Sat, Mar 22, 2025
Whatsapp

ਇਲਾਜ ਦੇ ਨਾਂ 'ਤੇ ਗਰੀਬਾਂ ਨਾਲ ਹੋਣ ਵਾਲੀ ਲੁੱਟ 'ਤੇ ਕਾਬੂ ਪਾਉਣ ਲਈ ਸੁਖਬੀਰ ਬਾਦਲ ਵੱਲੋਂ ਕੇਂਦਰ ਨੂੰ ਕੀਤੀ ਅਪੀਲ

Reported by:  PTC News Desk  Edited by:  Jagroop Kaur -- May 25th 2021 04:12 PM
ਇਲਾਜ ਦੇ ਨਾਂ 'ਤੇ ਗਰੀਬਾਂ ਨਾਲ ਹੋਣ ਵਾਲੀ ਲੁੱਟ 'ਤੇ ਕਾਬੂ ਪਾਉਣ ਲਈ ਸੁਖਬੀਰ ਬਾਦਲ ਵੱਲੋਂ ਕੇਂਦਰ ਨੂੰ ਕੀਤੀ ਅਪੀਲ

ਇਲਾਜ ਦੇ ਨਾਂ 'ਤੇ ਗਰੀਬਾਂ ਨਾਲ ਹੋਣ ਵਾਲੀ ਲੁੱਟ 'ਤੇ ਕਾਬੂ ਪਾਉਣ ਲਈ ਸੁਖਬੀਰ ਬਾਦਲ ਵੱਲੋਂ ਕੇਂਦਰ ਨੂੰ ਕੀਤੀ ਅਪੀਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਚੰਡੀਗੜ੍ਹ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਉਹਨਾਂ ਵੱਲੋਂ ਕੋਰੋਨਾ ਵੈਕਸੀਨ ਨੂੰ ਲੈ ਕੇ ਕੈਪਟਨ ਸਰਕਾਰ 'ਤੇ ਖੂਬ ਤੰਜ ਕੱਸੇ। ਇਸ ਦੌਰਾਨ ਜਿਥੇ ਉਹਨਾਂ ਪੂਰੀ ਤਰ੍ਹਾਂ ਫੇਲ੍ਹ ਕਾਂਗਰਸ ਸਰਕਾਰ ਨੂੰ ਹੋਰਨਾਂ ਕਈ ਮੁੱਦਿਆਂ 'ਤੇ ਘੇਰਿਆ ਅਤੇ ਖਰੀਆਂ ਖਰੀਆਂ ਸੁਣਾਈਆਂ ਉਥੇ ਹੀ ਇਸ ਡੋਰਾ ਵੈਕਸੀਨ ਦੇ ਨਾਲ ਨਾਲ ਕੈਪਟਨ ਸਾਬ੍ਹ ਨੂੰ ਅਪੀਲ ਕੀਤੀ ਕਿ ਲਗਭਗ 2000 ਵੈਟੀਂਲੇਟਰਾਂ ਦਾ ਆਰਡਰ ਦਿੱਤਾ ਜਾਵੇ। ਤਾਂ ਜੋ ਆਉਣ ਵਾਲੇ ਸਮੇਂ 'ਚ ਮਰੀਜ਼ਾਂ ਦੀਆਂ ਜਾਨਾਂ ਬਚਾਈਆਂ ਜਾ ਸਕਣ , ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਕਿਹਾ ਕਿ ਕੋਰੋਨਾ ਕਾਲ ਦੌਰਾਨ ਬਿਜਲੀ ਬਿੱਲਾਂ ਸਮੇਤ ਸਾਰੇ ਟੈਕਸ ਸਰਕਾਰ ਵੱਲੋਂ ਮੁਆਫ਼ ਕੀਤੇ ਜਾਣੇ ਚਾਹੀਦੇ ਹਨ। Read more : ਕੋਰੋਨਾ ਦੀ ਤੀਜੀ ਲਹਿਰ ਤੋਂ ਪਹਿਲਾਂ ਸਰਕਾਰ ਨੂੰ ਹੋਣਾ ਚਾਹੀਦਾ ਹੈ ਚੌਕਸ : ਸੁਖਬੀਰ ਸਿੰਘ ਬਾਦਲ ਅਤੇ ਦਵਾਈਆਂ ਦੇ ਨਾਮ 'ਤੇ ਕੀਤੀ ਜਾ ਰਹੀ ਲੁੱਟ ਵੀ ਬੰਦ ਕੀਤੀ ਜਾਵੇ ਜਿਸ ਦਵਾਈ ਦੀ ਕੀਮਤ ਘੱਟ ਹੁੰਦੀ ਹੈ ਉਸ ਨੂੰ ਟੈਕਸ ਲੈ ਕੇ ਵੇਚਣਾ ਗਲਤ ਹੈ , ਇਸ ਤਰ੍ਹਾਂ ਗਰੀਬ ਆਦਮੀ ਆਪਣੀ ਅਤੇ ਪਰਿਵਾਰ ਦੀ ਸਿਹਤ ਸਨਹਬਾਲ ਕਿਵੇਂ ਕਰੇਗਾ , ਇਸ ਦੇ ਲਈ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੈਕਸੀਨ 'ਤੇ ਵੀ ਜੀ. ਐਸ. ਟੀ. ਲਾ ਰਹੀ ਹੈ ਅਤੇ ਕੀ ਕੇਂਦਰ ਸਰਕਾਰ ਹੁਣ ਵੈਕਸੀਨ ਤੋਂ ਵੀ ਪੈਸਾ ਕਮਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਵੈਕਸੀਨ 'ਤੇ ਜੀ. ਐਸ. ਟੀ. ਹਟਾ ਦੇਣਾ ਚਾਹੀਦਾ ਹੈ। Read More : ਜਲੰਧਰ ਸਣੇ ਹੋਰਨਾਂ ਜ਼ਿਲ੍ਹਿਆਂ ‘ਚ ਜਾਣੋ ਕੋਰੋਨਾ ਦੇ ਹਾਲਾਤ, ਕਿਥੇ ਮਿਲੀ ਰਾਹਤ ਕਿਥੇ ਬਣੀ… ਬਲੈਕ ਫੰਗਸ ਬਾਰੇ ਬੋਲਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਤੁਰੰਤ ਪੇਮੈਂਟ ਕਰਕੇ ਜਿੱਥੇ ਵੀ ਬਲੈਕ ਫੰਗਸ ਦੇ ਟੀਕੇ ਉਪਲੱਬਧ ਹਨ, ਉੱਥੋਂ ਟੀਕੇ ਤੁਰੰਤ ਮੰਗਵਾ ਕੇ ਲੋਕਾਂ ਦੀ ਜਾਨ ਬਚਾਉਣੀ ਚਾਹੀਦੀ ਹੈ। ਕਿਸਾਨੀ ਮੁੱਦੇ 'ਤੇ ਬੋਲਦਿਆਂ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੀ ਜ਼ਿੱਦ ਛੱਡਣ ਦੀ ਗੱਲ ਕਹੀ ਹੈ।


Top News view more...

Latest News view more...

PTC NETWORK