Presidential Election Result 2022: ਵੋਟਾਂ ਦੀ ਗਿਣਤੀ ਹੋਈ ਸ਼ੁਰੂ
ਨਵੀਂ ਦਿੱਲੀ: ਭਾਰਤ ਦੇ ਰਾਸ਼ਟਰਪਤੀ ਦੀ ਚੋਣ ਲਈ 18 ਜੁਲਾਈ ਨੂੰ ਵੋਟਾਂ ਪਈਆਂ ਹਨ ਅਤੇ ਵੋਟਾਂ ਦੀ ਗਿਣਤੀ ਵੀਰਵਾਰ ਭਾਵ ਅੱਜ ਸਵੇਰੇ 11 ਵਜੇ ਸੰਸਦ ਭਵਨ ਵਿਖੇ ਸ਼ੁਰੂ ਹੋ ਗਈ ਹੈ। ਦ੍ਰੋਪਦੀ ਮੁਰਮੂ ਸੱਤਾਧਾਰੀ ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ (ਐੱਨ.ਡੀ.ਏ.) ਤੋਂ ਹੈ ਜਦਕਿ ਯਸ਼ਵੰਤ ਸਿਨਹਾ ਵਿਰੋਧੀ ਧਿਰ ਦੇ ਉਮੀਦਵਾਰ ਹਨ। ਜੇਕਰ ਉਹ ਜਿੱਤ ਜਾਂਦੀ ਹੈ ਤਾਂ ਉਹ ਦੇਸ਼ ਦੀ ਪਹਿਲੀ ਕਬਾਇਲੀ ਮਹਿਲਾ ਰਾਸ਼ਟਰਪਤੀ ਬਣ ਜਾਵੇਗੀ। ਦੇਸ਼ ਦੇ ਮੌਜੂਦਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦਾ ਕਾਰਜਕਾਲ 24 ਜੁਲਾਈ ਨੂੰ ਖਤਮ ਹੋਵੇਗਾ ਅਤੇ ਨਵੇਂ ਰਾਸ਼ਟਰਪਤੀ 25 ਜੁਲਾਈ ਨੂੰ ਸਹੁੰ ਚੁੱਕਣਗੇ। ਸਾਰੇ ਰਾਜਾਂ ਤੋਂ ਬੈਲਟ ਪੇਪਰ ਸੰਸਦ ਭਵਨ ਵਿੱਚ ਲਿਆਂਦੇ ਗਏ ਹਨ। ਚੋਣ ਅਧਿਕਾਰੀ ਸੰਸਦ ਦੇ ਕਮਰਾ ਨੰਬਰ 63 ਵਿੱਚ ਵੋਟਾਂ ਦੀ ਗਿਣਤੀ ਲਈ ਤਿਆਰ ਹਨ। ਇਸ ਹਾਲ ਵਿੱਚ ਬੈਲਟ ਪੇਪਰਾਂ ਦੀ ਚੌਵੀ ਘੰਟੇ ਸੁਰੱਖਿਆ ਕੀਤੀ ਜਾ ਰਹੀ ਹੈ। ਚੋਣ ਲਈ ਮੁੱਖ ਚੋਣ ਅਧਿਕਾਰੀ ਰਾਜ ਸਭਾ ਦੇ ਸਕੱਤਰ ਜਨਰਲ ਪੀ.ਸੀ. ਮੋਦੀ ਅੱਜ ਵੋਟਾਂ ਦੀ ਗਿਣਤੀ ਦੀ ਨਿਗਰਾਨੀ ਕਰਨਗੇ। ਸ਼ਾਮ ਤੱਕ ਚੋਣ ਨਤੀਜੇ ਐਲਾਨੇ ਜਾਣ ਦੀ ਸੰਭਾਵਨਾ ਹੈ। ਸੋਮਵਾਰ ਨੂੰ 30 ਕੇਂਦਰਾਂ 'ਤੇ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਿੰਗ ਹੋਈ। ਰਾਸ਼ਟਰਪਤੀ ਚੋਣ ਵਿੱਚ 776 ਸੰਸਦ ਮੈਂਬਰਾਂ ਅਤੇ 4,033 ਚੁਣੇ ਗਏ ਵਿਧਾਇਕਾਂ ਸਮੇਤ ਕੁੱਲ 4,809 ਵੋਟਰ ਵੋਟ ਪਾਉਣ ਦੇ ਯੋਗ ਸਨ। ਨਾਮਜ਼ਦ ਸੰਸਦ ਮੈਂਬਰ ਅਤੇ ਵਿਧਾਇਕ ਅਤੇ ਵਿਧਾਨ ਪ੍ਰੀਸ਼ਦ ਦੇ ਮੈਂਬਰ ਇਸ ਵਿੱਚ ਵੋਟ ਨਹੀਂ ਪਾ ਸਕਦੇ ਹਨ। ਚੋਣ ਕਮਿਸ਼ਨ ਮੁਤਾਬਕ ਸੋਮਵਾਰ ਨੂੰ ਹੋਈ ਵੋਟਿੰਗ ਦੌਰਾਨ 99 ਫੀਸਦੀ ਤੋਂ ਵੱਧ ਵੋਟਰਾਂ ਨੇ ਆਪਣੀ ਵੋਟ ਪਾਈ। ਤੁਹਾਨੂੰ ਦੱਸ ਦੇਈਏ ਕਿ ਕੋਵਿੰਦ ਨੇ ਸਾਲ 2017 ਵਿੱਚ ਕੁੱਲ 10,69,358 ਵਿੱਚੋਂ 7,02,044 ਵੋਟਾਂ ਹਾਸਲ ਕਰਕੇ ਰਾਸ਼ਟਰਪਤੀ ਚੋਣ ਜਿੱਤੀ ਸੀ। ਉਨ੍ਹਾਂ ਦੀ ਵਿਰੋਧੀ ਮੀਰਾ ਕੁਮਾਰ ਨੂੰ ਸਿਰਫ਼ 3,67,314 ਵੋਟਾਂ ਮਿਲੀਆਂ। ਭਾਰਤ ਦੇ ਹੁਣ ਤੱਕ ਦੇ ਰਾਸ਼ਟਰਪਤੀ ਡਾ ਰਾਜਿੰਦਰ ਪ੍ਰਸਾਦ ਡਾ ਸਰਵਪੱਲੀ ਰਾਧਾਕ੍ਰਿਸ਼ਨਨ ਡਾ ਜ਼ਾਕਿਰ ਹੁਸੈਨ ਵਰਾਗਿਰੀ ਵੈਂਕਟ ਗਿਰੀ ਡਾ ਫ਼ਖਰੂਦੀਨ ਅਲੀ ਅਹਿਮਦ ਨੀਲਮ ਸੰਜੀਵ ਰੈਡੀ ਗਿਆਨੀ ਜ਼ੈਲ ਸਿੰਘ ਅਰ ਵੈਂਕਟਰਮਨ ਡਾ ਸ਼ੰਕਰ ਦਿਆਲ ਸ਼ਰਮਾ ਕੇਆਰ ਨਰਾਇਣਨ ਡਾ ਏਪੀਜੇ ਅਬਦੁਲ ਕਲਾਮ ਪ੍ਰਤਿਭਾ ਦੇਵੀ ਪਾਟਿਲ ਪ੍ਰਣਬ ਮੁਖਰਜੀ ਰਾਮਨਾਥ ਕੋਵਿੰਦ ਇਹ ਵੀ ਪੜ੍ਹੋ:ਸਿੱਧੂ ਮੂਸੇਵਾਲੇ ਦੇ ਪਰਿਵਾਰ ਦਾ ਕਹਿਣਾ 'ਕਾਨੂੰਨ ਆਪਣਾ ਕੰਮ ਕਰ ਰਿਹਾ ਜਿਸਨੇ ਜਿਹੀ ਕੀਤੀ ਵੈਸੀ ਭੁਗਤ ਰਿਹਾ' -PTC News