Wed, Nov 13, 2024
Whatsapp

'ਅਗਨੀਪਥ' ਸਕੀਮ ਨੂੰ ਲੈ ਕੇ ਵੱਖ-ਵੱਖ ਥਾਵਾਂ 'ਤੇ ਰੋਸ ਪ੍ਰਦਰਸ਼ਨ, ਵੇਖੋ ਖਾਸ ਤਸਵੀਰਾਂ

Reported by:  PTC News Desk  Edited by:  Pardeep Singh -- June 18th 2022 11:11 AM -- Updated: June 18th 2022 12:51 PM
'ਅਗਨੀਪਥ' ਸਕੀਮ ਨੂੰ ਲੈ ਕੇ ਵੱਖ-ਵੱਖ ਥਾਵਾਂ 'ਤੇ ਰੋਸ ਪ੍ਰਦਰਸ਼ਨ, ਵੇਖੋ ਖਾਸ ਤਸਵੀਰਾਂ

'ਅਗਨੀਪਥ' ਸਕੀਮ ਨੂੰ ਲੈ ਕੇ ਵੱਖ-ਵੱਖ ਥਾਵਾਂ 'ਤੇ ਰੋਸ ਪ੍ਰਦਰਸ਼ਨ, ਵੇਖੋ ਖਾਸ ਤਸਵੀਰਾਂ

ਚੰਡੀਗੜ੍ਹ:  ਫੌਜ ਦੀ ਭਰਤੀ ਲਈ ਅਗਨੀਪਥ ਯੋਜਨਾ ਵਿਰੁੱਧ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸ਼ੁੱਕਰਵਾਰ ਨੂੰ ਲਗਾਤਾਰ ਤੀਜੇ ਦਿਨ ਵਿਰੋਧ ਪ੍ਰਦਰਸ਼ਨ ਜਾਰੀ ਰਿਹਾ। ਕਈ ਥਾਵਾਂ 'ਤੇ ਹਿੰਸਕ ਪ੍ਰਦਰਸ਼ਨ ਹੋਏ। ਤੇਲੰਗਾਨਾ ਦੇ ਸਿਕੰਦਰਾਬਾਦ ਸਟੇਸ਼ਨ 'ਤੇ ਪ੍ਰਦਰਸ਼ਨਕਾਰੀਆਂ 'ਤੇ ਗੋਲੀਬਾਰੀ ਕੀਤੀ ਗਈ, ਜਿਸ 'ਚ ਇਕ ਦੀ ਮੌਤ ਹੋ ਗਈ, ਜਦਕਿ ਕਈ ਵਿਦਿਆਰਥੀ ਜ਼ਖਮੀ ਹੋ ਗਏ। ਗੁੱਸੇ ਵਿੱਚ ਆਏ ਨੌਜਵਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਕਈ ਰੇਲ ਗੱਡੀਆਂ ਨੂੰ ਅੱਗ ਲਗਾ ਦਿੱਤੀ ਗਈ, ਜਨਤਕ ਜਾਇਦਾਦ ਦੀ ਭੰਨਤੋੜ ਕੀਤੀ ਗਈ ਅਤੇ ਹਾਈਵੇਅ ਅਤੇ ਰੇਲਵੇ ਲਾਈਨਾਂ ਨੂੰ ਰੋਕ ਦਿੱਤਾ ਗਿਆ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਘੱਟੋ-ਘੱਟ 200 ਰੇਲਗੱਡੀਆਂ ਪ੍ਰਭਾਵਿਤ ਹੋਈਆਂ ਹਨ। ਪ੍ਰਦਰਸ਼ਨਾਂ ਤੋਂ ਬਾਅਦ 35 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਅਤੇ ਕਈ ਟਰੇਨਾਂ ਦਾ ਸਫਰ ਮੰਜ਼ਿਲ ਤੋਂ ਪਹਿਲਾਂ ਹੀ ਖਤਮ ਹੋ ਗਿਆ। ਉੱਤਰ ਪ੍ਰਦੇਸ਼ ਤੋਂ ਲੈ ਕੇ ਤੇਲੰਗਾਨਾ ਤੱਕ ਅਤੇ ਬਿਹਾਰ ਤੋਂ ਮੱਧ ਪ੍ਰਦੇਸ਼ ਤੱਕ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਗੁੱਸੇ 'ਚ ਆਏ ਨੌਜਵਾਨਾਂ ਦੀ ਭੀੜ ਨੇ ਇੱਟਾਂ-ਪੱਥਰ ਸੁੱਟੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਤਿੰਨਾਂ ਸੈਨਾਵਾਂ ਦੇ ਮੁਖੀਆਂ ਨੇ ਯੋਜਨਾ ਬਾਰੇ ਚਿੰਤਾਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਥਲ ਸੈਨਾ ਦੇ ਮੁਖੀ ਜਨਰਲ ਮਨੋਜ ਪਾਂਡੇ ਨੇ ਕਿਹਾ ਕਿ ਅਗਨੀਪਥ ਯੋਜਨਾ ਤਹਿਤ 2022 ਲਈ ਉਮਰ ਹੱਦ 21 ਸਾਲ ਤੋਂ ਵਧਾ ਕੇ 23 ਸਾਲ ਕਰਨ ਦਾ ਫੈਸਲਾ ਉਨ੍ਹਾਂ ਨੌਜਵਾਨਾਂ ਨੂੰ ਮੌਕਾ ਪ੍ਰਦਾਨ ਕਰੇਗਾ ਜੋ ਫੌਜ ਵਿਚ ਭਰਤੀ ਹੋਣ ਦੀ ਤਿਆਰੀ ਕਰ ਰਹੇ ਹਨ ਪਰ ਪਿਛਲੇ ਦੋ ਸਾਲਾਂ ਤੋਂ ਕੋਵਿਡ-19 ਮਹਾਮਾਰੀ ਕਾਰਨ ਅਜਿਹਾ ਨਹੀਂ ਕਰ ਸਕਿਆ। ਜਲੰਧਰ ਸ਼ਹਿਰ ਵਿੱਚ ਨੌਜਵਾਨਾਂ ਵੱਲੋਂ ਵੱਡਾ ਰੋਸ ਪ੍ਰਦਰਸ਼ਨ  ਪੰਜਾਬ ਦੇ ਜਲੰਧਰ ਵਿੱਚ ਨੌਜਵਾਨਾਂ ਵੱਲੋਂ ਅੱਜ ਵੱਡੀ ਗਿਣਤੀ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅਗਨੀਪਥ ਸਕੀਮ ਦੇ ਵਿਰੋਧ ਵਿੱਚ ਨੌਜਵਾਨਾਂ ਦੇ ਰੋਸ ਪ੍ਰਦਰਸ਼ਨ ਦੇ ਮੱਦੇਨਜ਼ਰ ਸ਼ਹਿਰ ਦੇ ਰਾਮਾ ਮੰਡੀ ਚੌਕ ਵਿੱਚ ਭਾਰੀ ਪੁਲੀਸ ਫੋਰਸ ਤੈਨਾਤ ਕੀਤੀ ਗਈ। ਸ਼ਹਿਰ ਦੇ ਵੱਖ-ਵੱਖ ਹਿੱਸਿਆ ਵਿੱਚ ਕੇਂਦਰ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।   ਚੰਡੀਗੜ੍ਹ 'ਚ ਵੀ ਅਗਨੀਪਥ ਦਾ ਪਹੁੰਚਿਆ ਸੇਕ ਅਗਨੀਪਥ ਨੂੰ ਲੈ ਕੇ ਜਿੱਥੇ ਜਲੰਧਰ ਵਿੱਚ ਰੋਸ ਪ੍ਰਦਰਸ਼ਨ ਹੋ ਰਿਹਾ ਹੈ ਉੱਥੇ ਚੰਡੀਗੜ੍ਹ ਦੇ ਸੈਕਟਰ 26 ਵਿੱਚ ਨੌਜਵਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਸੈਕਟਰ 26 ਤੋਂ ਰਾਜ ਭਵਨ ਤੱਕ ਨੌਜਵਾਨਾਂ ਵੱਲੋਂ ਮਾਰਚ ਕੱਢਿਆ ਜਾ ਰਿਹਾ ਹੈ। ਇਸ ਮੌਕੇ ਪ੍ਰਸ਼ਾਸਨ ਨੇ ਭਾਰੀ ਫੋਰਸ ਬਲ ਤਾਇਨਾਤ ਕੀਤਾ ਗਿਆ। ਚੰਡੀਗੜ੍ਹ 'ਚ ਅਗਨੀਪਥ 'ਤੇ ਪ੍ਰਦਰਸ਼ਨ ਕਰ ਰਹੇ ਯੂਥ ਕਾਂਗਰਸੀ ਵਰਕਰਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ। ਲੁਧਿਆਣਾ ਵਿੱਚ ਵੱਡਾ ਪ੍ਰਦਰਸ਼ਨ - ਪੁਲਿਸ ਗੱਡੀ ਤੇ ਸਟੇਸ਼ਨ ਦੀ ਭੰਨਤੋੜ ਅਗਨੀਪਥ ਨੂੰ ਲੈ ਕੇ ਲੁਧਿਆਣਾ ਦੇ ਰੇਲਵੇ ਸਟੇਸ਼ਨ ਦੀ ਭੰਨਤੋੜ ਤੋਂ ਇਲਾਵਾ ਇਕ ਪੁਲਿਸ ਦੀ ਗੱਡੀ ਵੀ ਭੰਨ ਦਿੱਤੀ ਗਈ ਹੈ। ਪ੍ਰਦਰਸ਼ਨਕਾਰੀਆਂ ਉੱਤੇ ਪੁਲਿਸ ਵੱਲੋ ਸਖਤੀ ਕੀਤੀ ਜਾ ਰਹੀ ਹੈ। ਪ੍ਰਦਰਸ਼ਨਕਾਰੀਆਂ ਵੱਲੋਂ ਕੇਂਦਰ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਜਾ ਰਹੀ ਹੈ। ਪ੍ਰਦਰਸ਼ਨਕਾਰੀਆਂ ਵੱਲੋਂ ਪੁਲਿਸ ਦੀ ਗੱਡੀ ਦੇ ਸ਼ੀਸ਼ੇ ਭੰਨੇ ਗਏ ਹਨ। ਪ੍ਰਦਰਸ਼ਨਕਾਰੀਆਂ ਵੱਲੋਂ ਰੇਲਵੇ ਸਟੇਸ਼ਨ ਦੀ ਵੀ ਭੰਨਤੋੜ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਘਟਨਾ ਅੱਜ 11 ਵਜੇ ਦੇ ਕਰੀਬ ਉਸ ਵਕਤ ਵਾਪਰੀ ਜਦੋਂ ਕੁਝ ਨੌਜਵਾਨ ਰੇਲਵੇ ਸਟੇਸ਼ਨ ਤੇ ਆਏ ਇਹ ਨੌਜਵਾਨ ਹਥਿਆਰਾਂ ਨਾਲ ਲੈਸ ਦੱਸੇ ਜਾਂਦੇ ਸਨ ਇਨ੍ਹਾਂ ਨੇ ਰੇਲਵੇ ਸਟੇਸ਼ਨ ਦੀ ਭੰਨਤੋੜ ਕੀਤੀ ਹੈ ਸੂਚਨਾ ਮਿਲਦਿਆਂ ਉੱਚ ਪੁਲੀਸ ਅਧਿਕਾਰੀ ਮੌਕੇ ਤੇ ਪਹੁੰਚ ਗਏ ਹਨ ਤੇ ਜਾਂਚ ਕੀਤੀ ਜਾ ਰਹੀ ਹੈ। ਰੇਲਵੇ ਪੁਲੀਸ ਦੀ ਐੱਸ ਪੀ ਮੈਡਮ ਅਮਨਦੀਪ ਕੌਰ ਨੇ ਦੱਸਿਆ ਕਿ ਪੁਲੀਸ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਉਪਰੰਤ ਹੀ ਇਸ ਬਾਰੇ ਕੁਝ ਟਿੱਪਣੀ ਕੀਤੀ ਜਾ ਸਕੇਗੀ ਹਾਲ ਦੀ ਘੜੀ ਪੁਲੀਸ ਵੱਲੋਂ ਰੇਲਵੇ ਸਟੇਸ਼ਨ ਨੂੰ ਪੂਰੀ ਤਰ੍ਹਾਂ ਨਾਲ ਘੇਰ ਲਿਆ ਗਿਆ ਹੈ ਅਤੇ ਭਾਰੀ ਗਿਣਤੀ ਵਿੱਚ ਫੋਰਸ ਤੈਨਾਤ ਕਰ ਦਿੱਤੀ ਗਈ ਹੈ ਘਟਨਾ ਕਾਰਨ ਰੇਲਵੇ ਸਟੇਸ਼ਨ ਤੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਪੁਲਿਸ ਨੇ ਕਈ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਕੀ ਹੈ ਅਗਨੀਪਥ ਸਕੀਮ  ਫ਼ੌਜ ਵਿੱਚ ਜਵਾਨਾਂ ਦੀ ਭਰਤੀ ਲਈ ਭਾਰਤ ਸਰਕਾਰ ਨੇ ਨਵੀਂ ਸਕੀਮ ਸ਼ੁਰੂ ਕੀਤੀ ਹੈ। ਇਸ ਸਕੀਮ ਦਾ ਨਾਮ 'ਅਗਨੀਪਥ' ਰੱਖਿਆ ਗਿਆ ਤੇ ਇਸ ਤਹਿਤ ਭਰਤੀ ਕੀਤੇ ਜਾਣ ਵਾਲੇ ਜਵਾਨਾਂ ਨੂੰ ਅਗਨੀਵੀਰ ਬੁਲਾਇਆ ਜਾਵੇਗਾ। ਇਸ ਯੋਜਨਾ ਤਹਿਤ ਨੌਜਵਾਨਾਂ ਨੂੰ ਤਿੰਨੋਂ ਫ਼ੌਜਾਂ ਵਿੱਚ 4 ਸਾਲ ਲਈ ਭਰਤੀ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੂੰ ਨੌਕਰੀ ਛੱਡਦੇ ਸਮੇਂ ਸਰਵਿਸ ਫੰਡ ਦਿੱਤਾ ਜਾਵੇਗਾ। ਇਸ ਯੋਜਨਾ ਤਹਿਤ ਫ਼ੌਜ 'ਚ ਸ਼ਾਮਲ ਹੋਣ ਵਾਲੇ ਨੌਜਵਾਨਾਂ ਨੂੰ 'ਅਗਨੀਵੀਰ' ਬੁਲਾਇਆ ਜਾਵੇਗਾ। ਅਗਨੀਪਥ ਯੋਜਨਾ ਤਹਿਤ ਹਰ ਸਾਲ ਕਰੀਬ 45 ਹਜ਼ਾਰ ਨੌਜਵਾਨਾਂ ਨੂੰ ਫ਼ੌਜ 'ਚ ਭਰਤੀ ਕੀਤਾ ਜਾਵੇਗਾ। ਇਨ੍ਹਾਂ ਨੌਜਵਾਨਾਂ ਦੀ ਉਮਰ ਸਾਢੇ 17 ਸਾਲ ਤੋਂ 21 ਸਾਲ ਦੇ ਵਿਚਕਾਰ ਹੋਵੇਗੀ। 4 ਸਾਲ ਦੌਰਾਨ ਹੀ ਇਨ੍ਹਾਂ ਨੂੰ 6 ਮਹੀਨੇ ਦੀ ਬੇਸਿਕ ਟ੍ਰੇਨਿੰਗ ਵੀ ਦਿੱਤੀ ਜਾਵੇਗੀ। ਆਪਣੇ ਐਲਾਨ ਵਿੱਚ ਸਰਕਾਰ ਨੇ ਦੁਰਘਟਨਾ ਜਾਂ ਮੌਤ ਦੀ ਸਥਿਤੀ 'ਚ ਅਗਨੀਵੀਰਾਂ ਨੂੰ ਪੈਕੇਜ ਦੇਣ ਦੀ ਗੱਲ ਵੀ ਕੀਤੀ ਸੀ। ਕੀ ਹਨ ਸਕੀਮ ਦੇ ਖਾਸ ਪਹਿਲੂ? 1. ਚਾਰ ਸਾਲ ਲਈ ਫ਼ੌਜ 'ਚ ਭਰਤੀ ਕੀਤੇ ਜਾਣਗੇ ਨੌਜਵਾਨ। 2. ਫ਼ੌਜ 'ਚ 4 ਸਾਲ ਤਕ ਸੇਵਾਵਾਂ ਦੇਣ ਵਾਲੇ ਨੌਜਵਾਨਾਂ ਨੂੰ ਵਧੀਆ ਤਨਖ਼ਾਹ ਦੇ ਨਾਲ ਹੀ ਸਰਵਿਸ ਫੰਡ ਪੈਕੇਜ ਵੀ ਮਿਲੇਗਾ। 3. ਅਗਨੀਪਥ ਯੋਜਨਾ 'ਚ ਭਰਤੀ ਹੋਣ ਵਾਲੇ ਨੌਜਵਾਨਾਂ ਨੂੰ 10 ਹਫ਼ਤੇ ਤੋਂ ਲੈ ਕੇ 6 ਮਹੀਨੇ ਤਕ ਦੀ ਬੇਸਿਕ ਸਿਖਲਾਈ ਦਿੱਤੀ ਜਾਵੇਗੀ। 4. ਅਗਨੀਪਥ ਯੋਜਨਾ ਤਹਿਤ ਫ਼ੌਜ 'ਚ ਭਰਤੀ ਹੋਣ ਲਈ ਨੌਜਵਾਨਾਂ ਨੂੰ 10-12ਵੀਂ ਜਮਾਤ ਪਾਸ ਕਰਨੀ ਲਾਜ਼ਮੀ। 5. ਇਸ ਯੋਜਨਾ ਤਹਿਤ ਭਰਤੀ ਹੋਣ ਵਾਲੇ ਨੌਜਵਾਨਾਂ ਨੂੰ ਅਗਨੀਵੀਰ ਬੁਲਾਇਆ ਜਾਵੇਗਾ। ਜੇਕਰ ਕੋਈ ਅਗਨੀਵੀਰ ਸੇਵਾ ਦੌਰਾਨ ਸ਼ਹੀਦ ਹੁੰਦਾ ਹੈ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸਰਵਿਸ ਫੰਡ ਦੇ ਨਾਲ ਹੀ 1 ਕਰੋੜ ਰੁਪਏ ਤੇ ਬਾਕੀ ਨੌਕਰੀ ਦੀ ਤਨਖ਼ਾਹ ਵੀ ਦਿੱਤੀ ਜਾਵੇਗੀ। 6. ਜੇਕਰ ਫ਼ੌਜ ਦੀਆਂ ਸੇਵਾਵਾਂ ਦੌਰਾਨ ਕੋਈ ਅਗਨੀਵੀਰ ਦਿਵਿਆਂਗ ਹੋ ਜਾਂਦਾ ਹੈ ਤਾਂ ਉਸ ਨੂੰ 44 ਲੱਖ ਰੁਪਏ ਮਿਲਣਗੇ। ਇਸ ਦੇ ਨਾਲ ਹੀ ਉਸ ਨੂੰ ਬਾਕੀ ਨੌਕਰੀ ਦੀ ਤਨਖ਼ਾਹ ਵੀ ਦਿੱਤੀ ਜਾਵੇਗੀ। 7. ਅਗਨੀਪਥ ਯੋਜਨਾ ਤਹਿਤ ਨੌਜਵਾਨਾਂ ਨੂੰ ਪਹਿਲੇ ਸਾਲ 4.76 ਲੱਖ ਦਾ ਸਾਲਾਨਾ ਪੈਕੇਜ ਮਿਲੇਗਾ। ਚੌਥੇ ਸਾਲ ਤਕ ਇਹ ਪੈਕੇਜ 6.92 ਲੱਖ ਹੋ ਜਾਵੇਗਾ। ਇਸ ਦੇ ਨਾਲ ਬਾਕੀ ਭੱਤੇ ਵੀ ਦਿੱਤੇ ਜਾਣ। 8. ਚਾਰ ਸਾਲ ਦੀ ਨੌਕਰੀ ਮਗਰੋਂ ਨੌਜਵਾਨਾਂ ਨੂੰ 11.7 ਲੱਖ ਰੁਪਏ ਦਾ ਸੇਵਾ ਫੰਡ ਦਿੱਤਾ ਮਿਲੇਗਾ। 9. ਆਰਮੀ 'ਚ ਪਹਿਲੇ ਤੇ ਦੂਜੇ ਸਾਲ 40 ਹਜ਼ਾਰ, ਤੀਜੇ ਸਾਲ 45 ਹਜ਼ਾਰ ਤੇ ਚੌਥੇ ਸਾਲ 50 ਹਜ਼ਾਰ ਭਰਤੀਆਂ ਹੋਣਗੀਆਂ ਉੱਥੇ ਹੀ ਨੇਵੀ 'ਚ ਪਹਿਲੇ-ਦੂਜੇ ਸਾਲ 3 ਹਜ਼ਾਰ ਤੇ ਤੀਜੇ ਚੌਥੇ ਸਾਲ ਵੀ ਇੰਨੀਆਂ ਹੀ ਭਰਤੀਆਂ ਹੋਣਗੀਆਂ। ਏਅਰਫੋਰਸ 'ਚ ਪਹਿਲੇ ਸਾਲ 3500, ਦੂਜੇ ਸਾਲ 4400 ਤੇ ਤੀਜੇ ਸਾਲ 5300 ਨੌਜਵਾਨਾਂ ਦੀ ਭਰਤੀ ਹੋਵੇਗੀ। ਕੀ ਹੈ 'ਅਗਨੀਪਥ' ਸਕੀਮ, ਜਿਸ ਦਾ ਪੂਰੇ ਦੇਸ਼ 'ਚ ਹੋ ਰਿਹੈ ਵਿਰੋਧਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਫ਼ੌਜ ਵਿੱਚ ਭਰਤੀਆਂ ਰੁਕੀਆਂ ਹੋਈਆਂ ਸਨ ਜਿਸ ਬਾਰੇ ਸਰਕਾਰ ਤੋਂ ਸਵਾਲ ਪੁੱਛੇ ਜਾ ਰਹੇ ਸਨ। ਪੁੱਛਣ ਵਾਲਿਆਂ 'ਚ ਬਹੁਤ ਸਾਰੇ ਨੌਜਵਾਨ ਸਨ, ਜਿਨ੍ਹਾਂ ਲਈ ਫ਼ੌਜ ਵਿੱਚ ਭਰਤੀ ਹੋਣਾ ਜ਼ਿੰਦਗੀ ਦਾ ਇਕ ਵੱਡਾ ਸੁਪਨਾ ਤੇ ਨੌਕਰੀ ਦਾ ਇਕ ਮਹੱਤਵਪੂਰਨ ਸ੍ਰੋਤ ਹੈ। ਇਸ ਸਕੀਮ ਦੀ ਚਹੁੰਪਾਸੜ ਅਲੋਚਨਾ ਹੋ ਰਹੀ ਹੈ। ਰਿਟਾਇਰਡ ਮੇਜਰ ਜਨਰਲ ਸ਼ਿਓਨਾਨ ਸਿੰਘ ਇਸ ਸਕੀਮ ਨੂੰ ਬਿਲਕੁਲ ਹੀ ਗਲਤ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੈਸੇ ਦੀ ਬੱਚਤ ਚੰਗੀ ਗੱਲ ਹੈ ਪਰ ਇਹ ਰੱਖਿਆ ਬਲਾਂ ਦੀ ਕੀਮਤ ਉਤੇ ਨਹੀਂ ਹੋਣੀ ਚਾਹੀਦੀ। ਮੰਨਿਆ ਜਾ ਰਿਹਾ ਹੈ ਕਿ ਸਰਕਾਰ ਦੇ ਇਸ ਕਦਮ ਦਾ ਮਕਸਦ ਭਾਰਤੀ ਫ਼ੌਜ ਉਤੇ ਤਨਖਾਹ ਤੇ ਪੈਨਸ਼ਨ ਦਾ ਬੋਝ ਘੱਟ ਕਰਨਾ ਹੈ। ਬਦਲਦੇ ਸਮੇਂ ਦੇ ਨਾਲ ਭਾਰਤੀ ਫ਼ੌਜ ਨੂੰ ਕਿਵੇਂ ਅਪਗ੍ਰੇਡ ਕੀਤਾ ਜਾਵੇ ਇਸ ਬਾਰੇ ਲੰਬੇ ਸਮੇਂ ਤੋਂ ਬਹਿਸ ਚੱਲ ਰਹੀ ਸੀ। ਕੀ ਹੈ 'ਅਗਨੀਪਥ' ਸਕੀਮ, ਜਿਸ ਦਾ ਪੂਰੇ ਦੇਸ਼ 'ਚ ਹੋ ਰਿਹੈ ਵਿਰੋਧਦੇਸ਼ ਦੀਆਂ ਤਿੰਨਾਂ ਫ਼ੌਜਾਂ 'ਚ ਭਰਤੀ ਲਈ ਲਿਆਂਦੀ ਕੇਂਦਰ ਸਰਕਾਰ ਦੀ 'ਅਗਨੀਪਥ ਸਕੀਮ' ਬੁਰੀ ਤਰ੍ਹਾਂ ਵਿਵਾਦਾਂ 'ਚ ਘਿਰ ਗਈ ਹੈ। ਇੱਕ ਪਾਸੇ ਸਰਕਾਰ ਆਪਣੀ ਪਿੱਠ ਥਪਥਪਾਉਂਦੀ ਨਜ਼ਰ ਆ ਰਹੀ ਕਿ ਉਹ ਬਹੁਤ ਹੀ ਸ਼ਾਨਦਾਰ ਯੋਜਨਾ ਲੈ ਕੇ ਆਈ ਹੈ। ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ 'ਅਗਨੀਪਥ' ਸਕੀਮ ਤੇ ਪੂਰੇ ਦੇਸ਼ ਵਿੱਚ ਵਿਰੋਧ ਹੋ ਰਿਹਾ ਹੈ ਤੇ ਕਈ ਥਾਈਂ ਇਹ ਵਿਰੋਧ ਹਿੰਸਕ ਹੋ ਚੁੱਕਾ ਹੈ। ਇਸ ਕਾਰਨ ਨਿੱਜੀ ਤੇ ਜਨਤਕ ਜਾਇਦਾਦਾਂ ਦਾ ਭਾਰੀ ਨੁਕਸਾਨ ਹੋਇਆ ਹੈ। ਦੂਜੇ ਪਾਸੇ ਨੌਜਵਾਨ ਵਿਦਿਆਰਥੀ (ਬਿਹਾਰ ਵਿੱਚ ਅਗਨੀਪਥ ਯੋਜਨਾ ਵਿਰੋਧ) ਇਸ ਯੋਜਨਾ ਖ਼ਿਲਾਫ਼ ਸੜਕਾਂ ਉਤੇ ਆ ਗਏ ਹਨ। ਬਿਹਾਰ ਵਿੱਚ ਕਈ ਥਾਵਾਂ ਉਤੇ ਅੱਗਜ਼ਨੀ ਤੇ ਭੰਨਤੋੜ ਦੀਆਂ ਘਟਨਾਵਾਂ ਵੀ ਹੋਈਆਂ ਹਨ। 'ਅਗਨੀਪਥ ਸਕੀਮ' ਤਹਿਤ ਸਿਰਫ਼ ਚਾਰ ਸਾਲ ਲਈ ਫ਼ੌਜ 'ਚ ਸੇਵਾ ਕਰਨ ਦਾ ਮੌਕਾ ਦਿੱਤੇ ਜਾਣ ਨੂੰ ਲੈ ਕੇ ਨੌਜਵਾਨਾਂ 'ਚ ਭਾਰੀ ਗੁੱਸਾ ਹੈ। ਬਿਹਾਰ ਤੋਂ ਬਾਅਦ ਰਾਜਸਥਾਨ, ਉੱਤਰ ਪ੍ਰਦੇਸ਼ ਤੇ ਹਰਿਆਣਾ ਵਿੱਚ ਵੀ ਅਗਨੀਪਥ ਖ਼ਿਲਾਫ਼ ਇਹ ਰੋਸ ਪ੍ਰਦਰਸ਼ਨ ਵੱਧਦਾ ਜਾ ਰਿਹਾ ਹੈ। ਇਹ ਵੀ ਪੜ੍ਹੋ;ਅਗਨੀਵੀਰਾਂ' ਲਈ CAPF ਤੇ ਅਸਾਮ ਰਾਈਫਲਜ਼ 'ਚ 10 ਫ਼ੀਸਦੀ ਆਸਾਮੀਆਂ ਰਾਖਵੀਆਂ ਰੱਖਣ ਦਾ ਫ਼ੈਸਲਾ -PTC News


Top News view more...

Latest News view more...

PTC NETWORK