ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਕੌਣ ਕਿਸਤੋਂ ਕਿੰਨਾ ਅੱਗੇ ? ਪੜ੍ਹੋ 1 ਵਜੇ ਤੱਕ ਦੇ ਨਤੀਜੇ
ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਕੌਣ ਕਿਸਤੋਂ ਕਿੰਨਾ ਅੱਗੇ ? ਪੜ੍ਹੋ 1 ਵਜੇ ਤੱਕ ਦੇ ਨਤੀਜੇ:ਚੰਡੀਗੜ੍ਹ : ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਪੂਰਾ ਦੇਸ਼ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ।ਇਸ ਨੂੰ ਲੈ ਕੇ ਵੀਰਵਾਰ 23 ਮਈ ਦਾ ਦਿਨ ਪੰਜਾਬ ਅਤੇ ਦੇਸ਼ ਦੀ ਸਿਆਸਤ ਲਈ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।ਜਿਸ ਕਰਕੇ ਪੰਜਾਬ ਦੇ 278 ਉਮੀਦਵਾਰਾਂ ਦੀ ਕਿਸਮਤ ਦਾ ਪਿਟਾਰਾ ਅੱਜ ਖੁੱਲ੍ਹਣ ਜਾ ਰਿਹਾ ਹੈ।ਲੋਕ ਸਭਾ ਚੋਣਾਂ 2019 ਲਈ ਵੋਟਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ ਅਤੇ ਵੱਖ -ਵੱਖ ਚੋਣ ਨਤੀਜੇ ਸਾਹਮਣੇ ਆ ਰਹੇ ਹਨ।
[caption id="attachment_299156" align="aligncenter" width="300"] ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਕੌਣ ਕਿਸਤੋਂ ਕਿੰਨਾ ਅੱਗੇ ? ਪੜ੍ਹੋ 1 ਵਜੇ ਤੱਕ ਨਤੀਜੇ[/caption]
ਇਸ ਦੌਰਾਨ ਗੁਰਦਾਸਪੁਰ ਤੋਂ ਸੰਨੀ ਦਿਉਲ 66935 ਵੋਟਾਂ ਨਾਲ ਅੱਗੇ ,ਅੰਮ੍ਰਿਤਸਰ ਤੋਂ ਗੁਰਜੀਤ ਔਜਲਾ 60855 ਵੋਟਾਂ ਨਾਲ ਅੱਗੇ , ਅਨੰਦਪੁਰ ਸਾਹਿਬ 'ਚ ਕਾਂਗਰਸ ਦੇ ਮਨੀਸ਼ ਤਿਵਾੜੀ 36258 ਵੋਟਾਂ ਨਾਲ ਅੱਗੇ ,ਖਡੂਰ ਸਾਹਿਬ ਤੋਂ ਜਸਬੀਰ ਡਿੰਪਾ 100246 ਵੋਟਾਂ ਨਾਲ ਅੱਗੇ , ਜਲੰਧਰ ਤੋਂ ਕਾਂਗਰਸੀ ਉਮੀਦਵਾਰ ਸੰਤੋਖ ਚੌਧਰੀ 15386 ਵੋਟਾਂ ਨਾਲ ਅੱਗੇ , ਹੁਸ਼ਿਆਰਪੁਰ 'ਚ ਭਾਜਪਾ ਦੇ ਸੋਮਪ੍ਰਕਾਸ਼ 34256 ਵੋਟਾਂ ਨਾਲ ਅੱਗੇ ,ਅਨੰਦਪੁਰ ਸਾਹਿਬ 'ਚ ਕਾਂਗਰਸ ਦੇ ਮਨੀਸ਼ ਤਿਵਾੜੀ 36258 ਵੋਟਾਂ ਨਾਲ ਅੱਗੇ ,ਲੁਧਿਆਣਾ 'ਚ ਕਾਂਗਰਸ ਦੇ ਬਿੱਟੂ 58020 ਵੋਟਾਂ ਨਾਲ ਅੱਗੇ ,ਫਤਹਿਗੜ੍ਹ ਸਾਹਿਬ 'ਚ ਕਾਂਗਰਸ ਦੇ ਅਮਰ ਸਿੰਘ 56855 ਵੋਟਾਂ ਨਾਲ ਅੱਗੇ , ਫਰੀਦਕੋਟ 'ਚ ਕਾਂਗਰਸ ਦੇ ਮੁਹੰਮਦ ਸਦੀਕ 57411 ਵੋਟਾਂ ਨਾਲ ਅੱਗੇ ,ਫਿਰੋਜ਼ਪੁਰ 'ਚ ਅਕਾਲੀਦਲ ਦੇ ਸੁਖਬੀਰ ਬਾਦਲ 150287 ਵੋਟਾਂ ਨਾਲ ਅੱਗੇ ,ਬਠਿੰਡਾ 'ਚ ਅਕਾਲੀ ਦਲ ਦੀ ਹਰਸਿਮਰਤ ਬਾਦਲ 10307 ਵੋਟਾਂ ਨਾਲ ਅੱਗੇ , ਸੰਗਰੂਰ 'ਚ ਆਪ ਦੇ ਭਗਵੰਤ ਮਾਨ 68487 ਵੋਟਾਂ ਨਾਲ ਅੱਗੇ ਅਤੇ ਪਟਿਆਲਾ ਤੋਂ ਪਰਨੀਤ ਕੌਰ 110192 ਵੋਟਾਂ ਨਾਲ ਅੱਗੇ ਚੱਲ ਰਹੀ ਹੈ।
[caption id="attachment_299155" align="aligncenter" width="300"]
ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਕੌਣ ਕਿਸਤੋਂ ਕਿੰਨਾ ਅੱਗੇ ? ਪੜ੍ਹੋ 1 ਵਜੇ ਤੱਕ ਨਤੀਜੇ[/caption]
ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ : ਬਠਿੰਡਾ : ਸੁਖਪਾਲ ਖਹਿਰਾ ਦੀ ਜ਼ਮਾਨਤ ਜ਼ਬਤ , ਇਹ ਉਮੀਦਵਾਰ ਮਾਰ ਸਕਦਾ ਬਾਜ਼ੀ
ਜ਼ਿਕਰਯੋਗ ਹੈ ਕਿ ਦੇਸ਼ ‘ਚ 543 ਲੋਕ ਸਭਾ ਸੀਟਾਂ ‘ਤੇ 11 ਅਪ੍ਰੈਲ ਤੋਂ 7 ਪੜਾਅ ‘ਚ ਵੋਟਿੰਗ ਸ਼ੁਰੂ ਹੋਈ ਸੀ, ਜੋ ਪਿਛਲੇ ਦਿਨ 19 ਮਈ ਨੂੰ ਖਤਮ ਹੋਈ ਹੈ।ਜਿਸ ਦੇ ਨਤੀਜੇ ਅੱਜ ਸ਼ਾਮ ਤੱਕ ਐਲਾਨੇ ਜਾਣਗੇ।ਜਿਸ ਤੋਂ ਬਾਅਦ ਸਾਫ਼ ਹੋ ਜਾਵੇਗਾ ਕਿ ਕਿਹੜੀ ਸਰਕਾਰ ਦੇਸ਼ ਨੂੰ ਚਲਾਵੇਗੀ।ਦੱਸ ਦੇਈਏ ਕਿ ਕਾਂਗਰਸ ਦੇ 13, ਅਕਾਲੀ ਦਲ ਦੇ 10, ਭਾਜਪਾ ਦੇ 3, ਪੀਡੀਏ ਤੇ 'ਆਪ' ਦੇ 13-13 ਉਮੀਦਵਾਰ ਚੋਣ ਮੈਦਾਨ ਵਿਚ ਹਨ।ਇਸ ਤੋਂ ਇਲਾਵਾ ਕਈ ਆਜ਼ਾਦ ਉਮੀਦਵਾਰ ਵੀ ਚੋਣ ਮੈਦਾਨ ਵਿਚ ਹਨ।
-PTCNews