PUNJAB CABINET HIGHLIGHTS: ਆਮ ਆਦਮੀ ਪਾਰਟੀ (ਆਪ) ਨੇ ਸ਼ੁੱਕਰਵਾਰ ਨੂੰ ਪੰਜਾਬ ਵਿੱਚ ਆਪਣੀ ਮੰਤਰੀ ਮੰਡਲ ਦਾ ਐਲਾਨ ਕਰ ਦਿੱਤਾ ਹੈ। ਜਿੱਥੇ 16 ਮਾਰਚ ਨੂੰ ਭਗਵੰਤ ਮਾਨ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ, ਉੱਥੇ ਹੀ ਸ਼ਨੀਵਾਰ ਨੂੰ ਸਵੇਰੇ 11 ਵਜੇ ਪੰਜਾਬ ਦੇ ਨਵੇਂ ਮੰਤਰੀਆਂ ਨੂੰ ਸਹੁੰ ਚੁਕਾਈ ਜਾਵੇਗੀ। ਭਾਵੇਂ ਮੁੱਖ ਮੰਤਰੀ ਤੋਂ ਇਲਾਵਾ ਮੰਤਰੀ ਮੰਡਲ ਵਿੱਚ 17 ਅਸਾਮੀਆਂ ਖਾਲੀ ਹਨ, ਪਰ ਆਮ ਆਦਮੀ ਪਾਰਟੀ ਇਸ ਵੇਲੇ ਸਿਰਫ਼ 10 ਮੰਤਰੀ ਹੀ ਸ਼ਾਮਲ ਕਰ ਰਹੀ ਹੈ।
ਚੀਮਾ ਅਤੇ ਮੀਤ ਹੇਅਰ ਦੂਜੀ ਵਾਰ ਚੁਣੇ ਗਏ ਹਨ, ਜਦਕਿ ਬਾਕੀ ਅੱਠ ਵਿਧਾਇਕ ਪਹਿਲੀ ਵਾਰ ਚੁਣੇ ਗਏ ਹਨ। ਪੰਜ ਮੰਤਰੀ ਮਾਲਵੇ ਤੋਂ, ਚਾਰ ਮਾਝੇ ਅਤੇ ਇੱਕ ਦੋਆਬਾ ਤੋਂ ਹਨ। ਇਸ ਦੇ ਨਾਲ ਹੀ ਨਾਮਜ਼ਦ ਮੰਤਰੀਆਂ ਵਿੱਚੋਂ ਦੋ ਡਾਕਟਰ ਹਨ। ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੂੰ ਪੰਜਾਬ ਵਿਧਾਨ ਸਭਾ ਦਾ ਸਪੀਕਰ ਬਣਾਇਆ ਗਿਆ ਹੈ।
ਇਨ੍ਹਾਂ ਮੰਤਰੀਆਂ ਨੂੰ ਸ਼ਾਮਲ ਕਰਨ ਦੀ ਰਸਮ ਸ਼ਨੀਵਾਰ ਨੂੰ ਸਵੇਰੇ 11 ਵਜੇ ਚੰਡੀਗੜ੍ਹ ਵਿਖੇ ਰੱਖੀ ਗਈ ਹੈ। ਸਹੁੰ ਚੁੱਕ ਸਮਾਗਮ ਤੋਂ ਬਾਅਦ ਉਹ ਪੰਜਾਬ ਸਿਵਲ ਸਕੱਤਰੇਤ ਵਿੱਚ ਆਪਣਾ ਅਹੁਦਾ ਸੰਭਾਲਣਗੇ ਅਤੇ ਬਾਅਦ ਵਿੱਚ ਦੁਪਹਿਰ 2 ਵਜੇ ‘ਆਪ’ ਸਰਕਾਰ ਦੀ ਪਹਿਲੀ ਮੀਟਿੰਗ ਵਿੱਚ ਹਿੱਸਾ ਲੈਣਗੇ।
PUNJAB CABINET HIGHLIGHTS:
12.30 AM | 'ਆਪ' ਦੀ ਪਹਿਲੀ ਕੈਬਨਿਟ ਮੀਟਿੰਗ ਦਾ ਸਮਾਂ ਬਦਲ ਕੇ ਦੁਪਹਿਰੇ 2 ਵਜੇ ਦਾ ਹੋਇਆ
12.22 AM | ਪੰਜਾਬ ਵਿੱਚ 'ਆਪ' ਦੀ ਪਹਿਲੀ ਕੈਬਨਿਟ ਵਿੱਚੋਂ ਵੱਡੇ ਚਿਹਰੇ ਬਾਹਰ ਕਰ ਦਿੱਤੇ ਗਏ ਹਨ। ਮੰਤਰੀ ਅਹੁਦੇ ਲਈ ਸਭ ਤੋਂ ਵੱਡੇ ਦਾਅਵੇਦਾਰ ਅਮਨ ਅਰੋੜਾ, ਸਰਵਜੀਤ ਕੌਰ ਮਾਣੂੰਕੇ ਅਤੇ ਪ੍ਰੋ. ਬਲਜਿੰਦਰ ਕੌਰ ਦਾ ਨਾਂ ਪਹਿਲੀ ਸੂਚੀ ਵਿੱਚ ਨਹੀਂ ਸੀ। ਹੁਣ ਚਰਚਾ ਸ਼ੁਰੂ ਹੋ ਗਈ ਹੈ ਕਿ ਉਨ੍ਹਾਂ ਨੂੰ ਮੰਤਰੀ ਕਿਉਂ ਨਹੀਂ ਬਣਾਇਆ ਗਿਆ?
12.15 AM | ਭਗਵੰਤ ਮਾਨ ਕੈਬਨਿਟ 'ਚ 4 ਦਲਿਤ ਅਤੇ 4 ਜੱਟ ਸਿੱਖ ਚਿਹਰਿਆਂ ਨੂੰ ਮਿਲੀ ਥਾਂ
11.59 AM | 10 ਕੈਬਨਿਟ ਮੰਤਰੀਆਂ ਵੱਲੋਂ 8 ਪਹਿਲੀ ਵਾਰ ਵਿਧਾਇਕ ਬਣੇ ਹਨ।
11.54 AM | ਮਾਲਵੇ ਤੋਂ 5, ਦੋਆਬੇ ਤੋਂ 1 ਅਤੇ ਮਾਝੇ ਤੋਂ 4 ਵਿਧਾਇਕਾਂ ਨੇ ਚੁੱਕੀ ਮੰਤਰੀ ਅਹੁਦੇ ਦੀ ਸਹੁੰ
11.42 AM | ਸਹੁੰ ਚੁੱਕ ਸਮਾਗਮ ਤੋਂ ਬਾਅਦ ਹੁਣ 12-12.30 ਵਜੇ 10 ਕੈਬਨਿਟ ਮੰਤਰੀਆਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ 'ਚ ਹੋਵੇਗੀ ਪਹਿਲੀ ਕੈਬਨਿਟ ਦੀ ਬੈਠਕ, ਅਹਿਮ ਅਤੇ ਵੱਡੇ ਫੈਸਲਿਆਂ ਦੀ ਲੋਕਾਂ ਵੱਲੋਂ ਉਡੀਕ
11.41 AM | 10 'ਆਪ' ਵਿਧਾਇਕਾਂ ਨੇ ਕੈਬਨਿਟ ਮੰਤਰੀਆਂ ਵਜੋਂ ਚੁੱਕੀ ਸਹੁੰ ਅਤੇ ਹੁਣ ਰਾਸ਼ਟਰ ਗਾਣ ਦੇ ਨਾਲ ਹੀ ਸਹੁੰ ਚੁੱਕ ਸਮਾਗਮ ਹੋਇਆ ਮੁਕੱਮਲ
11.38 AM | ਸ੍ਰੀ ਅਨੰਦਪੁਰ ਸਾਹਿਬ ਤੋਂ ਹਰਜੋਤ ਸਿੰਘ ਬੈਂਸ ਵੱਲੋਂ ਚੁੱਕੀ ਗਈ ਸਹੁੰ, ਲੰਡਨ ਸਕੂਲ ਆਫ ਇਕਨਾਮਿਕਸ ਐਂਡ ਪੋਲੀਟੀਕਲ ਸਾਇੰਸ ਤੋਂ ਪੜ੍ਹੇ ਹਨ, ਆਨੰਦਪੁਰ ਸਾਹਿਬ ਸੀਟ ਤੋਂ ਕਾਂਗਰਸੀ ਉਮੀਦਵਾਰ ਨੂੰ ਹਰਾਇਆ।
11.35 AM | ਬ੍ਰਹਮ ਸ਼ੰਕਰ (ਹੁਸ਼ਿਆਰਪੁਰ) ਵੱਲੋਂ ਚੁੱਕੀ ਜਾ ਰਹੀ ਹੈ ਸਹੁੰ
11.33 AM | ਪੱਟੀ ਤੋਂ ਲਾਲਜੀਤ ਸਿੰਘ ਭੁੱਲਰ ਨੇ ਕਬਨਿਤ ਮੰਤਰੀ ਵਜੋਂ ਚੁੱਕੀ ਸਹੁੰ
11.31 AM | ਅਜਨਾਲਾ ਤੋਂ ਕੁਲਦੀਪ ਸਿੰਘ ਧਾਲੀਵਾਲ ਨੇ ਕੈਬਨਿਟ ਮੰਤਰੀ ਵਜੋਂ ਚੁੱਕੀ ਸਹੁੰ, ਧਾਲੀਵਾਲ 'ਤੇ ਕਤਲ ਦਾ ਮਾਮਲਾ ਦਰਜ ਹੈ ਅਤੇ ਇਸ ਮਾਮਲੇ 'ਚ ਉਨ੍ਹਾਂ ਨੂੰ ਹਾਈਕੋਰਟ ਤੋਂ ਸਟੇਅ ਵੀ ਹਾਸਿਲ ਹੈ। ਧਾਲੀਵਾਲ ਨੇ ਖੁਦ ਇਸਦੀ ਚੋਣ ਕਮਿਸ਼ਨ ਹਲਫਨਾਮੇ 'ਚ ਇਸ ਦੀ ਜਾਣਕਾਰੀ ਦਿੱਤੀ ਸੀ।
11.27 AM | ਗੁਰਮੀਤ ਸਿੰਘ ਮੀਤ ਹੇਅਰ (ਬਰਨਾਲਾ) ਵੱਲੋਂ ਕੈਬਨਿਟ ਮੰਤਰੀ ਵੱਲੋਂ ਸਹੁੰ ਚੁੱਕੀ ਜਾ ਰਹੀ ਹੈ।
11.24 AM | ਭੋਆ ਤੋਂ ਲਾਲ ਚੰਦ ਕਟਾਰੂਚੱਕ ਨੇ ਚੁੱਕੀ ਸਹੁੰ।
11.21 AM | ਮਾਨਸਾ ਤੋਂ ਮਸ਼ਹੂਰ ਗਾਇਕ ਸਿੱਧੂ ਮੂਸੇਵਾਲੇ ਨੂੰ ਹਰਾਉਣ ਵਾਲੇ ਡਾ. ਵਿਜੇ ਸਿੰਗਲਾ ਨੇ ਲਿਆ ਹਲਫ਼
11.19 AM | ਹਰਭਜਨ ਸਿੰਘ ਈਟੀਓ (ਜੰਡਿਆਲਾ) ਵੀ ਹਲਫ ਲੈ ਚੁੱਕੇ ਹਨ,ਬਣ ਸਕਦੇ ਨੇ ਸਿੱਖਿਆ ਮੰਤਰੀ।
11.16 AM | ਮਲੋਟ ਤੋਂ 'ਆਪ' ਕੈਬਨਿਟ 'ਚ ਸ਼ਾਮਿਲ ਇੱਕੋ ਇੱਕ ਮਹਿਲਾ ਵਿਧਾਇਕ ਡਾ. ਬਲਜੀਤ ਕੌਰ ਨੇ ਵੀ ਚੁੱਕੀ ਸਹੁੰ
11.13 AM | ਸਭ ਤੋਂ ਪਹਿਲਾਂ ਹਰਪਾਲ ਸਿੰਘ ਚੀਮਾ ਨੇ ਚੁੱਕੀ ਸਹੁੰ
11.11 AM | ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਪਹੁੰਚ ਚੁੱਕੇ ਨੇ ਤੇ ਰਾਸ਼ਟਰ ਗਾਣ ਮਗਰੋਂ ਹੁਣ ਵਿਧਾਇਕਾਂ ਦਾ ਸਹੁੰ ਚੁੱਕ ਸਮਾਗਮ ਸ਼ੁਰੂ ਹੋ ਚੁੱਕਿਆ ਹੈ।
10.56 AM | ਮੰਤਰੀਆਂ ਦੇ ਸਹੁੰ ਚੁੱਕਣ ਤੋਂ ਬਾਅਦ ਉਹ ਪੰਜਾਬ ਸਿਵਲ ਸਕੱਤਰੇਤ ਵਿੱਚ ਅਹੁਦਾ ਸੰਭਾਲਣਗੇ ਅਤੇ ਬਾਅਦ ਵਿੱਚ ਦੁਪਹਿਰ 12.30 ਵਜੇ ‘ਆਪ’ ਸਰਕਾਰ ਦੀ ਪਹਿਲੀ ਮੀਟਿੰਗ ਵਿੱਚ ਹਿੱਸਾ ਲੈਣਗੇ।
10.47 AM | ਸਣੇ ਪਰਿਵਾਰ ਸਹੁੰ ਚੁੱਕ ਸਮਾਗਮ ਵਿੱਚ ਪਹੁੰਚੇ ਹਰਪਾਲ ਚੀਮਾ
10.41 AM | ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਮੰਤਰੀਆਂ ਦੇ ਹਲਫ਼ ਲੈਣ ਤੋਂ ਪਹਿਲਾਂ ਪੰਜਾਬ ਵਾਸੀਆਂ ਨੂੰ ਦਿੱਤੀਆਂ ਹੋਲੇ ਮੁਹੱਲੇ ਦੀਆਂ ਵਧਾਈਆਂ। ਉਨ੍ਹਾਂ ਟਵੀਟ ਕਰਦਿਆਂ ਲਿਖਿਆ "ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸ਼ੁਰੂ ਕੀਤੇ ਗਏ 'ਹੋਲੇ ਮਹੱਲੇ' ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਗੁਰੂ ਸਾਹਿਬ ਦੁਆਰਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮੁਹੱਲੇ ਦੀ ਸ਼ੁਰੂਆਤ ਕਰਕੇ ਸਿੱਖ ਕੌਮ ਦੀ ਬਹਾਦੁਰੀ ਦੇ ਜੌਹਰ ਨੂੰ ਪੂਰੀ ਦੁਨੀਆ ਸਾਹਮਣੇ ਰੱਖਿਆ ਗਿਆ।"
10.03 AM | ਪੰਜਾਬ ਰਾਜ ਭਵਨ ਪਹੁੰਚੀਆਂ ਕੈਬਨਿਟ ਮੰਤਰੀਆਂ ਨੂੰ ਦਿੱਤੀ ਜਾਣ ਵਾਲੀਆਂ ਗੱਡੀਆਂ
9.46 AM | ਅਜਨਾਲਾ ਤੋਂ 'ਆਪ' ਦੇ ਕੈਬਨਿਟ ਮੰਤਰੀ ਬਣਨ ਜਾ ਰਹੇ ਕੁਲਦੀਪ ਸਿੰਘ ਧਾਲੀਵਾਲ 'ਤੇ ਕਤਲ ਦਾ ਮਾਮਲਾ ਦਰਜ ਹੈ ਅਤੇ ਇਸ ਮਾਮਲੇ 'ਚ ਉਨ੍ਹਾਂ ਨੂੰ ਹਾਈਕੋਰਟ ਤੋਂ ਸਟੇਅ ਵੀ ਹਾਸਿਲ ਹੈ। ਧਾਲੀਵਾਲ ਨੇ ਖੁਦ ਇਸਦੀ ਚੋਣ ਕਮਿਸ਼ਨ ਹਲਫਨਾਮੇ 'ਚ ਇਸ ਦੀ ਜਾਣਕਾਰੀ ਦਿੱਤੀ ਸੀ।
9.25 AM | ਸਹੁੰ ਚੁੱਕ ਸਮਾਰੋਹ 'ਤੇ ਜਾਣ ਤੋਂ ਪਹਿਲਾਂ ਵਿਧਾਇਕ ਬ੍ਰਮਹ ਸ਼ੱਕਰ ਜਿਮਪਾ ਨੇ ਲਿਆ ਆਪਣੀ ਮਾਂ ਦਾ ਅਸ਼ੀਰਵਾਦ। ਉਨ੍ਹਾਂ ਕਿਹਾ ਕਿ ਸੁਪਰੀਮੋ ਕੇਜਰੀਵਾਲ ਦਾ ਧੰਨਵਾਦ ਜਿਹਨਾਂ ਨੇ ਮੰਤਰੀ ਮੰਡਲ ਦੀ ਲਿਸਟ ਵਿਚ ਮੈਨੂੰ ਸ਼ਾਮਿਲ ਕੀਤਾ ਹੁਸ਼ਿਆਰਪੁਰ ਦਾ ਹਰ ਪੱਖੋਂ ਹੋਵੇਗਾ ਵਿਕਾਸ।
9.00 AM | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਦੇਰ ਸ਼ਾਮ ਟਵਿੱਟਰ 'ਤੇ ਨਵੇਂ ਮੰਤਰੀ ਮੰਡਲ ਦਾ ਐਲਾਨ ਕੀਤਾ। ਉਨ੍ਹਾਂ ਜਿਨ੍ਹਾਂ ਨੂੰ ਆਪਣੀ ਟੀਮ ਵਿੱਚ ਸ਼ਾਮਿਲ ਕੀਤਾ ਹੈ ਉਨ੍ਹਾਂ ਵਿੱਚ ਹਰਪਾਲ ਚੀਮਾ (ਦਿੜਬਾ), ਡਾ: ਬਲਜੀਤ ਕੌਰ (ਮਲੋਟ), ਹਰਭਜਨ ਸਿੰਘ ਈਟੀਓ (ਜੰਡਿਆਲਾ), ਡਾ: ਵਿਜੇ ਸਿੰਗਲਾ (ਮਾਨਸਾ), ਲਾਲ ਚੰਦ ਕਟਾਰੂਚੱਕ (ਭੋਆ), ਗੁਰਮੀਤ ਸਿੰਘ ਮੀਤ ਹੇਅਰ (ਬਰਨਾਲਾ), ਕੁਲਦੀਪ ਸਿੰਘ ਧਾਲੀਵਾਲ (ਅਜਨਾਲਾ), ਲਾਲਜੀਤ ਸਿੰਘ ਭੁੱਲਰ (ਪੱਟੀ), ਬ੍ਰਹਮ ਸ਼ੰਕਰ (ਹੁਸ਼ਿਆਰਪੁਰ) ਅਤੇ ਹਰਜੋਤ ਸਿੰਘ ਬੈਂਸ (ਅਨੰਦਪੁਰ ਸਾਹਿਬ) ਨੂੰ ਸ਼ਾਮਲ ਕੀਤਾ ਗਿਆ ਹੈ।
-PTC News