ਰਾਸ਼ਟਰਪਤੀ ਦ੍ਰੋਪਦੀ ਮੁਰਮੂ ਮਹਾਰਾਣੀ ਐਲਿਜ਼ਾਬੈਥ II ਦੇ ਅੰਤਿਮ ਸੰਸਕਾਰ 'ਚ ਸ਼ਾਮਿਲ ਹੋਣ ਲਈ ਪਹੁੰਚੀ ਲੰਡਨ
ਲੰਡਨ: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਮਹਾਰਾਣੀ ਐਲਿਜ਼ਾਬੈਥ II ਦੇ ਅੰਤਿਮ ਸੰਸਕਾਰ ਵਿੱਚ ਸ਼ਾਮਿਲ ਹੋਣ ਅਤੇ ਭਾਰਤ ਸਰਕਾਰ ਦੀ ਤਰਫੋਂ ਸ਼ਰਧਾਂਜਲੀ ਪੇਸ਼ ਕਰਨ ਲਈ ਤਿੰਨ ਦਿਨਾਂ ਦੌਰੇ 'ਤੇ ਸ਼ਨੀਵਾਰ ਸ਼ਾਮ ਲੰਡਨ ਪਹੁੰਚੀ। ਮਹਾਰਾਣੀ ਐਲਿਜ਼ਾਬੈਥ II ਦਾ ਸਰਕਾਰੀ ਅੰਤਿਮ ਸੰਸਕਾਰ 19 ਸਤੰਬਰ ਨੂੰ ਵੈਸਟਮਿੰਸਟਰ ਐਬੇ ਵਿਖੇ ਹੋਵੇਗਾ। ਦੁਨੀਆ ਭਰ ਦੇ ਸ਼ਾਹੀ ਪਰਿਵਾਰ ਦੇ ਮੈਂਬਰਾਂ ਸਮੇਤ ਲਗਭਗ 500 ਵਿਸ਼ਵ ਨੇਤਾ ਮਹਾਰਾਣੀ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣਗੇ। ਅੰਤਿਮ ਸੰਸਕਾਰ ਵੈਸਟਮਿੰਸਟਰ ਐਬੇ ਵਿਖੇ ਹੋਵੇਗਾ, ਜਿਸ ਵਿਚ ਲਗਭਗ 2,000 ਲੋਕਾਂ ਦੇ ਸ਼ਾਮਿਲ ਹੋਣ ਦੀ ਉਮੀਦ ਹੈ। ਸ਼ੋਕ ਸਮਾਰੋਹ ਸਥਾਨਕ ਸਮੇਂ ਅਨੁਸਾਰ ਸਵੇਰੇ 11 ਵਜੇ ਸ਼ੁਰੂ ਹੋਵੇਗਾ ਅਤੇ ਦੇਸ਼ ਭਰ ਵਿੱਚ ਦੋ ਮਿੰਟ ਦੇ ਮੌਨ ਤੋਂ ਇੱਕ ਘੰਟੇ ਬਾਅਦ ਸਮਾਪਤ ਹੋਵੇਗਾ। ਰਾਸ਼ਟਰਪਤੀ ਭਵਨ ਨੇ ਟਵੀਟ ਕੀਤਾ ਹੈ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਮਹਾਰਾਣੀ ਐਲਿਜ਼ਾਬੈਥ II ਦੇ ਸਰਕਾਰੀ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਲਈ ਲੰਡਨ ਪਹੁੰਚ ਗਈ ਹੈ। ਮਹਾਰਾਣੀ ਐਲਿਜ਼ਾਬੈਥ II ਦਾ 8 ਸਤੰਬਰ ਨੂੰ ਸਕਾਟਲੈਂਡ ਦੇ ਬਾਲਮੋਰਲ ਕੈਸਲ 'ਚ 96 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਸੀ। ਮਹਾਰਾਣੀ ਦੀ ਦੇਹ ਨੂੰ ਵੈਸਟਮਿੰਸਟਰ ਹਾਲ 'ਚ ਰੱਖਿਆ ਗਿਆ ਹੈ ਅਤੇ ਸੋਮਵਾਰ ਸਵੇਰੇ ਉਸ ਦਾ ਅੰਤਿਮ ਸੰਸਕਾਰ ਵੈਸਟਮਿੰਸਟਰ 'ਚ ਕੀਤਾ ਜਾਵੇਗਾ। ਰਾਸ਼ਟਰਪਤੀ ਮੁਰਮੂ ਨੂੰ ਐਤਵਾਰ ਸ਼ਾਮ ਨੂੰ ਬਕਿੰਘਮ ਪੈਲੇਸ ਵਿੱਚ ਵਿਸ਼ਵ ਨੇਤਾਵਾਂ ਲਈ ਕਿੰਗ ਚਾਰਲਸ II ਅਤੇ ਮਹਾਰਾਣੀ ਕੰਸੋਰਟ ਕੈਮਿਲਾ ਦੁਆਰਾ ਆਯੋਜਿਤ ਦਾਅਵਤ ਵਿੱਚ ਵੀ ਸੱਦਾ ਦਿੱਤਾ ਗਿਆ ਹੈ। ਬ੍ਰਿਟੇਨ ਆਉਣ ਵਾਲੇ ਸਾਰੇ ਰਾਜਾਂ ਦੇ ਮੁਖੀਆਂ ਅਤੇ ਅਧਿਕਾਰਤ ਵਿਦੇਸ਼ੀ ਮਹਿਮਾਨਾਂ ਦੇ ਇਸ 'ਅਧਿਕਾਰਤ ਰਾਜ ਸਮਾਗਮ' ਵਿੱਚ ਸ਼ਾਮਲ ਹੋਣ ਦੀ ਉਮੀਦ ਹੈ। ਰਾਸ਼ਟਰਪਤੀ ਮੁਰਮੂ ਸ਼ਨੀਵਾਰ ਨੂੰ ਵੈਸਟਮਿੰਸਟਰ ਹਾਲ ਦਾ ਦੌਰਾ ਕਰਨਗੇ, ਜਿੱਥੇ ਮਹਾਰਾਣੀ ਦਾ ਤਾਬੂਤ ਰੱਖਿਆ ਗਿਆ ਹੈ। ਇਹ ਵੀ ਪੜ੍ਹੋ:ਸੰਗਰੂਰ 'ਚ ਟਿਊਸ਼ਨ ਪੜ੍ਹਨ ਜਾ ਰਹੀ 14 ਸਾਲਾ ਕੁੜੀ ਦੀ ਸੜਕ ਹਾਦਸੇ 'ਚ ਮੌਤ -PTC News