Punjab Election 2022: ਮੋਹਾਲੀ ਤੋਂ ਕਾਂਗਰਸੀ ਉਮੀਦਵਾਰ ਬਲਬੀਰ ਸਿੱਧੂ ਦੇ ਭਰਾ ਦੇ ਘਰ ਪਈ ਰੇਡ
ਮੁਹਾਲੀ: ਪੰਜਾਬ 'ਚ ਚੋਣ ਪ੍ਰਚਾਰ ਬੀਤੇ ਦਿਨ 18 ਫਰਵਰੀ ਸ਼ਾਮ ਨੂੰ ਖ਼ਤਮ ਹੋ ਗਿਆ। ਹੁਣ ਸੂਬੇ ਦੀ ਜਨਤਾ 20 ਫਰਵਰੀ ਨੂੰ ਈਵੀਐਮ ਮਸ਼ੀਨਾਂ 'ਚ ਆਪਣੀ ਪਸੰਦ ਦੇ ਉਮੀਦਵਾਰ ਦੇ ਹੱਕ 'ਚ ਬਟਨ ਦੱਬ ਕੇ ਵੋਟਾਂ ਪਾਉਣਗੇ। ਜਿਉਂ-ਜਿਉਂ ਚੋਣਾਂ ਨੇੜੇ ਆ ਰਹੀਆਂ ਹਨ ਤਿਉਂ-ਤਿਉਂ ਚੋਣ ਪਿੜ ਭਖਦਾ ਜਾ ਰਿਹਾ ਹੈ। ਇਸ ਦੌਰਾਨ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਮੋਹਾਲੀ ਤੋਂ ਕਾਂਗਰਸੀ ਉਮੀਦਵਾਰ ਤੇ ਸਾਬਕਾ ਮੰਤਰੀ ਬਲਬੀਰ ਸਿੱਧੂ ਦੇ ਭਰਾ ਤੇ ਮੋਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਦੇ ਘਰ ਐਕਸਾਈਜ਼ ਵਿਭਾਗ ਦੀ ਰੇਡ ਪਈ ਹੈ। ਚੋਣ ਕਮਿਸ਼ਨ ਦੇ ਅਧਿਕਾਰੀ 'ਤੇ ਪੁਲਿਸ ਕਾਰਵਾਈ ਨਾ ਕਰਨ ਲਈ ਦਬਾਅ ਪਾ ਰਹੀ ਹੈ। ਸੈਂਕੜਿਆਂ ਦੀ ਗਿਣਤੀ ਵਿੱਚ ਨਵੇਂ ਲੇਡੀਜ਼ ਸੂਟ ਅਤੇ ਮਸ਼ੀਨਾਂ ਸਮੇਤ ਚੋਣਾਂ ਵਿੱਚ ਵੰਡਿਆ ਜਾਣ ਵਾਲਾ ਕਾਫੀ ਸਮਾਨ ਮਿਲਿਆ ਹੈ, ਪ੍ਰੰਤੂ ਸਿੱਧੂ ਦੇ ਰਿਸ਼ਤੇਦਾਰ ਸਮਾਨ ਨੂੰ ਸੀਲ ਨਹੀਂ ਕਰਨ ਦੇ ਰਹੇ। ਚੋਣ ਕਮਿਸ਼ਨ ਅਧਿਕਾਰੀ ਡਰਿਆ ਹੋਇਆ ਹੈ। ਪਤਾ ਲੱਗਿਆ ਹੈ ਕਿ ਜਿਵੇਂ ਹੀ ਟੀਮ ਸਿੱਧੂ ਦੇ ਘਰ ਪਹੁੰਚੀ ਤਾਂ ਕਾਫ਼ੀ ਸਮੇਂ ਤੱਕ ਕੋਠੀ ਦੇ ਗੇਟ ਨਹੀਂ ਖੋਲ੍ਹੇ ਗਏ ਅਤੇ ਲਾਈਟਾਂ ਤੱਕ ਬੰਦ ਕਰ ਦਿੱਤੀਆਂ ਗਈਆਂ ਸਨ। ਬਾਅਦ ’ਚ ਕੋਠੀ ਦੇ ਗੇਟ ਖੋਲ੍ਹ ਕੇ ਟੀਮ ਨੂੰ ਅੰਦਰ ਆਉਣ ਦਿੱਤਾ ਗਿਆ। ਇਸ ਰੇਡ ਦੌਰਾਨ ਕੁੱਝ ਵੀ ਇਤਰਾਜ਼ਯੋਗ ਸਮਾਨ ਹੱਥ ਨਹੀਂ ਲੱਗਾ। ਟੀਮ ਨੂੰ ਉੱਥੋਂ ਕੁੱਝ ਮਾਸਕ ਜ਼ਰੂਰ ਮਿਲੇ ਹਨ। ਦੱਸਣਯੋਗ ਹੈ ਕਿ ਬੀਤੇ ਦਿਨੀ ਚੋਣ ਪ੍ਰਚਾਰ ਬੰਦ ਹੋਣ ਤੋਂ ਬਾਅਦ ਸ਼ਾਮ 6 ਵਜੇ ਚੋਣ ਪ੍ਰਚਾਰ ਸਮਾਪਤ ਹੋਣ ਮਗਰੋਂ ਈਸ਼ਾ ਕਾਲੀਆ ਡਿਪਟੀ ਕਮਿਸ਼ਨਰ ਵੱਲੋਂ ਵਿਧਾਨ ਸਭਾ ਹਲਕਾ ਐਸਏਐਸ ਨਗਰ ਦੇ ਵੱਖ ਵੱਖ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿਚ ਜਾ ਕੇ ਸਥਿਤੀ ਦਾ ਮੁਆਇਨਾ ਕੀਤਾ l ਇਸ ਮੌਕੇ ਉਨ੍ਹਾਂ ਨਾਲ ਐੱਸ ਐੱਸ ਪੀ ਹਰਜੀਤ ਸਿੰਘ ਸਮੇਤ ਜ਼ਿਲ੍ਹੇ ਦੀ ਪੁਲੀਸ ਫੋਰਸ ਅਤੇ ਸੀ ਏ ਪੀ ਐਫ ਦੀਆਂ ਪੈਰਾ ਮਿਲਟਰੀ ਟੁਕੜੀਆਂ ਸਨ l ਇੱਥੇ ਪੜ੍ਹੋ ਖ਼ਬਰਾਂ: CM ਚਰਨਜੀਤ ਸਿੰਘ ਚੰਨੀ ਤੇ ਸਿੱਧੂ ਮੂਸੇਵਾਲਾ ਖਿਲਾਫ਼ ਕੇਸ ਦਰਜ, ਜਾਣੋ ਵਜ੍ਹਾ -PTC News