Thu, Apr 17, 2025
Whatsapp

ਕੈਪਟਨ ਵੱਲੋਂ ਇਕ ਜੂਨ ਤੋਂ 18-45 ਸਾਲ ਦੀ ਉਮਰ ਵਰਗ ਦੇ ਟੀਕਾਕਰਨ ਦੀ ਤਰਜੀਹੀ ਸੂਚੀ ਦਾ ਵਿਸਥਾਰ  

Reported by:  PTC News Desk  Edited by:  Shanker Badra -- May 27th 2021 07:07 PM
ਕੈਪਟਨ ਵੱਲੋਂ ਇਕ ਜੂਨ ਤੋਂ 18-45 ਸਾਲ ਦੀ ਉਮਰ ਵਰਗ ਦੇ ਟੀਕਾਕਰਨ ਦੀ ਤਰਜੀਹੀ ਸੂਚੀ ਦਾ ਵਿਸਥਾਰ  

ਕੈਪਟਨ ਵੱਲੋਂ ਇਕ ਜੂਨ ਤੋਂ 18-45 ਸਾਲ ਦੀ ਉਮਰ ਵਰਗ ਦੇ ਟੀਕਾਕਰਨ ਦੀ ਤਰਜੀਹੀ ਸੂਚੀ ਦਾ ਵਿਸਥਾਰ  

ਚੰਡੀਗੜ੍ਹ : ਸੂਬੇ ਵਿੱਚ ਇਕ ਜੂਨ ਤੋਂ ਟੀਕਾਕਰਨ ਦੀ ਤਰਜੀਹੀ ਸੂਚੀ ਦਾ ਵਿਸਥਾਰ ਕਰਕੇ ਇਸ ਵਿੱਚ ਦੁਕਾਨਦਾਰਾਂ ਅਤੇ ਉਨ੍ਹਾਂ ਦਾ ਸਟਾਫ, ਪ੍ਰਾਹੁਣਚਾਰੀ ਖੇਤਰ, ਉਦਯੋਗਿਕ ਕਾਮੇ, ਰੇਹੜੀ-ਫੜ੍ਹੀ ਵਾਲੇ, ਡਲਿਵਰੀ ਏਜੰਟ, ਬੱਸ/ਕੈਬ ਡਰਾਈਵਰ/ਕੰਡਕਟਰ ਅਤੇ ਸਥਾਨਕ ਸਰਕਾਰਾਂ ਦੇ ਮੈਂਬਰ ਸ਼ਾਮਲ ਕੀਤੇ ਜਾਣਗੇ।ਇਹ ਐਲਾਨ ਅੱਜ ਇੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ। ਪੜ੍ਹੋ ਹੋਰ ਖ਼ਬਰਾਂ : ਪੰਜਾਬ ਸਰਕਾਰ ਵੱਲੋਂ ਲੌਕਡਾਊਨ ਨੂੰ ਲੈ ਕੇ ਨਵੀਆਂ ਹਦਾਇਤਾਂ ਜਾਰੀ , ਦਿੱਤੀ ਇਹ ਰਾਹਤ  ਉਨ੍ਹਾਂ ਕਿਹਾ ਕਿ ਹੁਣ ਤੱਕ ਇਸ ਉਮਰ ਸਮੂਹ ਵਿੱਚ ਉਸਾਰੀ ਕਿਰਤੀਆਂ, ਸਹਿ-ਰੋਗਾਂ ਵਾਲੇ ਵਿਅਕਤੀਆਂ ਅਤੇ ਸਿਹਤ ਕਰਮਚਾਰੀਆਂ ਦੇ ਪਰਿਵਾਰਾਂ ਦੀ ਟੀਕਾਕਰਨ ਲਈ ਮੌਜੂਦਾ ਤਰਜੀਹੀ ਸੂਚੀ ਵਿੱਚ 4.3 ਲੱਖ ਵਿਅਕਤੀਆਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ। ਇੱਥੇ ਵਰਚੁਅਲ ਕੋਵਿਡ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ, ਕੈਪਟਨ ਅਮਰਿੰਦਰ ਨੇ ਇਸ ਤੱਥ `ਤੇ ਖੁਸ਼ੀ ਜ਼ਾਹਰ ਕੀਤੀ ਕਿ ਸੂਬੇ ਵਿੱਚ ਬਹੁਤ ਸਾਰੇ ਦਾਨੀਆਂ ਨੇ ਟੀਕਾਕਰਨ ਫੰਡ ਵਿੱਚ ਯੋਗਦਾਨ ਪਾਇਆ ਹੈ। ਦੁਕਾਨਦਾਰਾਂ ਅਤੇ ਉਨ੍ਹਾਂ ਦੇ ਸਟਾਫ ਮੈਂਬਰਾਂ ਦੇ ਨਾਲ-ਨਾਲ ਉਦਯੋਗਿਕ ਕਿਰਤੀਆਂ ਤੋਂ ਇਲਾਵਾ 1 ਜੂਨ ਤੋਂ ਲਾਗੂ ਹੋਣ ਵਾਲੀ ਇਸ ਵਿਸਥਾਰਤ ਤਰਜੀਹੀ ਸੂਚੀ ਵਿੱਚ ਹੋਟਲਾਂ, ਰੈਸਟੋਰੈਂਟਾਂ, ਮੈਰਿਜ ਪੈਲੇਸਾਂ ਵਿੱਚ ਕੰਮ ਕਰਨ ਵਾਲਾ ਸਟਾਫ਼ ਅਤੇ ਕੇਟਰਰਜ਼, ਕੁੱਕ, ਬੈਰ੍ਹੇ ਆਦਿ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਰੇਹੜੀਵਾਲੇ, ਹੋਰ ਸਟਰੀਟ ਵੈਂਡਰਜ਼ ਜੋ ਵਿਸ਼ੇਸ਼ ਤੌਰ `ਤੇ ਜੂਸ, ਚਾਟ, ਫਲ ਆਦਿ ਖੁਰਾਕੀ ਵਸਤਾਂ ਵੇਚਦੇ ਹਨ, ਡਲਿਵਰੀ ਏਜੰਟ, ਐਲ.ਪੀ.ਜੀ. ਸਿਲੰਡਰ ਵੰਡਣ ਵਾਲੇ ਵਿਅਕਤੀ ਵੀ ਇਸ ਟੀਕਾਕਰਨ ਅਧੀਨ ਯੋਗ ਹੋਣਗੇ। ਇਸ ਦੇ ਨਾਲ ਹੀ ਬੱਸ ਡਰਾਈਵਰ, ਕੰਡਕਟਰ, ਆਟੋ/ਕੈਬ ਡਰਾਈਵਰ, ਮੇਅਰ, ਕੌਂਸਲਰ, ਸਰਪੰਚ ਅਤੇ ਪੰਚਾਂ ਨੂੰ ਵੀ 18-45 ਸਾਲ ਦੀ ਉਮਰ ਵਰਗ ਦੇ ਟੀਕਾਕਰਨ ਦੇ ਪੜਾਅ ਵਿੱਚ ਕਵਰ ਕੀਤਾ ਜਾਵੇਗਾ। ਪੜ੍ਹੋ ਹੋਰ ਖ਼ਬਰਾਂ : ਗ੍ਰਿਫ਼ਤਾਰ ਤਾਂ ਉਨ੍ਹਾਂ ਦਾ ਪਿਓ ਵੀ ਨਹੀਂ ਕਰ ਸਕਦਾ ਮੈਨੂੰ : ਰਾਮਦੇਵ ਮੀਟਿੰਗ ਵਿੱਚ ਦੱਸਿਆ ਗਿਆ ਕਿ ਜਿੱਥੋਂ ਤੱਕ ਵੈਕਸੀਨ ਦੇ ਮੌਜੂਦਾ ਸਟਾਕ ਦਾ ਸਬੰਧ ਹੈ, ਸੂਬੇ ਕੋਲ 45 ਸਾਲ ਤੋਂ ਵੱਧ ਉਮਰ ਵਰਗ ਲਈ ਸਿਰਫ਼ ਕੋਵੀਸ਼ੀਲਡ ਦੀਆਂ 36000 ਅਤੇ ਕੋਵੈਕਸੀਨ ਦੀਆਂ 50000 ਖੁਰਾਕਾਂ (ਭਾਰਤ ਸਰਕਾਰ ਤੋਂ ਪ੍ਰਾਪਤ ਕੀਤੀਆਂ ਖੁਰਾਕਾਂ ਵਿੱਚੋਂ) ਬਚੀਆਂ ਹਨ ਜੋ ਕਿ ਸਿਰਫ ਇਕ ਦਿਨ ਲਈ ਹੀ ਕਾਫ਼ੀ ਹਨ। 18-45 ਸਾਲ ਦੇ ਉਮਰ ਵਰਗ ਲਈ ਸੂਬੇ ਨੂੰ ਹੁਣ ਤਕ ਆਰਡਰ ਕੀਤੀਆਂ ਗਈਆਂ 30 ਲੱਖ ਖੁਰਾਕਾਂ ਵਿੱਚੋਂ 4,29,780 ਖੁਰਾਕਾਂ ਪ੍ਰਾਪਤ ਹੋਈਆਂ ਹਨ ਜਦੋਂ ਕਿ 1,14,190 ਖੁਰਾਕਾਂ ਲਈ ਅਗਾਊਂ ਅਦਾਇਗੀ ਕੀਤੇ ਜਾਣ ਦੇ ਬਾਵਜੂਦ ਅਜੇ ਤੱਕ ਕੋਵੈਕਸਿਨ ਦੀ ਕੋਈ ਖੁਰਾਕ ਪ੍ਰਾਪਤ ਨਹੀਂ ਹੋਈ। -PTCNews


Top News view more...

Latest News view more...

PTC NETWORK