Mon, Oct 7, 2024
Whatsapp

ਪ੍ਰਧਾਨ ਮੰਤਰੀ ਪਹੁੰਚੇ ਪਠਾਨਕੋਟ; ਕਹੀਆਂ ਇਹ ਗੱਲਾਂ, ਪੂਰਾ ਪੜ੍ਹੋ

Reported by:  PTC News Desk  Edited by:  Jasmeet Singh -- February 16th 2022 12:58 PM -- Updated: February 16th 2022 01:55 PM
ਪ੍ਰਧਾਨ ਮੰਤਰੀ ਪਹੁੰਚੇ ਪਠਾਨਕੋਟ; ਕਹੀਆਂ ਇਹ ਗੱਲਾਂ, ਪੂਰਾ ਪੜ੍ਹੋ

ਪ੍ਰਧਾਨ ਮੰਤਰੀ ਪਹੁੰਚੇ ਪਠਾਨਕੋਟ; ਕਹੀਆਂ ਇਹ ਗੱਲਾਂ, ਪੂਰਾ ਪੜ੍ਹੋ

ਪਠਾਨਕੋਟ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਪੰਜਾਬ ਫੇਰੀ 'ਤੇ ਹਨ, ਮੋਦੀ ਦੇ ਤਿੰਨ ਦਿਨਾਂ ਪੰਜਾਬ ਫੇਰੀ 'ਤੇ ਅੱਜ ਉਹ ਪਠਾਨਕੋਟ ਪਹੁੰਚੇ ਸਨ। ਸ਼੍ਰੋਮਣੀ ਭਗਤ, ਭਗਤ ਰਵਿਦਾਸ ਜੀ ਦੀ ਜਯੰਤੀ ਮੌਕੇ ਪ੍ਰਧਾਨ ਮੰਤਰੀ ਦਿੱਲੀ ਕਰੋਲ ਬਾਗ਼ ਸਥਿਤ ਰਵਿਦਾਸ ਮੰਦਰ ਨਤਮਸਤਕ ਹੋਕੇ ਪਠਾਨਕੋਟ ਪਹੁੰਚੇ, ਜਿੱਥੇ ਉਨ੍ਹਾਂ ਰਵਿਦਾਸ ਜੀ ਦੇ ਦੋਹੇ ਦਾ ਹਵਾਲਾ ਦਿੰਦਿਆਂ ਕੋਰੋਨਾ ਦੌਰਾਨ ਭੁਖਿਆਂ ਨੂੰ ਭੋਜਨ ਵੰਡਣ ਦੀਆਂ ਭਾਜਪਾ ਸਰਕਾਰ ਦੀ ਉਪਲਬਧੀਆਂ ਗਿਣਵਾਈਆਂ। ਪਠਾਨਕੋਟ ਵਿੱਚ ਜ਼ਿੰਦਗੀ ਦੇ ਬਿਤਾਏ ਆਪਣੇ ਸਮੇਂ ਨੂੰ ਯਾਦ ਕਰਦਿਆਂ ਉਨ੍ਹਾਂ ਆਪਣੇ ਆਪ ਨੂੰ ਮਾਝੇ ਦਾ ਪੁੱਤ ਕਰਾਰਿਆ, ਉਨ੍ਹਾਂ ਕਿਹਾ ਕਿ "ਮੈਂ ਪੰਜਾਬ ਦਾ ਅੰਨ ਖਾਇਆ"। ਇਸ ਦਰਮਿਆਨ ਮੋਦੀ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਆਪਣੀ ਨਾਰਾਜ਼ਗੀ ਵੀ ਜ਼ਾਹਿਰ ਕੀਤੀ ਅਤੇ ਕਿਹਾ ਕਿ ਬਾਕੀ ਸਾਰੇ ਸੂਬਿਆਂ ਦੇ ਲੋਕਾਂ ਨੇ ਉਨ੍ਹਾਂ ਅਤੇ ਭਾਜਪਾ ਨੂੰ ਸੇਵਾ ਦਾ ਮੌਕਾ ਦਿੱਤਾ ਪਰ ਪੰਜਾਬ ਨੇ ਨਹੀਂ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਜਿੱਥੇ ਵੀ ਭਾਜਪਾ ਦੇ ਪੈਰ ਜਮ ਜਾਂਦੇ ਹਨ ਉੱਥੇ ਦਿੱਲੀ ਤੋਂ ਰਿਮੋਟ ਕੰਟਰੋਲ ਨਾਲ ਸਰਕਾਰ ਚਲਾਨ ਵਾਲੇ ਪਰਿਵਾਰ (ਗਾਂਧੀ ਪਰਿਵਾਰ) ਨੂੰ ਰੁਖਸਤ ਹੋਣਾ ਪੈਂਦਾ ਹੈ।

ਉਨ੍ਹਾਂ ਕਿਹਾ ਪਠਾਨਕੋਟ ਅਤੇ ਮਾਝਾ ਵੀਰਾਂ ਦੀ ਧਰਤੀ ਹੈ, ਇਸੀ ਧਰਤੀ ਤੋਂ ਗੁਰੂਆਂ ਨੇ ਸਿੱਖੀ ਦਾ ਵਿਸਥਾਰ ਕੀਤਾ। ਮੋਦੀ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਦਿਆਂ ਸਵਾਲ ਚੁੱਕਿਆ ਕਿ ਜਦੋਂ ਪਾਕਿਸਤਾਨ ਨੇ ਇਸ ਖੇਤਰ 'ਤੇ ਹਮਲਾ ਕੀਤਾ ਸੀ ਤਾਂ ਕਾਂਗਰਸੀਆਂ ਨੇ ਕੀ ਕੀਤਾ ਸੀ? ਉਨ੍ਹਾਂ ਕਿਹਾ ਕਿ ਉਸ ਵੇਲੇ ਕਾਂਗਰਸੀਆਂ ਨੇ ਸਾਡੇ ਵੀਰ-ਜਵਾਨਾਂ ਦੀ ਬਹਾਦਰੀ 'ਤੇ ਸ਼ੰਕਾ ਖੜੀ ਕਰ ਦਿੱਤੀ ਸੀ। ਮੋਦੀ ਨੇ ਕਿਹਾ ਕਿ ਜੇਕਰ ਕਾਂਗਰਸ ਨੂੰ ਇੱਕ ਹੋਰ ਮੌਕਾ ਮਿਲਿਆ ਤਾਂ ਪੰਜਾਬ ਦੀ ਸੁਰੱਖਿਆ ਖ਼ਤਰੇ ਵਿੱਚ ਪੈ ਜਾਵੇਗੀ ਤਾਂ ਕਰਕੇ ਪੰਜਾਬ ਦੀ ਸੁਰੱਖਿਆ ਅਤੇ ਵਿਕਾਸ ਲਈ ਲੋਕ ਉਨ੍ਹਾਂ ਦੀ ਹੀ ਸਰਕਾਰ ਨੂੰ ਵੋਟ ਪਾਉਣ। ਪਠਾਨਕੋਟ ਵਿੱਚ ਮਾਝਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਅਸੀਂ ਦੇਸ਼ ਵਿੱਚ ਅਨੇਕਾਂ ਹੀ ਸੈਨਿਕ ਸਕੂਲ ਖੋਲਾਂਗੇ ਜਿੱਥੇ ਦੇਸ਼ ਦੀਆਂ ਬੇਟੀਆਂ ਨੂੰ ਆਪਣੀ ਬਹਾਦਰੀ ਅਤੇ ਸਮਰਥਾ ਵਿਖਾਉਣ ਦਾ ਖਾਸ ਮੌਕਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਬੱਜਟ ਵਿੱਚ ਅਸੀਂ ਜਿਹੜੇ ਫੈਸਲੇ ਲਏ ਹਨ ਉਸਦਾ ਖ਼ਾਸ ਫਾਇਦਾ ਪੰਜਾਬ ਦੇ ਸਰਹੱਦੀ ਪਿੰਡਾਂ ਨੂੰ ਹੋਣ ਵਾਲਾ ਹੈ। ਮੋਦੀ ਦਾ ਕਹਿਣਾ ਸੀ ਕਿ ਭਾਜਪਾ ਲਈ ਪੰਜਾਬੀਅਤ ਅਹਿਮ ਹੈ ਅਤੇ ਉਹ ਆਪਣੇ ਵਿਰੋਧੀਆਂ ਦੇ ਉੱਲਟ ਪੰਜਾਬ ਨੂੰ ਸਿਆਸੀ ਨਹੀਂ ਬਲਕਿ ਪੰਜਾਬੀਅਤ ਦੀ ਨਿਗ੍ਹਾ ਨਾਲ ਵੇਖਦੇ ਹਨ। ਇਸ ਦੌਰਾਨ ਉਨ੍ਹਾਂ ਕਾਂਗਰਸ ਸਰਕਰ ਨੂੰ ਆਪਣੇ ਸਵਾਲਾਂ ਦੇ ਘੇਰੇ 'ਚ ਲੈਂਦਿਆਂ ਪੁੱਛਿਆ ਕਿ ਜਦੋਂ ਦੇਸ਼ ਦੀ ਵੰਡ ਹੋਈ ਉਸ ਵੇਲੇ ਕਾਂਗਰਸ ਦੇ ਨੇਤਾ ਸਨ ਤਾਂ ਉਸ ਵੇਲੇ ਕਰਤਾਰਪੁਰ ਦੀ ਧਰਤੀ ਜੋ ਕਿ ਮਹਿਜ਼ ਸਰਹੱਦ ਤੋਂ 6 ਕਿਲੋਮੀਟਰ ਦੂਰ ਸੀ, ਜੋ ਗੁਰੂ ਨਾਨਕ ਦੇਵ ਜੀ ਦੀ ਤਪੋ ਭੂਮੀ ਸੀ ਉਹ ਪਾਕਿਸਤਾਨ ਨੂੰ ਕਿਉਂ ਦਿੱਤੀ, ਇਸੀ ਦੇ ਨਾਲ 1965 ਵਿੱਚ ਜਦੋਂ ਭਾਰਤੀ ਫੌਜ ਲਾਹੌਰ ਤੱਕ ਪਹੁੰਚ ਗਈ ਸੀ ਤਾਂ ਵੀ ਕਰਤਾਰਪੁਰ ਦੀ ਮੰਗ ਨਾ ਰੱਖੀ ਅਤੇ ਨਾ ਹੀ ਭਾਰਤ-ਬੰਗਲਾਦੇਸ਼ ਦੇ ਯੁੱਧ ਦੌਰਾਨ ਕੋਈ ਕੂਟਨੀਤਕ ਸਮਝੌਤਾ ਕੀਤਾ ਜਿਸਦੇ ਨਾਲ ਕਰਤਾਰਪੁਰ ਦੀ ਧਰਤੀ ਵਾਪਿਸ ਲਈ ਜਾ ਸਕਦੀ ਸੀ। ਮੋਦੀ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਹੀ ਸਰਕਾਰ ਨੇ ਕਰਤਾਰਪੁਰ ਕੋਰੀਡੋਰ ਬਣਵਾਇਆ ਤਾਂ ਜੋ ਲੋਕ ਗੁਰੂ ਨਾਨਕ ਦੀ ਤਾਪੋ ਭੂਮੀ 'ਤੇ ਨਤਮਸਤਕ ਹੋ ਸਕਣ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਤਾਂ ਉੱਤਰ ਪ੍ਰਦੇਸ਼ ਵਿੱਚ ਵੀ ਰਾਮ ਮੰਦਿਰ ਦੇ ਨਿਰਮਾਣ 'ਤੇ ਰੋਕ ਪਾ ਦਿੱਤੀ ਸੀ। ਮੋਦੀ ਨੇ ਆਮ ਆਦਮੀ ਪਾਰਟੀ ਨੂੰ ਕਾਂਗਰਸ ਦੀ ਫੋਟੋ ਕਾਪੀ ਠਹਿਰਾਇਆ। ਜਿੱਥੇ ਉਨ੍ਹਾਂ ਦਿੱਲੀ 'ਚ 'ਆਪ' ਅਤੇ ਪੰਜਾਬ 'ਚ ਕਾਂਗਰਸ ਦੀ ਭ੍ਰਿਸ਼ਟ ਨੀਤੀਆਂ 'ਤੇ ਚਾਨਣਾ ਪਾਇਆ ਉੱਥੇ ਹੀ ਉਨ੍ਹਾਂ ਕਿਹਾ ਕਿ ਹੁਣ ਪੰਜਾਬ ਵਿੱਚ ਨੌਜਵਾਨ ਨਹੀਂ ਬਲਕਿ ਭ੍ਰਿਸ਼ਟ ਪਾਰਟੀਆਂ ਪੰਜਾਬ ਛੱਡ ਕੇ ਜਾਣਗੀਆਂ। -PTC News

Top News view more...

Latest News view more...

PTC NETWORK