Punjab Assembly Election 2022: PM ਨਰਿੰਦਰ ਮੋਦੀ ਪੰਜਾਬ 'ਚ ਦੋ ਦਿਨ ਕਰਨਗੇ ਵਰਚੁਅਲ ਰੈਲੀ
Punjab Assembly Election: ਪੰਜਾਬ ਵਿਧਾਨ ਸਭਾ ਚੋਣਾਂ (Punjab Assembly Election) ਲਈ ਭਾਜਪਾ ਨੇ ਪੂਰੀ ਤਿਆਰੀ ਕਰ ਲਈ ਹੈ। ਇਸ ਦੇ ਚਲਦੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੀ ਪਹਿਲੀ ਵਰਚੁਅਲ ਰੈਲੀ ਨੂੰ ਸੰਬੋਧਨ ਕਰਨਗੇ। ਆਪਣੀ ਰੈਲੀ ਵਿੱਚ ਪੀਐਮ ਮੋਦੀ ਲੁਧਿਆਣਾ ਅਤੇ ਫਤਿਹਗੜ੍ਹ ਸਾਹਿਬ ਸੰਸਦੀ ਹਲਕਿਆਂ ਵਿੱਚ ਪੈਂਦੀਆਂ 18 ਵਿਧਾਨ ਸਭਾ ਸੀਟਾਂ ਦੇ ਲੋਕਾਂ ਨੂੰ ਸੰਬੋਧਨ ਕਰਨਗੇ। ਬੀਤੀ 5 ਜਨਵਰੀ ਨੂੰ ਪੰਜਾਬ 'ਚ ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਢਿੱਲ ਤੋਂ ਬਾਅਦ ਉਹ ਦਿੱਲੀ ਤੋਂ ਹੀ ਰੈਲੀ ਨੂੰ ਸੰਬੋਧਨ ਕਰਨਗੇ। ਕੱਲ ਯਾਨੀ 9 ਫਰਵਰੀ ਨੂੰ ਵੀ ਪ੍ਰਧਾਨ ਮੰਤਰੀ ਦੀ ਵਰਚੁਅਲ ਰੈਲੀ ਹੋਵੇਗੀ ਜਿਸ ਵਿੱਚ ਉਹ ਵਿਧਾਨ ਸਭਾ ਹਲਕਾ ਜਲੰਧਰ, ਕਪੂਰਥਲਾ ਅਤੇ ਬਠਿੰਡਾ ਲੋਕ ਸਭਾ ਵਿੱਚ ਸੰਬੋਧਨ ਕਰਨਗੇ। ਪਾਰਟੀ ਦਫ਼ਤਰ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਛੇ ਰੈਲੀਆਂ ਰਾਹੀਂ 13 ਸੰਸਦੀ ਸੀਟਾਂ ਨੂੰ ਕਵਰ ਕਰਨਗੇ। ਉਨ੍ਹਾਂ ਦੀਆਂ ਰੈਲੀਆਂ ਸੰਸਦੀ ਹਲਕਿਆਂ ਮੁਤਾਬਕ ਕੀਤੀਆਂ ਜਾਣਗੀਆਂ। 11 ਫ਼ਰਵਰੀ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬ ਦਾ ਦੌਰਾ ਕਰਨਗੇ 8 ਫਰਵਰੀ ਨੂੰ ਪ੍ਰਧਾਨ ਮੰਤਰੀ ਲੁਧਿਆਣਾ ਅਤੇ ਫਤਿਹਗੜ੍ਹ ਸਾਹਿਬ ਸੰਸਦੀ ਸੀਟਾਂ ਤੋਂ ਇਸ ਦੀ ਸ਼ੁਰੂਆਤ ਕਰਨਗੇ। 9 ਫਰਵਰੀ ਨੂੰ ਉਹ ਫਿਰੋਜ਼ਪੁਰ ਅਤੇ ਪਟਿਆਲਾ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ 'ਤੇ ਵਰਕਰਾਂ ਨੂੰ ਸੰਬੋਧਨ ਕਰਨਗੇ। ਰੈਲੀਆਂ ਦੇ ਆਯੋਜਨ ਲਈ ਪਾਰਟੀ ਵੱਲੋਂ ਹਰੇਕ ਵਿਧਾਨ ਸਭਾ ਹਲਕੇ ਵਿੱਚ ਮੋਦੀ ਦੇ ਭਾਸ਼ਣ ਨੂੰ ਸੁਣਾਉਣ ਲਈ ਕੋਰੋਨਾ ਨਿਯਮਾਂ ਦੀ ਪਾਲਣਾ ਕਰਦਿਆਂ 1000 ਕੁਰਸੀਆਂ ਲਗਾਈਆਂ ਜਾਣਗੀਆਂ। ਵਰਚੁਅਲ ਰੈਲੀ ਤੋਂ ਇਲਾਵਾ ਪਾਰਟੀ ਦੇ ਹੋਰ ਸਟਾਰ ਪ੍ਰਚਾਰਕ ਪੰਜਾਬ ਭਰ ਵਿਚ ਛੋਟੀਆਂ ਰੈਲੀਆਂ ਵਿਚ ਹਿੱਸਾ ਲੈਣਗੇ। ਇਥੇ ਪੜ੍ਹੋ ਹੋਰ ਖ਼ਬਰਾਂ: ਮਹਾਭਾਰਤ 'ਚ ਭੀਮ ਦਾ ਕਿਰਦਾਰ ਨਿਭਾਉਣ ਵਾਲੇ ਪ੍ਰਵੀਨ ਕੁਮਾਰ ਸੋਬਤੀ ਦਾ ਹੋਇਆ ਦੇਹਾਂਤ - ਦੱਸ ਦੇਈਏ ਕਿ ਇਨ੍ਹਾਂ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ, ਕੇਂਦਰੀ ਮੰਤਰੀ ਨਿਤਿਨ ਗਡਕਰੀ, ਸਮ੍ਰਿਤੀ ਇਰਾਨੀ, ਪੀਯੂਸ਼ ਗੋਇਲ ਦੇ ਨਾਂ ਪ੍ਰਮੁੱਖ ਹਨ। ਇਨ੍ਹਾਂ ਤੋਂ ਇਲਾਵਾ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ, ਜਨਰਲ ਵੀਕੇ ਸਿੰਘ, ਹੇਮਾ ਮਾਲਿਨੀ, ਹਰਿਆਣਾ ਦੇ ਸੀਐਮ ਮਨੋਹਰ ਲਾਲ ਖੱਟਰ ਅਤੇ ਹਿਮਾਚਲ ਪ੍ਰਦੇਸ਼ ਦੇ ਸੀਐਮ ਜੈ ਰਾਮ ਠਾਕੁਰ ਵੀ ਪੰਜਾਬ ਵਿੱਚ ਰੈਲੀਆਂ ਕਰਨਗੇ। ਗੌਰਤਲਬ ਹੈ ਕਿ ਪੰਜਾਬ ਦੀਆਂ 117 ਮੈਂਬਰੀ ਵਿਧਾਨ ਸਭਾ ਸੀਟਾਂ ਲਈ 20 ਫਰਵਰੀ ਨੂੰ ਚੋਣਾਂ ਹੋਣੀਆਂ ਹਨ। ਇਨ੍ਹਾਂ 117 ਸੀਟਾਂ 'ਤੇ ਭਾਜਪਾ ਗਠਜੋੜ 73, ਪੰਜਾਬ ਲੋਕ ਕਾਂਗਰਸ 29 ਸੀਟਾਂ 'ਤੇ ਚੋਣ ਲੜ ਰਹੀ ਹੈ। -PTC News