹੋਣ ਦੀ ਉਡੀਕ ਕਰ ਰਹੇ ਹਾਂ ਅਤੇ ਤੁਹਾਨੂੰ ਵੋਟ ਦੇਵਾਂਗੇ। ਅਸੀਂ ਬਹੁਤ ਸਾਰੇ ਸਮਾਜਿਕ ਕੰਮ ਕੀਤੇ ਹਨ। ਮੈਨੂੰ ਨਹੀਂ ਲੱਗਦਾ ਕਿ ਕਿਸੇ ਹੋਰ ਉਮੀਦਵਾਰ ਨੇ ਇੰਨਾ ਸਮਾਜਿਕ ਕੰਮ ਕੀਤਾ ਹੈ": ਮਾਲਵਿਕਾ ਸੂਦ, ਮੋਗਾ ਤੋਂ ਕਾਂਗਰਸ ਦੀ ਉਮੀਦਵਾਰ 06:55 am: ਪੰਜਾਬ ਵਿਧਾਨ ਸਭਾ ਚੋਣਾਂ 2022 ਤੋਂ ਇੱਕ ਰਾਤ ਪਹਿਲਾਂ, ਬਰਨਾਲਾ ਦੇ ਭਦੌੜ ਹਲਕੇ ਵਿੱਚ ਇੱਕ ਵੱਡਾ ਹਫੜਾ-ਦਫੜੀ ਮਚ ਗਈ, ਜਦੋਂ ਇਕ ਪਿੰਡ ਉੱਗੋਕੇ ਵਿੱਚ ਭਦੌੜ ਵਿੱਚ ਲੋਕਾਂ ਨੇ ਅੱਧੀ ਰਾਤ ਨੂੰ ਇਕ ਕਾਂਗਰਸੀ ਲੀਡਰ ਰਜਿੰਦਰ ਕੌਰ ਮੀਮਸਾ ਅਤੇ ਉਸਦੇ ਸਾਥੀ ਪਿੰਡ ਘੁੰਮ ਰਹੇ ਸਨ। ਉਨ੍ਹਾਂ ਉੱਤੇ ਇਲਜ਼ਾਮ ਲਗਾਏ ਗਏ ਹਨ ਕਿ ਉਹ ਵੋਟਾਂ ਦੀ ਖਰੀਦ ਵਿੱਚ ਲੱਗੇ ਹੋਏ ਹਨ।ਵੋਟਾਂ ਤੋਂ ਪਹਿਲੀ ਰਾਤ ਨੂੰ ਕਾਂਗਰਸ ਦੇ ਲੀਡਰ ਰਜਿੰਦਰ ਕੌਰ ਮੀਮਸਾ ਉੱਤੇ ਵੋਟਾਂ ਦੀ ਖਰੀਦ ਕਰਨ ਉੱਤੇ ਵੱਡੇ ਇਲਜ਼ਾਮ ਲੱਗੇ ਹਨ। 06:45 am: ਪੰਜਾਬ ਵਿਧਾਨ ਸਭਾ ਚੋਣਾਂ: 2.14 ਕਰੋੜ ਤੋਂ ਵੱਧ ਵੋਟਰ ਹਨ ਤੇ ਅੱਜ 1304 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। 06:30 AM: ਪੰਜਾਬ ਚੋਣਾਂ 2022 ਲਈ ਅੱਜ ਵੋਟਾਂ ਪੈਣੀਆਂ ਹਨ। -PTC Newsਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਲੋਕਤੰਤਰ ਦੇ ਇਸ ਖ਼ਾਸ ਦਿਨ ਨੂੰ ਹਮੇਸ਼ਾ ਲਈ ਯਾਦਗਾਰ ਬਣਾਓ। ਵੋਟ ਜ਼ਰੂਰ ਪਾਓ, ਜ਼ਿੰਮੇਵਾਰ ਨਾਗਰਿਕ ਹੋਣ ਦਾ ਫਰਜ਼ ਨਿਭਾਓ। — Narendra Modi (@narendramodi) February 20, 2022