ਪੰਜਾਬ 'ਚ ਕੋਰੋਨਾ ਦੇ ਇੰਨੇ ਨਵੇਂ ਮਾਮਲੇ, 38 ਲੋਕਾਂ ਦੀ ਗਈ ਜਾਨ
ਚੰਡੀਗੜ੍ਹ: ਸੂਬੇ ਵਿਚ ਕੋਰੋਨਾ ਵਾਇਰਸ ਦੀ ਰਫਤਾਰ ਮੱਠੀ ਪੈ ਗਈ ਹੈ। ਬੀਤੇ 24 ਘੰਟਿਆਂ ਦੌਰਾਨ ਪੰਜਾਬ ਵਿਚ 642 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 38 ਮਰੀਜ਼ਾਂ ਦੀ ਜਾਨ ਗਈ ਹੈ।
ਪੜੋ ਹੋਰ ਖਬਰਾਂ: ਸੋਮਾਲੀਆ ਦੇ ਮਿਲਟਰੀ ਸਿਖਲਾਈ ਕੇਂਦਰ ਉੱਤੇ ਆਤਮਘਾਤੀ ਹਮਲਾ, 15 ਹਲਾਕ
ਰਾਹਤ ਵਾਲੀ ਗੱਲ ਹੈ ਕਿ ਇਸੇ ਸਮੇਂ ਦੌਰਾਨ 1691 ਮਰੀਜ਼ਾਂ ਨੇ ਕੋਰੋਨਾ ਵਾਇਰਸ ਨੂੰ ਮਾਤ ਦਿੱਤੀ ਹੈ।
ਕੋਰੋਨਾ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਕੇ 10,802 ਹੋ ਗਈ ਹੈ। ਕੋਰੋਨਾ ਦੀ ਰੋਜ਼ਾਨਾ ਦੀ ਪਾਜ਼ੇਟਿਵ ਦਰ 1.56 ਫੀਸਦ ਉੱਤੇ ਆ ਗਈ ਹੈ ਤੇ ਬੀਤੇ ਦਿਨ ਸੂਬੇ ਵਿਚ ਕੋਰੋਨਾ ਵਾਇਰਸ ਦੇ 41,272 ਟੈਸਟ ਹੋਏ।
ਪੜੋ ਹੋਰ ਖਬਰਾਂ: ਅਮਰੀਕਾ ਨੇ 100 ਤੋਂ ਜ਼ਿਆਦਾ ਦੇਸ਼ਾਂ ਤੋਂ ਕੁੱਤੇ ਲਿਆਉਣ ਉੱਤੇ ਲਗਾਈ ਰੋਕ, ਵਧਿਆ ਬੀਮਾਰੀ ਦਾ ਖਤਰਾ
ਜ਼ਿਕਰਯੋਗ ਹੈ ਕਿ ਪੰਜਾਬ ਵਿਚ ਬੀਤੇ ਦਿਨ ਕੋਰੋਨਾ ਵਾਇਰਸ ਦੇ 629 ਨਵੇਂ ਮਾਮਲੇ ਸਾਹਮਣੇ ਆਏ ਸਨ ਤੇ 33 ਲੋਕਾਂ ਦੀ ਇਸ ਦੌਰਾਨ ਮੌਤ ਹੋਈ ਸੀ।
ਪੜੋ ਹੋਰ ਖਬਰਾਂ: ਮਾਸਕ ਪਾਉਣ ਨੂੰ ਲੈ ਕੇ ਵਿਵਾਦ ਤੋਂ ਬਾਅਦ ਹੋਈ ਗੋਲੀਬਾਰੀ, ਮਹਿਲਾ ਕੈਸ਼ੀਅਰ ਦੀ ਮੌਤ
-PTC News