Punjab Assembly Elections: EVM ਮਸ਼ੀਨਾਂ ਖ਼ਰਾਬ ਹੋਣ ਦੇ ਕਈ ਮਾਮਲੇ ਆਏ ਸਾਹਮਣੇ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੋਟਿੰਗ ਸਵੇਰੇ ਤੋਂ ਸ਼ੁਰੂ ਹੋ ਗਈ ਹੈ ਪਰ ਉੱਥੇ ਹੀ ਕਈ ਥਾਵਾਂ ਈਵੀਐਮ ਮਸ਼ੀਨਾਂ ਖਰਾਬ ਹੋਣ ਦੇ ਮਾਮਲੇ ਸਾਹਮਣੇ ਆਏ ਹਨ। ਰਾਘਵ ਚੱਢਾ ਨੇ ਆਪਣੇ ਟਵੀਟ ਦੁਆਰਾ ਜਾਣਕਾਰੀ ਦਿੱਤੀ ਹੈ ਕਿ ਅਟਾਰੀ ਏਸੀ ਬੂਥ ਨੰ.197, ਫਗਵਾੜਾ ਏਸੀ ਬੂਥ ਨੰ.119, ਨਿਹਾਲ ਸਿੰਘ ਵਾਲਾ , ਬੂਥ ਨੰ.13 ਇੱਥੇ ਈਵੀਐਮ ਮਸ਼ੀਨਾਂ ਕੰਮ ਨਹੀਂ ਕਰ ਰਹੀਆਂ। ਈਵੀਐਮ ਮਸ਼ੀਨਾਂ ਇੱਥੇ-ਇੱਥੇ ਖਰਾਬ ਹਨ- ਵਿਧਾਨ ਸਭਾ ਹਲਕਾ ਕੋਟਕਪੂਰਾ ਅਧੀਨ ਪੈਂਦੇ ਪਿੰਡ ਕੰਮੇਆਣਾ ਵਿਖੇ ਬੂਥ ਨੰਬਰ 131 ਉੱਤੇ ਵੋਟਿੰਗ ਮਸ਼ੀਨ ਵਿਚ ਖਰਾਬੀ ਦੇ ਚਲਦੇ ਮਸ਼ੀਨ ਬਦਲੀ ਗਈ ਹੈ। ਹਲਕਾ ਭੋਆ ਦੇ ਪਿੰਡ ਭਵਾਨੀ ਵਿੱਚ ਈਵੀਐਮ ਮਸ਼ੀਨ ਖਰਾਬ ਹੋਣ ਤੋਂ ਹੁਣ ਵੋਟਿੰਗ ਸ਼ੁਰੂ ਨਹੀਂ ਹੋਈ ਹੈ। ਲਹਿਰਾਗਾਗਾ 'ਚ ਈਵੀਐਮ 'ਚ ਖਰਾਬੀ ਕਾਰਨ ਪੋਲਿੰਗ ਨਹੀਂ ਸ਼ੁਰੂ ਹੋ ਸਕੀ ਜਿਸ ਕਾਰਨ ਵੋਟਰ ਖੱਜਲ ਖੁਆਰ ਹੋ ਰਹੇ ਹਨ। ਸੰਗਰੂਰ ਦੇ ਹਲਕਾ ਲਹਿਰਾਗਾਗਾ ਵਿਖੇ ਵਾਰਡ ਨੰਬਰ ਇਕ ਦੇ ਬੂਥ ਨੰਬਰ 27 ਵਿਖੇ ਸਵੇਰ ਤੋਂ ਹੀ ਈਵੀਐਮ ਖ਼ਰਾਬ ਹੋਣ ਦੇ ਕਾਰਨ ਬੂਥ ਤੇ ਵੋਟਰਾਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਤੇ ਲੋਕ ਖੱਜਲ ਖੁਆਰ ਹੋ ਰਹੇ ਹਨ। ਹਲਕਾ ਅਟਾਰੀ ਦੇ ਪਿੰਡ ਰਾਣੀਕੇ ਵਿਖੇ 9 ਨੰਬਰ ਬੂਥ ਤੇ ਈ ਵੀ ਐਮ ਹੋਈ ਖਰਾਬ ਹੋ ਗਈ ਅਤੇ ਵੋਟਰ ਪਰੇਸ਼ਾਨ ਹੋ ਰਹੇ ਹਨ। ਅਜਨਾਲਾ ਦੇ ਬੂਥ ਨੰਬਰ 83 ਤੇ ਵੀਵੀ ਪੈਟ ਖ਼ਰਾਬ ਹੋਣ ਕਰਕੇ ਵੋਟਿੰਗ ਪ੍ਰੀਕਿਰਿਆ ਰੁੱਕ ਗਈ ਗਈ ਹੈ। ਇਸ ਦੌਰਾਨ ਵੋਟ ਕਰਨ ਆਏ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹਨ। ਸਰਕਾਰੀ ਪ੍ਰਾਇਮਰੀ ਸਕੂਲ ਜਮਾਲਪੁਰਾ ਮਲੇਰਕੋਟਲਾ ਵਿਖੇ ਈਵੀਐੱਮ ਮਸ਼ੀਨਾਂ ਖ਼ਰਾਬ ਹੋਈਆਂ ਹਨ। ਹਲਕਾ ਸ਼ਾਮ ਚੁਰਾਸੀ ਦੇ ਭਟੋਲੀਆਂ ਪਿੰਡ ਵਿੱਚ ਮਸ਼ੀਨ ਖ਼ਰਾਬ ਹੋਣ ਕਰਕੇ ਨੌਂ ਵਜੇ ਸ਼ੁਰੂ ਵੋਟਿੰਗ ਹੋਈ ਹੈ। ਉੱਥੇ ਹੀ ਮੋਗਾ ਦੇ ਨਿਹਾਲ ਸਿੰਘ ਵਾਲਾ ਵਿਖੇ ਵੀ ਇਹ ਵੀ ਪੜ੍ਹੋ: ਕੈਬਨਿਟ ਮੰਤਰੀ ਰਾਜਾ ਵੜਿੰਗ ਦੇ ਪੀਏ ਰਣਧੀਰ ਧੀਰਾ 'ਤੇ ਮਾਮਲਾ ਦਰਜ -PTC News