Fri, Nov 15, 2024
Whatsapp

PSEB ਨੇ ਪੰਜਵੀਂ ਕਲਾਸ ਦਾ ਰਿਜਲਟ ਕੀਤਾ ਜਾਰੀ, ਮਾਨਸਾ ਦੀ ਸੁਖਮਨ ਕੌਰ ਨੇ ਮਾਰੀ ਬਾਜ਼ੀ

Reported by:  PTC News Desk  Edited by:  Pardeep Singh -- May 06th 2022 06:58 PM
PSEB ਨੇ ਪੰਜਵੀਂ ਕਲਾਸ ਦਾ ਰਿਜਲਟ ਕੀਤਾ ਜਾਰੀ, ਮਾਨਸਾ ਦੀ ਸੁਖਮਨ ਕੌਰ ਨੇ ਮਾਰੀ ਬਾਜ਼ੀ

PSEB ਨੇ ਪੰਜਵੀਂ ਕਲਾਸ ਦਾ ਰਿਜਲਟ ਕੀਤਾ ਜਾਰੀ, ਮਾਨਸਾ ਦੀ ਸੁਖਮਨ ਕੌਰ ਨੇ ਮਾਰੀ ਬਾਜ਼ੀ

ਐੱਸ.ਏ.ਐੱਸ ਨਗਰ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਨੂੰ ਅਕਾਦਮਿਕ ਸਾਲ 2021-22 ਦੇ ਪੰਜਵੀਂ ਸ਼੍ਰੇਣੀ ਦਾ ਨਤੀਜਾ ਮਾਨਯੋਗ ਡਾ.ਪ੍ਰੋ.ਯੋਗਰਾਜ, ਚੇਅਰਮੈਨ,ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਜੂਮ ਵਰਚੂਅਲ ਮੀਟਿੰਗ ਰਾਹੀਂ ਘੋਸ਼ਿਤ ਕੀਤਾ ਗਿਆ। ਇਸ ਮੌਕੇ ਡਾ.ਵਰਿੰਦਰ ਭਾਟੀਆ, ਵਾਇਸ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਬਾਕੀ ਅਧਿਕਾਰੀ ਵੀ ਮੌਜੂਦ ਸਨ। ਇਸ ਸਾਲ ਪੰਜਵੀਂ ਸ਼੍ਰੇਣੀ ਦੀ ਪਰੀਖਿਆ ਵਿੱਚ 3 ਲੱਖ 19 ਹਜ਼ਾਰ 86 ਪ੍ਰੀਖਿਆਰਥੀ ਬੈਠੇ ਸਨ, ਜਿਨ੍ਹਾਂ ਵਿੱਚੋਂ 3 ਲੱਖ 17 ਹਜ਼ਾਰ 728 ਪ੍ਰੀਖਿਆਰਥੀ ਪਾਸ ਹੋਏ ਜਿਨ੍ਹਾਂ ਦੀ ਪਾਸ ਪ੍ਰਤੀਸ਼ਸ਼ਤਾ 99.57 ਰਹੀ ਹੈ।  ਮੋਹਰੀ ਰਹੇ ਪ੍ਰੀਖਿਆਰਥੀਆਂ ਵਿੱਚੋਂ ਸੁਖਮਨ ਕੌਰ ਪੁੱਤਰੀ ਸਰਣਜੀਤ ਸਿੰਘ ਸਿਲਵਰ ਵਾਟਿਕਾ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ, ਧਰਮਪੁਰਾ ਜ਼ਿਲ੍ਹਾ ਮਾਨਸਾ ਨੇ 100 % ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਦੂਜਾ ਅਤੇ ਤੀਜਾ ਸਥਾਨ ਜ਼ਿਲ੍ਹਾ ਕਪੂਰਥਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ, ਡੱਲਾ ਦੇ ਰਾਜਵੀਰ ਮੋਮੀ ਪੁੱਤਰ ਲਖਵੀਰ ਕੁਮਾਰ ਅਤੇ ਸਹਿਜਪ੍ਰੀਤ ਕੌਰ ਪੁੱਤਰੀ ਮੰਗਲ ਸਿੰਘ ਨੇ ਪ੍ਰਾਪਤ ਕੀਤਾ । ਪ੍ਰੀਖਿਆਰਥੀਆਂ ਦੇ ਪੂਰੇ ਵੇਰਵੇ, ਮੈਰਿਟ ਸੂਚੀ ਤੇ ਪਾਸ ਫ਼ੀਸਦ ਕੱਲ੍ਹ ਮਿਤੀ 07 ਮਈ 2022 ਨੂੰ ਸਵੇਰੇ 10 ਵਜੇ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬ-ਸਾਈਟ www.pseb.ac.in ਅਤੇ www.indiaresults.com ‘ਤੇ ਉਪਲਬਧ ਹੋਵੇਗੀ। ਇਹ ਵੀ ਪੜ੍ਹੋ:ਥਰਮਾਕੋਲ ਦੀ ਫੈਕਟਰੀ 'ਚ ਲੱਗੀ ਭਿਆਨਕ ਅੱਗ -PTC News


Top News view more...

Latest News view more...

PTC NETWORK