ਰਾਸ਼ਟਰਪਤੀ ਚੋਣਾਂ 2022: ਜੇਕਰ ਜਿੱਤੇ ਤਾਂ ਦ੍ਰੋਪਦੀ ਮੁਰਮੂ ਭਾਰਤ ਦੀ ਪਹਿਲੀ ਕਬਾਇਲੀ ਤੇ ਦੂਜੀ ਮਹਿਲਾ ਰਾਸ਼ਟਰਪਤੀ ਹੋਣਗੇ
ਰਾਸ਼ਟਰਪਤੀ ਚੋਣਾਂ 2022: ਦ੍ਰੋਪਦੀ ਮੁਰਮੂ ਜਿਨ੍ਹਾਂ ਨੂੰ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਘੋਸ਼ਿਤ ਕੀਤੀ ਗਿਆ, ਝਾਰਖੰਡ ਦੀ ਸਾਬਕਾ ਰਾਜਪਾਲ ਅਤੇ ਓਡੀਸ਼ਾ ਦੀ ਸਾਬਕਾ ਮੰਤਰੀ ਹਨ। ਉਨ੍ਹਾਂ ਦਾ ਸਾਹਮਣਾ 18 ਜੁਲਾਈ ਨੂੰ ਰਾਸ਼ਟਰਪਤੀ ਅਹੁਦੇ ਲਈ ਵਿਰੋਧੀ ਧਿਰ ਦੇ ਉਮੀਦਵਾਰ ਯਸ਼ਵੰਤ ਸਿਨਹਾ ਨਾਲ ਹੋਵੇਗਾ। ਚੁਣੇ ਜਾਣ 'ਤੇ ਉਹ ਭਾਰਤ ਦੀ ਪਹਿਲੀ ਕਬਾਇਲੀ ਰਾਸ਼ਟਰਪਤੀ ਅਤੇ ਦੇਸ਼ ਦੀ ਦੂਜੀ ਮਹਿਲਾ ਰਾਸ਼ਟਰਪਤੀ ਹੋਣਗੇ। ਦ੍ਰੋਪਦੀ ਮੁਰਮੂ ਓਡੀਸ਼ਾ ਤੋਂ ਕਿਸੇ ਵੱਡੀ ਸਿਆਸੀ ਪਾਰਟੀ ਜਾਂ ਗਠਜੋੜ ਤੋਂ ਪਹਿਲੀ ਰਾਸ਼ਟਰਪਤੀ ਉਮੀਦਵਾਰ ਹਨ। ਉਹ ਰੁਕਾਵਟਾਂ ਨੂੰ ਤੋੜਦੇ ਹੋਏ, ਝਾਰਖੰਡ ਦੀ ਪਹਿਲੀ ਮਹਿਲਾ ਰਾਜਪਾਲ ਬਣੇ ਸਨ। ਉਨ੍ਹਾਂ 2015 ਤੋਂ 2021 ਤੱਕ ਝਾਰਖੰਡ ਦੀ ਰਾਜਪਾਲ ਵਜੋਂ ਸੇਵਾ ਨਿਭਾਈ। ਇਹ ਵੀ ਪੜ੍ਹੋ: ਬਠਿੰਡਾ ਜੇਲ੍ਹ 'ਚੋਂ ਗੈਂਗਸਟਰ ਨੇ ਕੀਤੀ ਸੋਸ਼ਲ ਮੀਡੀਆ 'ਤੇ ਪੋਸਟ ਅਪਲੋਡ, ਜੇਲ੍ਹ ਪ੍ਰਸ਼ਾਸਨ 'ਚ ਹਫੜਾ ਦਫੜੀ, ਮਾਮਲਾ ਦਰਜ 20 ਜੂਨ 1958 ਨੂੰ ਉੜੀਸਾ ਦੇ ਇੱਕ ਪਛੜੇ ਜ਼ਿਲ੍ਹੇ ਮਯੂਰਭੰਜ ਦੇ ਇੱਕ ਪਿੰਡ ਵਿੱਚ ਇੱਕ ਗਰੀਬ ਆਦਿਵਾਸੀ ਪਰਿਵਾਰ ਵਿੱਚ ਪੈਦਾ ਹੋਏ, ਦ੍ਰੋਪਦੀ ਮੁਰਮੂ ਨੇ ਚੁਣੌਤੀਪੂਰਨ ਹਾਲਾਤਾਂ ਦੇ ਬਾਵਜੂਦ ਆਪਣੀ ਪੜ੍ਹਾਈ ਪੂਰੀ ਕੀਤੀ। ਪਹਿਲਾਂ ਉਨ੍ਹਾਂ ਸ਼੍ਰੀ ਅਰਬਿੰਦੋ ਇੰਟੈਗਰਲ ਐਜੂਕੇਸ਼ਨ ਸੈਂਟਰ, ਰਾਏਰੰਗਪੁਰ ਤੋਂ ਪੜ੍ਹਾਈ ਪੂਰੀ ਕੀਤੀ। ਫਿਰ ਰਮਾਦੇਵੀ ਮਹਿਲਾ ਕਾਲਜ ਭੁਵਨੇਸ਼ਵਰ ਤੋਂ ਬੀ.ਏ. ਕੀਤੀ। ਉਨ੍ਹਾਂ ਆਪਣੇ ਰਾਜਨੀਤਿਕ ਕੈਰੀਅਰ ਰਾਏਰੰਗਪੁਰ ਐੱਨਏਸੀ ਦੀ ਉਪ-ਚੇਅਰਮੈਨ ਤੋਂ ਸ਼ੁਰੂ ਕੀਤਾ ਸੀ। ਦੂਜੇ ਪਾਸੇ ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਸਾਬਕਾ ਵਿੱਤ ਅਤੇ ਵਿਦੇਸ਼ ਮੰਤਰੀ ਯਸ਼ਵੰਤ ਸਿਨਹਾ 18 ਜੁਲਾਈ 2022 ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਵਿਰੋਧੀ ਪਾਰਟੀਆਂ ਦੇ ਸਾਂਝੇ ਉਮੀਦਵਾਰ ਹੋਣਗੇ। ਜਨਤਕ ਜੀਵਨ ਵਿੱਚ ਆਪਣੇ ਲੰਬੇ ਅਤੇ ਵਿਲੱਖਣ ਕਰੀਅਰ ਵਿੱਚ, ਸਿਨਹਾ ਨੇ ਇੱਕ ਯੋਗ ਪ੍ਰਸ਼ਾਸਕ, ਨਿਪੁੰਨ ਸੰਸਦ ਮੈਂਬਰ ਅਤੇ ਵਿੱਤ ਅਤੇ ਵਿਦੇਸ਼ ਮਾਮਲਿਆਂ ਦੇ ਕੇਂਦਰੀ ਮੰਤਰੀ ਵਜੋਂ ਵੱਖ-ਵੱਖ ਅਹੁਦਿਆਂ ਵਿੱਚ ਦੇਸ਼ ਦੀ ਸੇਵਾ ਕੀਤੀ ਹੈ। ਕਾਂਗਰਸ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਹ ਭਾਰਤੀ ਗਣਰਾਜ ਦੇ ਧਰਮ ਨਿਰਪੱਖ ਅਤੇ ਜਮਹੂਰੀ ਚਰਿੱਤਰ ਅਤੇ ਇਸ ਦੀਆਂ ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਣ ਲਈ ਉੱਚਿਤ ਤੌਰ 'ਤੇ ਯੋਗ ਹਨ। ਆਦਰਸ਼ਕ ਤੌਰ 'ਤੇ ਗਣਰਾਜ ਦੇ ਸਰਵਉੱਚ ਅਹੁਦੇ ਲਈ ਸਰਕਾਰ ਅਤੇ ਵਿਰੋਧੀ ਧਿਰ ਦਾ ਇੱਕ ਸਹਿਮਤੀ ਵਾਲਾ ਉਮੀਦਵਾਰ ਚੁਣਿਆ ਜਾਂਦਾ ਹੈ। ਮੁਰਮੂ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਪ੍ਰਮੁੱਖ ਕਬਾਇਲੀ ਮਹਿਲਾ ਰਾਸ਼ਟਰਪਤੀ ਉਮੀਦਵਾਰ ਹੈ। ਇੱਕ ਵਾਰ ਚੁਣੇ ਜਾਣ ਤੋਂ ਬਾਅਦ, ਉਹ ਭਾਰਤ ਦੀ ਪਹਿਲੀ ਕਬਾਇਲੀ ਰਾਸ਼ਟਰਪਤੀ ਅਤੇ ਦੂਜੀ ਵਾਰ ਮਹਿਲਾ ਰਾਸ਼ਟਰਪਤੀ ਬਣ ਜਾਣਗੇ। ਇਹ ਵੀ ਪੜ੍ਹੋ: ਭਾਰੀ ਸੁਰੱਖਿਆ ਹੇਠ ਰਾਤੀ 1.30 ਵਜੇ ਮਾਨਸਾ ਤੋਂ ਖਰੜ ਸੀ.ਆਈ.ਏ ਲਿਆਇਆ ਗਿਆ ਲਾਰੈਂਸ ਬਿਸ਼ਨੋਈ ਉਹ ਓਡੀਸ਼ਾ ਤੋਂ ਪਹਿਲੀ ਪ੍ਰਮੁੱਖ ਰਾਸ਼ਟਰਪਤੀ ਉਮੀਦਵਾਰ ਹਨ ਅਤੇ ਇੱਕ ਵਾਰ ਚੁਣੇ ਜਾਣ 'ਤੇ ਓਡੀਸ਼ਾ ਰਾਜ ਤੋਂ ਦੇਸ਼ ਦੀ ਪਹਿਲੀ ਰਾਸ਼ਟਰਪਤੀ ਬਣ ਜਾਣਗੇ। ਰਾਸ਼ਟਰਪਤੀ ਚੋਣ ਲਈ ਨਾਮਜ਼ਦਗੀਆਂ ਦਾਖ਼ਲ ਕਰਨ ਦੀ ਆਖਰੀ ਤਰੀਕ 29 ਜੂਨ ਹੈ, 18 ਜੁਲਾਈ ਨੂੰ ਵੋਟਾਂ ਪੈਣਗੀਆਂ ਅਤੇ 21 ਜੁਲਾਈ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਦੋਵਾਂ ਉਮੀਦਵਾਰਾਂ ਵੱਲੋਂ 25 ਜੂਨ ਨੂੰ ਰਾਸ਼ਟਰਪਤੀ ਅਹੁਦੇ ਲਈ ਨਾਮਜ਼ਦਗੀਆਂ ਦਾਖ਼ਲ ਕਰੀ ਜਾਵੇਗੀ। -PTC News