ਪ੍ਰਧਾਨ ਮੰਤਰੀ ਮੋਦੀ ਨੇ ਪੁਤਿਨ ਨਾਲ ਕੀਤੀ ਗੱਲਬਾਤ, ਯੂਕਰੇਨ ਦੀ ਸਥਿਤੀ 'ਤੇ ਕੀਤੀ ਸਮੀਖਿਆ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਦਫ਼ਤਰ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲ ਕੀਤੀ ਅਤੇ ਯੂਕਰੇਨ, ਖਾਸ ਤੌਰ 'ਤੇ ਖਾਰਕੀਵ ਦੀ ਸਥਿਤੀ ਬਾਰੇ ਸਮੀਖਿਆ ਕੀਤੀ। ਪੀਐਮਓ ਵੱਲੋਂ ਦਿੱਤੇ ਗਏ ਬਿਆਨ ਵਿੱਚ ਕਿਹਾ ਗਿਆ ਹੈ ਕਿ ਦੋਵਾਂ ਵਿਚਕਾਰ ਜੰਗ ਵਾਲੇ ਖੇਤਰਾਂ ਤੋਂ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਬਾਰੇ ਚਰਚਾ ਹੋਈ। ਖਾਰਕੀਵ ਸ਼ਹਿਰ ਵਿਚ ਜਿੱਥੇ ਬਹੁਤ ਸਾਰੀ ਭਾਰਤੀ ਨਾਗਰਿਕ ਫਸੇ ਹੋਏ ਹਨ, ਨੂੰ ਸੁਰੱਖਿਅਤ ਕੱਢਣ ਬਾਰੇ ਚਰਚਾ ਕੀਤੀ ਗਈ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਕੀਵ ਵਿੱਚ ਭਾਰਤੀ ਦੂਤਾਵਾਸ ਵੱਲੋਂ ਪਹਿਲੀ ਯਾਤਰਾ ਸਲਾਹਕਾਰ ਜਾਰੀ ਕੀਤੇ ਜਾਣ ਤੋਂ ਪਿੱਛੋਂ ਲਗਭਗ 17,000 ਭਾਰਤੀ ਨਾਗਰਿਕ ਯੂਕਰੇਨ ਦੀ ਸਰਹੱਦ ਛੱਡ ਚੁੱਕੇ ਹਨ ਅਤੇ ਅਗਲੇ 24 ਘੰਟਿਆਂ ਵਿੱਚ 15 ਉਡਾਨਾਂ ਇਨ੍ਹਾਂ ਨੂੰ ਲੈ ਕੇ ਭਾਰਤ ਆਉਣਗੀਆਂ। ਐਮਈਏ ਨੇ ਅੱਗੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਈ ਦੇਸ਼ਾਂ ਦੇ ਨੇਤਾਵਾਂ ਨਾਲ ਗੱਲ ਕਰ ਹੇ ਹਨ ਤੇ ਯੂਕਰੇਨ ਵਿੱਚ ਵਾਪਰ ਰਹੀਆਂ ਘਟਨਾਵਾਂ ਉਤੇ ਚਿੰਤਾ ਜ਼ਾਹਿਰ ਕਰ ਕੇ ਇਸ ਦੇ ਹੱਲ ਲਈ ਚਰਚਾ ਕਰ ਰਹੇ ਹਨ। ਮੋਦੀ ਨੇ ਦੁਸ਼ਮਣੀ ਖ਼ਤਮ ਕਰਨ ਅਤੇ ਗੱਲਬਾਤ ਤੇ ਕੂਟਨੀਤਕ ਵੱਲ ਵਾਪਸੀ ਲਈ ਭਾਰਤ ਦੀ ਅਪੀਲ ਨੂੰ ਦੁਹਰਾਇਆ। ਇਸ ਤੋਂ ਪਹਿਲਾਂ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਖ-ਵੱਖ ਦੇਸ਼ਾਂ ਦੇ ਆਗੂਆਂ ਨਾਲ ਯੂਕਰੇਨ ਮਸਲੇ ਉਤੇ ਗੱਲਬਾਤ ਕਰ ਚੁੱਕੇ ਹਨ ਤੇ ਗੱਲਬਾਤ ਰਾਹੀਂ ਇਸ ਮੁੱਦੇ ਨੂੰ ਸੁਲਝਾਉਣ ਉਤੇ ਜ਼ੋਰ ਦੇ ਰਹੇ ਹਨ। ਇਹ ਵੀ ਪੜ੍ਹੋ : ਯੂਕਰੇਨ ਸੰਕਟ ; ਭਾਰਤੀ ਵਿਦਿਆਰਥੀ ਪੋਲੈਂਡ ਯੂਨੀਵਰਸਿਟੀਆਂ 'ਚ ਪੜ੍ਹਾਈ ਕਰਨਗੇ ਪੂਰੀ : ਵੀਕੇ ਸਿੰਘ