ਪੰਜਾਬ ਕੈਬਨਿਟ ਦੀ ਮੀਟਿੰਗ ਹੋਵੇਗੀ ਅੱਜ ਸ਼ਾਮ 4 ਵਜੇ, ਕੀ ਅਹਿਮ ਏਜੰਡਿਆਂ 'ਤੇ ਲੱਗੇਗੀ ਮੋਹਰ
ਚੰਡੀਗੜ੍ਹ: ਪੰਜਾਬ ਦੇ ਮੰਤਰੀ ਮੰਡਲ ਵੱਲੋਂ ਅੱਜ ਸ਼ਾਮ 4ਵਜੇ ਮੀਟਿੰਗ ਕੀਤੀ ਜਾਵੇਗੀ ਅਤੇ ਇਸ ਮੀਟਿੰਗ ਵਿੱਚ ਕਈ ਅਹਿਮ ਏਜੰਡਿਆਂ ਉੱਤੇ ਮੋਹਰ ਲੱਗਣ ਦੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਮੀਟਿੰਗ ਵਿੱਚ ਪੰਜਾਬ ਨੂੰ ਲੈ ਕੇ ਕਈ ਅਹਿਮ ਮੁੱਦਿਆਂ ਉੱਤੇ ਚਰਚਾ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਭਗਵੰਤ ਮਾਨ ਵੱਲੋ ਪਿਛਲੇ ਕਈ ਦਿਨਾਂ ਵਿੱਚ ਵੱਡੇ ਫੈਸਲੇ ਲਏ ਗਏ ਹਨ। ਸੀਐਮ ਨੇ ਬੀਤੇ ਦਿਨ ਸਕੂਲਾਂ ਨੂੰ ਲੈ ਕੇ ਦੋ ਵੱਡੇ ਫੈਸਲੇ ਕੀਤੇ ਸਨ ਜਿਨ੍ਹਾਂ ਮੁਤਾਬਿਕ ਨਵੇਂ ਸੈਸ਼ਨ ਵਿੱਚ ਕੋਈ ਸਕੂਲ ਦਾਖਲਾ ਫੀਸ ਨਹੀਂ ਵਧਾਏਗਾ ਅਤੇ ਮਾਪੇ ਸਕੂਲ ਦੀਆਂ ਕਿਤਾਬਾਂ ਅਤੇ ਵਰਦੀਆਂ ਕਿਸੇ ਵੀ ਦੁਕਾਨ ਉਤੋ ਲੈ ਸਕਦੇ ਹਨ। ਮੁੱਖ ਮੰਤਰੀ ਵੱਲੋਂ ਕਈ ਅਹਿਮ ਐਲਾਨ ਕੀਤੇ ਜਾ ਰਹੇ ਹਨ । ਬੀਤੇ ਦਿਨਾਂ ਵਿੱਚ ਇਕ ਹੈਲਪਾਲਾਈਨ ਨੰਬਰ ਜਾਰੀ ਕੀਤਾ ਗਿਆ ਸੀ ਜਿਸ ਉੱਤੇ ਭ੍ਰਿਸ਼ਟਾਚਾਰ ਨਾਲ ਸੰਬੰਧਿਤ ਕੋਈ ਵੀ ਸ਼ਿਕਾਇਤ ਕਰ ਸਕਦਾ ਹੈ। ਹੈਲਪਲਾਈਨ ਉੱਤੇ ਜਲੰਧਰ ਦੇ ਤਹਿਸੀਲਦਾਰ ਦਫਤਰ ਦੀ ਕਲਰਕ ਦੀ ਸ਼ਿਕਾਇਤ ਕੀਤੀ ਗਈ ਸੀ ਅਤੇ ਉਸ ਉੱਤੇ ਕਾਰਵਾਈ ਵੀ ਕੀਤੀ ਗਈ ਹੈ। ਇਹ ਵੀ ਪੜ੍ਹੋ:ਕੀ ਬਦਨਾਮ ਸੱਟੇਬਾਜ਼ ਦੀ ਪੰਜਾਬ ਦੇ ਮੁੱਖ ਮੰਤਰੀ ਦੇ ਦਫਤਰ ਤੱਕ ਪਹੁੰਚ ?, ਸੋਸ਼ਲ ਮੀਡੀਆ 'ਤੇ ਹੋ ਰਹੀ ਹੈ ਖੂਬ ਵਾਇਰਲ -PTC News