Wed, Nov 13, 2024
Whatsapp

ਪੰਜਾਬੀ ਯੂਨੀਵਰਸਿਟੀ 'ਚ ਹੋਏ ਘਪਲਿਆਂ ਤੇ ਫ਼ੈਲੇ ਭ੍ਰਿਸ਼ਟਾਚਾਰ ਖ਼ਿਲਾਫ਼ ਰੋਸ ਰੈਲੀ

Reported by:  PTC News Desk  Edited by:  Ravinder Singh -- October 17th 2022 05:53 PM
ਪੰਜਾਬੀ ਯੂਨੀਵਰਸਿਟੀ 'ਚ ਹੋਏ ਘਪਲਿਆਂ ਤੇ ਫ਼ੈਲੇ ਭ੍ਰਿਸ਼ਟਾਚਾਰ ਖ਼ਿਲਾਫ਼ ਰੋਸ ਰੈਲੀ

ਪੰਜਾਬੀ ਯੂਨੀਵਰਸਿਟੀ 'ਚ ਹੋਏ ਘਪਲਿਆਂ ਤੇ ਫ਼ੈਲੇ ਭ੍ਰਿਸ਼ਟਾਚਾਰ ਖ਼ਿਲਾਫ਼ ਰੋਸ ਰੈਲੀ

ਪਟਿਆਲਾ : ਪਟਿਆਲਾ 17 ਅਕਤੂਬਰ ਅੱਜ ਇੱਥੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸੈਫ਼ੀ NSUI,DSO,CYSS ਜਥੇਬੰਦੀਆਂ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਹੋਏ ਘਪਲਿਆਂ ਤੇ ਫ਼ੈਲੇ ਭ੍ਰਿਸ਼ਟਾਚਾਰ ਖ਼ਿਲਾਫ਼ ਸੈਂਕੜੇ ਵਿਦਿਆਰਥੀਆਂ ਨੇ ਡੀਨ ਵਿਦਿਆਰਥੀ ਭਲਾਈ ਦਫ਼ਤਰ ਤੋਂ ਲੈਕੇ ਵਾਈਸ ਚਾਂਸਲਰ ਤੱਕ ਰੋਸ ਮਾਰਚ ਕੀਤਾ ਗਿਆ। ਇਸ ਮੌਕੇ ਸੈਫ਼ੀ ਦੀ ਯੂਨੀਵਰਸਿਟੀ ਇਕਾਈ ਦੇ ਪ੍ਰਧਾਨ ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ 'ਵਰਸਿਟੀ ਦੇ ਵੱਖ-ਵੱਖ ਅਹੁਦਿਆਂ ਉਤੇ ਬੈਠੇ ਅਧਿਕਾਰੀ ਲਗਾਤਾਰ ਕੁਰੱਪਸ਼ਨ ਕਰ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਡੀਨ ਵਿਦਿਆਰਥੀ ਭਲਾਈ ਅਤੇ ਉਸਦੀ ਟੀਮ ਵੱਲੋਂ ਵੱਲੋਂ ਦੁੱਧ ਖ਼ਰੀਦ,ਕੰਟੀਨਾਂ ਦੇ ਰੇਟਾਂ 'ਚ ਵਾਧਾ ਤੇ ਹੋਸਟਲਾਂ ਦੀਆਂ ਮੈਸਾਂ ਵਿਚ ਵੱਡੇ ਪੱਧਰ ਉਤੇ ਕੁਰੱਪਸ਼ਨ ਕੀਤੀ ਜਾ ਰਹੀ ਹੈ। ਜਿਸ ਖਿਲਾਫ਼ ਸਮੂਹ ਜਥੇਬੰਦੀਆਂ 14 ਦਿਨ ਤੋਂ ਡੀਨ ਵਿਦਿਆਰਥੀ ਭਲਾਈ ਦਫ਼ਤਰ ਅੱਗੇ ਧਰਨਾ ਲਗਾ ਕਿ ਬੈਠੀਆਂ ਹਨ। ਪੰਜਾਬੀ ਯੂਨੀਵਰਸਿਟੀ 'ਚ ਹੋਏ ਘਪਲਿਆਂ ਤੇ ਫ਼ੈਲੇ ਭ੍ਰਿਸ਼ਟਾਚਾਰ ਖ਼ਿਲਾਫ਼ ਰੋਸ ਰੈਲੀਯਾਦੂ ਨੇ ਕਿਹਾ ਕਿ ਵਾਈਸ ਚਾਂਸਲਰ ਦਾ ਅਜਿਹਾ ਕੀ ਨਿੱਜੀ ਸਵਾਰਥ ਹੈ ਕਿ ਉਹ ਡੀਨ ਵਿਦਿਆਰਥੀ ਭਲਾਈ ਤੇ ਇੰਨੇ ਕੁਰੱਪਸ਼ਨ ਦੇ ਇਲਜ਼ਾਮਾਂ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਕਰ ਰਹੇ ਸਗੋਂ ਉਸ ਨੂੰ ਬਚਾਉਣ ਵਿਚ ਲੱਗੇ ਹੋਏ ਹਨ। ਇਥੋਂ ਸਿੱਧ ਹੁੰਦਾ ਹੈ ਕਿ ਵਾਈਸ ਚਾਂਸਲਰ ਵੀ ਕੁਰੱਪਸ਼ਨ ਦੀ ਭੇਟ ਚੜ੍ਹਿਆ ਹੋਇਆ ਹੈ। NSUI ਦੇ ਯੂਨੀਵਰਸਿਟੀ ਇੰਚਾਰਜ ਰਣਜੀਤ ਸਿੰਘ ਨੇ ਕਿਹਾ ਕਿ ਇਹ ਸੰਘਰਸ਼ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੂੰ ਹੋਸਟਲ ਦਵਾਉਣ ਲਈ, ਹੋਸਟਲਾਂ 'ਚ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ, ਬੱਸ ਪਾਸ ਦੀ ਸਮੱਸਿਆ, ਜਾਅਲੀ ਤਜਰਬੇ ਦੇ ਸਰਟੀਫਿਕੇਟ ਲਗਾ ਚੱਲ ਰਹੀਆਂ ਕੰਟੀਨਾਂ ਨੂੰ ਬੰਦ ਕਰਵਾਉਣ ਤੇ ਖਾਣੇ ਦੇ ਵਧੇ ਰੇਟਾਂ ਨੂੰ ਵਾਪਸ ਕਰਵਾਉਣ ਤੱਕ ਚੱਲਦਾ ਰਹੇਗਾ। ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਹਾਈ ਕੋਰਟ ਨੂੰ ਜਵਾਬ, ਘਰ-ਘਰ ਆਟਾ ਯੋਜਨਾ ਲਵਾਂਗੇ ਵਾਪਸ CYSS ਦੇ ਪ੍ਰਧਾਨ ਗੁਰਜੀਤ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਦੁੱਧ ਦੀ ਖ਼ਰੀਦ ਵਿਚੋਂ ਘਪਲਾ ਕਰਨ 'ਚ ਮੁਲਜ਼ਮਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਦਿਆਂ ਅਹੁਦੇ ਤੋਂ ਮੁਅੱਤਲ ਕਰੇ ਤੇ ਵਿਦਿਆਰਥੀਆਂ ਦੀਆਂ ਸਮੱਸਿਆ ਨੂੰ ਤੁਰੰਤ ਹੱਲ ਕਰੇ। ਮੋਰਚੇ ਦੇ ਆਗੂਆਂ ਨੇ ਕਿਹਾ ਕਿ ਜੇ ਆਉਂਦੇ ਵਿਚ ਡੀਨ ਵਿਦਿਆਰਥੀ ਭਲਾਈ ਅਤੇ ਉਸਦੀ ਟੀਮ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਮੇਨ ਗੇਟ ਬੰਦ ਕੀਤਾ ਜਾਵੇਗਾ। ਇਸ ਮੌਕੇ ਅਨਮੋਲ ਪ੍ਰੀਤ ਸਿੰਘ, ਨਿਤਿਸ਼, ਹਰਮਨਦੀਪ ਸਿੰਘ ,ਰੁਪਿੰਦਰ ਕੌਰ, ਅਮਨਦੀਪ ਕੌਰ, ਅਨਮੋਲ ਪ੍ਰੀਤ, ਜੈਸਮੀਨ ਕੌਰ,ਲਵਪ੍ਰੀਤ ਸਿੰਘ, ਗੁਰਿੰਦਰ ਸਿੰਘ ਬਰਾੜ, ਸਤਵੀਰ ਸਿੰਘ, ਗੁਰਦੀਪ ਸਿੰਘ,ਹਰਜੀਤ ਸਿੰਘ, ਲਵਪ੍ਰੀਤ ਸਿੰਘ,ਜਤਿਨ ਕਟਾਰੀਆ ਆਦਿ ਹਾਜ਼ਰ ਸਨ। ਰਿਪੋਰਟ-ਗਗਨਦੀਪ ਆਹੂਜਾ -PTC News  


Top News view more...

Latest News view more...

PTC NETWORK