ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨਿਆ ਗਿਆ 8ਵੀਂ ਤੇ 10ਵੀਂ ਜਮਾਤ ਦਾ ਨਤੀਜਾ , ਪੜ੍ਹੋ ਖ਼ਬਰ
ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ 8ਵੀਂ ਅਤੇ 10ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਵਾਰ ਨਤੀਜਾ ਪ੍ਰੀ-ਬੋਰਡ ਦੀਆਂ ਪ੍ਰੀਖਿਆੲਾਂ ਦੇ ਅਨੁਪਾਤਕ ਅੰਕਾਂ ਦੇ ਆਧਾਰ 'ਤੇ ਤਿਆਰ ਕੀਤਾ ਗਿਆ ਹੈ। ਵਿਦਿਆਰਥੀਆਂ ਨੂੰ ਗਰੇਡ ਦੇ ਨਾਲ ਫ਼ੀਸਦ ਵੀ ਦਿੱਤਾ ਗਿਆ ਹੈ।ਬੋਰਡ ਦੇ ਨਤੀਜੇ ਕੱਲ੍ਹ ਸਵੇਰੇ 8 ਵਜੇ ਤੋਂ ਬਾਅਦ ਬੋਰਡ ਦੀ ਵੈੱਬਸਾਈਟ pseb.ac.in 'ਤੇ ਉਪਲਬਧ ਹੋਣਗੇ।
ਪੜ੍ਹੋ ਹੋਰ ਖ਼ਬਰਾਂ : ਅਮਰੀਕਾ 'ਚ ਕੋਰੋਨਾ ਵੈਕਸੀਨ ਲਵਾ ਚੁੱਕੇ ਲੋਕਾਂ ਨੂੰ ਮਾਸਕ ਪਾਉਣਾ ਜ਼ਰੂਰੀ ਨਹੀਂ
[caption id="attachment_498136" align="aligncenter" width="300"]
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨਿਆ ਗਿਆ 8ਵੀਂ ਤੇ 10ਵੀਂ ਜਮਾਤ ਦਾ ਨਤੀਜਾ , ਪੜ੍ਹੋ ਖ਼ਬਰ[/caption]
ਅੱਠਵੀ ਜਮਾਤ ਦਾ ਨਤੀਜਾ ਪਾਸ ਪ੍ਰਤੀਸ਼ਤ 99.88 ਫ਼ੀਸਦ ਰਿਹਾ ਹੈ। ਜਿਸ ਵਿੱਚ ਕੁੜੀਆਂ ਨੇ ਬਾਜ਼ੀ ਮਾਰੀ ਹੈ। ਅੱਠਵੀਵਿਚੋਂ ਲੜਕੀਆਂ ਦੀ ਪਾਸ ਪ੍ਰਤੀਸ਼ਤ99.90 ਫ਼ੀਸਦੀ ਬਣਦੀ ਹੈ,ਜਦਕਿ ਮੁੰਡਿਆਂ ਦੀ ਪਾਸ ਫ਼ੀਸਦ 99.86 ਬਣਦੀ ਹੈ। ਹੈਰਾਨੀ ਦੀ ਗੱਲ ਹੈ ਕਿ ਪੇਂਡੂ ਤੇ ਸ਼ਹਿਰੀ ਖੇਤਰ ਦਾ ਨਤੀਜਾ ਇਕੋ ਜਿਹਾ ਰਿਹਾ ਤੇ ਇਸ ਦੀ ਪਾਸ ਫ਼ੀਸਦ 99.88 ਰਹੀ।
[caption id="attachment_498137" align="aligncenter" width="300"]
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨਿਆ ਗਿਆ 8ਵੀਂ ਤੇ 10ਵੀਂ ਜਮਾਤ ਦਾ ਨਤੀਜਾ , ਪੜ੍ਹੋ ਖ਼ਬਰ[/caption]
ਦਸਵੀਂ ਜਮਾਤ ਦਾ ਨਤੀਜਾ ਪਾਸ ਪ੍ਰਤੀਸ਼ਤ 99.93 ਫ਼ੀਸਦ ਰਿਹਾ ਹੈ। ਦਸਵੀ ਦੇ ਨਤੀਜਿਆਂ ਵਿਚ ਵੀ ਕੁੜੀਆਂ ਨੇ ਬਾਜ਼ੀ ਮਾਰੀ ਤੇ ਕੁੜੀਆਂ ਦੀ ਪਾਸ ਪ੍ਰਤੀਸ਼ਤ 99.94 ਫ਼ੀਸਦੀ ਬਣਦੀ ਹੈ ਤੇ ਮੁੰਡਿਆਂ ਦੀ ਪਾਸ ਪ੍ਰਤੀਸ਼ਤ 99.92 ਫ਼ੀਸਦੀ ਬਣਦੀ ਹੈ। ਦਸਵੀ ਦੇ ਨਤੀਜਿਆਂ ਵਿਚ ਸਰਕਾਰੀ ਸਕੂਲਾਂ ਨੇ ਬੇਹਤਰ ਨਤੀਜੇ ਦਿੱਤੇ ਹਨ।
[caption id="attachment_498135" align="aligncenter" width="300"]
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨਿਆ ਗਿਆ 8ਵੀਂ ਤੇ 10ਵੀਂ ਜਮਾਤ ਦਾ ਨਤੀਜਾ , ਪੜ੍ਹੋ ਖ਼ਬਰ[/caption]
ਜਾਣਕਾਰੀ ਅਨੁਸਾਰ ਦਸਵੀਂ ਜਮਾਤ 'ਚੋਂ ਪੂਰੇ ਪੰਜਾਬ ਵਿਚ 12 ਬੱਚੇ ਫੇਲ੍ਹ ਹੋਏ ਹਨ ਤੇ 156 ਬੱਚੇ ਰੀਪੀਅਰ ਪੇਪਰ ਦੇਣਗੇ। 72 ਬਚੇ 3 ਵਿਸ਼ਿਆਂ ਵਿਚ ਰੀਪੀਅਰ ਪੇਪਰ ਦੇਣਗੇ। 53 ਬੱਚਿਆਂ ਦੇ ਨਤੀਜੇ ਲੇਟ ਐਲਾਨੇ ਜਾਣਗੇ। ਪੰਜਵੀ ਜਮਾਤ ਦੇ ਨਤੀਜੇ ਇਕ ਹਫ਼ਤੇ ਤੱਕ ਐਲਾਨੇ ਜਾ ਸਕਦੇ ਹਨ। ਕੋਵਿਡ ਮਹਾਮਾਰੀ ਕਾਰਨ ਇਸ ਵਾਰ ਦੀਆਂ ਬੋਰਡ ਪ੍ਰੀਖਿਆਵਾਂ ਵੱਲੋਂ ਮੈਰਿਟ ਨਹੀਂ ਐਲਾਨੀ ਗਈ।
ਪੜ੍ਹੋ ਹੋਰ ਖ਼ਬਰਾਂ : ਫੇਸਬੁੱਕ 'ਤੇ ਦੋਸਤੀ ਕਰਕੇ ਮਿਲਣ ਲਈ ਬੁਲਾਇਆ , ਫ਼ਿਰ 25 ਲੋਕਾਂ ਨੇ ਲੜਕੀ ਨਾਲ ਕੀਤਾ ਗੈਂਗਰੇਪ
[caption id="attachment_498134" align="aligncenter" width="259"]
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨਿਆ ਗਿਆ 8ਵੀਂ ਤੇ 10ਵੀਂ ਜਮਾਤ ਦਾ ਨਤੀਜਾ , ਪੜ੍ਹੋ ਖ਼ਬਰ[/caption]
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਦੀਆਂ ਪ੍ਰੀਖਿਆਵਾਂ ਲਈਆਂ ਜਾਣਗੀਆਂ ਜਾਂ ਨਹੀਂ ਇਸ ਬਾਰੇ ਬੋਰਡ ਅਧਿਕਾਰੀਆਂ ਨੇ ਕਿਹਾ ਕਿ ਇਸ ਬਾਰੇ ਫਿਲਹਾਲ ਕੁਝ ਵੀ ਕਹਿਣਾ ਮੁਸ਼ਕਲ ਹੈ। ਸੀਬੀਐੱਸਈ ਤੇ ਹੋਰ ਬੋਰਡ ਵੱਲੋਂ ਇਸ ਮਾਮਲੇ ਸਬੰਧੀ ਇਕ ਜੂਨ ਨੂੰ ਫੈਸਲਾ ਲੈਣਾ ਹੈ। ਇਸ ਬਾਰੇ ਬੈਠਕ ਹੈ। ਸਰਕਾਰ ਵੱਲੋਂ ਜਿਹੜੀਆਂ ਵੀ ਗਾਈਡਲਾਈਨਜ਼ ਆਉਣਗੀਆਂ, ਉਸੇ ਹਿਸਾਬ ਨਾਲ ਅੱਗੇ ਫ਼ੈਸਲਾ ਹੋਵੇਗਾ।
-PTCNews