ਸਫ਼ਾਈ ਸੇਵਕ ਦੀ ਸ਼ਿਕਾਇਤ ’ਤੇ ਡੇਰਾਬੱਸੀ ਨਗਰ ਕੌਂਸਲ ਦਾ ਪ੍ਰਧਾਨ ਤੇ ਕੌਂਸਲਰ ਦਾ ਪਤੀ ਗ੍ਰਿਫ਼ਤਾਰ
ਡੇਰਾਬੱਸੀ: ਨਗਰ ਕੌਂਸਲ ਦੇ ਪ੍ਰਧਾਨ ਰਣਜੀਤ ਸਿੰਘ ਰੈਡੀ ਅਤੇ ਵਾਰਡ ਨੰਬਰ 9 ਤੋਂ ਕੌਂਸਲਰ ਆਸ਼ਾ ਰਾਣੀ ਦੇ ਪਤੀ ਅਤੇ ਕਾਂਗਰਸੀ ਆਗੂ ਭੁਪਿੰਦਰ ਸ਼ਰਮਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਇਸ ਦੀ ਪੁਸ਼ਟੀ ਕਰਦਿਆਂ ਡੀਐੱਸਪੀ ਡੇਰਾਬੱਸੀ ਹਰਵਿੰਦਰ ਸਿੰਘ ਖਹਿਰਾ ਨੇ ਕਰਦਿਆਂ ਕਿਹਾ ਕਿ ਇਹ ਕਾਰਵਾਈ ਸੋਹਣ ਲਾਲ ਵਾਸੀ ਪਿੰਡ ਪਰਾਗਪੁਰ ਦੀ ਸ਼ਿਕਾਇਤ ’ਤੇ ਕੀਤੀ ਹੈ। ਸ਼ਿਕਾਇਤਕਰਤਾ ਕੌਂਸਲ ’ਚ ਠੇਕੇਦਾਰ ਕੋਲ ਸਫਾਈ ਸੇਵਕ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਕੌਂਸਲ ਪ੍ਰਧਾਨ ਅਤੇ ਹੋਰਨਾਂ ਨੇ ਉਸ ਦੀ ਜਾਤ ਬਾਰੇ ਗਲਤ ਬੋਲਿਆ। ਪੁਲਿਸ ਨੇ ਇਸ ਮਾਮਲੇ ’ਚ ਰਣਜੀਤ ਸਿੰਘ ਰੈਡੀ, ਭੁਪਿੰਦਰ ਸ਼ਰਮਾ, ਭੁਪਿੰਦਰ ਸ਼ਰਮਾ ਦੇ ਬੇਟੇ ਸਣੇ ਸੱਤ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਹਰਵਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਸੋਹਣ ਲਾਲ ਪੁੱਤਰ ਸੁਰਜੀਤ ਸਿੰਘ ਵਾਸੀ ਪਰਾਗਪੁਰ ਜੋ ਨਗਰ ਕੌਂਸਲ ਦੇ ਠੇਕੇਦਾਰ ਮਨੋਜ ਬਾਂਸਲ ਅਤੇ ਬੌਬੀ ਦੇ ਅਧੀਨ ਕੰਮ ਕਰਦਾ ਹੈ। ਇਹ ਡੇਰਾਬੱਸੀ ਦੇ ਗਟਰਾਂ ਦੀ ਸਫ਼ਾਈ ਕਰਨ ਦਾ ਕੰਮ ਕਰਦਾ ਹੈ। ਇਸ ਦੌਰਾਨ ਇਕ ਦਿਨ ਵਾਰਡ ਦੀ ਕੌਂਸਲਰ ਦੇ ਪਤੀ ਭੁਪਿੰਦਰ ਸ਼ਰਮਾ ਉਥੇ ਆਏ ਅਤੇ ਸਫ਼ਾਈ ਸੇਵਕ ਸੋਹਣ ਲਾਲ ਨੂੰ ਗਾਲ੍ਹਾਂ ਕੱਢਣ ਲੱਗ ਪਿਆ ਅਤੇ ਚੋਰ ਵੀ ਆਖਣ ਲੱਗ ਪਏ। ਇਹ ਵੀ ਪੜ੍ਹੋ : ਜਹਾਜ਼ 'ਚ ਐਮਰਜੈਂਸੀ ਗੇਟ ਸਾਹਮਣੇ ਬੈਗ ਰੱਖਣ ਨੂੰ ਲੈ ਕੇ ਔਰਤ ਵੱਲੋਂ ਹੰਗਾਮਾ ਇਸ ਦੌਰਾਨ ਕਾਂਗਰਸੀ ਆਗੂ ਭੁਪਿੰਦਰ ਸ਼ਰਮਾ ਅਤੇ ਉਸ ਦੇ ਪੁੱਤਰ ਵਰੂਣ ਸ਼ਰਮਾ ਨੇ ਉਸ ਦੀ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਨੂੰ ਜਾਤੀ ਸੂਚਕ ਸ਼ਬਦ ਵੀ ਬੋਲੇ। ਪੁਲਿਸ ਨੇ ਦੱਸਿਆ ਕਿ ਇਹ ਘਟਨਾ 1/8/2022 ਦੀ ਹੈ। ਝਗੜੇ ਤੋਂ ਦਸ ਦਿਨਾਂ ਬਾਅਦ ਉਕਤ ਸਫ਼ਾਈ ਸੇਵਕ ਨੇ ਭੁਪਿੰਦਰ ਸ਼ਰਮਾ ਦੀ ਸ਼ਿਕਾਇਤ ਨਗਰ ਕੌਂਸਲ ਦੇ ਪ੍ਰਧਾਨ ਰਣਜੀਤ ਸਿੰਘ ਰੈਡੀ ਕੋਲ ਕੀਤੀ ਤਾਂ ਉਸ ਦੇ ਦਫਤਰ ਵਿੱਚ ਉਸੇ ਸਮੇਂ ਭੁਪਿੰਦਰ ਸ਼ਰਮਾ ਅਤੇ ਉਸ ਦਾ ਪੁੱਤਰ ਵੀ ਆ ਗਿਆ ਜਿਸ ਦੌਰਾਨ ਦੋਵਾਂ ਵਿਚਾਲੇ ਤਕਰਾਰ ਦੁਬਾਰਾ ਵਧ ਗਿਆ। (ਅਕੁਸ਼ ਮਹਾਜਨ ਦੀ ਰਿਪੋਰਟ) -PTC News