ਨਿਗਮ 'ਚ ਸ਼ਨਿੱਚਰਵਾਰ ਤੇ ਐਤਵਾਰ ਨੂੰ ਵੀ ਭਰਿਆ ਜਾ ਸਕੇਗਾ ਪ੍ਰਾਪਰਟੀ ਟੈਕਸ
ਪਟਿਆਲਾ : ਸ਼ਹਿਰ ਵਾਸੀਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਨਗਰ ਨਿਗਮ ਕਮਿਸ਼ਨਰ ਅਦਿੱਤਿਆ ਉੱਪਲ ਦੇ ਹੁਕਮਾਂ 'ਤੇ ਨਿਗਮ ਦੀ ਪ੍ਰਾਪਰਟੀ ਟੈਕਸ ਸ਼ਾਖਾ ਸ਼ਨਿੱਚਵਾਰ ਤੇ ਐਤਵਾਰ ਨੂੰ ਵੀ ਛੁੱਟੀ ਵਾਲੇ ਦਿਨ ਖੁੱਲ੍ਹੀ ਰਹੇਗੀ ਤੇ ਸ਼ਹਿਰ ਦੇ ਲੋਕ ਸਵੇਰੇ 9 ਵਜੇ ਤੋਂ ਦੁਪਹਿਰ ਇਕ ਵਜੇ ਤੱਕ ਪ੍ਰਾਪਰਟੀ ਟੈਕਸ ਅਦਾ ਕਰਨਗੇ। ਇਹ ਜਾਣਕਾਰੀ ਪ੍ਰਾਪਰਟੀ ਟੈਕਸ ਸ਼ਾਖਾ ਦੇ ਇੰਚਾਰਜ ਸੁਪਰਡੈਂਟ ਰਮਿੰਦਰ ਪਾਲ ਸਿੰਘ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸਾਲ 2022-23 ਲਈ ਪ੍ਰਾਪਰਟੀ ਟੈਕਸ ਵਿੰਗ ਨੇ 15 ਕਰੋੜ ਰੁਪਏ ਦਾ ਟੀਚਾ ਰੱਖਿਆ ਸੀ। ਨਿਗਮ ਨੇ ਆਪਣੇ ਟੀਚੇ ਦੇ ਮੁਕਾਬਲੇ 10 ਕਰੋੜ ਰੁਪਏ ਦਾ ਪ੍ਰਾਪਰਟੀ ਟੈਕਸ ਹਾਸਲ ਕਰ ਲਿਆ ਹੈ। ਕਾਬਿਲੇਗੌਰ ਹੈ ਕਿ 30 ਸਤੰਬਰ ਤੱਕ ਸ਼ਹਿਰ ਦੇ ਲੋਕ ਵੱਡੀ ਗਿਣਤੀ ਵਿਚ ਪ੍ਰਾਪਰਟੀ ਟੈਕਸ ਰਿਟਰਨ ਭਰ ਕੇ ਨਿਗਮ ਕੋਲ 10 ਫ਼ੀਸਦੀ ਛੋਟ ਦਾ ਲਾਭ ਲੈਣ ਸਕਣਗੇ। ਉਨ੍ਹਾਂ ਕਿਹਾ ਕਿ ਪ੍ਰਾਪਰਟੀ ਟੈਕਸ ਛੋਟ ਦਾ ਲਾਭ ਲਏ ਬਿਨਾਂ 31 ਮਾਰਚ, 2023 ਤੱਕ ਪ੍ਰਾਪਰਟੀ ਟੈਕਸ ਭਰਿਆ ਜਾ ਸਕਦਾ ਹੈ, ਪਰ ਹਰੇਕ ਯੂਨਿਟ ਮਾਲਕ 10 ਫੀਸਦੀ ਛੋਟ ਦੇ ਲਾਭ ਨੂੰ ਬਰਬਾਦ ਨਹੀਂ ਕਰਨਾ ਚਾਹੇਗਾ। ਪ੍ਰਾਪਰਟੀ ਟੈਕਸ ਰਿਟਰਨ ਭਰਨ ਲਈ, ਪਿਛਲੇ ਸਾਲ ਦਾ ਭਰਿਆ ਫਾਰਮ, ਯੂਪੀਆਈਐਨ ਨੰਬਰ ਜਾਂ ਜਾਇਦਾਦ ਦੇ ਦਸਤਾਵੇਜ਼ ਲਿਆਉਣਾ ਲਾਜ਼ਮੀ ਹੈ। ਇਹ ਵੀ ਪੜ੍ਹੋ : ਹਰਭਜਨ ਸਿੰਘ ਈਟੀਓ ਨੇ ਇਜਲਾਸ ਰੱਦ ਕਰਨ 'ਤੇ ਸਵਾਲ ਕੀਤੇ ਖੜ੍ਹੇ ਸਮੇਂ ਦੇ ਬੀਤਣ ਨਾਲ ਸ਼ਹਿਰ ਦਾ ਦਾਇਰਾ ਵਧਦਾ ਜਾ ਰਿਹਾ ਹੈ। ਸ਼ਹਿਰ ਵਿੱਚ ਪਿਛਲੇ 10 ਸਾਲਾਂ ਵਿੱਚ ਇਮਾਰਤਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਇਨ੍ਹਾਂ ਵਿੱਚ ਰਿਹਾਇਸ਼ੀ, ਵਪਾਰਕ ਅਤੇ ਵਪਾਰਕ ਇਮਾਰਤਾਂ ਸ਼ਾਮਲ ਹਨ। ਸ਼ਹਿਰ ਵਿੱਚ ਇਮਾਰਤਾਂ ਦੀ ਉਸਾਰੀ ਦਾ ਕੰਮ ਅਜੇ ਵੀ ਜਾਰੀ ਹੈ। ਰਿਪੋਰਟ-ਗਗਨਦੀਪ ਆਹੂਜਾ -PTC News