ਪ੍ਰਿਅੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ ਈ.ਡੀ. ਸਾਹਮਣੇ ਅੱਜ ਫਿਰ ਹੋਣਗੇ ਪੇਸ਼
ਪ੍ਰਿਅੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ ਈ.ਡੀ. ਸਾਹਮਣੇ ਅੱਜ ਫਿਰ ਹੋਣਗੇ ਪੇਸ਼,ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਜੀਜਾ ਰਾਬਰਟ ਵਾਡਰਾ ਅੱਜ ਫਿਰ ਐਨਫੋਰਸਮੈਂਟ ਡਾਇਰੈਕਟੋਰੇਟ ਸਾਹਮਣੇ ਪੇਸ਼ ਹੋਵੇਗਾ। ਈ.ਡੀ ਵੱਲੋਂ ਰਾਬਰਟ ਵਾਡਰਾ ਤੋਂ ਪੁੱਛਗਿੱਛ ਕੀਤੀ ਜਾਵੇਗੀ। ਦੱਸ ਦੇਈਏ ਕਿ ਵਾਡਰਾ ਤੋਂ ਈ.ਡੀ ਨੇ ਬੀਤੇ ਸੋਮਵਾਰ ਪੁੱਛਗਿੱਛ ਕਰਨੀ ਸੀ, ਪਰ ਬਿਮਾਰ ਹੋਣ ਕਾਰਨ ਉਹ ਈ.ਡੀ ਦਫ਼ਤਰ ਨਹੀਂ ਪਹੁੰਚ ਸਕੇ। ਜਿਸ ਕਰ ਅੱਜ ਉਹਨਾਂ ਦੀ ਮੁੜ ਤੋਂ ਪੇਸ਼ੀ ਹੋਵੇਗੀ।
[caption id="attachment_259178" align="aligncenter" width="300"] ਪ੍ਰਿਅੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ ਈ.ਡੀ. ਸਾਹਮਣੇ ਅੱਜ ਫਿਰ ਹੋਣਗੇ ਪੇਸ਼[/caption]
ਮਿਲੀ ਜਾਣਕਾਰੀ ਮੁਤਾਬਕ ਨਵੀਂ ਦਿੱਲੀ ਦੇ ਜਾਮਨਗਰ ਹਾਊਸ ਸਥਿਤ ਈ.ਡੀ. ਦੇ ਦਫਤਰ 'ਚ ਰਾਬਰਟ ਵਾਡਰਾ ਤੋਂ ਪੁੱਛਗਿੱਛ ਕੀਤੀ ਜਾਵੇਗੀ।ਈ.ਡੀ. ਨੇ ਮਨੀ ਲਾਂਡਰਿੰਗ ਦੇ ਦੋਸ਼ 'ਚ ਉਨ੍ਹਾਂ 'ਤੇ ਮਾਮਲਾ ਦਰਜ ਕੀਤਾ ਹੈ।
[caption id="attachment_259179" align="aligncenter" width="300"]
ਪ੍ਰਿਅੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ ਈ.ਡੀ. ਸਾਹਮਣੇ ਅੱਜ ਫਿਰ ਹੋਣਗੇ ਪੇਸ਼[/caption]
ਵਾਡਰਾ 'ਤੇ ਦੋਸ਼ ਹੈ ਕਿ ਉਨ੍ਹਾਂ ਨੇ 19 ਲੱਖ ਬ੍ਰਿਟਿਸ਼ ਪਾਊਂਡ ਮੁੱਲ ਦੀ ਸੰਪਤੀ ਲੰਡਨ ਦੇ 12, ਬ੍ਰਾਇਨਸਟਨ ਸਕਵਾਇਰ ਇਲਾਕੇ 'ਚ ਧਨ ਸੋਧ ਰਾਹੀਂ ਖਰੀਦੀ ਹੈ।ਆਰਮਜ਼ ਐਕਟ ਸੰਜੈ ਭੰਡਾਰੀ ਨਾਲ ਕਾਰੋਬਾਰੀ ਰਿਸ਼ਤੇ ਤੇ ਉਸ ਨਾਲ ਮਿਲੇ ਲਾਭ ਦੇ ਮਸਲੇ 'ਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ।
-PTC News