ਪੰਜਾਬ ਦੀ ਪੰਚਾਇਤੀ ਜ਼ਮੀਨ ਅਤੇ ਬਿਜਲੀ ਦੇ ਭੱਖਦੇ ਮੁੱਦਿਆਂ 'ਤੇ ਸੀਨੀਅਰ ਅਕਾਲੀ ਆਗੂ ਵੱਲੋਂ ਪ੍ਰੈਸ ਵਾਰਤਾ
ਪਟਿਆਲਾ, 16 ਮਈ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਅੱਜ ਪਟਿਆਲਾ ਵਿੱਖੇ ਇੱਕ ਪ੍ਰੈਸ ਵਾਰਤਾ ਕੀਤੀ ਗਈ, ਜਿਸ 'ਚ ਉਨ੍ਹਾਂ ਨਾਜਾਇਜ਼ ਕਬਜ਼ੇ ਛੁਡਾਉਣ ਮੁਹਿੰਮ ਦਾ ਨਾਂਅ ਬਦਲ ਕੇ ਉਸਨੂੰ ਉਜਾੜਾ ਮੁਹਿੰਮ ਠਹਿਰਾਇਆ ਹੈ। ਇਹ ਵੀ ਪੜ੍ਹੋ: ਪੰਜਾਬ ਸਰਕਾਰ ਵੱਲੋਂ ਮੰਤਰੀਆਂ ਅਤੇ ਵਿਧਾਇਕਾਂ ਨੂੰ ਹੁਕਮ ਜਾਰੀ, 2 ਦਿਨਾਂ 'ਚ ਮੰਗੀ ਸਾਰੀ ਜਾਣਕਾਰੀ ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨ ਪਹਿਲਾਂ ਹੀ ਆਰਥਿਕ ਮੰਦਹਾਲੀ ਦਾ ਸ਼ਿਕਾਰ ਹਨ ਅਤੇ ਹੁਣ ਉਨ੍ਹਾਂ ਤੋਂ ਜ਼ਮੀਨਾਂ ਖੋਹੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਟਿਆਲਾ, ਰੂਪਨਗਰ ਅਤੇ ਲੁਧਿਆਣਾ ਜ਼ਿਲ੍ਹੇ ਵਿੱਚ ਇਹੋ ਵਰਤਾਰਾ ਚੱਲ ਰਿਹਾ ਹੈ ਅਤੇ ਇਸਤੇ ਅਕਾਲੀ ਦਲ ਬਿਲਕੁਲ ਵੀ ਚੁੱਪ ਕਰਕੇ ਨਹੀਂ ਬੈਠੇਗਾ। ਉਨ੍ਹਾਂ ਦਾ ਕਹਿਣਾ ਸੀ ਕਿ ਪੰਚਾਇਤੀ ਮੰਤਰੀ ਅਫਸਰਸ਼ਾਹੀ ਦੇ ਦਬਾਓ ਹੇਠ ਕੰਮ ਕਰ ਰਿਹਾ ਹੈ। ਸਰਕਾਰ ਵੱਲੋਂ ਇਹ ਮੁਹਿੰਮ ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਤੇ ਅਮਲ ਕਰਨ ਲਈ ਸੀ ਅਤੇ ਇਹ ਰਿਪੋਰਟ ਚੰਡੀਗੜ੍ਹ ਦੇ ਆਲੇ ਦੁਆਲੇ ਰਸੂਖਦਾਰ ਲੋਕਾਂ ਵਲੋਂ ਪੰਚਾਇਤੀ ਜ਼ਮੀਨਾਂ ਤੇ ਕਬਜ਼ਿਆ ਬਾਰੇ ਸੀ। ਇਸ ਦੇ ਨਾਲ ਹੀ ਉਨ੍ਹਾਂ ਹੁਣ ਦੇਸ਼ ਅਤੇ ਸੂਬੇ 'ਚ ਕਾਫ਼ੀ ਭੱਖ ਚੁੱਕੇ ਬਿਜਲੀ ਦੇ ਮੁੱਦੇ 'ਤੇ ਵੀ ਸੀਨੀਅਰ ਅਕਾਲੀ ਆਗੂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਵ੍ਹਾਈਟ ਪੇਪਰ ਦੀ ਮੰਗ ਕੀਤੀ ਹੈ। ਚੰਦੂਮਾਜਰਾ ਨੇ ਭਗਵੰਤ ਸਿੰਘ ਮਾਨ ਸਰਕਾਰ ਨੂੰ ਵੰਗਾਰ ਕੇ ਕਿਹਾ ਕਿ ਸਰਕਾਰ ਬਣਨ ਤੋਂ ਪਹਿਲਾਂ ਪੀਪੀਏ ਅਤੇ ਥਰਮਲ ਪਲਾਂਟਾਂ ਬਾਰੇ ਵ੍ਹਾਈਟ ਪੇਪਰ ਦੀ ਗੱਲ ਆਖਣ ਵਾਲੀ 'ਆਪ' ਦੀ ਸਰਕਾਰ ਹੁਣ ਦੱਸੇ ਕਿ ਨਿੱਜੀ ਥਰਮਲ ਪਲਾਂਟ ਪੰਜਾਬ ਲਈ ਕਿੰਨੇ ਕੁ ਜ਼ਰੂਰੀ ਸਾਬਿਤ ਹੋਏ ਹਨ। ਲਹਿਰਾ ਮੁਹੱਬਤ ਥਰਮਲ ਪਲਾਂਟ ਵਿੱਚ ਵਾਪਰੇ ਹਾਦਸੇ ਬਾਰੇ ਚੰਦੂਮਾਜਰਾ ਨੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ, ਉਨ੍ਹਾਂ ਨੇ ਸਵਾਲ ਕੀਤਾ ਕਿ ਪਿਛਲੇ ਦੋ ਸਾਲਾਂ ਵਿਚ 75 ਕਰੋੜ ਰੁਪਏ ਇਸ ਪਲਾਂਟ ਦੀ ਮੈਨਟੇਨੈੱਸ ਲਈ ਲੱਗੇ ਸਨ, ਜੇ ਸੱਚੀਓਂ ਮੈਂਟੇਨੈਂਸ ਹੋਈ ਹੈ ਤਾਂ ਫਿਰ ਟਾਵਰ ਕਿਓਂ ਡਿੱਗਿਆ। ਬਿਜਲੀ ਸਮੱਸਿਆ ਨੂੰ ਲੈ ਕੇ ਚੰਦੂਮਾਜਰਾ ਨੇ ਕਿਹਾ ਕਿ ਸਰਕਾਰ ਬਿਜਲੀ ਫਰੰਟ ਉੱਤੇ ਪੁਰੀ ਤਰ੍ਹਾਂ ਫੇਲ ਹੋਈ ਹੈ, ਜਿਹੜੀ ਕਹਿੰਦੀ ਸੀ ਕਿ ਬਿਜਲੀ ਦੇ ਕੱਟ ਨਹੀਂ ਲੱਗਣਗੇ ਪਰ ਅੱਜ 8 ਤੋਂ 10 ਘੰਟੇ ਤੱਕ ਦੇ ਕੱਟ ਲੱਗ ਰਹੇ ਹਨ। ਇਹ ਵੀ ਪੜ੍ਹੋ: ਸੁਨੀਲ ਜਾਖੜ ਨੇ ਕਾਂਗਰਸ ਨਾਲ ਤਿੰਨ ਪੀੜ੍ਹੀਆਂ ਪੁਰਾਣਾ ਰਿਸ਼ਤਾ ਤੋੜਿਆ; ਅੰਬਿਕਾ ਸੋਨੀ, ਹਰੀਸ਼ ਰਾਵਤ 'ਤੇ ਲਾਏ ਗੰਭੀਰ ਇਲਜ਼ਾਮ ਸੀਨੀਅਰ ਅਕਾਲੀ ਆਗੂ ਨੇ ਕਿਹਾ ਕਿ ਸਰਕਾਰ ਦੀ ਨੀਤੀ ਸਹੀ ਨਾ ਹੋਣ ਕਰਕੇ ਅੱਜ ਪੰਜਾਬ ਦੇ ਇਹ ਹਾਲਤ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ 10 ਜੂਨ ਤੋਂ ਸਰਕਾਰ ਕਿਸਾਨਾਂ ਲਈ ਬਿਜਲੀ ਪ੍ਰਬੰਧ ਮੁਕੰਮਲ ਕਰਨ ਤਾਂ ਜੋ ਕਿਸਾਨ 10 ਜੂਨ ਨੂੰ ਆਪਣੀ ਝੋਨੇ ਦੀ ਬਿਜਾਈ ਸ਼ੁਰੂ ਕਰ ਸਕਣ। -PTC News