ਪ੍ਰਧਾਨ ਮੰਤਰੀ ਮੋਦੀ ਵੱਲੋਂ ਭਗਵਾਨ ਹਨੂੰਮਾਨ ਦੀ 108 ਫੁੱਟ ਉੱਚੀ ਮੂਰਤੀ ਦਾ ਉਦਘਾਟਨ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਹਨੂੰਮਾਨ ਜੈਅੰਤੀ ਦੇ ਮੌਕੇ 'ਤੇ ਗੁਜਰਾਤ ਦੇ ਮੋਰਬੀ ਵਿੱਚ ਭਗਵਾਨ ਹਨੂੰਮਾਨ ਦੀ 108 ਫੁੱਟ ਉੱਚੀ ਮੂਰਤੀ ਦਾ ਉਦਘਾਟਨ ਕੀਤਾ। ਇਹ ਉਦਘਾਟਨ ਵਰਚੂਅਲ ਕੀਤਾ। ਇਹ ਹਨੂੰਮਾਨ ਦੀ ਉਹ ਮੂਰਤੀ ਹੈ ਜੋ ਭਗਵਾਨ ਹਨੂੰਮਾਨ ਨਾਲ ਸਬੰਧਤ ਚਾਰਧਾਮ ਪ੍ਰੋਜੈਕਟ ਤਹਿਤ ਦੇਸ਼ ਦੀਆਂ ਚਾਰੇ ਦਿਸ਼ਾਵਾਂ 'ਚ ਸਥਾਪਤ ਕੀਤੀ ਜਾਣੀ ਹੈ। ਇਸ ਦੀ ਸਥਾਪਨਾ ਮੋਰਬੀ ਵਿੱਚ ਬਾਪੂ ਕੇਸ਼ਵਾਨੰਦ ਆਸ਼ਰਮ ਵਿੱਚ ਕੀਤੀ ਗਈ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਨੂੰਮਾਨ ਜੀ ਹਰ ਕਿਸੇ ਨੂੰ ਆਪਣੀ ਸ਼ਰਧਾ, ਸੇਵਾ ਨਾਲ ਜੋੜਦੇ ਹਨ। ਉਨ੍ਹਾਂ ਨੇ ਕਿਹਾ ਕਿ ਹਨੂੰਮਾਨ ਜੀ ਵੱਲੋਂ ਦਰਸਾਏ ਮਾਰਗ ਉਤੇ ਚੱਲਣ ਦੀ ਜ਼ਰੂਰਤ ਹੈ। ਇਸ ਲੜੀ ਦੀ ਪਹਿਲੀ ਮੂਰਤੀ 2010 ਵਿੱਚ ਉੱਤਰ ਦਿਸ਼ਾ ਵਿੱਚ ਸ਼ਿਮਲਾ ਵਿੱਚ ਸਥਾਪਤ ਕੀਤੀ ਗਈ ਸੀ। ਇਹ ਮੂਰਤੀ ਦੱਖਣ ਦਿਸ਼ਾ ਵਿੱਚ ਰਾਮੇਸ਼ਵਰਮ ਵਿੱਚ ਸਥਾਪਤ ਕੀਤੀ ਜਾਣੀ ਹੈ ਅਤੇ ਇਸ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, 'ਹਨੂਮਾਨ ਜੀ ਹਰ ਕਿਸੇ ਨੂੰ ਆਪਣੀ ਸ਼ਰਧਾ, ਸੇਵਾ ਨਾਲ ਜੋੜਦੇ ਹਨ। ਹਰ ਕਿਸੇ ਨੂੰ ਹਨੂੰਮਾਨ ਜੀ ਤੋਂ ਪ੍ਰੇਰਨਾ ਮਿਲਦੀ ਹੈ। ਹਨੂੰਮਾਨ ਉਹ ਸ਼ਕਤੀ ਤੇ ਤਾਕਤ ਹੈ, ਜਿਸ ਨੇ ਜੰਗਲ ਵਿੱਚ ਰਹਿਣ ਵਾਲੀਆਂ ਸਾਰੀਆਂ ਨਸਲਾਂ ਤੇ ਜੰਗਲੀ ਭਰਾਵਾਂ ਨੂੰ ਆਦਰ-ਸਤਿਕਾਰ ਦਾ ਅਧਿਕਾਰ ਦਿੱਤਾ ਹੈ। ਇਸੇ ਲਈ ਹਨੂੰਮਾਨ ਜੀ ਵੀ ਏਕ ਭਾਰਤ, ਸ੍ਰੇਸ਼ਠ ਭਾਰਤ ਦਾ ਇੱਕ ਮਹੱਤਵਪੂਰਨ ਧਾਗਾ ਹਨ। ਜ਼ਿਕਰਯੋਗ ਹੈ ਕਿ ਮੋਰਬੀ ਵਿੱਚ ਇੱਕ ਵਿਸ਼ਾਲ 108 ਫੁੱਟ ਉਚੀ ਮੂਰਤੀ ਬਣਾਉਣ ਦਾ ਕੰਮ 2018 ਵਿੱਚ ਸ਼ੁਰੂ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਦੀ ਕੀਮਤ 10 ਕਰੋੜ ਰੁਪਏ ਹੈ। ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਅਤੇ ਹੋਰ ਨੇਤਾ ਸਮਾਗਮ ਵਾਲੀ ਥਾਂ 'ਤੇ ਮੌਜੂਦ ਸਨ। ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਪੁੱਜੇ। ਇਹ ਵੀ ਪੜ੍ਹੋ : ਹਰਭਜਨ ਸਿੰਘ ਨੇ ਕਿਸਾਨਾਂ ਦੀਆਂ ਧੀਆਂ ਲਈ ਲਿਆ ਵੱਡਾ ਫੈਸਲਾ