ਪੁਲਿਸ ਹੀ ਬਣੀ ਚੋਰ ?ਕੁੰਡੀ ਲਾ ਕੇ ਬਿਜਲੀ ਚੋਰੀ ਕਰਨ ਵਾਲੇ ਨੂੰ ਲੱਗਾ ਮੋਟਾ ਜੁਰਮਾਨਾ
ਜਲੰਧਰ: ਕੁੰਡੀ ਹਟਾਓ ਬਿਜਲੀ ਬਚਾਓ ਮੁਹਿੰਮ ਤਹਿਤ ਪੀਐੱਸਪੀਸੀਐੱਲ ਵੱਲੋਂ ਜਲੰਧਰ ਵਿਚ ਵੱਡੀ ਕਾਰਵਾਈ ਕੀਤੀ ਗਈ। ਬਿਜਲੀ ਵਿਭਾਗ ਨੇ ਪਿਛਲੇ ਦਿਨੀਂ ਜਲੰਧਰ ਵਿੱਚ ਤਿੰਨ ਵੱਡੀਆਂ ਰਿਕਵਰੀਆਂ ਕੀਤੀਆਂ ਹਨ ਜਿਹੜੇ ਬਿਜਲੀ ਚੋਰੀ ਕਰਦੇ ਸਨ। ਇਨ੍ਹਾਂ ਰਿਕਵਰੀਆਂ ਤਹਿਤ ਪੀਐਸਪੀਸੀਐਲ ਨੇ PSPCL imposed a fine of Rs 85 lakh to punjab police employees ਦੀ ਬਿਜਲੀ ਚੋਰੀ ਫੜੀ ਹੈ ਜਿਨ੍ਹਾਂ ਵਿੱਚ ਪੰਜਾਬ ਪੁਲੀਸ ਦੇ ਮੁਲਾਜ਼ਮ ਬਿਜਲੀ ਚੋਰੀ ਕਰਦੇ ਵੀ ਫੜੇ ਗਏ ਹਨ। ਪੀਐੱਸਪੀਸੀਐੱਲ ਨੇ ਪੰਜ ਟੀਮਾਂ ਬਣਾ ਕੇ ਪੀਏਪੀ ਕੰਪਲੈਕਸ ਵਿੱਚ ਜਦੋਂ ਰੇਡ ਕੀਤੀ ਤਾਂ ਪੰਜਾਬ ਪੁਲੀਸ ਦੇ ਤੇਈ ਮੁਲਾਜ਼ਮਾਂ ਦੇ ਘਰਾਂ ਵਿੱਚ ਬਿਜਲੀ ਦੀ ਕੁੰਡੀ ਲੱਗੀ ਪਾਈ। ਜਿਸ ਤੋਂ ਬਾਅਦ ਬਿਜਲੀ ਵਿਭਾਗ ਨੇ ਪੰਜਾਬ ਪੁਲੀਸ ਦੇ ਮੁਲਾਜ਼ਮਾਂ ਨੂੰ 6.50 ਲੱਖ ਰੁਪਏ ਜੁਰਮਾਨਾ ਪਾਇਆ ਹੈ। ਪੀਏਪੀ ਕੰਪਲੈਕਸ ਵਿੱਚ ਬਿਜਲੀ ਵਿਭਾਗ ਨੇ ਪੰਜਾਬ ਪੁਲੀਸ ਮੁਲਾਜ਼ਮਾਂ ਦੇ 150 ਘਰਾਂ ਵਿੱਚ ਰੇਡ ਕੀਤੀ ਸੀ। ਇਸ ਤੋਂ ਇਲਾਵਾ ਜਲੰਧਰ ਦੀਆਂ ਦੋ ਵੱਡੀਆਂ ਫੈਕਟਰੀਆਂ ਵੀ ਬਿਜਲੀ ਚੋਰੀ ਕਰਦੀਆਂ ਫੜੀਆਂ ਗਈਆਂ ਹਨ। ਇਨ੍ਹਾਂ ਵਿਚ ਬੁਲੰਦਪੁਰ ਦੀ ਪਲਾਸਟਿਕ ਦਾ ਦਾਣਾ ਬਣਾਉਣ ਵਾਲੀ ਫੈਕਟਰੀ ਨੂੰ 30 ਲੱਖ ਰੁਪਏ ਜ਼ੁਰਮਾਨਾ ਲਗਾਇਆ ਗਿਆ ਹੈ। ਦੂਸਰੀ ਫੈਕਟਰੀ ਪਲਾਸਟਿਕ ਦਾ ਕੰਮ ਕਰਦੀ ਹੈ ਜੋ ਫੋਕਲ ਪੁਆਇੰਟ ਵਿੱਚ ਸਥਿਤ ਹੈ ਇਹ ਫੈਕਟਰੀ ਬੜੀ ਚਲਾਕੀ ਨਾਲ ਬਿਜਲੀ ਚੋਰੀ ਕਰਦੀ ਫੜੀ ਗਈ ਹੈ । ਇਸ ਇੰਡਸਟਰੀ ਨੂੰ 48 ਲੱਖ ਰੁਪਏ ਬਿਜਲੀ ਚੋਰੀ ਕਰਨ ਦੇ ਜੁਰਮ ਵਿੱਚ ਫਾਈਨ ਪਾਇਆ ਗਿਆ ਹੈ। ਜੇਕਰ ਦੇਖਿਆ ਜਾਵੇ ਤਾਂ ਪਿਛਲੇ ਦੋ ਤੋਂ ਤਿੰਨ ਦਿਨਾਂ ਵਿਚ ਬਿਜਲੀ ਵਿਭਾਗ ਨੇ ਵੱਡੀ ਕਾਰਵਾਈ ਕਰਦੇ ਹੋਏ ਕੁੱਲ 85 ਲੱਖ ਰੁਪਏ ਦੀ ਬਿਜਲੀ ਚੋਰੀ ਫੜੀ ਹੈ। ਜਿਨ੍ਹਾਂ ਵਿੱਚ ਪੰਜਾਬ ਪੁਲੀਸ ਦੇ ਮੁਲਾਜ਼ਮ ਵੀ ਸ਼ਾਮਲ ਹਨ। ਜੇਕਰ ਜਲੰਧਰ ਜ਼ੋਨ ਗੱਲ ਕਰੀਏ ਤਾਂ ਪੀਐੱਸਪੀਸੀਐੱਲ ਨੇ 1175 ਕੇਸ ਦਰਜ ਕੀਤੇ ਹਨ ਜਿਨ੍ਹਾਂ ਨੇ 21 ਕਰੋੜ ਰੁਪਏ ਦੀ ਚੋਰੀ ਕੀਤੀ ਹੈ, ਪਿਛਲੇ ਸਾਲ 2400 ਕੇਸ ਅਜਿਹੇ ਪਾਏ ਗਏ ਜਿਨ੍ਹਾਂ ਨੇ ਬਿਜਲੀ ਚੋਰੀ ਕਰਨ ਲਈ ਕੁੰਡੀਆਂ ਪਾਈਆਂ ਹੋਈਆਂ ਸਨ। ਇਨ੍ਹਾਂ ਨੂੰ ਬਿਜਲੀ ਵਿਭਾਗ ਨੇ 20 ਕਰੋੜ ਰੁਪਏ ਜੁਰਮਾਨਾ ਲਗਾਇਆ ਹੈ। ਇਹ ਵੀ ਪੜ੍ਹੋ : ਪਾਵਰਕਾਮ ਨੂੰ ਰਾਹਤ ; ਮੌਸਮ 'ਚ ਮਾਮੂਲੀ ਤਬਦੀਲੀ ਨਾਲ ਬਿਜਲੀ ਦੀ ਮੰਗ ਘਟੀ ਬਿਜਲੀ ਵਿਭਾਗ ਮੁਤਾਬਕ ਜਲੰਧਰ ਦੇ ਪੁਲੀਸ ਥਾਣਿਆਂ ਵਿਚ ਹੁਣ ਬਿਜਲੀ ਚੋਰੀ ਨਹੀਂ ਕੀਤੀ ਜਾ ਰਹੀ, ਪਿਛਲੇ ਸਾਲ ਇਨ੍ਹਾਂ ਥਾਣਿਆਂ ਨੂੰ ਲੈ ਕੇ ਬਿਜਲੀ ਵਿਭਾਗ ਨੇ ਕਾਫੀ ਸਖਤ ਕਾਰਵਾਈ ਕੀਤੀ ਸੀ ਜਿਸ ਨੂੰ ਦੇਖਦੇ ਹੋਏ ਬਿਜਲੀ ਨਾ ਚੋਰੀ ਕਰਨ ਦੇ ਮਾਮਲੇ ਹਨ ਪਰ ਦੂਸਰੇ ਪਾਸੇ ਹੁਸ਼ਿਆਰਪੁਰ ਅਤੇ ਕਪੂਰਥਲਾ ਵਿੱਚ ਲਗਾਤਾਰ ਥਾਣਿਆਂ ਅੰਦਰ ਬਿਜਲੀ ਚੋਰੀ ਕੀਤੀ ਜਾਵੇ ਉਨ੍ਹਾਂ ਖ਼ਿਲਾਫ਼ ਕਾਰਵਾਈ ਵੀ ਹੁੰਦੀ ਹੈ। ਇਨ੍ਹਾਂ ਜ਼ਿਲ੍ਹਿਆਂ ਦੇ ਸਿਰਫ ਪੁਲਸ ਸਟੇਸ਼ਨ ਹੀ ਨਹੀਂ ਸਗੋਂ ਸਰਕਾਰੀ ਦਫਤਰ ਵਿੱਚ ਵੀ ਬਿਜਲੀ ਚੋਰੀ ਪਾਈ ਗਈ ਹੈ। (ਪਤਰਸ ਮਸੀਹ ਦੀ ਰਿਪੋਰਟ) -PTC News