ਨਸ਼ਿਆਂ ਦੀ ਦਲਦਲ 'ਚ ਫਸੀ ਪੰਜਾਬ ਦੀ ਜਵਾਨੀ, ਇੱਕ ਹੋਰ ਨੌਜਵਾਨ ਦੀ ਮੌਤ
ਨਸ਼ਿਆਂ ਦੀ ਦਲਦਲ 'ਚ ਫਸੀ ਪੰਜਾਬ ਦੀ ਜਵਾਨੀ, ਇੱਕ ਹੋਰ ਨੌਜਵਾਨ ਦੀ ਮੌਤ,ਭਿਖੀਵਿੰਡ: ਪੰਜਾਬ 'ਚ ਵਗ ਰਹੇ ਨਸ਼ਿਆਂ ਦੇ ਦਰਿਆ 'ਚ ਪੰਜਾਬ ਦੀ ਜਵਾਨੀ ਆਏ ਦਿਨ ਰੁੜ ਰਹੀ ਹੈ। ਨਸ਼ੇ ਦੀ ਦਲਦਲ 'ਚ ਫਸ ਕੇ ਹੁਣ ਤੱਕ ਅਨੇਕਾਂ ਨੌਜਵਾਨ ਮੌਤ ਦੇ ਘਾਟ ਉਤਰ ਚੁੱਕੇ ਹਨ।
ਅਜਿਹਾ ਹੀ ਇੱਕ ਹੋਰ ਤਾਜ਼ਾ ਮਾਮਲਾ ਭਿਖੀਵਿੰਡ ਦੇ ਪਿੰਡ ਮਾੜੀ ਮੇਘਾ ਤੋਂ ਸਾਹਮਣੇ ਆਇਆ ਹੈ, ਜਿਥੇ ਨਸ਼ੇ ਦੇ ਦੈਂਤ ਨੇ 19 ਸਾਲਾ ਨੌਜਵਾਨ ਨੂੰ ਨਿਗਲ ਲਿਆ। ਮ੍ਰਿਤਕ ਦੀ ਪਹਿਚਾਣ ਸਰੂਪ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਨਸ਼ੇ ਦਾ ਟੀਕਾ ਲਾਉਣ ਨਾਲ ਨੌਜਵਾਨ ਦੀ ਮੌਤ ਹੋ ਗਈ।
ਹੋਰ ਪੜ੍ਹੋ:ਕਾਂਗਰਸੀ ਆਗੂ ਅਤੇ ਸਾਬਕਾ ਕੌਂਸਲਰ ਦਾ ਬੇਟਾ ਨਸ਼ੀਲੇ ਕੈਪਸੂਲ ਵੇਚਣ ਦੇ ਦੋਸ਼ 'ਚ ਗ੍ਰਿਫਤਾਰ
ਇਸ ਘਟਨਾ ਤੋਂ ਬਾਅਦ ਪਰਿਵਾਰ ਅਤੇ ਪਿੰਡ 'ਚ ਮਾਤਮ ਪਸਰ ਗਿਆ ਹੈ। ਉਧਰ ਦੂਜੇ ਪਾਸੇ ਮੌਕੇ ’ਤੇ ਪੁੱਜੀ ਪੁਲਿਸ ਵਲੋਂ ਲਾਸ਼ ਨੂੰ ਕਬਜ਼ੇ ’ਚ ਲੈਂਦਿਆਂ ਪੋਸਟਮਾਰਟਮ ਕਰਾਉਣ ਲਈ ਸਿਵਲ ਹਸਪਤਾਲ ਪੱਟੀ ਵਿਖੇ ਭੇਜ ਦਿੱਤਾ ਗਿਆ ਹੈ ਤੇ ਘਰ ਵਾਲਿਆਂ ਦੇ ਬਿਆਨ ਦਰਜ ਕਰ ਕੇ 174 ਦੀ ਕਾਰਵਾਈ ਕਰ ਦਿੱਤੀ ਹੈ।
-PTC News