ਨਸ਼ੇ ਨੇ ਉਜਾੜੇ 2 ਹੋਰ ਘਰ, ਓਵਰਡੋਜ਼ ਨਾਲ ਦੋ ਨੌਜਵਾਨਾਂ ਦੀ ਮੌਤ
ਨਸ਼ੇ ਨੇ ਉਜਾੜੇ 2 ਹੋਰ ਘਰ, ਓਵਰਡੋਜ਼ ਨਾਲ ਦੋ ਨੌਜਵਾਨਾਂ ਦੀ ਮੌਤ,ਤਲਵੰਡੀ ਸਾਬੋ/ ਜ਼ੀਰਾ: ਪੰਜਾਬ 'ਚ ਨਸ਼ਿਆਂ ਦਾ ਕਹਿਰ ਲਗਾਤਾਰ ਜਾਰੀ ਹੈ। ਆਏ ਦਿਨ ਪੰਜਾਬ 'ਚ ਨਸ਼ੇ ਕਾਰਨ ਨੌਜਵਾਨ ਮੌਤ ਨੂੰ ਗਲੇ ਲਗਾ ਰਹੇ ਹਨ। ਹੁਣ ਤੱਕ ਕਈ ਨੌਜਵਾਨ ਮੌਤ ਘਾਟ ਉਤਰ ਚੁੱਕੇ ਹਨ। ਅਜਿਹੇ ਹੀ 2 ਹੋਰ ਮਾਮਲੇ ਸਾਹਮਣੇ ਆਏ ਹਨ।
ਅੱਜ ਨਸ਼ੇ ਕਾਰਨ 2 ਘਰਾਂ 'ਚ ਹੋਰ ਸੱਥਰ ਵਿਛ ਗਏ ਹਨ। ਤਲਵੰਡੀ ਸਾਬੋ ਦੇ ਨੇੜਲੇ ਪਿੰਡ ਜਗਾ ਰਾਮ ਤੀਰਥ ਵਿਖੇ ਇਕ ਹੋਰ ਮਾਂ ਦੇ ਪੁੱਤਰ ਨੂੰ ਚਿੱਟੇ ਦੇ ਨਸ਼ੇ ਨੇ ਆਪਣੀ ਗ੍ਰਿਫਤ 'ਚ ਲੈ ਲਿਆ।
ਹੋਰ ਪੜ੍ਹੋ:ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ ,ਇਲਾਕੇ ਵਿਚ ਸੋਗ ਦੀ ਲਹਿਰ
ਮ੍ਰਿਤਕ ਦੇ ਪਿਤਾ ਗੁਰਤੇਜ ਸਿੰਘ ਨੇ ਦੱਸਿਆ ਕਿ ਪਹਿਲਾਂ ਇਸਨੂੰ ਤਲਵੰਡੀ ਸਾਬੋ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਉਸ ਤੋਂ ਬਾਅਦ ਆਦੇਸ਼ ਮੈਡੀਕਲ ਕਾਲਜ ਬਠਿੰਡਾ ਤੋਂ ਜਵਾਬ ਮਿਲਣ ਉਪਰੰਤ ਚੰਡੀਗੜ੍ਹ ਲਿਜਾਇਆ ਗਿਆ, ਜਿਥੇ ਉਸਦਾ ਇਲਾਜ਼ ਸ਼ੁਰੂ ਕਰਨ ਦੇ ਤਿੰਨ ਘੰਟੇ ਬਾਅਦ ਉਸਦੀ ਮੌਤ ਹੋ ਗਈ।
ਇਸ ਤੋਂ ਇਲਾਵਾ ਜ਼ੀਰਾ ਵਿਧਾਨ ਸਭਾ ਹਲਕੇ ਦੇ ਪਿੰਡ ਕਿਲੀ ਨੌਂ ਆਬਾਦ ਵਿਖੇ ਵੀ ਨਸ਼ੇ ਦੀ ਓਵਰਡੋਜ਼ ਨਾਲ ਇਕ ਨੌਜਵਾਨ ਨਛੱਤਰ ਸਿੰਘ (32) ਪੁੱਤਰ ਅਨੂਪ ਸਿੰਘ ਦੀ ਮੌਤ ਹੋ ਗਈ। ਇਹਨਾਂ ਘਟਨਾਵਾਂ ਤੋਂ ਬਾਅਦ ਪਰਿਵਾਰਾਂ ਅਤੇ ਪਿੰਡਾਂ 'ਚ ਸੋਗ ਦੀ ਲਹਿਰ ਦੌੜ ਗਈ ਹੈ।
-PTC News