ਰਾਸ਼ਟਰਪਤੀ ਵੱਲੋਂ ਸ਼ਹੀਦ ਸਨਦੀਪ ਸਿੰਘ ਦੇ ਪਰਿਵਾਰ ਨੂੰ ਕੀਤਾ ਗਿਆ ਸਨਮਾਨਿਤ
ਗੁਰਦਾਸਪੁਰ: ਬੀਤੀ 22 ਨਵੰਬਰ ਨੂੰ ਰਾਸ਼ਟਰਪਤੀ ਭਵਨ ਵਿਚ ਫੌਜ ਵਿਚ ਸੇਵਾ ਨਿਬਾ ਰਹੇ ਫੌਜੀਆਂ ਅਤੇ ਸ਼ਹੀਦ ਹੋਏ ਫੌਜੀਆਂ ਦੇ ਪਰਿਵਾਰਾਂ ਨੂੰ ਰਾਸ਼ਟਰਪਤੀ ਵਲੋਂ ਸਨਮਾਨਿਤ ਕੀਤਾ ਗਿਆ। ਜ਼ਿਲਾ ਗੁਰਦਾਸਪੁਰ ਦੇ ਪਿੰਡ ਕੋਟਲਾ ਖੁਰਦ ਦੇ ਰਹਿਣ ਵਾਲੇ ਸ਼ਹੀਦ ਸੰਦੀਪ ਸਿੰਘ ਦੇ ਪਰਿਵਾਰ ਨੂੰ ਰਾਸ਼ਟਰਪਤੀ ਵਲੋਂ ਸ਼ੋਰੀਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਸੰਦੀਪ ਸਿੰਘ 2007 ਵਿਚ ਫੌਜ ਵਿਚ ਭਰਤੀ ਹੋਇਆ ਸੀ ,2018 ਵਿਜੇ ਕੁਪਵਾੜਾ ਵਿਚ ਸ਼ਹੀਦ ਹੋਇਆ ਸੰਦੀਪ ਨੇ 2011 ਵਿਚ ਸਪੈਸ਼ਲ ਟ੍ਰੇਨਿੰਗ ਕੀਤੀ 2016 ਵਿਚ ਪਾਕਿਸਤਾਨ ਵਿਚ ਕੀਤੀ ਗਈ ਸਰਜੀਕਲ ਸਟ੍ਰਾਇਕ ਦਾ ਹਿੱਸਾ ਰਹੇ।
ਸੰਦੀਪ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਦੁੱਖ ਬਹੁਤ ਹੈ ਪਰ ਸੰਦੀਪ 'ਤੇ ਮਾਣ ਵੀ ਬਹੁਤ ਹੈ ਸਾਡਾ ਪੁੱਤਰ ਸੰਦੀਪ ਸਾਡਾ ਅਤੇ ਪੂਰੇ ਇਲਾਕੇ ਦਾ ਨਾਮ ਰੋਸ਼ਨ ਕਰਕੇ ਗਿਆ ਹੈ। ਸਾਨੂੰ ਖੁਸ਼ੀ ਹੁੰਦੀ ਹੈ ਪਰ ਜੇਕਰ ਸੰਦੀਪ ਆਪਣੇ ਹੱਥਾਂ ਨਾਲ ਸ਼ੋਰਯਾ ਚੱਕਰ ਲੈਂਦਾ ਤੇ ਸਾਨੂੰ ਜਿਆਦਾ ਖੁਸ਼ੀ ਹੋਣੀ ਸੀ ਜਦੋ ਸੰਦੀਪ ਸ਼ਹੀਦ ਹੋਇਆ ਤੇ ਸਰਕਾਰ ਦੇ ਕਈ ਨੁਮਾਇੰਦੇ ਆਏ ਸਾਡੇ ਨਾਲ ਵਾਅਦੇ ਕਰਕੇ ਗਏ ਪਰ ਵਾਅਦੇ ਅਧੂਰੇ ਹੀ ਰਹਿ ਗਏ।
-PTC News